|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਇਸ ਕਾਰਨ ਮਨਾਇਆ ਜਾਂਦਾ ਹੈ Father's Day..!

ਓਂਟਾਰੀਓ ਡੈਸਕ (ਵਿਕਰਮ ਸਹਿਜਪਾਲ) : ਹਰ ਸਾਲ ਜੂਨ ਮਹੀਨੇ ਦੇ ਤੀਜੇ ਐਤਵਾਰ ਨੂੰ 'ਫਾਦਰਸ ਡੇਅ' ਮਨਾਇਆ ਜਾਂਦਾ ਹੈ। 'ਫਾਦਰਸ ਡੇਅ' ਦੀ ਸ਼ੁਰੂਆਤ 1910 'ਚ ਸੋਨੋਰਾ ਲੁਈਸ ਸਮਾਰਟ ਡੂਡ (Sonora Louise Smart Dodd) ਨਾਂਅ ਦੀ 16 ਸਾਲਾਂ ਕੁੜੀ ਨੇ ਕੀਤੀ ਸੀ। ਸੋਨੋਰਾ ਨੂੰ ਉਸ ਦੇ ਪਿਤਾ ਨੇ ਪਾਲਿਆ ਸੀ। ਜਦੋਂ ਸੋਨੋਰਾ ਨੇ 'ਮਦਰਸ ਡੇਅ' ਬਾਰੇ ਸੁਣਿਆ ਤਾਂ ਉਸ ਨੇ 'ਫਾਦਰਸ ਡੇਅ'

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਓਂਟਾਰੀਓ ਡੈਸਕ (ਵਿਕਰਮ ਸਹਿਜਪਾਲ) : ਹਰ ਸਾਲ ਜੂਨ ਮਹੀਨੇ ਦੇ ਤੀਜੇ ਐਤਵਾਰ ਨੂੰ 'ਫਾਦਰਸ ਡੇਅ' ਮਨਾਇਆ ਜਾਂਦਾ ਹੈ। 'ਫਾਦਰਸ ਡੇਅ' ਦੀ ਸ਼ੁਰੂਆਤ 1910 'ਚ ਸੋਨੋਰਾ ਲੁਈਸ ਸਮਾਰਟ ਡੂਡ (Sonora Louise Smart Dodd) ਨਾਂਅ ਦੀ 16 ਸਾਲਾਂ ਕੁੜੀ ਨੇ ਕੀਤੀ ਸੀ। ਸੋਨੋਰਾ ਨੂੰ ਉਸ ਦੇ ਪਿਤਾ ਨੇ ਪਾਲਿਆ ਸੀ। ਜਦੋਂ ਸੋਨੋਰਾ ਨੇ 'ਮਦਰਸ ਡੇਅ' ਬਾਰੇ ਸੁਣਿਆ ਤਾਂ ਉਸ ਨੇ 'ਫਾਦਰਸ ਡੇਅ' ਮਨਾਉਣ ਬਾਰੇ ਸੋਚਿਆ। ਇਸ ਤਰ੍ਹਾਂ ਸੋਨੋਰਾ ਦੇ ਹੀ ਯਤਨ ਸਦਕਾ ਵਿਸ਼ਵ 'ਚ 'ਫਾਦਰਸ ਡੇਅ' ਮਨਾਇਆ ਜਾਂਦਾ ਹੈ। 16 ਜੂਨ ਨੂੰ ਮਨਾਏ ਜਾ ਰਹੇ 'ਫਾਦਰਸ ਡੇਅ' ਸਬੰਧੀ ਸੋਸ਼ਲ ਮੀਡੀਆ 'ਤੇ ਵੱਖ-ਵੱਖ ਤਰ੍ਹਾਂ ਦੇ ਪੋਸਟ ਵੇਖਣ ਨੂੰ ਮਿਲ ਰਹੇ ਹਨ।

ਸੰਬੰਧਿਤ ਖ਼ਬਰਾਂ

ਪਿਤਾ ਦੇ ਮਹੱਤਵ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਅੱਜ ਗੂਗਲ ਨੇ ਵੀ ਵਿਸ਼ੇਸ਼ ਡੂਡਲ ਇਸ ਸਬੰਧੀ ਤਿਆਰ ਕੀਤਾ ਹੈ। ਇਸ ਡੂਡਲ 'ਚ ਤਿੰਨ ਸਲਾਇਡਸ ਦੇ ਵਿੱਚ ਇਕ ਗ੍ਰੇ ਰੰਗ ਦੇ ਪਿਤਾ ਨੂੰ ਵਿਖਾਇਆ ਗਿਆ ਹੈ, ਜੋ ਆਪਣੇ 6 ਡਕਲਿੰਗਜ ਦੀ ਦੇਖਭਾਲ ਕਰ ਰਿਹਾ ਹੈ। ਇਸ ਡੂਡਲ ਦੇ ਜ਼ਰੀਏ ਇਹ ਪ੍ਰਤੀਤ ਹੋ ਰਿਹਾ ਹੈ ਕਿ ਕਿਸ ਤਰ੍ਹਾਂ ਇਕ ਬਾਪ ਆਪਣੀ ਔਲਾਦ ਦਾ ਧਿਆਨ ਰੱਖਦਾ ਹੈ। ਕਿਸ ਤਰ੍ਹਾਂ ਇਕ ਬਾਪ ਆਪਣੀ ਔਲਾਦ ਦੀ ਜ਼ਿਦ ਵੀ ਪੂਰੀ ਕਰਦਾ ਹੈ ਅਤੇ ਲੋੜ ਪੈਣ 'ਤੇ ਉਸ ਨੂੰ ਸਮਝਾਉਂਦਾ ਵੀ ਹੈ। ਬਾਪ ਉਹ ਹੈ ਜੋ ਹਮੇਸ਼ਾ ਸਾਡਾ ਖ਼ਿਆਲ ਰੱਖਦਾ ਹੈ ਬੇਸ਼ੱਕ ਬੱਚੇ ਪਿਤਾ ਤੋਂ ਮੂੰਹ ਮੋੜ ਲੈਣ ਪਰ ਬਾਪ ਤਾਂ ਵੀ ਆਪਣੀ ਔਲਾਦ ਦਾ ਸੋਚਦਾ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!