|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਅੱਜ ਦੀਆਂ ਟੌਪ 5 ਖ਼ਬਰਾਂ - ਜਿਨ੍ਹਾਂ ਤੇ ਰਹੇਗੀ ਨਜ਼ਰ ( 10-06-2019 )

ਕੈਨੇਡੀਅਨ ਪੰਜਾਬੀ ਮੀਡੀਆ ਲੈ ਕੇ ਆਉਂਦਾ ਹੈ ਤੁਹਾਡੇ ਲਈ ਤੇਜ਼ ਅਤੇ ਨਿਰਪੱਖ ਖਬਰਾਂ

NRI Post Desk · 2261 ਦਿਨ ਪਹਿਲਾਂ · 3 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਕੈਨੇਡੀਅਨ ਪੰਜਾਬੀ ਮੀਡੀਆ ਲੈ ਕੇ ਆਉਂਦਾ ਹੈ ਤੁਹਾਡੇ ਲਈ ਤੇਜ਼ ਅਤੇ ਨਿਰਪੱਖ ਖਬਰਾਂ

ਅੱਜ ਦੀਆਂ ਟੌਪ 5 ਖ਼ਬਰਾਂ ( 10-06-2019 )

1.. ਕਠੂਆ ਰੇਪ ਕੇਸ ਦਾ ਆਇਆ ਫੈਸਲਾ - ਛੇ ਆਰੋਪੀ ਹੋਏ ਦੋਸ਼ੀ ਸਾਬਤ , ਇਕ ਨੂੰ ਕੀਤਾ ਗਿਆ ਬਰੀ

ਜੰਮੂ-ਕਸ਼ਮੀਰ ਦੇ ਬਹੁਚਰਚਿਤ ਕਠੁਆ ਦੁਸ਼ਕਰਮ ਅਤੇ ਕਤਲ ਕੇਸ ਮਾਮਲੇ ਵਿੱਚ ਸੈਸ਼ਨ ਕੋਰਟ ਨੇ ਫ਼ੈਸਲਾ ਸੁਣਾਇਆ ਹੈ , ਕੋਰਟ ਵਲੋਂ ਇਸ ਮਾਮਲੇ ਵਿੱਚ ਛੇ ਹਮਲਾਵਰਾਂ ਨੂੰ ਦੋਸ਼ੀ ਠਹਿਰਾਇਆ ਗਿਆ ਹੈ ਅਤੇ ਇਕ ਮੁਲਜ਼ਮ ਨੂੰ ਬਰੀ ਕਰ ਦਿੱਤਾ ਗਿਆ ਹੈ , ਕੋਰਟ ਨੇ ਫ਼ੈਸਲਾ ਲੰਬੀ ਬਹਿਸ ਦੇ ਬਾਅਦ ਕੀਤਾ ਹੈ , ਕੋਰਟ ਵਿੱਚ ਮਾਨਯੋਗ ਜੱਜ ਤਾਜਵਿੰਦਰ ਸਿੰਘ ਨੇ ਇਹ ਫੈਸਲਾ ਸੁਣਾਇਆ ਹੈ , ਅਦਾਲਤ ਵਿੱਚ ਸਾਰੇ ਸੱਤ ਆਰੋਪੀ ਮਜੂਦ ਸਨ ਜਦੋ ਇਹ ਫੈਸਲਾ ਸੁਣਾਇਆ ਗਿਆ , ਅਦਾਲਤ ਨੇ ਇੱਕ ਆਰੋਪੀ ਵਿਸ਼ਾਲ ਜਨਗੋਤ੍ਰਾ ਨੂੰ ਬਰੀ ਕਰ ਦਿੱਤਾ ਹੈ , ਛੇ ਆਰੋਪੀ ਦੀਪਕ ਕੁਮਾਰ, ਪ੍ਰਵੇਸ਼ ਕੁਮਾਰ, ਸੁਰਿੰਦਰ ਕੁਮਾਰ, ਅਨੰਤ ਦੱਤਾ, ਤਿਲਕ ਰਾਜ ਅਤੇ ਸਾਨਜਿ ਰਾਮ ਦੋਸ਼ੀ ਕਰਾਰ ਦਿੱਤੇ ਗਏ ਹਨ |

2.. ਕੈਨੇਡੀਅਨ ਸਰਕਾਰ ਲੈ ਸਕਦੀ ਹੈ ਵੱਡਾ ਫੈਸਲਾ - ਸਿੰਗਲ ਯੂਜ਼ ਪਲਾਸਟਿਕ ਉੱਤੇ ਲੱਗ ਸਕਦਾ ਹੈ ਬੈਨ

ਫੈਡਰਲ ਸਰਕਾਰ ਸਿੰਗਲ ਵਰਤੋਂ ਪਲਾਸਟਿਕ 'ਤੇ ਪਾਬੰਦੀ ਨੂੰ ਵਿਚਾਰ ਰਹੀ ਹੈ, ਕੈਨੇਡੀਅਨ ਸਰਕਾਰ ਇਸ ਮਾਮਲੇ ਉੱਤੇ ਤੇਜ਼ੀ ਨਾਲ ਕਦਮ ਚੁੱਕ ਸਕਦੀ ਹੈ , ਇਕ ਪ੍ਰਕਿਰਿਆ ਜਿਸ 'ਤੇ ਪਾਬੰਦੀ ਦੀ ਘੋਖ ਹੋਵੇਗੀ, ਸੋਮਵਾਰ ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਵਾਤਾਵਰਨ ਮੰਤਰੀ ਕੈਥਰੀਨ ਮਿਕਨੇਨਾ ਇਸਦਾ ਐਲਾਨ ਕਰ ਸਕਦੇ ਹਨ , ਸੂਤਰਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ , ਇੱਕ ਸਰਕਾਰੀ ਸ੍ਰੋਤ ਅਨੁਸਾਰ 2021 ਦੇ ਸ਼ੁਰੂ ਵਿੱਚ ਇਹ ਪਾਬੰਦੀ ਲਾਗੂ ਹੋ ਸਕਦੀ ਹੈ , ਸਿੰਗਲ ਵਰਤੋਂ ਪਲਾਸਟਿਕ ਪ੍ਰਦੂਸ਼ਣ ਨੂੰ ਵਧਾਉਣ ਵਿੱਚ ਇਕ ਵੱਡੀ ਭੂਮਿਕਾ ਨਿਭਾਉਂਦਾ ਹੈ |

ਸੰਬੰਧਿਤ ਖ਼ਬਰਾਂ

3.. ਫਤਿਹ ਵੀਰ ਦੀ ਜ਼ਿੰਦਗੀ ਨਾਲ ਜੰਗ ਜਾਰੀ - ਰੈਸਕਿਊ ਵਿੱਚ ਦੇਰੀ ਕਾਰਣ ਲੋਕਾਂ ਵਲੋਂ ਵਿਰੋਧ ਹੋਇਆ ਸ਼ੁਰੂ

10 ਜੂਨ ਦਾ ਦਿਨ ਆ ਗਿਆ ਹੈ ਅਤੇ 2 ਸਾਲ ਦਾ ਬਚਾ ਫ਼ਤਿਹ ਵੀਰ ਲਗਾਤਰ ਆਪਣੀ ਜਿੰਦਗੀ ਦੀ ਜੰਗ ਲੜ ਰਿਹਾ ਹੈ , ਇਸ ਮਾਮਲੇ ਵਿੱਚ ਲੰਮੇ ਸਮੇਂ ਤੋਂ ਰੈਸਕਿਊ ਅਪ੍ਰੇਸ਼ਨ ਜਾਰੀ ਹਨ ਅਤੇ ਪ੍ਰਸਾਸ਼ਨ ਵਲੋਂ ਲਗਾਤਰ ਬੱਚੇ ਨੂੰ ਬਚਾਉਣ ਦੀਆ ਕੋਸ਼ਿਸ਼ਾਂ ਕੀਤੀਆਂ ਜਾ ਰਹੀ ਹਨ , ਪ੍ਰਸਾਸ਼ਨ ਵਲੋਂ ਇਸ ਪੂਰੀ ਘਟਨਾ ਨੂੰ ਜਿਨ੍ਹਾਂ ਸਮਾਂ ਜ਼ਿਆਦਾ ਲਗ ਰਿਹਾ ਹੈ ਉਨ੍ਹਾਂ ਹੀ ਲੋਕਾਂ ਦੇ ਸਬਰ ਦਾ ਬੰਨ੍ਹ ਟੁੱਟਦਾ ਜਾ ਰਿਹਾ ਹੈ , ਸਬਰ ਦਾ ਬੰਨ੍ਹ ਟੁੱਟਣ ਕਾਰਣ ਲੋਕਾਂ ਨੇ ਜੰਮ ਕੇ ਪ੍ਰਸਾਸ਼ਨ ਖਿਲਾਫ ਨਾਅਰੇਬਾਜ਼ੀ ਕੀਤੀ , ਲੋਕ ਇਸ ਕਾਰਵਾਈ ਤੋਂ ਨਾਖੁਸ਼ ਨਜ਼ਰ ਆ ਰਹੇ ਹਨ |

4.. ਭਾਰਤੀ ਖੇਡ ਇਤਿਹਾਸ ਵਿੱਚ ਵੱਡਾ ਦਿਨ - ਯੁਵਰਾਜ ਸਿੰਘ ਨੇ ਕ੍ਰਿਕੇਟ ਜਗਤ ਤੋਂ ਲਿਆ ਸੰਨਿਆਸ

ਭਾਰਤ ਨੂੰ 2011 ਦੇ ਵਿਸ਼ਵ ਕੱਪ ਵਿੱਚ ਜਿਤਾਉਣ ਲਈ ਅਹਿਮ ਭੂਮਿਕਾ ਨਿਭਾਉਣ ਵਾਲੇ ਯੁਵਾਰਾਜ ਸਿੰਘ ਨੇ ਸੋਮਵਾਰ ਨੂੰ ਅੰਤਰਰਾਸ਼ਟਰੀ ਕ੍ਰਿਕੇਟ ਤੋਂ ਸੰਨਿਆਸ ਲੈ ਲਿਆ ਹੈ , ਯੁਵਾਰਾਜ ਨੇ 2011 ਦੇ ਵਿਸ਼ਵ ਕੱਪ ਵਿੱਚ 9 ਮੈਚਾਂ ਵਿੱਚ 90.50 ਦੀ ਔਸਤ ਨਾਲ 362 ਦੌੜਾਂ ਅਤੇ 15 ਵਿਕਟਾਂ ਲਈਆਂ ਸਨ , ਉਹ ਉਸ ਵਿਸ਼ਵ ਕੱਪ ਵਿੱਚ ਮੈਂ ਆਫ ਦੀ ਸੀਰੀਜ਼ ਵੀ ਚੁਣੇ ਗਏ ਸਨ , ਹੁਣ ਆਖਿਰਕਾਰ ਯੁਵਰਾਜ ਸਿੰਘ ਨੇ ਅੰਤਰਰਾਸ਼ਟਰੀ ਕ੍ਰਿਕੇਟ ਜਗਤ ਨੂੰ ਅਲਵਿਦਾ ਆਖਣ ਦਾ ਫੈਸਲਾ ਕੀਤਾ ਹੈ , ਇਸ ਮੌਕੇ ਦੁਨੀਆ ਭਰ ਦੇ ਖੇਡ ਪ੍ਰੇਮੀਆਂ ਨੇ ਉਨ੍ਹਾਂ ਦੇ ਵੱਡੇ ਯੋਗਦਾਨ ਲਈ ਉਨ੍ਹਾਂ ਦਾ ਧੰਨਵਾਦ ਕੀਤਾ

5.. ਬ੍ਰਿਟੇਨ ਸਰਕਾਰ ਨੇ ਲਾਂਚ ਕੀਤੀ ਨਵੀਂ ਯੋਜਨਾ - ਘਰ ਬੈਠੇ ਬਿਜਲੀ ਬਣਾਓ , ਪੈਸੇ ਕਮਾਓ

ਬ੍ਰਿਟਿਸ਼ ਸਰਕਾਰ ਨੇ ਦੇਸ਼ ਵਿੱਚ ਨਵਿਆਉਣਯੋਗ ਊਰਜਾ (ਰਿਨੂਏਬਲ ਐਨਰਜੀ) ਦੀ ਵਰਤੋਂ ਵਧਾਉਣ ਲਈ ਇੱਕ ਨਵੀਂ ਸਕੀਮ ਨੂੰ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ , ਇਸ ਦੇ ਅਧੀਨ ਉਹ ਘਰ ਜਿਸ ਵਿਚ ਬਿਜਲੀ ਪੈਦਾ ਕਰਨ ਲਈ ਸੋਲਰ ਪੈਨਲ ਲਗਾਏ ਗਏ ਹਨ ਜੇ ਉਹ ਆਪਣੀ ਵਾਧੂ ਬਿਜਲੀ ਪੈਦਾ ਕਰਕੇ ਨੈਸ਼ਨਲ ਗਰਿੱਡ ਵਿੱਚ ਦਿੰਦੇ ਹਨ ਤਾਂ ਸਰਕਾਰ ਉਨ੍ਹਾਂ ਨੂੰ ਪੈਸੇ ਦਾ ਭੁਗਤਾਨ ਕਰੇਗੀ , ਬ੍ਰਿਟੇਨ ਵਿੱਚ ਕਰੀਬ 8 ਲੱਖ ਘਰਾਂ ਵਿੱਚ ਸੋਲਰ ਪੈਨਲ ਲਗਾਏ ਗਏ ਹਨ , ਇਸ ਦੇ ਨਾਲ ਛੇਤੀ ਹੀ ਨਵਿਆਉਣਯੋਗ ਊਰਜਾ ਪਰਿਵਾਰਾਂ ਦੇ ਪੈਸੇ ਬਨਾਉਣ ਦੇ ਕੰਮ ਆਵੇਗੀ |

ਹੋਰਨਾਂ ਤੇਜ਼ ਖਬਰਾਂ ਲਈ ਜੁੜੇ ਰਹੇ ਕੈਨੇਡੀਅਨ ਮੀਡੀਆ - ਯੂਨਾਈਟਿਡ ਐਨ ਆਰ ਆਈ ਪੋਸਟ ਦੇ ਨਾਲ |

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!