|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਅੱਜ ਭਾਰਤੀ ਨੇਵੀ ਹਵਾਬਾਜ਼ੀ ਲਈ ਇਤਿਹਾਸਕ ਦਿਨ

ਨਿਊ ਦਿੱਲੀ (ਐਨ . ਆਰ .ਆਈ ):ਅੱਜ ਭਾਰਤੀ ਨੇਵੀ ਹਵਾਬਾਜ਼ੀ ਲਈ ਇਤਿਹਾਸਕ ਦਿਨ ਹੈ ਕਿਉਂਕਿ ਇਤਿਹਾਸ ਵਿੱਚ ਪਹਿਲੀ ਵਾਰ ਦੋ ਔਰਤਾਂ ਨੂੰ ਹੈਲੀਕਾਪਟਰ ਸਟ੍ਰੀਮ ਵਿੱਚ ਓਬਜ਼ਰਵਰ (ਏਅਰਬੋਰਨ ਟੈਕਟਿਸ਼ੀਅਨਜ਼) ਦੇ ਅਹੁਦੇ 'ਤੇ ਸ਼ਾਮਲ ਹੋਣ ਲਈ ਚੁਣਿਆ ਗਿਆ ਹੈ। ਦੱਸ ਦੇਈਏ ਕਿ ਪਹਿਲਾਂ ਔਰਤਾਂ ਦਾ ਦਾਖਲਾ ਨਿਸ਼ਚਤ ਵਿੰਗ ਜਹਾਜ਼ਾਂ ਤੱਕ ਸੀਮਤ ਸੀ। ਇਨ੍ਹਾਂ ਦੋਹਾਂ ਮਹਿਲਾ ਅਧਿਕਾਰੀਆਂ ਦੇ

NRI Post Desk · 2248 ਦਿਨ ਪਹਿਲਾਂ · ਅੱਪਡੇਟ 1728 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਨਿਊ ਦਿੱਲੀ (ਐਨ . ਆਰ .ਆਈ ):ਅੱਜ ਭਾਰਤੀ ਨੇਵੀ ਹਵਾਬਾਜ਼ੀ ਲਈ ਇਤਿਹਾਸਕ ਦਿਨ ਹੈ ਕਿਉਂਕਿ ਇਤਿਹਾਸ ਵਿੱਚ ਪਹਿਲੀ ਵਾਰ ਦੋ ਔਰਤਾਂ ਨੂੰ ਹੈਲੀਕਾਪਟਰ ਸਟ੍ਰੀਮ ਵਿੱਚ ਓਬਜ਼ਰਵਰ (ਏਅਰਬੋਰਨ ਟੈਕਟਿਸ਼ੀਅਨਜ਼) ਦੇ ਅਹੁਦੇ 'ਤੇ ਸ਼ਾਮਲ ਹੋਣ ਲਈ ਚੁਣਿਆ ਗਿਆ ਹੈ। ਦੱਸ ਦੇਈਏ ਕਿ ਪਹਿਲਾਂ ਔਰਤਾਂ ਦਾ ਦਾਖਲਾ ਨਿਸ਼ਚਤ ਵਿੰਗ ਜਹਾਜ਼ਾਂ ਤੱਕ ਸੀਮਤ ਸੀ। ਇਨ੍ਹਾਂ ਦੋਹਾਂ ਮਹਿਲਾ ਅਧਿਕਾਰੀਆਂ ਦੇ ਨਾਂ ਸਬ ਲੈਫਟੀਨੈਂਟ (ਐਸਐਲਟੀ) ਕੁਮੂਦਿਨੀ ਤਿਆਗੀ ਤੇ ਐਸਐਲਟੀ ਰੀਤੀ ਸਿੰਘ ਹਨ।

ਇਹ ਕਦਮ ਲਿੰਗ-ਬਰਾਬਰੀ ਵੱਲ ਵੱਡਾ ਕਦਮ ਮੰਨਿਆ ਜਾ ਰਿਹਾ ਹੈ ਕਿਉਂਕਿ ਇਹ ਦੋਵੇਂ ਪਹਿਲੀਆਂ ਮਹਿਲਾ ਅਧਿਕਾਰੀ ਲੜਾਕੂ ਜਹਾਜ਼ਾਂ ਵਿੱਚ ਤਾਇਨਾਤ ਹੋਣਗੀਆਂ।

ਉਹ ਇੰਡੀਅਨ ਨੇਵੀ ਦੇ 17 ਅਧਿਕਾਰੀਆਂ ਦੇ ਸਮੂਹ ਦਾ ਹਿੱਸਾ ਹਨ ਜਿਨ੍ਹਾਂ ਨੂੰ 21 ਸਤੰਬਰ ਨੂੰ ਆਈਐਨਐਸ ਗੜੌਦਾ ਕੋਚੀ ਵਿੱਚ ਹੋਏ ਸਮਾਰੋਹ ਵਿੱਚ "ਓਬਜ਼ਰਵਰ" ਵਜੋਂ ਗ੍ਰੈਜੂਏਟ ਹੋਣ 'ਤੇ "ਵਿੰਗਜ਼" ਨਾਲ ਸਨਮਾਨਿਤ ਕੀਤਾ ਗਿਆ।

ਸੰਬੰਧਿਤ ਖ਼ਬਰਾਂ

ਇਸ ਮੌਕੇ ਐਡਮਿਰਲ ਐਂਟਨੀ ਜਾਰਜ ਨੇ ਅਧਿਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ, "ਇਹ ਇੱਕ ਇਤਿਹਾਸਕ ਮੌਕਾ ਹੈ, ਪਹਿਲੀ ਵਾਰ ਔਰਤਾਂ ਨੂੰ ਹੈਲੀਕਾਪਟਰ ਦੇ ਸੰਚਾਲਨ ਦੀ ਸਿਖਲਾਈ ਦਿੱਤੀ ਜਾ ਰਹੀ ਹੈ। ਇਹ ਅਧਿਕਾਰੀ ਭਾਰਤੀ ਜਲ ਸੈਨਾ ਤੇ ਇੰਡੀਅਨ ਕੋਸਟ ਗਾਰਡ ਦੇ ਸਮੁੰਦਰੀ ਜਹਾਜ਼ਾਂ ਤੇ ਪਣਡੁੱਬੀ ਵਿਰੋਧੀ ਜੰਗੀ ਜਹਾਜ਼ਾਂ ਦੀ ਸੇਵਾ ਕਰਨਗੇ।"

ਦੱਸ ਦਈਏ ਕਿ ਸਾਲ 2016 ਵਿੱਚ ਫਲਾਈਟ ਲੈਫਟੀਨੈਂਟ ਭਵਾਨੀ ਕਾਂਤ, ਫਲਾਈਟ ਲੈਫਟੀਨੈਂਟ ਅਵਨੀ ਚਤੁਰਵੇਦੀ ਤੇ ਫਲਾਈਟ ਲੈਫਟੀਨੈਂਟ ਮੋਹਣਾ ਸਿੰਘ ਭਾਰਤ ਦੀ ਪਹਿਲੀ ਮਹਿਲਾ ਲੜਾਕੂ ਪਾਇਲਟ ਬਣੀ ਸੀ।

ਇਸ ਮੌਕੇ ਐਡਮਿਰਲ ਐਂਟਨੀ ਜਾਰਜ ਨੇ ਅਧਿਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ, "ਇਹ ਇੱਕ ਇਤਿਹਾਸਕ ਮੌਕਾ ਹੈ, ਪਹਿਲੀ ਵਾਰ ਔਰਤਾਂ ਨੂੰ ਹੈਲੀਕਾਪਟਰ ਦੇ ਸੰਚਾਲਨ ਦੀ ਸਿਖਲਾਈ ਦਿੱਤੀ ਜਾ ਰਹੀ ਹੈ। ਇਹ ਅਧਿਕਾਰੀ ਭਾਰਤੀ ਜਲ ਸੈਨਾ ਤੇ ਇੰਡੀਅਨ ਕੋਸਟ ਗਾਰਡ ਦੇ ਸਮੁੰਦਰੀ ਜਹਾਜ਼ਾਂ ਤੇ ਪਣਡੁੱਬੀ ਵਿਰੋਧੀ ਜੰਗੀ ਜਹਾਜ਼ਾਂ ਦੀ ਸੇਵਾ ਕਰਨਗੇ।"ਇਸ ਸਮੇਂ 10 ਲੜਾਕੂ ਪਾਇਲਟਾਂ ਸਮੇਤ 1,875 ਔਰਤਾਂ ਭਾਰਤੀ ਹਵਾਈ ਸੈਨਾ ਵਿਚ ਹਨ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!