ਕੈਨੇਡੀਅਨ ਪੰਜਾਬੀ ਮੀਡੀਆ ਲੈ ਕੇ ਆਉਂਦਾ ਹੈ ਤੁਹਾਡੇ ਲਈ ਤੇਜ਼ ਅਤੇ ਨਿਰਪੱਖ ਖਬਰਾਂ
ਅੱਜ ਦੀਆਂ ਟੌਪ 5 ਖ਼ਬਰਾਂ ( 25-06-2019 )
1.. ਕੈਨੇਡਾ ਨੇ ਰਚਿਆ ਵੱਡਾ ਇਤਿਹਾਸ - 6 ਮਹੀਨੇ ਬਾਅਦ ਸਪੇਸ ਸਟੇਸ਼ਨ ਤੋਂ ਮੁੜਿਆ ਕੈਨੇਡੀਅਨ ਪੁਲਾੜ ਯਾਤਰੀ
ਕੈਨੇਡੀਅਨ ਪੁਲਾੜ ਯਾਤਰੀ ਡੇਵਿਡ ਸੈਂਟ ਜੈਕਸ 6 ਮਹੀਨੇ ਬਾਅਦ ਅੰਤਰਰਾਸ਼ਟਰੀ ਸਪੇਸ ਸਟੇਸ਼ਨ ਤੋਂ ਮੁੜ ਧਰਤੀ' ਤੇ ਪਰਤਿਆ ਹੈ , ਜੈਕਸ ਦੀ ਲੈਂਡਿੰਗ ਸੋਮਵਾਰ ਰਾਤ 10:47 ਵਜੇ ਕੇਂਦਰੀ ਕਜ਼ਾਖਸਤਾਨ ਵਿਖੇ ਹੋਈ , ਉਸਦੇ ਨਾਲ ਹੀ 'ਨਾਸਾ' ਪੁਲਾੜ ਯਾਤਰੀ ਐਨੀ ਮੱਕਲੈਨ ਅਤੇ ਰੂਸੀ ਯਾਤਰੀ ਕੋਸਮੋਨੋਟ ਉਂਜ ਕੋਨੋਨੇਨਕੋ ਵੀ ਸ਼ਾਮਲ ਸਨ, ਇਹ ਤਿੰਨੋ ਹੀ ਸੋਯੂਜ਼ ਕੈਪਸੂਲ ਤੇ ਸਵਾਰ ਹੋ ਕੇ ਧਰਤੀ ਤੇ ਵਾਪਸ ਪਰਤੇ ਹਨ , ਸੇਂਟ ਜੈਕਸ ਦਾ ਇਹ ਮਿਸ਼ਨ 3 ਦਸੰਬਰ ਨੂੰ ਸ਼ੁਰੂ ਹੋਇਆ ਸੀ ਜਿਸ ਨੂੰ ਉਨ੍ਹਾਂ ਨੇ ਸਫਲਤਾਪੂਰਵਕ ਪੂਰਾ ਕੀਤਾ ਹੈ , ਇਸਦੇ ਨਾਲ ਹੀ ਕੈਨੇਡਾ ਨੇ ਵੱਡਾ ਇਤਿਹਾਸ ਰਚਿਆ ਹੈ ਜਿਸ ਤੋਂ ਬਾਅਦ ਲੋਕਾਂਵਿੱਚ ਖੁਸ਼ੀ ਪਾਈ ਜਾ ਰਹੀ ਹੈ |
2.. ਟਰੰਪ ਨੇ ਇਰਾਨ ਨੂੰ ਲੈ ਚੁੱਕਿਆ ਵੱਡਾ ਕਦਮ - ਇਰਾਨ ਉੱਤੇ ਸਖ਼ਤ ਪਾਬੰਦੀਆਂ ਕੀਤੀਆਂ ਲਾਗੂ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਰਾਨ ਨੂੰ ਲੈ ਕੇ ਸਖ਼ਤ ਕਦਮ ਚੁਕੇ ਹਨ , ਹੁਣ ਇਰਾਨ ਦੇ ਸਭ ਤੋਂ ਅਹੁਦੇਦਾਰ ਅਯਾਤੱਲਾ ਅਲੀ ਖਮਨੇਈ ਅਤੇ ਉਨ੍ਹਾਂ ਦੀ ਫ਼ੌਜ ਦੇ ਅੱਠ ਸਰਹੱਦ ਦੇ ਕਮਾਂਡਰ ਅਮਰੀਕਾ ਵਿੱਚ ਵਿੱਤੀ ਸਹੂਲਤਾਂ ਦਾ ਕੋਈ ਲਾਭ ਨਹੀਂ ਲੈ ਸਕਣਗੇ , ਟਰੰਪ ਨੇ ਖ਼ਜਾਨਾ ਸੈਕਟਰੀ ਸਟੀਵਨ ਮੈਨੂਚਿਨ ਦੀ ਹਾਜ਼ਰੀ ਵਿੱਚ ਪਾਬੰਦੀ ਦੇ ਹੁਕਮ ਦਿੱਤੇ ਹਨ , ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਅਸੀਂ ਇਰਾਨ ਨੂੰ ਕਦੇ ਵੀ ਪ੍ਰਮਾਣੂ ਹਥਿਆਰ ਬਣਾਉਣਾ ਨਹੀਂ ਦੇਵਾਂਗੇ , ਇਰਾਨ ਦੁਆਰਾ ਬੀਤੇ ਬੁੱਧਵਾਰ ਨੂੰ ਅਮਰੀਕੀ ਜਾਸੂਸ ਡਰੋਨ ਮਾਰਿਆ ਗਿਆ ਸੀ ਜਿਸ ਤੋਂ ਬਾਅਦ ਦੋਵਾਂ ਦੇਸ਼ ਵਿੱਚ ਤਕਰਾਰ ਵਧੀ ਹੈ |
ਸੰਬੰਧਿਤ ਖ਼ਬਰਾਂ
3.. ਓਪੀ ਸੋਨੀ ਨੂੰ ਮਨਾਉਣ ਵਿੱਚ ਕਾਮਯਾਬ ਰਹੇ ਕੈਪਟਨ - ਸਿੱਧੂ ਬਾਰੇ ਹੁਣ ਤਕ ਕੁਝ ਸਪਸ਼ਟ ਨਹੀਂ
ਪੰਜਾਬ ਕੈਬਿਨੇਟ ਵਿੱਚ ਲੰਮੇ ਸਮੇ ਤੋਂ ਉਠਿਆ ਵਿਵਾਦ ਹੁਣ ਠੰਡਾ ਨਜ਼ਰ ਆ ਰਿਹਾ ਹੈ , ਇਹ ਵਿਵਾਦ ਮੰਤਰੀਆਂ ਦੇ ਵਿਭਾਗ ਬਦਲਣ ਤੋਂ ਬਾਅਦ ਸ਼ੁਰੂ ਹੋਇਆ ਸੀ , ਹੁਣ ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਕੈਬੀਨੇਟ ਮੰਤਰੀ ਓਪੀ ਸੋਨੀ ਦੇ ਗਿਲੇ ਸ਼ਿਕਵੇ ਦੂਰ ਕਰਨ ਵਿੱਚ ਕਾਮਯਾਬ ਹੋ ਗਏ ਹਨ , ਸੋਨੀ ਅੱਜ ਮੈਡੀਕਲ ਸਿੱਖਿਆ, ਫੂਡ ਪ੍ਰੋਸੈਸਿੰਗ ਅਤੇ ਸੁਤੰਤਰਤਾ ਸੈਨਾਨੀ ਵਿਭਾਗ ਦੀ ਜ਼ਿੰਮੇਵਾਰੀ ਸੰਭਾਲ ਸਕਦੇ ਹਨ ਜਦਕਿ ਨਵਜੋਤ ਸਿੰਘ ਸਿਧੁ ਦੇ ਅਹੁਦਾ ਸੰਭਲਣ ਬਾਰੇ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ , ਜ਼ਿਕਰਯੋਗ ਹੈ ਕਿ ਲੋਕਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਕੈਪਟਨ ਨੇ ਆਪਣੇ ਵਜੀਰਾਂ ਦੇ ਮੰਤਰਾਲੇ ਬਦਲੇ ਸਨ |
4.. ਬੰਗਲਾਦੇਸ਼ ਵਿੱਚ ਹੋਇਆ ਵੱਡਾ ਰੇਲ ਹਾਦਸਾ - ਪੁੱਲ ਟੁੱਟਣ ਨਾਲ ਨਹਿਰ ਵਿੱਚ ਡਿੱਗੀ ਰੇਲਗੱਡੀ
ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਤੋਂ ਲੱਗਭਗ 300 ਕਿਲੋਮੀਟਰ ਦੂਰ ਕਾਲੌਰਾ ਖੇਤਰ ਵਿੱਚ ਐਕਸਪ੍ਰੈੱਸ ਟ੍ਰੇਨ ਦਾ ਵੱਡਾ ਹਾਦਸਾ ਵਾਪਰਿਆ ਹੈ , ਇਸ ਹਾਦਸੇ ਵਿੱਚ 5 ਲੋਕਾਂ ਦੀ ਮੌਤ ਹੋ ਗਈ ਹੈ ਓਥੇ ਹੀ 67 ਲੋਕ ਜ਼ਖ਼ਮੀ ਹੋਏ ਹਨ , ਰੇਲ ਅਧਿਕਾਰੀਆਂ ਨੇ ਦੱਸਿਆ ਕਿ ਉਪਬਨ ਐਕਸਪ੍ਰੈੱਸ ਸਿਲਹੱਟ ਤੋਂ ਢਾਕਾ ਜਾ ਰਹੀ ਸੀ , ਇਸ ਦੌਰਾਨ ਰੇਲਗੱਡੀ ਜਦੋ ਇਕ ਪੁੱਲ ਉੱਤੋਂ ਲੰਘ ਰਹੀ ਸੀ ਤਾਂ ਉਸ ਪੁੱਲ ਦਾ ਇਕ ਹਿੱਸਾ ਢਹਿ ਗਿਆ , ਇਸ ਕਾਰਨ ਇਹ ਹਾਦਸਾ ਵਾਪਰਿਆ ਹੈ , ਇਸ ਰੇਲ ਹਾਦਸੇ ਤੋਂ ਬਾਅਦ ਢਾਕਾ ਤੋਂ ਦੱਖਣ-ਪੂਰਬ ਵੱਲ ਜਾਣ ਵਾਲੀਆਂ ਸਾਰੀਆਂ ਰੇਲਗੱਡੀਆਂ ਨੂੰ ਰੱਦ ਕੀਤਾ ਗਿਆ ਹੈ ਅਤੇ ਬਚਾਅ ਕਾਰਜ ਵੀ ਜਾਰੀ ਹਨ |
5.. ਡੇਰਾ ਸੱਚਾ ਸੌਦਾ ਮੁਖੀ ਨੂੰ ਰਾਹਤ ਦੀ ਆਸ ਨਹੀਂ - ਰਿਕਾਰਡ ਨਾ ਮਿਲਣ ਕਰਕੇ ਰੱਦ ਹੋ ਸਕਦੀ ਹੈ ਪੈਰੋਲ
ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਵੱਡਾ ਝਟਕਾ ਲੱਗ ਸਕਦਾ ਹੈ , ਪੱਤਰਕਾਰ ਦੇ ਕਤਲ ਅਤੇ ਸਾਧਵੀ ਦੇ ਨਾਲ ਰੇਪ ਦੇ ਦੋਸ਼ੀ ਰਾਮ ਰਹੀਮ ਦੀ ਪੈਰੋਲ ਦੀ ਅਰਜ਼ੀ ਖਾਰਜ ਹੋ ਸਕਦੀ ਹੈ , ਦਰਅਸਲ, ਰਾਮ ਰਹੀਮ ਨੇ ਖੇਤਬਾੜੀ ਕਰਨ ਦੇ ਲਈ ਪੈਰੋਲ ਮੰਗਿਆ ਸੀ ਪਰ ਉਸ ਕੋਲ ਕੋਈ ਖੇਤੀ ਕਰਨ ਲਈ ਕੋਈ ਜ਼ਮੀਨ ਉਪਲਬਧ ਨਹੀਂ ਹੈ , ਸਾਰੀ ਜ਼ਮੀਨ ਡੇਰਾ ਸੱਚਾ ਸੌਦਾ ਟਰਸਟ ਦੇ ਨਾਮ ਉੱਤੇ ਹੈ , ਸਿਰਸਾ ਜ਼ਿਲ੍ਹਾ ਪ੍ਰਸ਼ਾਸਨ ਨੂੰ ਜੋ ਰਿਪੋਰਟ ਰੈਵੀਨਿਊ ਵਿਭਾਗ ਨੇ ਦਿੱਤੀ ਹੈ , ਉਸ ਮੁਤਾਬਕ ਰਾਮ ਰਹੀਮ ਕੋਲ ਕੋਈ ਖੇਤੀ ਕਰਨ ਲਈ ਕੋਈ ਜ਼ਮੀਨ ਉਪਲਬਧ ਨਹੀਂ ਹੈ |
ਹੋਰਨਾਂ ਤੇਜ਼ ਖਬਰਾਂ ਲਈ ਜੁੜੇ ਰਹੇ ਕੈਨੇਡੀਅਨ ਮੀਡੀਆ - ਯੂਨਾਈਟਿਡ ਐਨ ਆਰ ਆਈ ਪੋਸਟ ਦੇ ਨਾਲ |






