ਕੈਨੇਡੀਅਨ ਪੰਜਾਬੀ ਮੀਡੀਆ ਲੈ ਕੇ ਆਉਂਦਾ ਹੈ ਤੁਹਾਡੇ ਲਈ ਤੇਜ਼ ਅਤੇ ਨਿਰਪੱਖ ਖਬਰਾਂ
ਅੱਜ ਦੀਆਂ ਟੌਪ 5 ਖ਼ਬਰਾਂ ( 22-04-2019 )
1.. ਸ਼੍ਰੀਲੰਕਾ ਵਿਚ ਇਕ ਹੋਰ ਬੰਬ ਬਰਾਮਦ - ਕੀਤਾ ਗਿਆ ਡਿਫਿਊਜ਼ , ਹੁਣ ਤੱਕ 290 ਲੋਕਾਂ ਦੀ ਮੌਤ
ਸ੍ਰੀਲੰਕਾ ਵਿੱਚ ਈਸਟਰ ਦੇ ਮੌਕੇ ਤੇ ਕਈ ਸੀਰੀਅਲ ਬੰਬ ਧਮਾਕੇ ਕੀਤੇ ਗਏ ਸਨ ਜਿਨ੍ਹਾਂ ਵਿੱਚ ਮਰਨ ਵਾਲਿਆਂ ਦੀ ਗਿਣਤੀ ਹੁਣ 290 ਤੱਕ ਪਹੁੰਚ ਗਈ ਹੈ , ਸਥਾਨਕ ਪੁਲਸ ਨੇ ਦੱਸਿਆ ਕਿ 560 ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋਏ ਹਨ ਜਿਨ੍ਹਾਂ ਨੂੰ ਵੱਖ ਵੱਖ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ ਹੈ , ਸਰਕਾਰ ਵੱਲੋਂ ਕੱਲ੍ਹ ਪੂਰੇ ਸ੍ਰੀਲੰਕਾ ਵਿੱਚ ਕਰਫਿਊ ਲਗਾਇਆ ਗਿਆ ਸੀ ਜਿਸ ਨੂੰ ਸਵੇਰੇ ਛੇ ਵਜੇ ਹਟਾ ਲਿਆ ਗਿਆ ਪਰ ਪੁਲਿਸ ਵੱਲੋਂ ਹਾਲੇ ਵੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ , ਜਿਸ ਤੋਂ ਬਾਅਦ 24 ਸ਼ੱਕੀ ਵਿਅਕਤੀਆਂ ਨੂੰ ਪੁਲਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ |
2.. ਕੈਨੇਡਾ ਦੇ ਕਿਊਬਕ ਵਿਚ ਹੜ ਨੇ ਵਧਾਈਆਂ ਲੋਕਾਂ ਦੀਆ ਮੁਸ਼ਕਲਾਂ - ਸੈਂਕੜੇ ਲੋਕ ਹੋਏ ਬੇਘਰ - ਬਚਾਅ ਕਾਰਜ ਜਾਰੀ
ਕੈਨੇਡਾ ਦੇ ਕਿਊਬਕ ਵਿੱਚ ਹੜ੍ਹਾਂ ਦੇ ਕਾਰਨ ਦੱਖਣੀ ਕਿਊਬਿਕ ਦੇ ਸੈਂਕੜੇ ਲੋਕਾਂ ਨੂੰ ਉਨ੍ਹਾਂ ਦਾ ਘਰ ਛੱਡਣ ਲਈ ਮਜ਼ਬੂਰ ਹੋਣਾ ਪਿਆ ਏਹੈ ,ਅਧਿਕਾਰੀਆਂ ਦਾ ਕਹਿਣਾ ਹੈ ਕਿ ਐਤਵਾਰ ਨੂੰ ਤਾਪਮਾਨ ਵਧਣ ਅਤੇ ਹੋਰ ਬਰਫ਼ ਪਿਘਲਣ ਦੇ ਕਾਰਨ ਇਲਾਕੇ ਵਿੱਚ ਪਾਣੀ ਦਾ ਪੱਧਰ ਵਧ ਗਿਆ ਜਿਸ ਤੋਂ ਬਾਅਦ ਹੜ੍ਹ ਵਰਗੇ ਹਾਲਾਤ ਪੈਦਾ ਹੋ ਗਏ , ਕਰੀਬ ਛੇ ਸੌ ਕੈਨੇਡੀਅਨ ਸੈਨਿਕਾਂ ਨੂੰ ਬਚਾਅ ਕਾਰਜਾਂ ਲਈ ਇਲਾਕੇ ਵਿੱਚ ਤੈਨਾਤ ਕੀਤਾ ਗਿਆ , ਕਿਊਬਿਕ ਦੇ ਸਿਵਲ ਸਕਿਓਰਿਟੀ ਆਪ੍ਰੇਸ਼ਨ ਦੇ ਡਾਇਰੈਕਟਰ ਏਰਿਕ ਹੁਡ ਨੇ ਕਿਹਾ ਕਿ ਬਚਾਅ ਕਾਰਜਾਂ ਨੂੰ ਤੇਜ਼ੀ ਨਾਲ ਅੱਗੇ ਵੱਲ ਵਧਾਇਆ ਜਾ ਰਿਹਾ ਹੈ |
ਸੰਬੰਧਿਤ ਖ਼ਬਰਾਂ
3.. ਕੈਪਟਨ ਅਮਰਿੰਦਰ ਸਿੰਘ ਆਏ ਚੋਣ ਪ੍ਰਚਾਰ ਦੇ ਮੈਦਾਨ ਵਿੱਚ - 13 ਦੀਆਂ 13 ਸੀਟਾਂ ਜਿੱਤਾਂ ਦਾ ਕੀਤਾ ਦਾਅਵਾ
ਲੋਕ ਸਭਾ ਚੋਣਾਂ ਵਿੱਚ ਕਾਂਗਰਸ ਵੱਲੋਂ ਪ੍ਰਚਾਰ ਦੀ ਕਮਾਨ ਪੰਜਾਬ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਦੇ ਦਿੱਤੀ ਗਈ ਹੈ , ਕੈਪਟਨ ਨੇ ਪੰਜਾਬ ਵਿੱਚ "ਕੌਫੀ ਵਿਦ ਕੈਪਟਨ" ਅਤੇ "ਹਲਕੇ ਵਿੱਚ ਕੈਪਟਨ " ਵਰਗੇ ਕਈ ਸਮਾਗਮਾਂ ਦਾ ਆਯੋਜਨ ਕੀਤਾ ਹੈ , ਇਸ ਦੇ ਨਾਲ ਹੀ ਉਨ੍ਹਾਂ ਵੱਲੋਂ "ਪੰਜਾਬ ਦੀ ਗੱਲ ਕੈਪਟਨ ਦੇ ਨਾਲ " ਸੱਥ ਵੀ ਲਾਈ ਜਾ ਰਹੀ ਹੈ , ਕੈਪਟਨ ਨੇ ਖਰੜ ਦੇ ਪਿੰਡ ਚੁਹਾਰ ਮਾਜਰਾ ਵਿੱਚ ਪਿੱਪਲ ਦੇ ਥੱਲੇ ਸੱਥ ਵਿੱਚ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਰਾਜਨੀਤੀ ਵਿੱਚ ਆਪਣੇ ਭਵਿੱਖ ਬਾਰੇ ਵੀ ਚਰਚਾ ਕੀਤੀ, ਉਨ੍ਹਾਂ ਨੇ ਕਿਹਾ ਕਿ ਪੰਜਾਬ ਦੀਆਂ 13 ਦੀਆਂ 13 ਸੀਟਾਂ ਕਾਂਗਰਸ ਦੇ ਹੱਕ ਵਿੱਚ ਜਾਣਗੀਆਂ |
4.. ਦੱਖਣੀ ਅਮਰੀਕੀ ਦੇਸ਼ ਕੋਲੰਬੀਆ ਵਿੱਚ ਧਸੇ ਕਈ ਮਕਾਨ - 17 ਲੋਕਾਂ ਦੀ ਹੋਈ ਮੌਤ , 13 ਲਾਪਤਾ
ਦੱਖਣੀ ਅਮਰੀਕੀ ਦੇਸ਼ ਕੋਲੰਬੀਆ ਦੇ ਦੱਖਣ ਪੱਛਮੀ ਹਿੱਸੇ ਵਿੱਚ ਐਤਵਾਰ ਦੀ ਰਾਤ ਨੂੰ ਅੱਠ ਮਕਾਨ ਮਿੱਟੀ ਵਿੱਚ ਧੱਸ ਕੇ ਤਹਿਸ ਨਹਿਸ ਹੋ ਗਏ ਇਸ ਹਾਦਸੇ ਵਿੱਚ 17 ਲੋਕਾਂ ਦੀ ਮੌਤ ਹੋ ਗਈ ਹੈ ਤੇ ਹੋਰ 13 ਲਾਪਤਾ ਦੱਸੇ ਜਾ ਰਹੇ ਹਨ , ਕੋਲੰਬੀਆ ਦੀ ਰਾਸ਼ਟਰੀ ਆਪਦਾ ਏਜੰਸੀ ਨੇ ਰੋਸਾਸ ਖੇਤਰ ਵਿੱਚ ਰਾਤ ਨੂੰ ਬਚਾਅ ਕਾਰਜ ਰੋਕ ਦਿੱਤੇ ਸਨ , ਇਸ ਤੋਂ ਬਾਅਦ ਮ੍ਰਿਤਕਾਂ ਦੀ ਸੰਖਿਆ ਬਾਰੇ ਗਿਣਤੀ ਬਾਰੇ ਵੀ ਜਾਣਕਾਰੀ ਦਿੱਤੀ ਗਈ , ਏਜੰਸੀ ਦੇ ਬੁਲਾਰੇ ਨੇ ਕਿਹਾ ਕਿ ਰਾਤ ਵਿੱਚ ਬਚਾਅ ਕਾਰਜ ਰੋਕੇ ਗਏ ਸਨ ਪਰ ਸਵੇਰੇ ਫਿਰ ਤੋਂ ਬਚਾਅ ਕਾਰਜ ਸ਼ੁਰੂ ਕੀਤੇ ਜਾਣਗੇ ,ਇਸ ਤੋਂ ਪਹਿਲਾਂ ਦਮਕਲ ਵਿਭਾਗ ਨੇ ਇਸ ਹਾਦਸੇ ਵਿੱਚ 19 ਲੋਕਾਂ ਦੇ ਮਰਨ ਦੀ ਸੰਭਾਵਨਾ ਜਤਾਈ ਸੀ ਜੋ ਅੱਗੇ ਜਾ ਕੇ ਵਧ ਸਕਦੀ ਹੈ |
5.. ਕਾਂਗਰਸ ਪ੍ਰਧਾਨ ਨੇ ਸੁਪਰੀਮ ਕੋਰਟ ਤੋਂ ਮੰਗੀ ਰਾਫੇਲ ਮੁੱਦੇ ਤੇ ਮੁਆਫੀ - ਬੋਲੇ ਉਤੇਜਨਾ ਵਿੱਚ ਦੇ ਦਿੱਤਾ ਬਿਆਨ
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਰਾਫੇਲ ਮਾਮਲੇ ਵਿੱਚ ਸੁਪਰੀਮ ਕੋਰਟ ਵਿੱਚ ਆਪਣਾ ਜਵਾਬ ਦਾਖ਼ਲ ਕਰ ਦਿੱਤਾ ਹੈ ਰਾਹੁਲ ਗਾਂਧੀ ਨੇ ਕੋਰਟ ਵਿਚ ਕਿਹਾ ਕਿ ਉਨ੍ਹਾਂ ਨੇ ਚੋਣ ਪ੍ਰਚਾਰ ਦੌਰਾਨ ਉਤੇਜਨਾ ਦੇ ਵਿੱਚ ਇਹ ਬਿਆਨ ਦਿੱਤਾ ਸੀ ਇਸ ਲਈ ਉਨ੍ਹਾਂ ਨੇ ਸੁਪਰੀਮ ਕੋਰਟ ਤੋਂ ਮਾਫੀ ਵੀ ਮੰਗੀ ਹੈ ਜ਼ਿਕਰਯੋਗ ਹੈ ਕਿ ਰਾਹੁਲ ਨੇ ਰਾਫੇਲ ਮਾਮਲੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਸੀ ਕਿ ਹੁਣ ਤਾਂ ਸੁਪਰੀਮ ਕੋਰਟ ਨੇ ਵੀ ਕਹਿ ਦਿੱਤਾ ਹੈ ਕਿ ਚੌਕੀਦਾਰ ਚੋਰ ਹੈ , ਜਿਸ ਤੋਂ ਬਾਅਦ ਇਸ ਬਿਆਨ ਤੇ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਸੀ ਅਤੇ ਸੁਪਰੀਮ ਕੋਰਟ ਨੇ ਰਾਹੁਲ ਗਾਂਧੀ ਤੋਂ ਇਸ ਦਾ ਜਵਾਬ ਮੰਗਿਆ ਸੀ |
ਹੋਰਨਾਂ ਤੇਜ਼ ਖਬਰਾਂ ਲਈ ਜੁੜੇ ਰਹੇ ਕੈਨੇਡੀਅਨ ਮੀਡੀਆ - ਯੂਨਾਈਟਿਡ ਐਨ ਆਰ ਆਈ ਪੋਸਟ ਦੇ ਨਾਲ |






