|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਰਾਤ ਸਮੇਂ ਪ੍ਰੇਮੀ ਨਾਲ ਕਮਰੇ 'ਚ ਰੰਗੇ ਹੱਥੀਂ ਫੜੀ ਗਈ ਪਤਨੀ, ਅੱਗਿਓਂ ਪਤੀ ਨੇ...

ਹਰਿਆਣਾ (ਜਸਕਮਲ) : ਹਰਿਆਣਾ ਦੇ ਅੰਬਾਲਾ ਜ਼ਿਲ੍ਹੇ 'ਚ ਇਕ ਪਿੰਡ 'ਚ ਪਤੀ ਨੇ ਰਾਤ ਦੇ ਹਨੇਰੇ 'ਚ ਆਪਣੀ ਪਤਨੀ ਤੇ ਉਸ ਦੇ ਪ੍ਰੇਮੀ ਨੂੰ ਆਪਣੇ ਹੀ ਘਰ 'ਚ ਰੰਗੇ ਹੱਥੀਂ ਫੜ ਲਿਆ।ਦੋਵਾਂ ਨੇ ਉਸ 'ਤੇ ਹਮਲਾ ਕਰ ਦਿੱਤਾ ਤੇ ਛੱਤ ਤੋਂ ਛਾਲ ਮਾਰ ਕੇ ਫ਼ਰਾਰ ਹੋ ਗਏ। ਪੁਲਿਸ ਨੇ ਪਤੀ ਦੀ ਸ਼ਿਕਾਇਤ 'ਤੇ ਮਹਿਲਾ ਅਤੇ ਉਸ ਦੇ ਪ੍ਰੇਮੀ ਖਿਲਾਫ ਮਾਮਲਾ ਦਰਜ ਕਰ ਕੇ ਅਗਲੇਰੀ ਜਾਂਚ ਸ਼ੁਰੂ ਕਰ

NRI Post Desk · 1824 ਦਿਨ ਪਹਿਲਾਂ · ਅੱਪਡੇਟ 1824 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਰਾਤ ਸਮੇਂ ਪ੍ਰੇਮੀ ਨਾਲ ਕਮਰੇ 'ਚ ਰੰਗੇ ਹੱਥੀਂ ਫੜੀ ਗਈ ਪਤਨੀ, ਅੱਗਿਓਂ ਪਤੀ ਨੇ...
📷 NRI Post Desk

ਹਰਿਆਣਾ (ਜਸਕਮਲ) : ਹਰਿਆਣਾ ਦੇ ਅੰਬਾਲਾ ਜ਼ਿਲ੍ਹੇ 'ਚ ਇਕ ਪਿੰਡ 'ਚ ਪਤੀ ਨੇ ਰਾਤ ਦੇ ਹਨੇਰੇ 'ਚ ਆਪਣੀ ਪਤਨੀ ਤੇ ਉਸ ਦੇ ਪ੍ਰੇਮੀ ਨੂੰ ਆਪਣੇ ਹੀ ਘਰ 'ਚ ਰੰਗੇ ਹੱਥੀਂ ਫੜ ਲਿਆ।ਦੋਵਾਂ ਨੇ ਉਸ 'ਤੇ ਹਮਲਾ ਕਰ ਦਿੱਤਾ ਤੇ ਛੱਤ ਤੋਂ ਛਾਲ ਮਾਰ ਕੇ ਫ਼ਰਾਰ ਹੋ ਗਏ। ਪੁਲਿਸ ਨੇ ਪਤੀ ਦੀ ਸ਼ਿਕਾਇਤ 'ਤੇ ਮਹਿਲਾ ਅਤੇ ਉਸ ਦੇ ਪ੍ਰੇਮੀ ਖਿਲਾਫ ਮਾਮਲਾ ਦਰਜ ਕਰ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੀੜਤ ਪਤੀ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ 24 ਨਵੰਬਰ 2021 ਨੂੰ ਉਹ ਆਪਣੇ ਕਮਰੇ 'ਚ ਬੱਚਿਆਂ ਨਾਲ ਸੌਂ ਰਿਹਾ ਸੀ ਕਿ ਬੱਚੇ ਦੇ ਰੋਣ ਦੀ ਆਵਾਜ਼ ਸੁਣ ਕੇ ਉਹ ਉੱਠਿਆ। ਜਦੋਂ ਉਸ ਨੇ ਦੇਖਿਆ ਕਿ ਉਸ ਦੀ ਪਤਨੀ ਬੈੱਡ 'ਤੇ ਨਹੀਂ ਹੈ ਤਾਂ ਉਸ ਨੇ ਦੂਜੇ ਕਮਰੇ ਦਾ ਦਰਵਾਜ਼ਾ ਖੜਕਾਇਆ ਤਾਂ ਉਸ ਦੀ ਪਤਨੀ ਨੇ ਦਰਵਾਜ਼ਾ ਖੋਲ੍ਹਿਆ। ਉਸ ਨੇ ਪਤਨੀ ਨੂੰ ਪੁੱਛਿਆ ਕਿ ਉਹ ਇੱਥੇ ਕੀ ਕਰ ਰਹੀ ਹੈ ਤਾਂ ਪਤਨੀ ਨੇ ਕਿਹਾ ਕਿ ਉਹ ਇਸ ਕਮਰੇ 'ਚ ਸੌਂਵੇਗੀ।

ਸੰਬੰਧਿਤ ਖ਼ਬਰਾਂ

ਜਦੋਂ ਉਸ ਨੇ ਪੂਰਾ ਦਰਵਾਜ਼ਾ ਖੋਲ੍ਹਿਆ ਤਾਂ ਦੇਖਿਆ ਕਿ ਉਸ ਦੇ ਹੀ ਪਿੰਡ ਦਾ ਅਕਸ਼ੈ ਦਰਵਾਜ਼ੇ ਦੇ ਪਿੱਛੇ ਖੜ੍ਹਾ ਸੀ। ਦੋਵਾਂ ਨੇ ਉਸ ਨੂੰ ਧੱਕਾ ਦੇ ਕੇ ਹੇਠਾਂ ਸੁੱਟ ਦਿੱਤਾ। ਪੀੜਤ ਦਾ ਦੋਸ਼ ਹੈ ਕਿ ਅਕਸ਼ੈ ਨੇ ਉਸ ਦੇ ਸਿਰ 'ਤੇ ਕਿਸੇ ਚੀਜ਼ ਨਾਲ ਹਮਲਾ ਕੀਤਾ। ਰੌਲਾ ਸੁਣ ਕੇ ਪੀੜਤ ਦੇ ਮਾਤਾ-ਪਿਤਾ ਵੀ ਜਾਗ ਗਏ ਅਤੇ ਦੋਵੇਂ (ਪਤਨੀ-ਪ੍ਰੇਮੀ) ਛੱਤ ਤੋਂ ਛਾਲ ਮਾਰ ਕੇ ਫਰਾਰ ਹੋ ਗਏ।

ਪੀੜਤ ਦਾ ਕਹਿਣਾ ਹੈ ਕਿ ਦੋ-ਤਿੰਨ ਮਹੀਨੇ ਪਹਿਲਾਂ ਪਤਨੀ ਦੀਆਂ ਇਨ੍ਹਾਂ ਹਰਕਤਾਂ ਕਾਰਨ ਪਿੰਡ ਵਿੱਚ ਪੰਚਾਇਤ ਵੀ ਹੋਈ ਸੀ, ਜਿਸ ਵਿੱਚ ਉਸ ਨੇ ਮੁਆਫ਼ੀ ਮੰਗੀ ਸੀ ਅਤੇ ਭਵਿੱਖ ਵਿੱਚ ਅਜਿਹਾ ਨਾ ਕਰਨ ਲਈ ਕਿਹਾ ਸੀ। ਪੁਲਿਸ ਨੇ ਪ੍ਰਾਪਤ ਸ਼ਿਕਾਇਤ ਦੇ ਆਧਾਰ 'ਤੇ ਦੋਵਾਂ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!