|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਕੈਨੇਡਾ

ਕੈਨੇਡਾ 'ਚ ਕੱਲ ਹੋਣਗੀਆਂ ਚੋਣਾਂ, ਕੌਣ ਬਣੇਗਾ ਪ੍ਰਧਾਨ ਮੰਤਰੀ

ਓਂਟਾਰੀਓ ਡੈਸਕ (Vikram Sehajpal) : ਕੱਲ (ਸੋਮਵਾਰ) ਨੂੰ ਕੈਨੇਡਾ ਦੀ 43ਵੀਂ ਸੰਸਦ ਦੀ ਚੋਣ ਵਾਸਤੇ ਵੋਟਿੰਗ ਦੀ ਤਿਆਰੀ ਪੂਰੀ ਹੋ ਗਈ ਹੈ। ਦੇਸ਼ ਦੇ ਸਾਰੇ 6 ਜ਼ੋਨਾਂ 'ਚ ਵੋਟਾਂਪਾਉਣ ਦਾ ਸਮਾਂ ਇੱਕੋ ਜਿਹਾ ਰਹੇਗਾ। ਬ੍ਰਿਟਿਸ਼ ਕੋਲੰਬੀਆ 'ਚ ਇਹ ਸਮਾਂ ਸਵੇਰੇ 7 ਤੋਂ ਸ਼ਾਮ 7 ਵਜੇ ਤਕ, ਐਲਬਰਟਾ ਤੇ ਸੈਸਕੈਚੇਵਾਨ 'ਚ ਸਵੇਰੇ ਸਾਢੇ 7 ਤੋਂ ਸ਼ਾਮ ਸਾਢੇ 7 ਵਜੇ, ਓਂਟੈਰੀਓ 'ਚ ਸਵੇਰੇ

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਓਂਟਾਰੀਓ ਡੈਸਕ (Vikram Sehajpal) : ਕੱਲ (ਸੋਮਵਾਰ) ਨੂੰ ਕੈਨੇਡਾ ਦੀ 43ਵੀਂ ਸੰਸਦ ਦੀ ਚੋਣ ਵਾਸਤੇ ਵੋਟਿੰਗ ਦੀ ਤਿਆਰੀ ਪੂਰੀ ਹੋ ਗਈ ਹੈ। ਦੇਸ਼ ਦੇ ਸਾਰੇ 6 ਜ਼ੋਨਾਂ 'ਚ ਵੋਟਾਂਪਾਉਣ ਦਾ ਸਮਾਂ ਇੱਕੋ ਜਿਹਾ ਰਹੇਗਾ। ਬ੍ਰਿਟਿਸ਼ ਕੋਲੰਬੀਆ 'ਚ ਇਹ ਸਮਾਂ ਸਵੇਰੇ 7 ਤੋਂ ਸ਼ਾਮ 7 ਵਜੇ ਤਕ, ਐਲਬਰਟਾ ਤੇ ਸੈਸਕੈਚੇਵਾਨ 'ਚ ਸਵੇਰੇ ਸਾਢੇ 7 ਤੋਂ ਸ਼ਾਮ ਸਾਢੇ 7 ਵਜੇ, ਓਂਟੈਰੀਓ 'ਚ ਸਵੇਰੇ ਸਾਢੇ 9 ਤੋਂ ਰਾਤ ਸਾਢੇ 9 ਵਜੇ ਤਕ ਵੋਟਾਂ ਪਾਉਣ ਦਾ ਸਿਲਸਿਲਾ ਜਾਰੀ ਰਹੇਗਾ।

ਸੰਬੰਧਿਤ ਖ਼ਬਰਾਂ

ਇਸ ਤੋਂ ਬਾਅਦ ਵੋਟਾਂ ਦੀ ਗਿਣਤੀ ਸ਼ੁਰੂ ਹੋਵੇਗੀ ਤੇ ਅੱਧੀ ਰਾਤ ਤੱਕ ਸਥਿਤੀ ਸਪਸ਼ਟ ਹੋ ਜਾਣ ਦੀ ਸੰਭਾਵਨਾ ਹੈ। ਨਿਯਮਾਂ ਮੁਤਾਬਕ 11 ਤੋਂ 14 ਅਕਤੂਬਰ ਤਕ ਐਡਵਾਂਸ ਵੋਟਿੰਗ ਦੌਰਾਨ 47 ਲੱਖ ਦੇਸ਼ ਵਾਸੀਆਂ ਨੇ ਆਪਣੇ ਅਧਿਕਾਰ ਦੀ ਵਰਤੋਂ ਕਰ ਲਈ ਹੈ।

ਤੁਹਾਨੂੰ ਦੱਸ ਦਈਏ ਕਿ 50 ਦੇ ਕਰੀਬ ਭਾਰਤੀ ਮੂਲ ਦੇ ਉਮੀਦਵਾਰ, ਵੱਖ-ਵੱਖ ਪਾਰਟੀਆਂ ਵੱਲੋਂ ਚੋਣ ਮੈਦਾਨ 'ਚ ਹਨ। ਚੋਣ ਸਰਵੇਖਣਾਂ 'ਚ ਕਿਸੇ ਵੀ ਪਾਰਟੀ ਨੂੰ ਬਹੁਮਤ ਮਿਲਦਾ ਨਹੀਂ ਜਾਪਦਾ। ਮਿਲੀ-ਜੁਲੀ ਸਰਕਾਰ ਬਣਨ ਦੀ ਸੰਭਾਵਨਾ ਹੈ।।ਐੱਨਡੀਪੀ ਆਗੂ ਜਗਮੀਤ ਸਿੰਘ ਦੀ ਕਾਰਗ਼ੁਜ਼ਾਰੀ 'ਚ ਵਾਧਾ ਦਰਜ ਹੋਣ ਮਗਰੋਂ ਉਹ 'ਕਿੰਗ ਮੇਕਰ' ਦੀ ਭੂਮਿਕਾ 'ਚ ਆ ਗਏ ਮੰਨੇ ਜਾਂਦੇ ਹਨ।

🔔 ਕੈਨੇਡਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!