|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਸਾਇੰਸ ਸਿਟੀ ਵਿਖੇ ਭਾਰਤ ਦੇ ਵਿਗਿਆਨ ਕੇਂਦਰਾਂ ਦੇ ਮੁਖੀਆਂ ਦੀ ਤਿੰਨ ਦਿਨਾਂ ਕਾਨਫ਼ਰੰਸ ਸ਼ੁਰੂ

ਕਪੂਰਥਲਾ (ਇੰਦਰਜੀਤ ਸਿੰਘ) : ਕਿਸੇ ਵੀ ਦੇਸ਼ ਦਾ ਸਮਾਜਕ ਤੇ ਆਰਥਿਕ ਵਿਕਾਸ ਉਥੋਂ ਦੇ ਸਾਖਰਤਾ ਅਨੁਪਾਤ ਅਤੇ ਸਮਾਜਕ ਸਮੱਸਿਆਂ ਦੇ ਹੱਲ ਲਈ ਵਿਗਿਆਨਕ ਸੋਚ ਅਪਣਾਉਣ ਦੀ ਇੱਛਾ ਸ਼ਕਤੀ ’ਤੇ ਨਿਰਭਰ ਕਰਦਾ ਹੈ। ਜਿਸ ਸੂਬੇ ਦੀ ਮਨੁੱਖੀ ਵਿਕਾਸ ਦੀ ਸੂਚੀ ਉੱਚ ਦਰਜੇ ਦੀ ਹੋਵੇਗੀ ਉਹ ਸਾਖਰਤਾ ਅਨੁਪਾਤ ਵਿਚ ਉੱਚਾ ਦਰਜੇ ਦਾ ਹੋਵੇਗਾ ਅਤੇ ਅਜਿਹੇ ਸੂਬੇ ਵਲੋਂ ਵਿਗਿਆਨ ਤੇ ਤਕਨਾਲੌਜੀ ਨੂੰ ਮੋ

NRI Post Desk · 2260 ਦਿਨ ਪਹਿਲਾਂ · 3 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਕਪੂਰਥਲਾ (ਇੰਦਰਜੀਤ ਸਿੰਘ) : ਕਿਸੇ ਵੀ ਦੇਸ਼ ਦਾ ਸਮਾਜਕ ਤੇ ਆਰਥਿਕ ਵਿਕਾਸ ਉਥੋਂ ਦੇ ਸਾਖਰਤਾ ਅਨੁਪਾਤ ਅਤੇ ਸਮਾਜਕ ਸਮੱਸਿਆਂ ਦੇ ਹੱਲ ਲਈ ਵਿਗਿਆਨਕ ਸੋਚ ਅਪਣਾਉਣ ਦੀ ਇੱਛਾ ਸ਼ਕਤੀ ’ਤੇ ਨਿਰਭਰ ਕਰਦਾ ਹੈ। ਜਿਸ ਸੂਬੇ ਦੀ ਮਨੁੱਖੀ ਵਿਕਾਸ ਦੀ ਸੂਚੀ ਉੱਚ ਦਰਜੇ ਦੀ ਹੋਵੇਗੀ ਉਹ ਸਾਖਰਤਾ ਅਨੁਪਾਤ ਵਿਚ ਉੱਚਾ ਦਰਜੇ ਦਾ ਹੋਵੇਗਾ ਅਤੇ ਅਜਿਹੇ ਸੂਬੇ ਵਲੋਂ ਵਿਗਿਆਨ ਤੇ ਤਕਨਾਲੌਜੀ ਨੂੰ ਮੋਹਰੀ ਹੋ ਕੇ ਅਪਣਾਏਗਾ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਉਦਯੋਗ ਤੇ ਵਪਾਰ ਮੰਤਰੀ ਪੰਜਾਬ ਸ੍ਰੀ ਸੁੰਦਰ ਸ਼ਾਮ ਅਰੋੜਾ ਨੇ ਸਾਇੰਸ ਸਿਟੀ ਵਿਖੇ ਭਾਰਤ ਦੇ ਵਿਗਿਆਨ ਕੇਂਦਰਾਂ ਦੇ ਮੁਖੀਆਂ ਦੀ ਤਿੰਨ ਰੋਜ਼ਾ ਕਾਨਫਰੰਸ ਦੇ ਉਦਘਾਟਨੀ ਸਮਾਰੋਹ ਵਿਚ ਮੁੱਖ ਮਹਿਮਾਨ ਵਜੋਂ ਵਿਗਿਆਨੀਆਂ ਨੂੰ ਸੰਬੋਧਨ ਕਰਦਿਆਂ ਕੀਤਾ।

ਉਨਾਂ ਕਿਹਾ ਕਿ 21 ਵੀਂ ਸਦੀ ਦੌਰ ਵਿਚ ਵਿਗਿਆਨ ਤੇ ਖੋਜਾਂ ਦੇ ਨਵੇਂ ਖੇਤਰਾਂ ਜਿਵੇਂ ਕਿ ਅਲਟੀਫ਼ੀਸ਼ਲ ਇੰਟੈਲੀਜੈਂਸੀ, ਨੈਨੋਟੈਕਨਾਲੌਜੀ, ਕੁਅਨਟਮ (ਮਿਕਦਾਰ) ਅਤੇ ਇੰਟਰਨੈੱਟ ਦੀ ਵਰਤੋਂ (ਆਈ.ਓ.ਟੀ) ਬਾਰੇ ਆਮ ਲੋਕਾਂ ਨੂੰ ਜਾਣੂ ਕਰਵਾਉਣ ਵਿਗਿਆਨ ਕੇਂਦਰਾਂ ਦੀ ਇਕ ਸਮਾਜਿਕ ਜਿੰਮੇਵਾਰੀ ਹੋਵੇਗੀ । ਗਿਆਨ ਅਤੇ ਤਜਰਬਿਆਂ ਦੇ ਪ੍ਰਚਾਰ ਤੇ ਪਾਸਾਰ ਦੇ ਰਾਹੀ ਸਮਾਜ ਦੇ ਸਾਰੇ ਵਰਗਾਂ (ਪੇਂਡੂ ਤੇ ਸ਼ਹਿਰੀ ) ਵਿਚ ਪਾਏ ਜਾਣ ਵਾਲੇ ਵਖਰੇਵੇਂ ਖਤਮ ਕਰਨ ਲਈ ਵਿਗਿਆਨ ਕੇਂਦਰ ਅਹਿਮ ਭੂਮਿਕਾ ਨਿਭਾਅ ਸਕਦੇ ਹਨ। ਉਨਾਂ ਕਿਹਾ ਕਿ ਸਾਇੰਸ ਸਿਟੀ ਦੇ ਵਿਸਥਾਰ ਲਈ ਫ਼ੰਡਾਂ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਸਾਇੰਸ ਸਿਟੀ ਦੀ ਅਪਗ੍ਰੇਡਸ਼ਨ ਲਈ ਪੰਜਾਬ ਸਰਕਾਰ ਵਲੋਂ ਆਪਣੇ ਹਿੱਸੇ ਦੇ ਬਣਦੇ ਫ਼ੰਡ ਮੁੱਹਈਆਂ ਕਰਵਾਏ ਜਾਣਗੇ।

ਸੰਬੰਧਿਤ ਖ਼ਬਰਾਂ

ਉਨਾਂ ਅੱਗੋਂ ਕਿਹਾ ਕਿ ਵਿਗਿਆਨ ਸੋਚ ਜਿੱਥੇ ਤੱਥ ਅਧਾਰਤ ਸੋਚ ਨੂੰ ਉਤਸ਼ਹਿਤ ਕਰਦੀ ਹੈ ਉਥੇ ਹੀ ਲੋਕਾਂ ਨੂੰ ਜਾਦੂ -ਟੂਣਿਆਂ ਤੇ ਵਹਿਮਾਂ ਭਰਮਾਂ ਵਿਚੋਂ ਵੀ ਕੱਢਦੀ ਹੈ। ਉਨਾਂ ਕਿਹਾ ਕਿ ਲਗਾਤਾਰ ਵਿਕਾਸ ਲਈ ਯੂ.ਐਨ.ਓ ਦੇ 2030 ਦੇ ਏਜੰਡੇ ਵਿਚ ਵੀ ਵਿਗਿਆਨ ਨੂੰ ਬਹੁਤ ਪ੍ਰਮੁੱਖਤਾ ਨਾਲ ਲਿਆ ਗਿਆ।

ਇਸ ਮੌਕੇ ਸਾਇੰਸ ਸਿਟੀ ਦੀ ਡਾਇਰੈਕਟਰ ਜਨਰਲ ਡਾ. ਨੀਲਿਮਾ ਜੇਰਥ ਨੇ ਕਿਹਾ ਕਿ ਕੌਮਾਂਤਰੀ ਪੱਧਰ ’ਤੇ ਜਲਵਾਯੂ ਪਰਿਵਰਤਨ, ਜੈਵਿਕ-ਵਿਭਿੰਨਤਾਂ ਅਤੇ ਉਪਜਾਊ ਭੂਮੀ ਦਾ ਮਾਰੂਥਲ ਬਦਲਣਾ ਆਦਿ ਸਮੱਸਿਆਵਾਂ ਨਾਲ ਨਜਿੱਠਣ ਲਈ ਬਹੁਤ ਸਾਰੇ ਸਮਝੌਤੇ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਹਰੇਕ ਸਮਾਜ ਨੂੰ ਗਿਆਨਵਾਨ,ਬਣਾਉਣ, ਸਿਰਜਣਾਤਮਿਕਤਾ ਪੈਦਾ ਕਰਨ, ਪ੍ਰਫ਼ੁਲਤਾ ਅਤੇ ਸ਼ਾਂਤੀ ਬਣਾਈ ਰੱਖਣ ਲਈ ਨਵੇਂ ਰਾਹ ਦੇਖੇ ਜਾ ਰਹੇ ਹਨ। ਉਨਾਂ ਕਿਹਾ ਕਿ ਇਸ ਸਮੇਂ ਸਭ ਤੋਂ ਵੱਡੀ ਚੁਣੌਤੀ ਚੰਗੇ ਵਿਗਿਆਨ ਅਤੇ ਉਸ ਨੂੰ ਸਮਝਣ ਦੀ ਹੈ ਜਿਸ ਨਾਲ ਵਿਅਕਤੀਗਤ ਅਤੇ ਸਮੂਹਿਕ ਪੀੜੀਆਂ ਨੂੰ ਲਾਭ ਹੋਵੇਗਾ । ਵਿਗਿਆਨ ਕੇਂਦਰ ਅਜਿਹੇ ਸਿੱਖਿਆਦਾਇਕ ਸਥਾਨ ਹਨ, ਜਿੱਥੇ ਵਿਗਿਆਨਕ ਸੋਚ ਦੇ ਸਦਕਾ ਸਮਾਜ ਨੂੰ ਬਦਲਣ ਦੇ ਉਦੇਸ਼ ਪੂਰੇ ਕੀਤੇ ਜਾ ਸਕਦੇ ਹਨ। ਇੱਥੇ ਵਿਗਿਆਨਕ ਸਿਧਾਂਤਾ ਅਤੇ ਧਾਰਨਾਵਾਂ ਦੀ ਸਮਝ ਲਈ ਇਕ ਪਲੇਟਫ਼ਾਰਮ ਮੁਹੱਈਆ ਕਰਵਾਇਆ ਜਾਂਦਾ ਹੈ। ਹਰੇਕ ਉਮਰ ਵਰਗ ਅਤੇ ਪਿਛੋਕੜ ਦੇ ਲੋਕਾਂ ਨੂੰ ਇੱਥੇ ਵਿਗਿਆਨ ਦੇ ਤਰਕ ਨਾਲ ਗੁੰਝਲਦਾਰ ਭੇਦਾਂ ਨੂੰ ਸਮਝਣ ਦਾ ਮੌਕਾ ਦਿੱਤਾ ਜਾਂਦਾ ਹੈ।

ਇਸ ਮੌਕੇ ਸਾਇੰਸ ਸਿਟੀ ਦੇ ਡਾਇਰੈਕਟਰ ਰਾਜੇਸ਼ ਗਰੋਵਰ ਨੇ ਕਿ ਵਿਗਿਆਨ ਕੇਂਦਰ ਨੂੰ ਵਿਗਿਆਨ ਦਾ ਪ੍ਰਚਾਰ-ਪ੍ਰਸਾਰ ਕਰਦਿਆਂ ਆਪਣੇ ਵਾਤਾਰਵਣ ਅਤੇ ਆਲਮੀ ਤਪਸ਼ ਸੰਬਧੀ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ। ਉਨਾਂ ਕਿਹਾ ਕਿ ਸਾਨੂੰ ਪ੍ਰਦੂਸ਼ਣ-ਮੁਕਤ ਤਕਨਾਲੌਜੀ ਦੀ ਵਰਤੋਂ ਦਾ ਹੋਕਾ ਦਿੰਦਿਆਂ ਮੁੜ-ਨਵਿਆਉਣਯੋਗ ਊਰਜਾ ਦੀ ਵਰਤੋਂ ਵੱਲ ਲੋਕਾਂ ਪ੍ਰੇਰਿਤ ਕਰਨਾ ਚਾਹੀਦਾ ਹੈ ਤਾਂ ਜੋ ਆਪਣੇ ਲਗਾਤਾਰ ਵਿਕਾਸ ਦੇ ਟੀਚੇ ਨੂੰ ਪੂਰਾ ਕਰ ਸਕੀਏ। ਇਸ ਮੌਕੇ ਐਨ. ਸੀ. ਐਸ. ਐਮ ਦੇ ਡਾਇਰੈਕਟਰ (ਹੈੱਡਕੁਆਟਰਸ) ਐਸ. ਕੁਮਾਰ, ਬਿਰਲਾ ਮਿੳੂਜ਼ੀਅਮ ਪਿਲਾਨੀ ਦੇ ਡਾਇਰੈਕਟਰ ਵੀ. ਐਨ ਧੌਲਾਖੰਡੀ, ਵਧੀਕ ਡਿਪਟੀ ਕਮਿਸ਼ਨਰ (ਜ) ਕਪੂਰਥਲਾ ਸ੍ਰੀ ਰਾਹੁਲ ਚਾਬਾ, ਐਸ. ਡੀ. ਐਮ ਕਪੂਰਥਲਾ ਸ੍ਰੀ ਵਰਿੰਦਰ ਪਾਲ ਸਿੰਘ ਬਾਜਵਾ, ਡੀ. ਐਸ. ਪੀ. ਹਰਿੰਦਰ ਸਿੰਘ ਗਿੱਲ ਤੋਂ ਇਲਾਵਾ ਮੁਲਕ ਭਰ ਵਿਚੋਂ ਆਏ ਵਿਗਿਆਨੀ ਹਾਜ਼ਰ ਸਨ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!