ਫਾਜ਼ਿਲਕਾ (ਇੰਦਰਜੀਤ ਸਿੰਘ ਚਾਹਲ) : ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਫਾਜ਼ਿਲਕਾ ਦੇ ਕਾਰਜਕਾਰੀ ਇੰਜੀਨੀਅਰ ਸ੍ਰੀ ਚੰਦਰ ਅਗਰਵਾਲ ਦੀ ਅਗਵਾਈ ਹੇਠ ਅੰਤਰਰਾਸ਼ਟਰੀ ਮਹਿਲਾ ਦਿਵਸ ਮੰਡਲ ਫਾਜ਼ਿਲਕਾ ਵਿੱਚ ਮਨਾਉਂਦੇ ਹੋਏ ਜ਼ਿਲ੍ਹਾ ਫਾਜ਼ਿਲਕਾ ਦੇ ਮਹਿਲਾ ਸਰਪੰਚਾਂ ਨੂੰ ਵਧੀਆਂ ਕਾਰਗੁਜਾਰੀ ਕਰਨ ਲਈ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਜਿਸ ਵਿੱਚ ਜ਼ਿਲ੍ਹੇ ਦੇ ਸਭ ਤੋਂ ਵਧੀਆਂ ਪਿੰਡ ਆਵਾ ਦੇ ਸਰਪੰਚ ਸ੍ਰੀਮਤੀ ਵੀਰਪਾਲ ਕੌਰ ਨੂੰ ਸਨਮਾਨਿਤ ਕੀਤਾ ਗਿਆ, ਚੱਕ ਬੰਨ ਵਾਲਾ ਤੋਂ ਵੀਰਾਂ ਬਾਈ, ਅਰਨੀਵਾਲਾ ਤੋਂ ਸੁਮਨ ਰਾਣੀ, ਟਾਹਲੀਵਾਲਾ ਜੱਟਾ ਤੋਂ ਜੌਤੀ ਕੌਰ, ਚੁਵਾੜਿਆਂ ਵਾਲੀ ਤੋਂ ਅਨੀਤਾ ਦੇਵੀ, ਲਮੌਚਰ ਕਲਾਂ ਉਤਾੜ ਤੋਂ ਛਿੱਦੋਂ ਬਾਈ, ਢਾਣੀ ਬੈਲਰ ਮਸਤੂ ਤੋਂ ਕਾਂਤਾ ਰਾਣੀ, ਚੱਕ ਸਰੀਆਂ ਤੋਂ ਨਾਰਾਇਣ ਕੌਰ ਅਤੇ ਬਲਾਕ ਰਿਸੌਰਸ ਕੁਆਡੀਨੇਟਰ ਕਮਲੇਸ਼ ਰਾਣੀ ਨੂੰ ਸਨਮਾਨਿਤ ਕੀਤਾ ਗਿਆ ਅਤੇ ਪ੍ਰੇਰਿਤ ਕੀਤਾ ਗਿਆ, ਅੱਗੇ ਤੋਂ ਵੱਧ ਚੜ੍ਹ ਕੇ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਨੂੰ ਨੇਪਰੇ ਚਾੜ੍ਹਿਆਂ ਜਾਵੇ। ਲੋਕਾਂ ਨੂੰ ਆਲਾ-ਦੁਆਲਾ ਸਾਫ ਰੱਖਣ ਲਈ ਪ੍ਰੇਰਿਆ ਜਾਵੇ, ਪੀਣ ਵਾਲੇ ਪਾਣੀ ਨੂੰ ਆਜਾਈ ਨਾ ਗੁਆਇਆ ਜਾਵੇ ਅਤੇ ਪੀਣ ਯੋਗ ਪਾਣੀ ਹੀ ਵਰਤੋਂ ਵਿਚ ਲਿਆਇਆ ਜਾਵੇ ਅਤੇ ਜ਼ਿਲ੍ਹੇ ਵਿਚ ਆਵਾ ਦੀ ਤਰ੍ਹਾਂ ਬਾਕੀ ਪਿੰਡ ਵੀ 24 ਘੰਟੇ ਨਿਰਵਿਘਨ ਜਲ ਸਪਲਾਈ ਕੀਤੀ ਜਾਵੇ।
ਫਾਜ਼ਿਲਕਾ ਦੇ ਮਹਿਲਾ ਸਰਪੰਚਾਂ ਨੂੰ ਵਧੀਆਂ ਕਾਰਗੁਜਾਰੀ ਕਰਨ ਲਈ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ
ਫਾਜ਼ਿਲਕਾ (ਇੰਦਰਜੀਤ ਸਿੰਘ ਚਾਹਲ) : ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਫਾਜ਼ਿਲਕਾ ਦੇ ਕਾਰਜਕਾਰੀ ਇੰਜੀਨੀਅਰ ਸ੍ਰੀ ਚੰਦਰ ਅਗਰਵਾਲ ਦੀ ਅਗਵਾਈ ਹੇਠ ਅੰਤਰਰਾਸ਼ਟਰੀ ਮਹਿਲਾ ਦਿਵਸ ਮੰਡਲ ਫਾਜ਼ਿਲਕਾ ਵਿੱਚ ਮਨਾਉਂਦੇ ਹੋਏ ਜ਼ਿਲ੍ਹਾ ਫਾਜ਼ਿਲਕਾ ਦੇ ਮਹਿਲਾ ਸਰਪੰਚਾਂ ਨੂੰ ਵਧੀਆਂ ਕਾਰਗੁਜਾਰੀ ਕਰਨ ਲਈ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਜਿਸ ਵਿੱਚ ਜ਼ਿਲ੍ਹੇ ਦੇ ਸਭ ਤੋਂ ਵਧੀਆਂ ਪਿੰਡ ਆਵਾ ਦ
NRI Post Desk · 2301 ਦਿਨ ਪਹਿਲਾਂ · ਅੱਪਡੇਟ 2298 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।




