|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਸਾਊਦੀ ਅਰਬ ਤੋਂ ਫ਼ੋਨ ਕਰ ਦਿੱਤਾ ਤਿੰਨ ਤਲਾਕ,ਪੜ੍ਹੋ ਕੀ ਹੈ ਪੂਰਾ ਮਾਮਲਾ

ਉੱਤਰ ਪ੍ਰਦੇਸ਼ (ਦੇਵ ਇੰਦਰਜੀਤ) : ਉੱਤਰ ਪ੍ਰਦੇਸ਼ ਦੇ ਫਤਿਹਪੁਰ ਜ਼ਿਲ੍ਹੇ ’ਚ ਦਾਜ ਦੀ ਮੰਗ ਪੂਰੀ ਨਾ ਹੋਣ ’ਤੇ ਹਥਗਾਮ ਥਾਣਾ ਖੇਤਰ ਦੀ ਇਕ ਜਨਾਨੀ ਨੂੰ ਉਸ ਦੇ ਪਤੀ ਨੇ ਸਾਊਦੀ ਅਰਬ ਤੋਂ ਫੋਨ ’ਤੇ ਤਿੰਨ ਤਲਾਕ ਦੇ ਦਿੱਤਾ। ਪੁਲਸ ਨੇ ਇਸ ਸਿਲਸਿਲੇ ’ਚ ਮੰਗਲਵਾਰ ਨੂੰ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦਰਜ ਸ਼ਿਕਾਇਤ ਦੇ ਆਧਾਰ ’ਤੇ ਹਥਗਾਮ ਥਾਣੇ ਦੇ ਇੰਚਾਰਜ ਇੰਸਪੈਕਟ

NRI Post Desk · 1926 ਦਿਨ ਪਹਿਲਾਂ · ਅੱਪਡੇਟ 1926 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਸਾਊਦੀ ਅਰਬ ਤੋਂ ਫ਼ੋਨ ਕਰ ਦਿੱਤਾ ਤਿੰਨ ਤਲਾਕ,ਪੜ੍ਹੋ ਕੀ ਹੈ ਪੂਰਾ ਮਾਮਲਾ
📷 NRI Post Desk

ਉੱਤਰ ਪ੍ਰਦੇਸ਼ (ਦੇਵ ਇੰਦਰਜੀਤ) : ਉੱਤਰ ਪ੍ਰਦੇਸ਼ ਦੇ ਫਤਿਹਪੁਰ ਜ਼ਿਲ੍ਹੇ ’ਚ ਦਾਜ ਦੀ ਮੰਗ ਪੂਰੀ ਨਾ ਹੋਣ ’ਤੇ ਹਥਗਾਮ ਥਾਣਾ ਖੇਤਰ ਦੀ ਇਕ ਜਨਾਨੀ ਨੂੰ ਉਸ ਦੇ ਪਤੀ ਨੇ ਸਾਊਦੀ ਅਰਬ ਤੋਂ ਫੋਨ ’ਤੇ ਤਿੰਨ ਤਲਾਕ ਦੇ ਦਿੱਤਾ। ਪੁਲਸ ਨੇ ਇਸ ਸਿਲਸਿਲੇ ’ਚ ਮੰਗਲਵਾਰ ਨੂੰ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦਰਜ ਸ਼ਿਕਾਇਤ ਦੇ ਆਧਾਰ ’ਤੇ ਹਥਗਾਮ ਥਾਣੇ ਦੇ ਇੰਚਾਰਜ ਇੰਸਪੈਕਟਰ ਏ.ਕੇ. ਗੌਤਮ ਨੇ ਬੁੱਧਵਾਰ ਨੂੰ ਦੱਸਿਆ ਕਿ ਹਥਗਾਮ ਥਾਣਾ ਖੇਤਰ ਦੇ ਚੱਕ ਔਹਦਪੁਰ ਪਿੰਡ ਦੇ ਰਹਿਣ ਵਾਲੇ ਮੁਹੰਮਦ ਗੌਂਤੀ ਵਾਸੀ ਤਸਬੁੱਲ ਨਾਲ ਹੋਇਆ ਸੀ।

ਸੰਬੰਧਿਤ ਖ਼ਬਰਾਂ

ਸ਼ਿਕਾਇਤ ਅਨੁਸਾਰ ਨਿਕਾਹ ਦੇ ਬਾਅਦ ਤੋਂ ਪਤੀ, ਸਹੁਰੇ ਮਕਬੂਲ ਹਸਨ, ਸੱਸ ਕੈਸਰ ਜਹਾਂ, ਦਿਓਰ ਤਕਰੀਰੂਲ, ਤਹਿਜੀਬਉਲ, ਜੇਠ ਏਨੁਲ, ਨਨਾਣ ਅਲਫਸਾ, ਨਨਾਣ ਨੇਸੀ ਸੰਤੁਸ਼ਟ ਨਹੀਂ ਸਨ, ਇਸ ਲਈ ਪੀੜਤ ਜਨਾਨੀ ਨਾਲ ਕੁੱਟਮਾਰ ਕਰ ਕੇ ਉਸ ਨੂੰ ਤੰਗ ਕਰਦੇ ਸਨ। ਉਨ੍ਹਾਂ ਦੱਸਿਆ ਕਿ ਰਜੀਆ ਬਾਨੋ ਦਾ ਸ਼ੌਹਰ ਤਸਬੁੱਲ ਸਾਊਦੀ ਅਰਬ ’ਚ ਨੌਕਰੀ ਕਰਦਾ ਰਿਹਾ ਹੈ। ਸ਼ਿਕਾਇਤ ਅਨੁਸਾਰ ਉਸ ਨੇ ਸੋਮਵਾਰ ਨੂੰ ਸਾਊਦੀ ਅਰਬ ਤੋਂ ਫੋਨ ’ਤੇ ਰਜੀਆ ਬਾਨੋ ਨੂੰ ਤਿੰਨ ਵਾਰ ਤਲਾਕ ਬੋਲ ਦਿੱਤਾ। ਇਸ ਮਸਲੇ ’ਚ ਮੰਗਲਵਾਰ ਨੂੰ 9 ਸਹੁਰੇ ਪਰਿਵਾਰ ਦੇ ਲੋਕਾਂ ਵਿਰੁੱਧ ਸੰਬੰਧਤ ਧਾਰਾਵਾਂ ’ਚ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਫਿਲਹਾਲ ਕਿਸੇ ਵੀ ਦੋਸ਼ੀ ਦੀ ਗ੍ਰਿਫ਼ਤਾਰੀ ਨਹੀਂ ਹੋਈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!