|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਅਮਰੀਕਾ

ਅੱਜ ਦੀਆਂ ਟੌਪ 5 ਖ਼ਬਰਾਂ - ਜਿਨ੍ਹਾਂ ਤੇ ਰਹੇਗੀ ਨਜ਼ਰ ( 17-04-2019 )

ਕੈਨੇਡੀਅਨ ਪੰਜਾਬੀ ਮੀਡੀਆ ਲੈ ਕੇ ਆਉਂਦਾ ਹੈ ਤੁਹਾਡੇ ਲਈ ਤੇਜ਼ ਅਤੇ ਨਿਰਪੱਖ ਖਬਰਾਂ

NRI Post Desk · 2261 ਦਿਨ ਪਹਿਲਾਂ · 3 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਕੈਨੇਡੀਅਨ ਪੰਜਾਬੀ ਮੀਡੀਆ ਲੈ ਕੇ ਆਉਂਦਾ ਹੈ ਤੁਹਾਡੇ ਲਈ ਤੇਜ਼ ਅਤੇ ਨਿਰਪੱਖ ਖਬਰਾਂ

ਅੱਜ ਦੀਆਂ ਟੌਪ 5 ਖ਼ਬਰਾਂ ( 17-04-2019 )

1.. ਪ੍ਰਧਾਨਮੰਤਰੀ ਟਰੂਡੋ ਨੇ ਸਾਧਿਆ ਓਨਟਾਰੀਓ ਪ੍ਰੀਮਿਅਰ ਤੇ ਨਿਸ਼ਾਨਾ - ਕਿਹਾ ਡਗ ਫੋਰਡ ਨਹੀਂ ਚਾਹੁੰਦੇ ਸਰਕਾਰ ਦਾ ਸਾਥ ਦੇਣਾ

ਪ੍ਰਧਾਨਮੰਤਰੀ ਟਰੂਡੋ ਨੇ ਕੇਂਦਰ ਅਤੇ ਸੂਬੇ ਵਿੱਚ ਚਾਲ ਰਹੀ ਖਿੱਚੋਤਾਣ ਨੂੰ ਲੈ ਕੇ ਓਨਟਾਰੀਓ ਪ੍ਰੀਮਿਅਰ ਡਗ ਫੋਰਡ ਤੇ ਨਿਸ਼ਾਨਾ ਸਾਧਿਆ ਹੈ ,ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਸੰਘੀ ਸਰਕਾਰ ਉਨਟਾਰੀਓ ਮਿਊਨਿਸਪੈਲਟੀਆਂ ਨੂੰ ਪੈਸਾ ਦੇਣ ਲਈ ਤਿਆਰ ਹੈ ਪਰ ਸੂਬਾ ਸਰਕਾਰ ਇਸ ਪ੍ਰਕਿਰਿਆ ਨੂੰ ਅੱਗੇ ਵਧਾ ਰਹੀ ਹੈ ,ਟਰੂਡੋ ਨੇ ਕਿਹਾ ਕਿ ਸਾਡੇ ਕੋਲ ਪਬਲਿਕ ਟ੍ਰਾਂਜਿਟ ਜਿਹੇ ਠੋਸ ਬੁਨਿਆਦੀ ਢਾਂਚਾ ਪ੍ਰਾਜੈਕਟਾਂ ਵਿੱਚ ਨਿਵੇਸ਼ ਕਰਨ ਲਈ ਕਾਫੀ ਪੈਸਾ ਹੈ ਅਤੇ ਡਗ ਫੋਰਡ ਦੇ ਅਧੀਨ ਸੂਬਾ ਸਰਕਾਰ ਉਨ੍ਹਾਂ ਨਿਵੇਸ਼ਾਂ ਨੂੰ ਕਰਨ ਲਈ ਸਾਡੇ ਨਾਲ ਹਿੱਸੇਦਾਰ ਨਹੀਂ ਬਣਨਾ ਚਾਹੁੰਦੀ , ਫੈਡਰਲ ਚੋਣਾਂ ਤੋਂ ਪਹਿਲਾ ਕੇਂਦਰ ਅਤੇ ਸੂਬਾ ਸਰਕਾਰ ਵਿੱਚ ਤਕਰਾਰ ਸਿਖਰ ਤੇ ਹੈ |

2.. ਵਿਕੀਲੀਕਸ ਦੇ ਸੰਸਥਾਪਕ ਜੂਲੀਅਨ ਅਸਾਂਜੇ ਦੀ ਗਿਰਫਤਾਰੀ ਤੋਂ ਬਾਅਦ ਇਕਵੇਡਾਰ ਵਿੱਚ ਹਮਲੇ - ਲਗਭਗ 4 ਲੱਖ ਤੋਂ ਵੱਧ ਸਾਈਬਰ ਹਮਲੇ ਹੋਏ

ਵਿਕੀਲੀਕਸ ਦੇ ਸੰਸਥਾਪਕ ਜੂਲੀਅਨ ਅਸਾਂਜ ਦੀ ਗ੍ਰਿਫਤਾਰੀ ਤੋਂ ਬਾਅਦ ਦੁਨੀਆ ਭਰ ਤੋਂ ਈਕਾਡੋਰਿਅਨ ਸਰਕਾਰੀ ਵੈਬਸਾਈਟਾਂ 'ਤੇ 4 ਲੱਖ ਤੋਂ ਸਾਈਬਰ ਹਮਲੇ ਹਨ , ਇਹ ਜਾਣਕਾਰੀ ਇਕਵੇਡਾਰ ਦੇ ਸੂਚਨਾ ਅਤੇ ਸੰਚਾਰ ਵਿਭਾਗ ਦੇ ਉਪ ਮੰਤਰੀ ਪੈਟਰਿਕ ਰੀਅਲ ਨੇ ਦਿੱਤੀ ਹੈ ,ਪੈਟਰਿਕ ਨੇ ਦਾਅਵਾ ਕੀਤਾ ਹੈ ਕਿ ਇਹ ਸਾਈਬਰ ਹਮਲੇ ਅਮਰੀਕਾ, ਬ੍ਰਾਜ਼ੀਲ, ਹਾਲੈਂਡ, ਜਰਮਨੀ, ਰੋਮਾਨੀਆ, ਫਰਾਂਸ, ਆਸਟ੍ਰੀਆ ਅਤੇ ਬ੍ਰਿਟੇਨ ਤੋਂ ਹੋਏ ਹਨ, ਬ੍ਰਿਟਿਸ਼ ਪੁਲਿਸ ਨੇ ਪਿਛਲੇ ਵੀਰਵਾਰ ਨੂੰ ਅਸਾਂਜ ਨੂੰ ਗ੍ਰਿਫਤਾਰ ਕੀਤਾ ਸੀ , ਅਸਾਂਜ ਨੇ 2012 ਤੋਂ ਇਕਵੇਡਾਰ ਦੇ ਦੂਤਘਰ ਵਿਚ ਪਨਾਹ ਲਈ ਸੀ ,ਇਕਵੇਡਾਰ ਸਰਕਾਰ ਨੇ ਵਿਕੀਲੀਕਸ ਤੇ ਇਸ ਦੇ ਦੋਸ਼ ਲਾਏ ਹਨ |

ਸੰਬੰਧਿਤ ਖ਼ਬਰਾਂ

3.. ਪੰਜਾਬ ਕਾਂਗਰਸ ਨੂੰ ਚੋਣਾਂ ਤੋਂ ਪਹਿਲਾ ਵੱਡਾ ਝਟਕਾ - ਸਾਂਸਦ ਦੂਲੋ ਦੀ ਪਤਨੀ ਹਰਬੰਸ ਕੌਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ

ਲੋਕਾਂ ਸਭ ਚੋਣਾਂ ਤੋਂ ਪਹਿਲਾ ਸਿਆਸੀ ਦਲ ਬਦਲ ਤੇਜ਼ੀ ਨਾਲ ਵਾਪਰ ਰਿਹਾ ਹੈ , ਇਸੇ ਲੜੀ ਵਿੱਚ ਕਾਂਗਰਸ ਨੂੰ ਚੋਣਾਂ ਤੋਂ ਪਹਿਲਾ ਇਕ ਵੱਡਾ ਝਟਕਾ ਲੱਗਾ ਹੈ , ਕਾਂਗਰਸ ਦੇ ਰਾਜ ਸਭਾ ਮੈਂਬਰ ਅਤੇ ਸਾਬਕਾ ਮੁੱਖ ਪਾਰਲੀਮਾਨੀ ਸਕੱਤਰ ਸ਼ਮਸ਼ੇਰ ਸਿੰਘ ਦੂਲੋ ਦੀ ਪਤਨੀ ਹਰਬੰਸ ਕੌਰ ਦੂਲੋ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਹਨ, ਜਲਦੀ ਹੀ ਆਮ ਆਦਮੀ ਪਾਰਟੀ ਉਨ੍ਹਾਂ ਨੂੰ ਫਤਿਹਗੜ੍ਹ ਸਾਹਿਬ ਤੋਂ ਆਪਣਾ ਉਮੀਦਵਾਰ ਐਲਾਨ ਸਕਦੇ ਹਨ ,ਆਮ ਆਦਮੀ ਪਾਰਟੀ ਨੇ ਇਸ ਲਈ ਫਤਿਹਗੜ੍ਹ ਸਾਹਿਬ ਤੋਂ ਉਮੀਦਵਾਰ ਬਲਜਿੰਦਰ ਸਿੰਘ ਚੌਦਾ ਦੀ ਟਿਕਟ ਵਾਪਸ ਲੈ ਲਈ ਹੈ |

4.. ਅਮਰੀਕਾ ਤੇ ਇਰਾਕ ਵਿੱਚ ਫਿਰ ਵਧੇਗੀ ਤਕਰਾਰ - ਇਰਾਨ ਦੀ ਸੰਸਦ ਨੇ ਅਮਰੀਕਾ ਦੀ ਫੌਜ ਨੂੰ ਅੱਤਵਾਦੀ ਘੋਸ਼ਿਤ ਕੀਤਾ

ਅਮਰੀਕਾ ਵਲੋਂ ਈਰਾਨ ਦੀ ਫੌਜ ਨੂੰ ਅੱਤਵਾਦੀ ਘੋਸ਼ਿਤ ਕੀਤੇ ਜਾਂ ਤੋਂ ਬਾਅਦ ਹੁਣ ਇਰਾਨ ਦੀ ਸੰਸਦ ਨੇ ਅਮਰੀਕਾ ਦੀ ਫੌਜ ਤੇ ਇਕ ਵੱਡਾ ਫੈਸਲਾ ਲਿਆ ਹੈ , ਇਰਾਨ ਦੀ ਸੰਸਦ ਨੇ ਅਮਰੀਕਾ ਦੀ ਫੌਜ ਨੂੰ ਅੱਤਵਾਦੀ ਐਲਾਨ ਦਿੱਤਾ ਹੈ , ਈਰਾਨ ਦੀ ਸੰਸਦ ਦੇ 256 ਮੈਂਬਰਾਂ ਵਿਚੋਂ 204 ਸੰਸਦ ਮੈਂਬਰਾਂ ਨੇ ਅਮਰੀਕਾ ਦੀ ਫੌਜ ਨੂੰ ਅੱਤਵਾਦੀ ਘੋਸ਼ਿਤ ਕਰਨ ਲਈ ਵੋਟਿੰਗ ਕੀਤੀ ਹੈ , ਅਸਲ ਵਿੱਚ, ਪਿਛਲੇ ਹਫ਼ਤੇ, ਯੂਐਸ ਨੇ ਇਰਾਨ ਦੀ ਫੌਜ 'ਰਿਵੋਲਿਊਸ਼ਨਰੀ ਗਾਰਡ ਕੋਰਜ਼' ਨੂੰ ਇਕ ਅੱਤਵਾਦੀ ਸੰਗਠਨ ਐਲਾਨ ਕੀਤਾ ਸੀ, ਈਰਾਨ ਦੇ ਇਸ ਕਦਮ ਦੇ ਵਿਆਪਕ ਪੱਧਰ 'ਤੇ ਨਿੰਦਾ ਕੀਤੀ ਜਾ ਰਹੀ ਹੈ ਹਾਲਾਂਕਿ ਇਰਾਨ ਦੇ ਵਿਦੇਸ਼ ਮੰਤਰਾਲੇ ਨੇ ਇਸਨੂੰ ਸਹੀ ਦੱਸਿਆ ਹੈ |

5.. ਭਾਰਤ ਵਿੱਚ ਤੂਫ਼ਾਨ ਅਤੇ ਭਾਰੀ ਮੀਂਹ ਨੇ ਮਚਾਈ ਤਬਾਹੀ - ਕਿਸਾਨਾਂ ਦਾ ਭਾਰੀ ਨੁਕਸਾਨ , 31 ਲੋਕਾਂ ਦੀ ਹੋਈ ਮੌਤ

ਉੱਤਰ ਭਾਰਤ ਅਤੇ ਪੱਛਮੀ ਭਾਰਤ ਵਿਚ ਆਏ ਤੇਜ਼ ਅਤੇ ਭਿਆਨਕ ਤੂਫਾਨਾਂ ਨੇ ਵੱਡੀ ਤਬਾਹੀ ਮਚਾਈ ਹੈ ,ਤੂਫਾਨ ਅਤੇ ਮੀਂਹ ਕਾਰਨ ਘੱਟੋ ਘੱਟ 31 ਲੋਕ ਮਾਰੇ ਗਏ ਹਨ , ਇਸ ਤੂਫ਼ਾਨ ਦੇ ਨਾਲ ਰਾਜਸਥਾਨ, ਗੁਜਰਾਤ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼ ਸਮੇਤ ਕਈ ਸੂਬਿਆਂ ਵਿੱਚ ਭਾਰੀ ਨੁਕਸਾਨ ਦੀ ਖ਼ਬਰ ਸਾਹਮਣੇ ਆਈ ਹੈ ਅਤੇ ਕਿਸਾਨਾਂ ਦੀਆਂ ਫਸਲਾਂ ਦਾ ਵੀ ਕਾਫੀ ਨੁਕਸਾਨ ਹੋਇਆ ਹੈ , ਰਿਪੋਰਟਾਂ ਅਨੁਸਾਰ, ਇਕੱਲੇ ਰਾਜਸਥਾਨ ਵਿੱਚ ਤੂਫਾਨ ਕਾਰਨ ਘੱਟੋ-ਘੱਟ ਛੇ ਲੋਕ ਮਾਰੇ ਗਏ ਹਨ , ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਜਰਾਤ ਵਿਚ ਮੀਂਹ ਅਤੇ ਤੂਫਾਨ ਵਿਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ 2 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ. ਇਸ ਦੌਰਾਨ, ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ ਵਿੱਚ ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਵਿੱਚ ਤੂਫਾਨ ਦੀ ਭਵਿੱਖਬਾਣੀ ਕੀਤੀ ਹੈ |

ਹੋਰਨਾਂ ਤੇਜ਼ ਖਬਰਾਂ ਲਈ ਜੁੜੇ ਰਹੇ ਕੈਨੇਡੀਅਨ ਮੀਡੀਆ - ਯੂਨਾਈਟਿਡ ਐਨ ਆਰ ਆਈ ਪੋਸਟ ਦੇ ਨਾਲ |

🔔 ਅਮਰੀਕਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!