|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਇਨ੍ਹਾਂ ਬਿਮਾਰੀਆਂ ਨਾਲ ਲੜਨ ਦੇ ਕਾਰਗਰ ਹਨ ਹਰੀਆਂ ਸਬਜ਼ੀਆਂ; ਜਾਣੋ ਕਿਵੇਂ ਲੈ ਸਕਦੇ ਹਾਂ ਲਾਭ...

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਆਪਣੇ ਖਾਣੇ ਵਿਚ ਹਰੀਆਂ ਸਬਜ਼ੀਆਂ ਦੀ ਮਾਤਰਾ ਨੂੰ ਵਧਾਉਣ ਨਾਲ ਬੇਸ਼ੱਕ ਇਮਿਊਨਿਟੀ ਵਿਚ ਵਾਧਾ ਹੁੰਦਾ ਹੈ ਪਰ ਤੁਹਾਨੂੰ ਪਤਾ ਹੈ, ਕਿ ਇਹ ਹਰੀਆਂ ਸਬਜ਼ੀਆਂ ਕੁਝ ਬਿਮਾਰੀਆਂ ਤੇ ਇਨਫੈਕਸ਼ਨਸ ਤੋਂ ਬਚਣ ਲਈ ਵੀ ਸਹਾਈ ਹੁੰਦੀਆਂ ਹਨ। ਇਸ ਸਮੇਂ ਵਿਸ਼ਵ ਵਿਚ ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਨੇ ਸਭ ਦੀ ਚਿੰਤਾ ਵਧਾਈ ਹੈ। ਅਜਿਹੇ 'ਚ ਮਾਹਰ ਕੋਰੋਨਾ ਤੋਂ ਬ

NRI Post Desk · 1770 ਦਿਨ ਪਹਿਲਾਂ · ਅੱਪਡੇਟ 1770 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਇਨ੍ਹਾਂ ਬਿਮਾਰੀਆਂ ਨਾਲ ਲੜਨ ਦੇ ਕਾਰਗਰ ਹਨ ਹਰੀਆਂ ਸਬਜ਼ੀਆਂ; ਜਾਣੋ ਕਿਵੇਂ ਲੈ ਸਕਦੇ ਹਾਂ ਲਾਭ...
📷 NRI Post Desk

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਆਪਣੇ ਖਾਣੇ ਵਿਚ ਹਰੀਆਂ ਸਬਜ਼ੀਆਂ ਦੀ ਮਾਤਰਾ ਨੂੰ ਵਧਾਉਣ ਨਾਲ ਬੇਸ਼ੱਕ ਇਮਿਊਨਿਟੀ ਵਿਚ ਵਾਧਾ ਹੁੰਦਾ ਹੈ ਪਰ ਤੁਹਾਨੂੰ ਪਤਾ ਹੈ, ਕਿ ਇਹ ਹਰੀਆਂ ਸਬਜ਼ੀਆਂ ਕੁਝ ਬਿਮਾਰੀਆਂ ਤੇ ਇਨਫੈਕਸ਼ਨਸ ਤੋਂ ਬਚਣ ਲਈ ਵੀ ਸਹਾਈ ਹੁੰਦੀਆਂ ਹਨ। ਇਸ ਸਮੇਂ ਵਿਸ਼ਵ ਵਿਚ ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਨੇ ਸਭ ਦੀ ਚਿੰਤਾ ਵਧਾਈ ਹੈ। ਅਜਿਹੇ 'ਚ ਮਾਹਰ ਕੋਰੋਨਾ ਤੋਂ ਬਚਣ ਲਈ ਆਪਣੀ ਇਮਿਊਨਿਟੀ ਨੂੰ ਮਜ਼ਬੂਤ ਕਰਨ ਦੀ ਸਲਾਹ ਦਿੰਦੇ ਹਨ। ਇਮਿਊਨਿਟੀ ਨੂੰ ਕਈ ਤਰੀਕਿਆਂ ਨਾਲ ਵਧਾਇਆ ਜਾ ਸਕਦਾ ਹੈ ਜਿਵੇਂ ਕੁਝ ਹਰੀਆਂ ਸਬਜ਼ੀਆਂ ਕਾੜਾ, ਹਰਬਲ-ਟੀ, ਯੋਗ, ਸਪਲੀਮੈਂਟ ਆਦਿ।

ਪਾਲਕ : ਵਿਟਾਮਿਨ-ਸੀ, ਏ, ਜ਼ਿੰਕ, ਆਇਰਨ ਨਾਲ ਭਰਪੂਰ ਪਾਲਕ 'ਚ ਕਈ ਐਂਟੀਆਕਸੀਡੈਂਟ ਤੇ ਬੀਟਾ ਕੈਰੋਟੀਨ ਸ਼ਾਮਲ ਹੁੰਦੇ ਹਨ। ਵਿਟਾਮਿਨ-ਸੀ ਤੇ ਬੀਟਾ ਕੈਰੋਟੀਨ ਦੋਵੇਂ ਹੀ ਸਾਡੇ ਸਰੀਰ ਨੂੰ ਬਿਮਾਰੀਆਂ ਨਾਲ ਲੜਨ ਦੀ ਤਾਕਤ ਦਿੰਦੇ ਹਨ ਤੇ ਕਈ ਬਿਮਾਰੀਆਂ ਤੋਂ ਬਚਣ ਦੇ ਸਹਾਈ ਹੁੰਦੀਆਂ ਹਨ। ਇਹੀ ਕਾਰਨ ਹੈ ਕਿ ਇਮਿਊਨਿਟੀ ਵਧਾਉਣ ਲਈ ਪਾਲਕ ਦੇ ਸੇਵਨ ਦੀ ਸਲਾਹ ਦਿੱਤੀ ਜਾਂਦੀ ਹੈ।

ਸੰਬੰਧਿਤ ਖ਼ਬਰਾਂ

ਬਰੋਕਲੀ : ਬਰੋਕਲੀ ਨੂੰ ਸੁਪਰ ਫੂਡ ਮੰਨਿਆ ਜਾਂਦਾ ਹੈ ਕਿਉਂਕਿ ਇਹ ਸਬਜ਼ੀ ਵਿਟਾਮਿਨ ਏ, ਕੇ, ਸੀ, ਫੋਲੇਟ ਤੇ ਫਾਈਬਰ ਵਰਗੇ ਤੱਤਾਂ ਦਾ ਭੰਡਾਰ ਹੈ। ਇਹ ਇਮਿਊਨਿਟੀ ਮਜ਼ਬੂਤ ਕਰਨ ਦਾ ਵੀ ਕੰਮ ਕਰਦੀ ਹੈ। ਡਾਈਟ 'ਚ ਬਰੋਕਲੀ ਨੂੰ ਸ਼ਾਮਲ ਕਰਨ ਨਾਲ ਸਰੀਰ 'ਚ ਬੀਟਾ ਕੈਰੋਟੀਨ ਦੀ ਮਾਤਰਾ ਵਧਦੀ ਹੈ ਜੋ ਕਿ ਕੈਂਸਰ ਨਾਲ ਲੜਨ ਵਾਲੀਆਂ ਕੋਸ਼ਿਕਾਵਾਂ ਨੂੰ ਵਧਾਉਣ ਲਈ ਸਹਾਈ ਹੈ।

ਸ਼ਿਮਲਾ ਮਿਰਚ : ਸ਼ਿਮਲਾ ਮਿਰਚ ਵਿਚ ਫਾਈਬਰ, ਐਂਟੀਆਕਸੀਡੈਂਟ ਤੇ ਵਿਟਾਮਿਨ-ਸੀ ਦੀ ਮਾਤਰਾ ਭਰਪੂਰ ਹੁੰਦੀ ਹੈ। ਸ਼ਿਮਲਾ ਮਿਰਚ ਇਮਿਊਨਿਟੀ ਨੂੰ ਵਧਾਉਣ ਲਈ ਬਹੁਤ ਫ਼ਾਇਦੇਮੰਦ ਹੈ। ਇਸ ਨੂੰ ਤੁਸੀਂ ਸਬਜ਼ੀ, ਪੁਲਾਵ ਜਾਂ ਸਲਾਦ ਦੇ ਰੂਪ 'ਚ ਵੀ ਖਾ ਸਕਦੇ ਹੋ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!