ਕੈਨੇਡੀਅਨ ਪੰਜਾਬੀ ਮੀਡੀਆ ਲੈ ਕੇ ਆਉਂਦਾ ਹੈ ਤੁਹਾਡੇ ਲਈ ਤੇਜ਼ ਅਤੇ ਨਿਰਪੱਖ ਖਬਰਾਂ
ਅੱਜ ਦੀਆਂ ਟੌਪ 5 ਖ਼ਬਰਾਂ ( 06-06-2019 )
1 .. ਰਾਸ਼ਟਰਪਤੀ ਟਰੰਪ ਨੇ ਸਾਧਿਆ ਭਾਰਤ ਰੂਸ ਅਤੇ ਚੀਨ ਤੇ ਨਿਸ਼ਾਨਾ - ਦੱਸਿਆ ਨਹੀਂ ਹੈ ਸਾਫ ਸਫਾਈ ਦੀ ਸਮਝ
ਅਮਰੀਕਾ ਦੇ ਰਾਸ਼ਟਰਪਤੀ ਟਰੰਪ ਇਨੀ ਦਿਨੀ ਬ੍ਰਿਟੇਨ ਦੀ ਯਾਤਰਾ ਤੇ ਹਨ , ਬ੍ਰਿਟੇਨ ਦੀ ਯਾਤਰਾ ਦੌਰਾਨ ਉਹ ਜਲਵਾਯੁ ਪਰਿਵਰਤਨ ਤੇ ਗੱਲ ਕਰ ਰਹੇ ਸਨ , ਇਸੇ ਦੌਰਾਨ ਉਨ੍ਹਾਂ ਨੇ ਏਸ਼ੀਆਈ ਦੇਸ਼ ਭਾਰਤ , ਰੂਸ ਅਤੇ ਚੀਨ ਤੇ ਤਿੱਖਾ ਨਿਸ਼ਾਨਾ ਸਾਧਿਆ ਹੈ , ਟਰੰਪ ਨੇ ਕਿਹਾ ਕਿ ਇਨ੍ਹਾਂ ਦੇਸ਼ਾਂ ਨੂੰ ਸਾਫ ਸਫ਼ਿਆਂ ਬਾਰੇ ਬਿਲਕੁਲ ਵੀ ਸਮਝ ਨਹੀਂ ਹੈ , ਟਰੰਪ ਨੇ ਕਿਹਾ ਕਿ ਇਹ ਦੇਸ਼ ਪੂਰੀ ਦੁਨੀਆਂ ਵਿੱਚ ਪ੍ਰਦੂਸ਼ਣ ਫੈਲਾ ਰਹੇ ਹਨ , ਉਨ੍ਹਾਂ ਅਮਰੀਕਾ ਨਾਲ ਇਨ੍ਹਾਂ ਦੇਸ਼ਾਂ ਦੀ ਤੁਲਨਾ ਕਰਦੇ ਹੋਏ ਕਿਹਾ ਕਿ ਅਮਰੀਕਾ ਦੀ ਹਵਾ ਇਨ੍ਹਾਂ ਦੇਸ਼ਾਂ ਤੋਂ ਕੀਤੇ ਸਾਫ ਅਤੇ ਲੋਕਾਂ ਲਈ ਸੁਰੱਖਿਅਤ ਹੈ |
2 .. ਕੈਨੇਡਾ ਚੀਨ ਦੇ ਰਿਸ਼ਤਿਆਂ ਵਿਚ ਹੋਰ ਆ ਸਕਦੀ ਹੈ ਦਰਾਰ - ਜਲਦ ਹੀ ਬਦਲੇ ਜਾਣਗੇ ਚੀਨੀ ਰਾਜਦੂਤ
ਕੈਨੇਡਾ ਅਤੇ ਚੀਨ ਦੇ ਰਿਸ਼ਤੇ ਇਸ ਸਮੇ ਆਪਣੇ ਸਮੇ ਦੇ ਸਭ ਤੋਂ ਖ਼ਰਾਬ ਦੌਰ ਵਿੱਚੋ ਲੰਘ ਰਹੇ ਹਨ , ਪਿਛਲੇ ਸਾਲ ਤੋਂ ਚੀਨ ਅਤੇ ਕੈਨੇਡਾ ਵਿੱਚ ਤਕਰਾਰ ਲਗਾਤਾਰ ਵੱਧ ਰਹੀ ਹੈ , ਇਸ ਵਿੱਚ ਹੁਣ ਖੋਰ ਵੀ ਜ਼ਿਆਦਾ ਖ਼ਰਾਬੀ ਆ ਸਕਦੀ ਹੈ ਕਿਉਕਿ ਚੀਨ ਜਲਦ ਹੀ ਕੈਨੇਡਾ ਵਿੱਚ ਆਪਣੇ ਮਜੂਦਾ ਰਾਜਦੂਤ ਨੂੰ ਬਦਲ ਸਕਦਾ ਹੈ , ਕੈਨੇਡਾ ਵਿੱਚ ਚੀਨੀ ਰਾਜਦੂਤ ਲੂ ਸ਼ਾਏ, ਜੋ ਦੋਵਾਂ ਮੁਲਕਾਂ ਦੇ ਵਿਚਕਾਰ ਇਕ ਗੰਭੀਰ ਝਗੜੇ ਦੌਰਾਨ ਕੁਰਸੀ ਸੰਭਾਲ ਰਹੇ ਸਨ , ਛੇਤੀ ਹੀ ਉਨ੍ਹਾਂ ਦੀ ਜਗ੍ਹਾ ਇਕ ਨਵੀਂ ਪੋਸਟਿੰਗ ਹੋਣ ਦੀ ਸੰਭਾਵਨਾ ਹੈ, ਸੀਬੀਸੀ ਨਿਊਜ਼ ਨੇ ਪੁਸ਼ਟੀ ਕੀਤੀ ਹੈ , ਇਹ ਸਾਰਾ ਵਿਵਾਦ ਦਸੰਬਰ 2018 ਵਿੱਚ ਹੁਵਾਈ ਸੀਐਫਓ ਦੀ ਗਿਰਫਤਾਰੀ ਤੋਂ ਬਾਅਦ ਸ਼ੁਰੂ ਹੋਇਆ ਸੀ |
ਸੰਬੰਧਿਤ ਖ਼ਬਰਾਂ
3 .. ਮੋਗਾ ਵਿਚ ਦੋ ਸਾਲ ਦੀ ਬੱਚੀ ਨਾਲ ਦੁਸ਼ਕਰਮ ਦੀ ਘਟਨਾ - ਦੋਸ਼ੀ ਨੂੰ ਭੀੜ ਨੇ ਬੁਰੀ ਤਰ੍ਹਾਂ ਕੁੱਟਿਆ ਮਾਰਿਆ
ਸਖਤ ਕਾਨੂੰਨਾਂ ਦੇ ਬਾਵਜੂਦ ਔਰਤਾਂ ਅਤੇ ਬੱਚੀਆਂ ਦੇ ਨਾਲ ਦੁਸ਼ਕਰਮ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ , ਅਜਿਹੀ ਇਕ ਹੋਰ ਘਟਨਾ ਮੋਗਾ ਜਿਲੇ ਦੇ ਕਸਬੇ ਕੋਟ ਈਸੇ ਖਾਂ ਕਸਬੇ ਤੋਂ ਸਾਹਮਣੇ ਆਈ ਹੈ , ਜਿਥੇ ਇਕ 65 ਸਾਲ ਦੇ ਵਿਅਕਤੀ ਨੇ ਇਕ 2 ਸਾਲ ਦੀ ਬੱਚੀ ਨਾਲ ਦੁਸ਼ਕਰਮ ਕੀਤਾ ਹੈ , ਜਿਵੇਂ ਹੀ ਲੋਕਾਂ ਨੂੰ ਇਹ ਗੱਲ ਪਤਾ ਲੱਗੀ ਤਾਂ ਲੋਕਾਂ ਨੇ ਉਸ ਉੱਤੇ ਹਮਲਾ ਕਰ ਦਿੱਤਾ , ਭੀੜ ਦੇ ਹੱਥੋਂ ਕੁੱਟਮਾਰ ਨਾਲ ਉਹ ਬੁਰੀ ਤਰ੍ਹਾਂ ਲਹੂਲੁਹਾਨ ਹੋ ਗਿਆ ,ਕੁਝ ਲੋਕਾਂ ਨੇ ਕਿਸੇ ਤਰ੍ਹਾਂ ਉਸਦੀ ਜਾਨ ਬਚਾ ਕੇ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ , ਉਧਰ ਬੱਚੀ ਨੂੰ ਹਸਪਤਾਲ ਦਖਲ ਕਰਵਾਇਆ ਗਿਆ ਹੈ ਅਤੇ ਪੁਲਿਸ ਨੇ ਕੇਸ ਦੀ ਜਾਂਚ ਸ਼ੁਰੂ ਕੀਤੀ ਹੈ |
4 .. ਸੂਡਾਨ ਵਿੱਚੋ ਸੰਯੁਕਤ ਰਾਸ਼ਟਰ ਬਾਹਰ - ਸੈਨਾ ਦੀ ਪ੍ਰਦਸ਼ਨਕਾਰੀਆ ਤੇ ਗੋਲੀਬਾਰੀ ਤੋਂ ਬਾਅਦ ਚੁੱਕਿਆ ਕਦਮ
ਸੁਡਾਨ ਵਿਚ ਮਿਲਟਰੀ ਕਾਰਵਾਈ ਵਿਚ 100 ਤੋਂ ਵੱਧ ਪ੍ਰਦਰਸ਼ਨਕਾਰੀਆਂ ਦੇ ਮਾਰੇ ਜਾਣ ਦੀ ਘਟਨਾ ਦੇ ਮੱਦੇਨਜ਼ਰ ਸੰਯੁਕਤ ਰਾਸ਼ਟਰ ਨੇ ਆਪਣੇ ਕੁਝ ਕਰਮੀਆਂ ਨੂੰ ਸੁਡਾਨ ਤੋਂ ਹਟਾ ਲਿਆ ਹੈ , ਸੰਯੁਕਤ ਰਾਸ਼ਟਰ ਦੇ ਬੁਲਾਰੇ ਇਰਾ ਕਾਨਾਕੋ ਨੇ ਦੱਸਿਆ ਕਿ ਸੰਗਠਨ ਨੇ ਕੁਝ ਕਰਮੀਆਂ ਨੂੰ ਹਟਾਉਣ ਦੀ ਪ੍ਰਕਿਰਿਆ ਕੀਤੀ ਹੈ ਪਰ ਸੰਯੁਕਤ ਰਾਸ਼ਟਰ ਦਾ ਕਾਰਜਕਾਲ ਸੁਡਾਨ ਵਿੱਚ ਜਾਰੀ ਹੈ , ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ ਕਿ ਕਿੰਨੇ ਕਰਮਚਾਰੀ ਹਟਾਏ ਜਾ ਰਹੇ ਹਨ , ਜਿਕਰਯੋਗ ਹੈ ਕਿ ਪਿਛਲੇ ਦਿਨੀਂ ਪ੍ਰਦਸ਼ਨ ਕਰ ਰਹੇ ਲੋਕਾਂ ਤੇ ਫੌਜ ਵਲੋਂ ਅੰਨੇਵਾਹ ਗੋਲੀਬਾਰੀ ਕੀਤੀ ਗਈ ਸੀ ਜਿਸ ਵਿੱਚ 100 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ |
5 .. ਭਾਰਤ ਦੀ ਨਵੀਂ ਮੋਦੀ ਸਰਕਾਰ ਨੇ ਦਿੱਤਾ ਲੋਕਾਂ ਨੂੰ ਤੋਹਫ਼ਾ - ਕਰਜੇ ਦੇ ਰੇਟ ਵਿੱਚ ਕੀਤੀ ਗਈ ਵੱਡੀ ਕਟੌਤੀ
ਮੋਦੀ ਸਰਕਾਰ ਦੇ ਦੂਜੀ ਕਾਰਜਕਾਲ ਵਿੱਚ ਰਿਜ਼ਰਵ ਬੈਂਕ ਆਫ ਇੰਡੀਆ ਨੇ ਪਹਿਲਾ ਵੱਡਾ ਤੋਹਫਾ ਦਿੱਤਾ ਹੈ , ਹੁਣ ਆਰਬੀਆਈ ਦੇ ਵਲੋਂ ਇੱਕ ਵਾਰ ਫਿਰ ਰੇਪੋ ਰੇਟ ਵਿੱਚ ਕਟੌਤੀ ਕੀਤੀ ਗਈ ਹੈ , ਆਰਬੀਆਈ ਦੀ ਮੁਦਰਾ ਸਮੀਖਿਆ ਬੈਠਕ ਵਿਚ 0.25 ਫੀਸਦੀ ਕਟੌਤੀ ਕੀਤੀ ਗਈ ਹੈ , ਇਸ ਨਾਲ ਹੁਣ ਨਵਾਂ ਰੇਪੋ ਦਰ 5.75% ਹੋ ਗਈ ਹੈ , ਨਰੇਂਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੇ ਦੂਜੇ ਕਾਰਜਕਾਲ ਵਿੱਚ ਇਹ ਪਹਿਲੀ ਮੁਦਰਾ ਸਮੀਖਿਆ ਬੈਠਕ ਵਿੱਚ ਸੀ , ਇਸ ਦਾ ਸਿੱਧਾ ਫਾਇਦਾ ਆਮ ਲੋਕਾਂ ਨੂੰ ਮਿਲੇਗਾ , ਵਿਆਜ ਦਰ ਘੱਟ ਹੋਣ ਦੀ ਹਾਲਤ ਵਿੱਚ ਉਹਨਾਂ ਲੋਕਾਂ ਨੂੰ ਲਾਭ ਮਿਲਦਾ ਹੈ ਜਿਨ੍ਹਾਂ ਦੇ ਘਰ ਜਾਂ ਆਟੋ ਲੋਨ ਦੇ ਈਐਮਆਈ ਚਲਦੇ ਹਨ |
ਹੋਰਨਾਂ ਤੇਜ਼ ਖਬਰਾਂ ਲਈ ਜੁੜੇ ਰਹੇ ਕੈਨੇਡੀਅਨ ਮੀਡੀਆ - ਯੂਨਾਈਟਿਡ ਐਨ ਆਰ ਆਈ ਪੋਸਟ ਦੇ ਨਾਲ |






