|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਕੈਨੇਡਾ

ਅੱਜ ਦੀਆਂ ਟੌਪ 5 ਖ਼ਬਰਾਂ - ਜਿਨ੍ਹਾਂ ਤੇ ਰਹੇਗੀ ਨਜ਼ਰ ( 28-06-2019 )

ਕੈਨੇਡੀਅਨ ਪੰਜਾਬੀ ਮੀਡੀਆ ਲੈ ਕੇ ਆਉਂਦਾ ਹੈ ਤੁਹਾਡੇ ਲਈ ਤੇਜ਼ ਅਤੇ ਨਿਰਪੱਖ ਖਬਰਾਂ

NRI Post Desk · 2261 ਦਿਨ ਪਹਿਲਾਂ · 3 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਕੈਨੇਡੀਅਨ ਪੰਜਾਬੀ ਮੀਡੀਆ ਲੈ ਕੇ ਆਉਂਦਾ ਹੈ ਤੁਹਾਡੇ ਲਈ ਤੇਜ਼ ਅਤੇ ਨਿਰਪੱਖ ਖਬਰਾਂ

ਅੱਜ ਦੀਆਂ ਟੌਪ 5 ਖ਼ਬਰਾਂ ( 28-06-2019 )

1.. ਚੀਨ ਨੇ ਫਿਰ ਫਸਾਏ ਕੈਨੇਡਾ ਨਾਲ ਸਿੰਗ - ਹੁਣ ਤਾਈਵਾਨ ਦਰੇ ਤੇ ਕੈਨੇਡਾ ਦੇ ਸਮੁੰਦਰੀ ਜਹਾਜ਼ਾਂ ਨੂੰ ਭੜਕਾਇਆ

ਚੀਨ ਨੇ ਇਕ ਵਾਰ ਫਿਰ ਕੈਨੇਡਾ ਦੇ ਉੱਤੇ ਦਬਾਅ ਬਣਾਉਣ ਦੀ ਕੋਸਿਸ਼ ਕੀਤੀ ਹੈ , ਤਾਜ਼ਾ ਪ੍ਰਾਪਤ ਹੋਈ ਰਿਪੋਰਟ ਦੇ ਅਨੁਸਾਰ ਸਮੰਦਰ ਵਿਚ ਕੰਮ ਕਰਦੇ ਇਕ ਕੈਨੇਡੀਅਨ ਜਹਾਜ਼ ਦੇ ਬਹੁਤ ਕੋਲੋਂ 2 ਚੀਨੀ ਲੜਾਕੂ ਜਹਾਜ਼ ਨਿਕਲੇ ,ਜਿਸ ਤੋਂ ਬਾਅਦ ਕੈਨੇਡੀਅਨ ਜਹਾਜ਼ ਦੇ ਚਾਲਕ ਘਬਰਾ ਗਏ , ਇਸ ਗੱਲ ਨੇ ਚੀਨ ਅਤੇ ਕੈਨੇਡਾ ਦੇ ਮੱਧ ਚਲਦੇ ਵਪਾਰਕ ਤਣਾਵਾਂ ਦੀ ਸਥਿਤੀ ਨੂੰ ਹੋਰ ਵੀ ਖਰਾਬ ਕਰ ਦਿੱਤਾ ਹੈ , ਇਹ ਅੰਦੇਸ਼ਾ ਲਗਾਇਆ ਜਾ ਰਿਹਾ ਹੈ ਕਿ ਚੀਨ ਕਦੇ ਵੀ ਕੈਨੇਡਾ ਨੂੰ ਨੁਕਸਾਨ ਪਹੁੰਚਾ ਸਕਦਾ ਹੈ, ਇਹ ਸਭ ਹੁਵਾਈ ਸੀਐਫਓ ਦੀ ਕੈਨੇਡਾ ਵਿੱਚ ਗਿਰਫ਼ਤਾਰੀ ਤੋਂ ਬਾਅਦ ਸ਼ੁਰੂ ਹੋਇਆ ਹੈ |

2.. ਅਮਰੀਕੀ ਰਾਸ਼ਟਰਪਤੀ ਟਰੰਪ ਮਿਲੇ ਪ੍ਰਧਾਨਮੰਤਰੀ ਮੋਦੀ ਨੂੰ - ਕਈ ਮੁੱਦਿਆਂ ਤੇ ਹੋਈ ਗੱਲਬਾਤ

ਜਪਾਨ ਵਿੱਚ ਇਸ ਸਮੇ ਜੀ 20 ਸੰਮੇਲਨ ਚਲ ਰਿਹਾ ਹੈ ਜਿੱਥੇ ਭਾਰਤ ਦੇ ਪ੍ਰਧਾਨਮੰਤਰੀ ਅਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵਿਚਕਾਰ ਮੁਲਾਕਾਤ ਹੋਈ ਹੈ , ਇਹ ਮੁਲਾਕਾਤ ਉੱਤੇ ਸੰਸਾਰ ਭਰ ਦੀ ਨਿਗਾਹ ਟਿਕੀ ਹੋਈ ਸੀ ਦੋਵਾਂ ਨੇਤਾਵਾਂ ਦੇ ਵਿਚਕਾਰ ਖੁਸ਼ਨੁਮਾ ਮਾਹੌਲ ਵਿੱਚ ਮੁਲਾਕਾਤ ਹੋਈ , ਪ੍ਰਧਾਨਮੰਤਰੀ ਮੋਦੀ ਨੇ ਕਿਹਾ, 'ਅਸੀਂ ਕਾਫੀ ਚੰਗੇ ਦੋਸਤ ਬਣੇ ਹਾਂ , ਇਸ ਤੋਂ ਪਹਿਲਾਂ ਕਦੇ ਵੀ ਅਮਰੀਕਾ ਅਤੇ ਭਾਰਤ ਵਿਚ ਇਨੀ ਨਜਦੀਕੀ ਨਹੀਂ ਆਈ , ਟਰੰਪ ਨੇ ਕਿਹਾ, ਕਿ ਪੀਐਮ ਮੋਦੀ ਨੇ ਆਪਣੇ ਦੇਸ਼ ਦੇ ਲੋਕਾਂ ਲਈ ਵੱਡੇ ਕੰਮ ਕੀਤੇ ਹਨ, ਟਰੰਪ ਨੇ ਮੋਦੀ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੂੰ ਵੱਡੀ ਜਿੱਤ ਦੀ ਵਧਾਈ ਵੀ ਦਿੱਤੀ |

ਸੰਬੰਧਿਤ ਖ਼ਬਰਾਂ

3.. ਰਾਮ ਰਹੀਮ ਦੀ ਪੈਰੋਲ ਤੇ ਸਸਪੈਂਸ ਜਾਰੀ - ਭੱਜ ਜਾਣ ਦੇ ਖਤਰੇ ਤੇ ਵੀ ਚਿੰਤਤ ਹੈ ਗ੍ਰਹਿ ਮੰਤਰਾਲਾ

ਸਿਰਸਾ ਡੇਰਾ ਮੁਖੀ ਰਾਮ ਰਹੀਮ ਨੇ ਪਿਛਲੇ ਦਿਨੀ ਪੈਰੋਲ ਦੀ ਮੰਗ ਕੀਤੀ ਸੀ ਜਿਸ ਉੱਤੇ ਹੁਣ ਵੀ ਸਸਪੈਂਸ ਬਣਿਆ ਹੋਇਆ ਹੈ , ਹਰਿਆਣਾ ਦੀ ਭਾਜਪਾ ਸਰਕਾਰ ਦੇ ਜ਼ਿਆਦਾਤਰ ਮੰਤਰੀ ਚਾਹੁੰਦੇ ਹਨ ਕਿ ਡੇਰਾ ਪ੍ਰਮੁੱਖ ਨੂੰ ਪੈਰੋਲ ਮਿਲ ਜਾਵੇ ,ਰਾਜਨੀਤਕ ਲਾਭ ਦੇ ਨਾਲ ਨਾਲ ਉਹ ਪੈਰੋਲ ਦੇ ਹੱਕ ਵਿੱਚ ਆਵਾਜ਼ ਵੀ ਚੁੱਕ ਰਹੇ ਹਨ ਪਰ ਸਰਕਾਰ ਦੇ ਸਾਹਮਣੇ ਵੱਡੀ ਮੁਸ਼ਕਲ ਹੈ ਕਿ ਜੇ ਬਾਬਾ ਮੁੜ ਜੇਲ੍ਹ ਨਾ ਆਇਆ ਤਾਂ ਉਸ ਦਾ ਜਿੰਮੇਵਾਰ ਕੌਣ ਹੋਵੇਗਾ , ਉਧਰ, ਗ੍ਰਹਿ ਮੰਤਰਾਲੇ ਦੇ ਅਧਿਕਾਰੀਆਂ ਨੂੰ ਸ਼ੱਕ ਹੈ ਕਿ ਪੈਰੋਲ ਦੇ ਬਾਅਦ ਬਾਬਾ ਵਿਦੇਸ਼ ਵੀ ਭੱਜ ਸਕਦਾ ਹੈ , ਜੇ ਉਹ ਭੱਜ ਗਿਆ ਤਾਂ ਫਿਰ ਉਸ ਨੂੰ ਕਿਸ ਤਰ੍ਹਾਂ ਵਾਪਸ ਲਿਆਂਦਾ ਜਾਵੇਗਾ |

4.. ਇਰਾਨ ਦੀ ਅਮਰੀਕਾ ਨੂੰ ਧਮਕੀ - ਕਿਸੇ ਭੁਲੇਖੇ ਵਿਚ ਨਾ ਰਹਿਣ ਅਮਰੀਕੀ ਰਾਸ਼ਟਰਪਤੀ ਟਰੰਪ

ਇਰਾਨ ਅਮਰੀਕਾ ਵਿੱਚ ਯੁੱਧ ਦੇ ਹਾਲਾਤ ਬਣੇ ਹੋਏ ਹਨ , ਅਮਰੀਕਾ ਵਲੋਂ ਲਾਈਆਂ ਪਾਬੰਦੀਆਂ ਤੋਂ ਬਾਅਦ ਇਰਾਨ ਵੀ ਲਗਾਤਰ ਅਮਰੀਕਾ ਖਿਲਾਫ ਬਿਆਨ ਦੇ ਰਿਹਾ ਹੈ , ਇਰਾਨ ਦੇ ਸਭ ਤੋਂ ਪ੍ਰਮੁੱਖ ਆਗੂ ਅਤੀਤੱਲਾਹ ਅਲੀ ਖਮਨੇਈ ਤੋਂ ਬਾਅਦ ਹੁਣ ਇਰਾਨ ਦੇ ਵਿਦੇਸ਼ ਮੰਤਰੀ ਨੇ ਅਮਰੀਕਾ ਨੂੰ ਘੇਰਿਆ ਹੈ , ਇਰਾਨ ਦੇ ਵਿਦੇਸ਼ ਮੰਤਰੀ ਮੁਹੰਮਦ ਜਵਾਦ ਜ਼ਰਿਫ਼ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਇਸ ਸੋਚ ਦੇ ਨਾਲ ਗ਼ਲਤੀ ਕਰ ਰਹੇ ਹਨ ਕਿ ਦੋਵਾਂ ਦੇਸ਼ਾਂ ਵਿਚਕਾਰ ਜੰਗ ਲੰਬੇ ਸਮੇਂ ਤੱਕ ਨਹੀਂ ਚਲੇਗੀ , ਉਨ੍ਹਾਂ ਕਿਹਾ ਕਿ ਇਰਾਨ ਕੋਈ ਕਮਜ਼ੋਰ ਦੇਸ਼ ਨਹੀਂ ਹੈ , ਅਮਰੀਕਾ ਨੂੰ ਕਿਸੇ ਭਲੇਖੇ ਵਿੱਚ ਨਹੀਂ ਰਹਿਣਾ ਚਾਹੀਦਾ |

5.. ਮੁੰਬਈ ਵਿੱਚ ਭਾਰੀ ਮੀਂਹ ਤੋਂ ਬਾਅਦ ਵਧੀਆਂ ਮੁਸ਼ਕਲਾਂ - ਸ਼ਹਿਰ ਪਾਣੀ ਵਿੱਚ ਡੁੱਬਿਆ , ਟਰੈਫਿਕ ਜਾਮ

ਭਾਰਤ ਦੇ ਸੂਬੇ ਮਹਾਰਾਸ਼ਟਰ ਵਿੱਚ ਮਾਨਸੂਨ ਨੇ ਦਸਤਕ ਦੇ ਦਿੱਤੀ ਹੈ , ਸ਼ੁੱਕਰਵਾਰ ਨੂੰ ਸਵੇਰੇ ਮੁੰਬਈ ਅਤੇ ਨੇੜੇ ਦੇ ਇਲਾਕਿਆਂ ਵਿੱਚ ਭਾਰੀ ਮੀਂਹ ਪਏ , ਇਹ ਇਸ ਸੀਜ਼ਨ ਦਾ ਪਹਿਲਾ ਜ਼ੋਰਦਾਰ ਮੀਂਹ ਸੀ , ਇਸ ਮੀਂਹ ਦੇ ਕਾਰਣ ਮੁੰਬਈ ਵਾਸੀਆਂ ਨੇ ਗਰਮੀ ਤੋਂ ਰਾਹਤ ਮਹਿਸੂਸ ਕੀਤੀ ਪਰ ਇਸਦੇ ਨਾਲ ਹੀ ਸ਼ਹਿਰ ਵਾਸੀਆਂ ਲਈ ਆਫਤ ਵੀ ਸ਼ੁਰੂ ਹੋ ਗਈ , ਮੀਂਹ ਦੇ ਕਾਰਨ ਸ਼ਹਿਰ ਦੇ ਕਈ ਇਲਾਕਾਂ ਵਿੱਚ ਪਾਣੀ ਭਰਿਆ ਹੋਇਆ ਹੈ, ਜਿਸਦੇ ਕਾਰਨ ਜਾਮ ਲੱਗਣੇ ਸ਼ੁਰੂ ਹੋ ਗਏ ਹਨ , ਸ਼ਹਿਰ ਦੇ ਕਈ ਇਲਾਕਿਆਂ ਵਿੱਚ ਲੰਮੇ ਜਾਮ ਲੱਗੇ ਹੋਏ ਹਨ |

ਹੋਰਨਾਂ ਤੇਜ਼ ਖਬਰਾਂ ਲਈ ਜੁੜੇ ਰਹੇ ਕੈਨੇਡੀਅਨ ਮੀਡੀਆ - ਯੂਨਾਈਟਿਡ ਐਨ ਆਰ ਆਈ ਪੋਸਟ ਦੇ ਨਾਲ |

🔔 ਕੈਨੇਡਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!