|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਬਿਜ਼ਨਸ

ਇਕ ਹੀ ਰਾਤ 'ਚ ਦੋ ਕਵਾਰਟਰਾਂ ਤੇ ਇਕ ਘਰ 'ਚ ਚੋਰੀ

ਖੰਨਾ : ਸਿਟੀ ਥਾਣਾ-1 ਇਲਾਕੇ ਦੇ ਆਜ਼ਾਦ ਨਗਰ 'ਚ ਸ਼ਨਿਚਰਵਾਰ ਦੀ ਰਾਤ ਕੁੱਝ ਲੋਕਾਂ 'ਤੇ ਭਾਰੀ ਪਈ। ਇਕ ਹੀ ਰਾਤ 'ਚ ਦੋ ਕਵਾਰਟਰਾਂ ਤੇ ਇਕ ਘਰ 'ਚ ਚੋਰੀ ਦੀਆਂ ਵਾਰਦਾਤਾਂ ਨੂੰ ਚੋਰਾਂ ਨੇ ਅੰਜਾਮ ਦਿੱਤਾ। ਮੰਨਿਆ ਜਾ ਰਿਹਾ ਹੈ ਕਿ ਮੁਲਜ਼ਮ ਆਲੇ-ਦੁਆਲੇ ਦੇ ਕਵਾਰਟਰਾਂ 'ਚ ਰਹਿਣ ਵਾਲੇ ਹੀ ਹੋ ਸਕਦੇ ਹਨ। ਘਰਾਂ ਦੇ ਮਾਲਕਾਂ ਨੇ ਸਿਟੀ-ਥਾਣਾ ਪੁਲਿਸ ਨੂੰ ਸ਼ਿਕਾਇਤ ਦਰਜ ਕਰਾ ਦਿੱਤੀ ਹੈ।

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਖੰਨਾ : ਸਿਟੀ ਥਾਣਾ-1 ਇਲਾਕੇ ਦੇ ਆਜ਼ਾਦ ਨਗਰ 'ਚ ਸ਼ਨਿਚਰਵਾਰ ਦੀ ਰਾਤ ਕੁੱਝ ਲੋਕਾਂ 'ਤੇ ਭਾਰੀ ਪਈ। ਇਕ ਹੀ ਰਾਤ 'ਚ ਦੋ ਕਵਾਰਟਰਾਂ ਤੇ ਇਕ ਘਰ 'ਚ ਚੋਰੀ ਦੀਆਂ ਵਾਰਦਾਤਾਂ ਨੂੰ ਚੋਰਾਂ ਨੇ ਅੰਜਾਮ ਦਿੱਤਾ। ਮੰਨਿਆ ਜਾ ਰਿਹਾ ਹੈ ਕਿ ਮੁਲਜ਼ਮ ਆਲੇ-ਦੁਆਲੇ ਦੇ ਕਵਾਰਟਰਾਂ 'ਚ ਰਹਿਣ ਵਾਲੇ ਹੀ ਹੋ ਸਕਦੇ ਹਨ। ਘਰਾਂ ਦੇ ਮਾਲਕਾਂ ਨੇ ਸਿਟੀ-ਥਾਣਾ ਪੁਲਿਸ ਨੂੰ ਸ਼ਿਕਾਇਤ ਦਰਜ ਕਰਾ ਦਿੱਤੀ ਹੈ। ਜਾਣਕਾਰੀ ਅਨੁਸਾਰ ਸੰਤੋਸ਼, ਰਮਾਕਾਂਤ, ਦੇਵਗਣ, ਲਵ ਕੁਮਾਰ ਤੇ ਨੰਦਨ ਆਜ਼ਾਦ ਨਗਰ 'ਚ ਚੱਕੀ ਦੇ ਕੋਲ ਦੋ ਕਵਾਰਟਰਾਂ 'ਚ ਰਹਿੰਦੇ ਹਨ।

ਸੰਬੰਧਿਤ ਖ਼ਬਰਾਂ

ਸ਼ਨਿਚਰਵਾਰ ਦੀ ਰਾਤ ਨੂੰ ਉਹ ਖਾਣਾ ਖਾ ਕੇ ਸੌਂ ਗਏ ਸਨ, ਜਦੋਂ ਸਵੇਰੇ ਉਹ ਉੱਠੇ ਤਾਂ ਉਨ੍ਹਾਂ ਦੇ ਕਵਾਰਟਰਾਂ 'ਚੋਂ 45 ਹਜ਼ਾਰ ਕੀਮਤ ਦੇ 6 ਮੋਬਾਈਲ ਫੋਨ ਤੇ 10 ਹਜ਼ਾਰ ਰੁਪਏ ਨਕਦੀ ਦੇ ਨਾਲ ਦੋ ਏਟੀਐੱਮ ਗਾਇਬ ਸਨ। ਉਨ੍ਹਾਂ ਨੇ ਉੱਠ ਕੇ ਰੌਲਾ ਪਾਇਆ ਤਾਂ ਪਤਾ ਲੱਗਿਆ ਕਿ ਕੋਲ ਦੇ ਇਕ ਘਰ ਦੀ ਛੱਤ ਤੋਂ ਵੀ ਇਕ ਸਿਲਾਈ ਮਸ਼ੀਨ ਕੋਈ ਚੋਰੀ ਕਰ ਲਈ ਗਈ ਹੈ। ਉਨ੍ਹਾਂ ਨੂੰ ਆਲੇ-ਦੁਆਲੇ ਦੇ ਕਵਾਰਟਰਾਂ 'ਚ ਰਹਿਣ ਵਾਲੇ ਲੋਕਾਂ 'ਤੇ ਹੀ ਸ਼ੱਕ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

🔔 ਬਿਜ਼ਨਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!