|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਨੌਜਵਾਨ ਨੇ ਬੀਬੀ ਭੱਠਲ ਨੂੰ ਸਵਾਲ ਕੀਤਾ ਤਾਂ ਜਵਾਬ ਦੇਣ ਦੀ ਬਜਾਏ ਮਾਰਿਆ ਥੱਪੜ

ਮੂਣਕ : ਲੋਕ ਸਭਾ ਹਲਕਾ ਸੰਗਰੂਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਨਾਲ ਅੱਜ ਮੂਣਕ ਵਿਖੇ ਦਫਤਰ ਦਾ ਉਦਘਾਟਨ ਕਰਨ ਪੁੱਜੇ। ਇਸ ਤੋਂ ਬਾਅਦ ਪਿੰਡ ਬੁਸੈਹਿਰਾ ਵਿਖੇ ਰੱਖੇ ਪ੍ਰੋਗਰਾਮ ਵਿਚ ਇਕ ਨੌਜਵਾਨ ਨੇ ਬੀਬੀ ਭੱਠਲ ਨੂੰ ਸਵਾਲ ਕੀਤਾ ਤਾਂ ਜਵਾਬ ਦੇਣ ਦੀ ਬਜਾਏ ਬੀਬੀ ਭੱਠਲ ਨੇ ਉਸ ਦੇ ਥੱਪੜ ਮਾਰਿਆ

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਮੂਣਕ : ਲੋਕ ਸਭਾ ਹਲਕਾ ਸੰਗਰੂਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਨਾਲ ਅੱਜ ਮੂਣਕ ਵਿਖੇ ਦਫਤਰ ਦਾ ਉਦਘਾਟਨ ਕਰਨ ਪੁੱਜੇ। ਇਸ ਤੋਂ ਬਾਅਦ ਪਿੰਡ ਬੁਸੈਹਿਰਾ ਵਿਖੇ ਰੱਖੇ ਪ੍ਰੋਗਰਾਮ ਵਿਚ ਇਕ ਨੌਜਵਾਨ ਨੇ ਬੀਬੀ ਭੱਠਲ ਨੂੰ ਸਵਾਲ ਕੀਤਾ ਤਾਂ ਜਵਾਬ ਦੇਣ ਦੀ ਬਜਾਏ ਬੀਬੀ ਭੱਠਲ ਨੇ ਉਸ ਦੇ ਥੱਪੜ ਮਾਰਿਆ ਜੋ ਉਸਦੀ ਬਾਂਹ 'ਤੇ ਵੱਜਾ।ਇਸ ਸਬੰਧੀ ਪਿੰਡ ਨਿਵਾਸੀ ਕੁਲਦੀਪ ਸਿੰਘ ਨੇ ਦੋਸ਼ ਲਾਉਂਦਿਆਂ ਕਿਹਾ ਕਿ ਉਹ ਇੱਕ ਬੇਰੁਜ਼ਗਾਰ ਵਿਅਕਤੀ ਹੈ।

ਸੰਬੰਧਿਤ ਖ਼ਬਰਾਂ

ਉਹ ਐਮਟੈੱਕ (ਆਈਟੀ) ਪਾਸਾ ਹੈ। ਉਹ ਆਪਣੇ ਪਿੰਡ ਦੀਆਂ ਸਮੱਸਿਆ ਬੀਬੀ ਭੱਠਲ ਅਤੇ ਕੇਵਲ ਸਿੰਘ ਢਿੱਲੋਂ ਨਾਲ ਸਾਂਝੀ ਕਰਨਾ ਚਾਹੁੰਦਾ ਸੀ। ਉਹ ਕਿਸੇ ਵੀ ਪਾਰਟੀ ਨਾਲ ਨਹੀਂ ਜੁੜਿਆ, ਭਾਵੇਂ ਅੱਜ ਤੱਕ ਉਸ ਦਾ ਰਿਕਾਰਡ ਚੈੱਕ ਕਰ ਲਓ।ਉਸ ਨੇ ਦੱਸਿਆ ਕਿ ਉਸ ਦੇ ਤਿੰਨ ਸਵਾਲ ਸਨ, ਜਿਨ੍ਹਾਂ ਨੂੰ ਉਹ ਬੀਬੀ ਭੱਠਲ ਅੱਗੇ ਰੱਖਣਾ ਚਾਹੁੰਦਾ ਸੀ। ਪਹਿਲਾ ਗੰਦੇ ਪਾਣੀ ਦੀ ਸਪਲਾਈ ਦਾ ਪ੍ਰਬੰਧ ਨਾ ਹੋਣਾ ਜਿਸ ਕਰਕੇ ਲੋਕ ਤਰ੍ਹਾਂ-ਤਰ੍ਹਾਂ ਦੀ ਬਿਮਾਰੀਆਂ ਲੱਗਣ ਦਾ ਡਰ ਹੈ। ਦੂਜਾ ਸਵਾਲ ਸੀ ਪਿੰਡ ਵਿੱਚੋਂ ਨਿਕਲਣ ਵਾਲੇ ਸੂਏ 'ਚ ਅਜੇ ਤੱਕ ਪਾਣੀ ਨਹੀਂ ਆਇਆ, ਜਿਸ ਕਾਰਨ ਸਾਡੀ ਜ਼ਮੀਨਾਂ ਉਪਜਾਊ ਹੋਣ ਦੀ ਬਜਾਏ ਬੰਜ਼ਰ ਪਈਆਂ ਹਨ। ਤੀਜਾ ਸਵਾਲ ਸੀ ਬੇਰੁਜਗਾਰੀ ਦਾ।

ਨੌਜਵਾਨ ਪੜ੍ਹ ਲਿਖ ਕੇ ਮਜਦੂਰੀ ਕਰਨ ਲਈ ਮਜਬੂਰ ਹਨ ਪਰ ਇਨ੍ਹਾਂ ਸਵਾਲਾਂ ਦਾ ਜਵਾਬ ਦੇਣ ਬਜਾਏ ਬੀਬੀ ਭੱਠਲ ਨੇ ਉਸ ਵੱਲ ਹੱਥ ਚੁੱਕਿਆ ਜੋ ਉਸ ਦੀ ਬਾਂਹ 'ਤੇ ਵੱਜਿਆ। ਇਸ ਤੋਂ ਬਾਅਦ ਬੀਬੀ ਦੇ ਗੰਨਮੈਨ ਅਤੇ ਪਾਰਟੀ ਵਰਕਰ ਉਸ ਦੀ ਖਿੱਚ ਧੂਹ ਕਰਨ ਲੱਗ ਪਏ ਜਿਸ ਤੋਂ ਬਾਅਦ ਪਿੰਡ ਵਾਸੀ ਸਾਡੇ ਵਿਚਕਾਰ ਆ ਗਏ। ਇਸ ਮਾਮਲੇ ਨੂੰ ਲੈ ਕੇ ਅਗਲੇ ਸੰਘਰਸ਼ ਲਈ ਕੱਲ੍ਹ ਨੂੰ ਪੂਰੇ ਪਿੰਡ ਦਾ ਇੱਕਠ ਵੀ ਰੱਖਿਆ ਗਿਆ ਹੈ। ਇਸ ਇਕੱਠ ਵਿਚ ਜੋ ਵੀ ਪਿੰਡ ਨਿਵਾਸੀ ਲੋਕ ਫੈਸਲਾ ਲੈਣਗੇ|

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!