|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਬਿਜ਼ਨਸ

ਪੰਜਾਹ ਹਜ਼ਾਰ ਦਿਓ ਨਹੀਂ ਤਾਂ ਮੌਤ', ਇਹ ਧਮਕੀ ਭਰੀਆਂ ਚਿੱਠੀਆਂ ਮਿਲਣ ਕਾਰਨ ਸ਼ਹਿਰ ਵਿਚ ਦਹਿਸ਼ਤ

ਗਿੱਦੜਬਾਹਾ : ਪੰਜਾਹ ਹਜ਼ਾਰ ਦਿਓ ਨਹੀਂ ਮੌਤ', ਇਹ ਧਮਕੀ ਭਰੀਆਂ ਚਿੱਠੀਆਂ ਸ਼ਨਿਚਰਵਾਰ ਨੂੰ 'ਲਾਰੇਂਸ ਬਿਸ਼ਨੋਈ ਗਰੁੱਪ' ਦੇ ਨਾਂ ਤੋਂ ਗਿੱਦੜਬਾਹਾ ਦੇ ਕਈ ਘਰਾਂ 'ਚ ਮਿਲਣ ਕਾਰਨ ਸ਼ਹਿਰ ਵਿਚ ਦਹਿਸ਼ਤ ਫੈਲ ਗਈ। ਲੋਕਾਂ ਵੱਲੋਂ ਇਸ ਦੀ ਸੂਚਨਾ ਥਾਣਾ ਗਿੱਦੜਬਾਹਾ ਨੂੰ ਦਿੱਤੀ ਗਈ। ਗਿੱਦੜਬਾਹਾ ਸ਼ਹਿਰ ਦੀ ਬਰਫ਼ ਵਾਲੀ ਗਲੀ ਅਤੇ ਲਛਮਣ ਕਾਲੋਨੀ ਗਲੀ ਨੰਬਰ-1 ਦੇ ਕਰੀਬ 20-25 ਘਰਾਂ ਵਿਚੋਂ ਧ

NRI Post Desk · 2261 ਦਿਨ ਪਹਿਲਾਂ · 2 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਗਿੱਦੜਬਾਹਾ : ਪੰਜਾਹ ਹਜ਼ਾਰ ਦਿਓ ਨਹੀਂ ਮੌਤ', ਇਹ ਧਮਕੀ ਭਰੀਆਂ ਚਿੱਠੀਆਂ ਸ਼ਨਿਚਰਵਾਰ ਨੂੰ 'ਲਾਰੇਂਸ ਬਿਸ਼ਨੋਈ ਗਰੁੱਪ' ਦੇ ਨਾਂ ਤੋਂ ਗਿੱਦੜਬਾਹਾ ਦੇ ਕਈ ਘਰਾਂ 'ਚ ਮਿਲਣ ਕਾਰਨ ਸ਼ਹਿਰ ਵਿਚ ਦਹਿਸ਼ਤ ਫੈਲ ਗਈ। ਲੋਕਾਂ ਵੱਲੋਂ ਇਸ ਦੀ ਸੂਚਨਾ ਥਾਣਾ ਗਿੱਦੜਬਾਹਾ ਨੂੰ ਦਿੱਤੀ ਗਈ। ਗਿੱਦੜਬਾਹਾ ਸ਼ਹਿਰ ਦੀ ਬਰਫ਼ ਵਾਲੀ ਗਲੀ ਅਤੇ ਲਛਮਣ ਕਾਲੋਨੀ ਗਲੀ ਨੰਬਰ-1 ਦੇ ਕਰੀਬ 20-25 ਘਰਾਂ ਵਿਚੋਂ ਧਮਕੀ ਭਰੀਆਂ ਪਰਚੀਆਂ ਮਿਲਣ ਕਾਰਨ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਲਛਮਣ ਕਾਲੋਨੀ ਨਿਵਾਸੀ ਸੁਖਮੰਦਰ ਸਿੰਘ ਨੇ ਦੱਸਿਆ ਕਿ ਉਹ ਅੱਜ ਸਵੇਰੇ ਜਦ ਕਰੀਬ 6 ਵਜੇ ਘਰੋਂ ਬਾਹਰ ਨਿਕਲੇ ਤਾਂ ਗਲੀ ਵਿਚ ਹੱਥੀ ਲਿਖੀ ਚਿੱਠੀਆਂ ਸੁੱਟਣ ਬਾਰੇ ਜਾਣਕਾਰੀ ਮਿਲੀ ਤੇ ਬਾਹਰ ਆ ਕੇ ਪਤਾ ਲੱਗਾ ਕਿ ਨਾਲ ਲੱਗਦੀ ਬਰਫ਼ ਵਾਲੀ ਗਲੀ ਅਤੇ ਲਛਮਣ ਕਾਲੋਨੀ ਦੇ ਕਰੀਬ 20-25 ਘਰਾਂ ਵਿਚ ਅਜਿਹੀਆਂ ਪਰਚੀਆਂ ਸੁੱਟੀਆਂ ਗਈਆਂ ਹਨ।

ਸੰਬੰਧਿਤ ਖ਼ਬਰਾਂ

ਬਰਫ਼ ਵਾਲੀ ਗਲੀ ਨਿਵਾਸੀ ਰਾਜੂ ਨੇ ਦੱਸਿਆ ਕਿ ਮੇਰੇ ਘਰ ਦੇ ਬਾਹਰ ਵੀ ਚਿੱਠੀ ਪਈ ਸੀ, ਜਿਸ 'ਚ 50 ਹਜ਼ਾਰ ਰੁਪਏ ਦੀ ਮੰਗ ਕੀਤੀ ਗਈ ਸੀ ਅਤੇ ਪੈਸੇ ਨਾ ਦੇਣ 'ਤੇ ਜਾਨੀ-ਮਾਲੀ ਨੁਕਸਾਨ ਦੇਣ ਦੀ ਧਮਕੀ ਵੀ ਦਿੱਤੀ ਗਈ ਹੈ ਅਤੇ ਇਕ ਘਰ ਦੇ ਅੰਦਰ ਖੜ੍ਹੀ ਕਾਰ ਦਾ ਪਿਛਲਾ ਸ਼ੀਸ਼ਾ ਵੀ ਇੱਟ ਮਾਰ ਕੇ ਤੋੜਿਆ ਗਿਆ ਹੈ, ਜਿਸ ਕਰਕੇ ਮੁਹੱਲਾ ਨਿਵਾਸੀਆਂ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਮੁਹੱਲਾ ਨਿਵਾਸੀਆਂ ਨੇ ਤੁਰੰਤ ਇਸ ਦੀ ਸੂਚਨਾ ਥਾਣਾ ਗਿੱਦੜਬਾਹਾ ਨੂੰ ਦਿੱਤੀ। ਮੌਕੇ 'ਤੇ ਪੁੱਜੇ ਥਾਣਾ ਮੁਖੀ ਹਰਪ੍ਰੀਤ ਸਿੰਘ ਨੇ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ।

ਉਨ੍ਹਾਂ ਦੱਸਿਆ ਕਿ ਚਿੱਠੀ 'ਚ ਪ੍ਰਤੀ ਪਰਿਵਾਰ 50 ਹਜ਼ਾਰ ਰੁਪਏ ਦੀ ਮੰਗ ਕੀਤੀ ਗਈ ਹੈ ਅਤੇ ਪੈਸੇ ਨਾ ਦੇਣ ਦੀ ਸੂਰਤ 'ਚ ਨੁਕਸਾਨ ਕਰਨ ਦੀ ਧਮਕੀ ਦਿੱਤੀ ਗਈ ਹੈ ਅਤੇ ਚਿੱਠੀ ਦੇ ਥੱਲੇ ਦੋ ਫ਼ੋਨ ਨੰਬਰ ਦਿੱਤੇ ਗਏ ਹਨ, ਜਿਨ੍ਹਾਂ ਵਿਚੋਂ ਇਕ ਨੰਬਰ ਗਿੱਦੜਬਾਹਾ ਦਾ ਹੈ ਅਤੇ ਦੂਜਾ ਨੰਬਰ ਕਰਨਾਟਕ ਦਾ ਹੈ। ਉਨ੍ਹਾਂ ਦੱਸਿਆ ਕਿ ਗਿੱਦੜਬਾਹਾ ਦੇ ਜਿਸ ਵਿਅਕਤੀ ਦਾ ਮੋਬਾਈਲ ਨੰਬਰ ਦਿੱਤਾ ਗਿਆ ਹੈ ਉਹ ਸ਼ਹਿਰ ਤੋਂ ਬਾਹਰ ਹੈ ਅਤੇ ਉਸ ਦੇ ਆਉਣ 'ਤੇ ਪੁੱਛਗਿੱਛ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸੀਸੀਟੀਵੀ ਜਾਂਚ 'ਚ ਇਕ 30-35 ਸਾਲ ਦਾ ਵਿਅਕਤੀ ਨਜ਼ਰ ਆ ਰਿਹਾ ਹੈ।

🔔 ਬਿਜ਼ਨਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!