|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਐਂਟਰਟੇਨਮੈਂਟ

ਚੋਰਾਂ ਨੇ ਗੈਰੀ ਸੰਧੂ ਨੂੰ ਲਗਾਇਆ 22 ਲੱਖ ਦਾ ਚੂਨਾ

ਜਲੰਧਰ (Vikram Sehajpal) : ਹਾਲ ਹੀ ਵਿੱਚ, ਜਲੰਧਰ-ਦਿੱਲੀ ਨੈਸ਼ਨਲ ਹਾਈਵੇਅ ‘ਤੇ ਸਥਿਤ ਪੰਜਾਬੀ ਗਾਇਕ ਗੈਰੀ ਸੰਧੂ ਦੇ ਸ਼ੋਅਰੂਮ ‘ਚ ਚੋਰਾਂ ਨੇ ਤਕਰੀਬਨ 22 ਲੱਖ ਰੁਪਏ ਦੇ ਕੱਪੜੇ ਤੇ 22 ਹਜ਼ਾਰ ਰੁਪਏ ਨਕਦੀ ਚੋਰੀ ਕੀਤੀ ਹੈ। ਸ਼ੋਅਰੂਮ ‘ਚ ਚੋਰਾਂ ਨੇ ਰਾਤ 2:01 ਵਜੇ ਚੋਰੀ ਨੂੰ ਅੰਜਾਮ ਦਿੱਤਾ ਸੀ ਤੇ 40 ਮਿੰਟਾਂ ‘ਚ 12 ਬੋਰੀਆਂ ਕੱਪੜੇ ਲੈ ਗਏ। ਪੁਲਿਸ ਨੇ ਸ਼ੋਅਰੂਮ ਦੀ ਸੀਸੀਟੀ

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਜਲੰਧਰ (Vikram Sehajpal) : ਹਾਲ ਹੀ ਵਿੱਚ, ਜਲੰਧਰ-ਦਿੱਲੀ ਨੈਸ਼ਨਲ ਹਾਈਵੇਅ ‘ਤੇ ਸਥਿਤ ਪੰਜਾਬੀ ਗਾਇਕ ਗੈਰੀ ਸੰਧੂ ਦੇ ਸ਼ੋਅਰੂਮ ‘ਚ ਚੋਰਾਂ ਨੇ ਤਕਰੀਬਨ 22 ਲੱਖ ਰੁਪਏ ਦੇ ਕੱਪੜੇ ਤੇ 22 ਹਜ਼ਾਰ ਰੁਪਏ ਨਕਦੀ ਚੋਰੀ ਕੀਤੀ ਹੈ। ਸ਼ੋਅਰੂਮ ‘ਚ ਚੋਰਾਂ ਨੇ ਰਾਤ 2:01 ਵਜੇ ਚੋਰੀ ਨੂੰ ਅੰਜਾਮ ਦਿੱਤਾ ਸੀ ਤੇ 40 ਮਿੰਟਾਂ ‘ਚ 12 ਬੋਰੀਆਂ ਕੱਪੜੇ ਲੈ ਗਏ। ਪੁਲਿਸ ਨੇ ਸ਼ੋਅਰੂਮ ਦੀ ਸੀਸੀਟੀਵੀ ਫੁਟੇਜ ਨਾਲ ਚੋਰਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤੇ ਪੁਲਿਸ ਨੇੜਲੇ ਇਲਾਕਿਆਂ ਦੀ ਸੀਸੀਟੀਵੀ ਫੁਟੇਜ ਵੀ ਖੰਗਾਲ ਰਹੀ ਹੈ।

ਸੰਬੰਧਿਤ ਖ਼ਬਰਾਂ

ਇਹ ਘਟਨਾ ਸ਼ਨੀਵਾਰ ਰਾਤ 2 ਵਜੇ ਵਾਪਰੀ। ਇਸ ਘਟਨਾ ਦਾ ਉਸ ਸਮੇਂ ਪਤਾ ਲੱਗਿਆ ਜਦ ਨਾਲ ਦੇ ਇੱਕ ਦੁਕਾਨਦਾਰ ਨੇ ਸ਼ੋਅਰੂਮ ਦੇ ਮੈਨੇਜਰ ਨੂੰ ਫ਼ੋਨ ਕਰ ਦੱਸਿਆ ਕਿ ਸ਼ੋਅਰੂਮ ਦਾ ਦਰਵਾਜ਼ਾ ਖੁੱਲ੍ਹਾ ਹੋਇਆ ਹੈ। ਸਥਾਨਕ ਥਾਣਾ ਕੈਂਟ ਦੇ ਐਸਐਚਓ ਕੁਲਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ 9 ਵਜੇ ਇਸ ਮਾਮਲੇ ਦੀ ਜਾਣਕਾਰੀ ਮਿਲੀ ਹੈ ਤੇ ਨਾਲੋਂ ਨਾਲ ਹੀ ਉਨ੍ਹਾਂ ਨੇ ਸੀਸੀਟੀਵੀ ਖੰਗਾਲ ਦਿੱਤੇ ਤੇ ਉਮੀਦ ਹੈ ਕਿ ਜਲਦ ਹੀ ਚੋਰਾਂ ਦਾ ਨੂੰ ਕਾਬੂ ਕਰ ਲਿਆ ਜਾਵੇਗਾ।

ਚੋਰਾਂ ਨੇ 12 ਬੋਰੇ ਕੱਪੜਿਆਂ ਲੈ ਕੇ ਫ਼ਰਾਰ ਹੋ ਗਏ, ਜਿੱਥੇ ਚੋਰਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ, ਉੱਥੋਂ ਮਹਿਜ਼ 300 ਮੀਟਰ ਦੀ ਦੂਰੀ ‘ਤੇ ਹੀ ਪੁਲਿਸ ਦਾ ਨਾਕਾ ਸੀ। ਇਸ ਤੋਂ ਬਾਅਦ ਵੀ ਚੋਰਾਂ ਨੇ ਬਿਨ੍ਹਾ ਕਿਸੇ ਦੇ ਡਰ ਤੋਂ 40 ਮਿੰਟ ਇਸ ਚੋਰੀ ਨੂੰ ਅੰਜਾਮ ਦਿੱਤਾ।

🔔 ਐਂਟਰਟੇਨਮੈਂਟ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!