|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਕੈਨੇਡਾ

ਅੱਜ ਦੀਆਂ ਟੌਪ 5 ਖ਼ਬਰਾਂ - ਜਿਨ੍ਹਾਂ ਤੇ ਰਹੇਗੀ ਨਜ਼ਰ ( 29-05-2019 )

ਕੈਨੇਡੀਅਨ ਪੰਜਾਬੀ ਮੀਡੀਆ ਲੈ ਕੇ ਆਉਂਦਾ ਹੈ ਤੁਹਾਡੇ ਲਈ ਤੇਜ਼ ਅਤੇ ਨਿਰਪੱਖ ਖਬਰਾਂ

NRI Post Desk · 2261 ਦਿਨ ਪਹਿਲਾਂ · 3 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਕੈਨੇਡੀਅਨ ਪੰਜਾਬੀ ਮੀਡੀਆ ਲੈ ਕੇ ਆਉਂਦਾ ਹੈ ਤੁਹਾਡੇ ਲਈ ਤੇਜ਼ ਅਤੇ ਨਿਰਪੱਖ ਖਬਰਾਂ

ਅੱਜ ਦੀਆਂ ਟੌਪ 5 ਖ਼ਬਰਾਂ ( 29-05-2019 )

1.. ਏਅਰ ਕੈਨੇਡਾ ਦਾ ਨੈਟਵਰਕ ਆਵਾਜਾਈ ਸਰਵਰ ਹੋਇਆ ਫੇਲ - ਕਈ ਫਲਾਈਟ ਹੋਈਆਂ ਰੱਦ , ਕਈ ਲੇਟ

ਏਅਰ ਕੈਨੇਡਾ ਦੇ ਨੈਟਵਰਕ ਆਵਾਜਾਈ ਸਰਵਰ ਫੇਲ ਹੋਣ ਨਾਲ ਯਾਤਰੀਆਂ ਨੂੰ ਵੱਡੀ ਗਿਣਤੀ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ , ਏਅਰ ਕੈਨੇਡਾ ਦੀਆਂ ਉਡਾਣਾਂ ਲਈ ਦੇਰੀ ਅਤੇ ਰੱਦ ਕਰਨਾ ਜਾਰੀ ਰਹਿਣ ਦੀ ਸੰਭਾਵਨਾ ਹੈ ਕਿਉਂਕਿ ਮੰਗਲਵਾਰ ਦੀ ਰਾਤ ਤੋਂ ਆਵਾਜਾਈ ਕੈਰੀਅਰ ਪ੍ਰਣਾਲੀ ਵਾਪਸ ਸਹੀ ਹੋਣ ਵਿੱਚ ਸਮਾਂ ਲੱਗ ਸਕਦਾ ਹੈ , ਬੁਲਾਰੇ ਐਂਜਲਾ ਮਹੱਹ ਨੇ ਕਿਹਾ ਕਿ ਅਸੀਂ ਪੁਸ਼ਟੀ ਕਰ ਸਕਦੇ ਹਾਂ ਕਿ ਏਅਰਪੋਰਟ ਸਿਸਟਮ ਆਨਲਾਈਨ ਵਾਪਸ ਆਉਣਾ ਸ਼ੁਰੂ ਹੋ ਚੁੱਕੀ ਹੈ ਪਰ ਸਾਨੂੰ ਇਸ ਦੇ ਨਤੀਜੇ ਵਜੋਂ ਕੁਝ ਫਲਾਈਟ ਦੇਰੀ ਅਤੇ ਰੱਦ ਹੋਣ ਦੀ ਸੰਭਾਵਨਾ ਹੈ , ਊਨਾ ਕਿਹਾ ਕਿ ਅਸੀਂ ਇਸਨੂੰ ਠੀਕ ਕਰਨ ਲਈ ਸਖ਼ਤ ਮਿਹਨਤ ਕਰ ਰਹੇ ਹਾਂ |

2.. ਆਸਟ੍ਰੇਲੀਆ ਵਿੱਚ ਨਵੇਂ ਪ੍ਰਧਾਨਮੰਤਰੀ ਨੇ ਚੁੱਕੀ ਸੁੰਹ - ਕੈਬਿਨੇਟ ਵਿੱਚ 7 ਮਹਿਲਾ ਮੰਤਰੀਆਂ ਨੂੰ ਮਿਲੀ ਜਗ੍ਹਾ

ਪਿਛਲੇ ਦਿਨੀਂ ਆਸਟ੍ਰੇਲੀਆ ਵਿੱਚ ਆਮ ਚੋਣਾਂ ਹੋਈਆਂ ਸਨ ਜਿਸ ਵਿੱਚ ਲਿਬਰਲ ਗਠਜੋੜ ਨੂੰ ਵੱਡੀ ਜਿੱਤ ਮਿਲੀ ਸੀ ਜਿਸ ਤੋਂ ਬਾਅਦ ਹੁਣ ਲਿਬਰਲ ਨੇਤਾ ਸਕਾਟ ਮੋਰੀਸਨ ਨੇ ਆਸਟ੍ਰੇਲੀਆ ਦੇ ਨਵੇਂ ਪ੍ਰਧਾਨਮੰਤਰੀ ਵਜੋਂ ਸੁੰਹ ਚੁੱਕੀ ਹੈ , ਰਾਜਧਾਨੀ ਕੈਨਬਰਾ ਵਿਚ ਆਯੋਜਿਤ ਸਮਾਰੋਹ ਵਿਚ ਆਸਟ੍ਰੇਲੀਆ ਵਿੱਚ ਮਹਾਰਾਣੀ ਐਲਿਜ਼ਾਬੈਥ ਦੇ ਅਧਿਕਾਰੀ ਪ੍ਰਤੀਨਿਧੀ ਗਵਰਨਰ ਜਨਰਲ ਸਰ ਪੀਟਰ ਕੌਸਗਰੋਵ ਨੇ ਸਕਾਟ ਮੋਰੀਸਨ ਨੂੰ ਸੁੰਹ ਚੁਕਾਈ , ਉਨ੍ਹਾਂ ਦੇ ਨਾਲ ਉਪ ਪ੍ਰਧਾਨ ਮੰਤਰੀ ਮਾਈਕਲ ਮੈਕਰੋਮੈਕ ਨੇ ਵੀ ਸਹੁੰ ਚੁੱਕੀ ਹੈ , ਇਸ ਵਾਰ ਰਿਕਾਰਡ ਕੈਬਿਨੇਟ ਵਿੱਚ 7 ਮਹਿਲਾ ਮੰਤਰੀਆਂ ਨੂੰ ਜਗ੍ਹਾ ਦਿੱਤੀ ਗਈ ਹੈ |

ਸੰਬੰਧਿਤ ਖ਼ਬਰਾਂ

3.. ਅਮਰੀਕਾ ਦੇ ਓਹੀਓ ਵਿਚ ਚੱਕਰਵਾਤੀ ਤੂਫਾਨਾਂ ਨੇ ਮਚਾਇਆ ਕਹਿਰ - ਇਕ ਦੀ ਮੌਤ , ਕਈ ਹੋਏ ਬੇਘਰ

ਅਮਰੀਕਾ ਦੇ ਓਹੀਓ ਵਿਚ ਕਈ ਚੱਕਰਵਾਤੀ ਤੂਫਾਨਾਂ ਨੇ ਭਾਰੀ ਕਹਿਰ ਮਚਾਇਆ ਹੈ , ਕੰਸਾਸ ਸਿਟੀ ਦੇ ਨੇੜੇ ਭਾਰੀ ਮੀਹ ਅਤੇ 20 ਟੋਰਨੇਡੋਜ ਤੂਫਾਨਾਂ ਨੂੰ ਰਿਪੋਰਟ ਕੀਤਾ ਗਿਆ ਹੈ ਐਨ ਡਬਲਿਊਐਸ ਨੇ ਰਿਪੋਰਟ ਕੀਤਾ ਹੈ ਕਿ ਕਈ ਘਰ ਦੀਆਂ ਛੱਤਾਂ , ਘਰ ਦੇ ਮਲਬੇ ਅਤੇ ਰੁੱਖ ਸੜਕਾਂ ਉੱਤੇ ਡਿੱਗ ਗਏ ਹਨ , ਕੌਮੀ ਮੌਸਮ ਸੇਵਾ (ਐਨ ਡਬਲਿਊਐਸ) ਨੇ ਕਿਹਾ ਹੈ ਕਿ ਸ਼ਾਮ ਨੂੰ ਕੰਸਾਸ ਸਿਟੀ ਵਿੱਚ ਘਰਾਂ, ਦਰੱਖਤਾਂ ਅਤੇ ਪਾਵਰ ਲਾਈਨਾਂ ਨੂੰ ਢਾਹੁਣ ਵਾਲੇ ਕਈ ਟੋਰਦੋਡਜ਼ ਬੰਦ ਹੋ ਚੁੱਕੇ ਹਨ ਪਰ ਇਸ ਨਾਲ ਭਾਰੀ ਨੁਕਸਾਨ ਹੋਇਆ ਹੈ , ਇਸਦੇ ਨਾਲ ਹੀ ਕਈ ਲੋਕਾਂ ਦੇ ਬੇਘਰ ਹੋਣ ਦੀ ਖਬਰ ਵੀ ਸਾਹਮਣੇ ਆਈ ਹੈ |

4.. ਅਕਾਲੀ ਦਲ ਨੇ ਪੰਜਾਬ ਵਿੱਚ ਹਾਰ ਤੋਂ ਬਾਅਦ ਕੀਤਾ ਆਤਮ ਚਿੰਤਨ - ਮੋਦੀ ਲਹਿਰ ਦੇ ਬਾਵਜੂਦ ਦਿਸੀ ਬੇਅਸਰ

ਮੋਦੀ ਲਹਿਰ ਦੇ ਬਾਵਜੂਦ ਪੰਜਾਬ ਵਿੱਚ ਕੁਝ ਖਾਸ ਨਾ ਕਰਨ ਵਾਲੀ ਸ਼੍ਰੋਮਣੀ ਅਕਲੀ ਦਲ ਬਾਦਲ ਨੇ ਆਪਣੀ ਹਾਰ ਤੇ ਆਤਮ ਚਿੰਤਨ ਕੀਤਾ ਹੈ , ਅਕਾਲੀ ਦਲ ਦੀ ਕੌਰ ਕਮੇਟੀ ਦੀ ਇਹ ਮੀਟਿੰਗ ਪ੍ਰਧਾਨ ਸੁਖਬੀਰ ਬਾਦਲ ਦੀ ਅਗਵਾਈ ਵਿੱਚ ਹੋਈ ਜਿਥੇ ਪਾਰਟੀ ਦੇ ਸਾਰੇ ਸੀਨੀਅਰ ਨੇਤਾ ਹਾਜ਼ਰ ਰਹੇ , ਲਗਭਗ 5 ਘੰਟਿਆਂ ਤੱਕ ਚੱਲਣ ਵਾਲੀ ਇਸ ਮੀਟਿੰਗ ਵਿੱਚ ਪੇਂਡੂ ਖੇਤਰ ਵਿੱਚ ਅਕਾਲੀ ਦਲ ਦੇ ਘੱਟ ਰਹੇ ਵੋਟ ਬੈਂਕ ਬਾਰੇ ਚਰਚਾ ਕੀਤੀ ਗਈ , ਓਥੇ ਹੀ ਹਾਰਨ ਵਾਲੇ ਉਮੀਦਵਾਰਾਂ ਤੋਂ ਵੀ ਜਵਾਬਦੇਹੀ ਮੰਗੀ ਗਈ , ਮੀਟਿੰਗ ਤੋਂ ਬਾਅਦ ਅਕਾਲੀ ਦਲ ਦੇ ਬੁਲਾਰੇ ਡਲੀਟ ਚੀਮਾ ਨੇ ਇਸ ਬਾਬਤ ਮੀਡੀਆ ਨੂੰ ਜਾਣਕਾਰੀ ਦਿੱਤੀ ਹੈ |

5.. ਕੱਲ ਹੋਵੇਗਾ ਪ੍ਰਧਾਨਮੰਤਰੀ ਨਰੇਂਦਰ ਮੋਦੀ ਦਾ ਸੁੰਹ ਚੁੱਕ ਸਮਾਰੋਹ - 6500 ਮਹਿਮਾਨ ਹੋ ਸਕਦੇ ਨੇ ਸ਼ਾਮਲ

ਨਰੇਂਦਰ ਮੋਦੀ ਕੱਲ ਇਕ ਵਾਰ ਫਿਰ ਸ਼ਾਨਦਾਰ ਸਮਾਗਮ ਵਿਚ ਪ੍ਰਧਾਨਮੰਤਰੀ ਵਜੋਂ ਸਹੁੰ ਚੁੱਕਣਗੇ , ਸੂਤਰਾਂ ਅਨੁਸਾਰ ਰਾਸ਼ਟਰਪਤੀ ਭਵਨ ਵਿਚ ਕਰੀਬ 6500 ਮਹਿਮਾਨ ਇਸ ਸਮਾਗਮ ਵਿਚ ਸ਼ਾਮਲ ਹੋ ਸਕਦੇ ਹਨ , ਇਸ ਤੋਂ ਪਹਿਲਾ 2014 ਵਿੱਚ ਲਗਭਗ 5000 ਮਹਿਮਾਨ ਨਰਿੰਦਰ ਮੋਦੀ ਦੇ ਸਹੁੰ ਚੁੱਕ ਸਮਾਗਮ ਵਿੱਚ ਪੁੱਜੇ ਸਨ , ਇਹ ਚੌਥੀ ਵਾਰ ਹੈ ਜਦੋਂ ਸਹੁੰ-ਚੁੱਕ ਸਮਾਗਮ ਰਾਸ਼ਟਰਪਤੀ ਭਵਨ ਵਿਚ ਆਯੋਜਿਤ ਕੀਤਾ ਜਾਵੇਗਾ ,ਸਹੁੰ ਚੁੱਕਣ ਵਾਲਿਆਂ ਵਿਚ ਸ਼ਾਮਲ ਹੋਣ ਵਾਲਿਆਂ ਵਿਚ ਮਮਤਾ ਬੈਨਰਜੀ, ਅਰਵਿੰਦ ਕੇਜਰੀਵਾਲ, ਰਜਨੀਕਾਂਤ ਅਤੇ ਕਮਲ ਹਸਨ ਵਰਗੇ ਵੱਡੇ ਨੇਤਾਵਾਂ ਦੇ ਨਾਂ ਸ਼ਾਮਲ ਹਨ ਇਸ ਤੋਂ ਇਲਾਵਾ ਬਿਮਸਟੇਕ ਦੇਸ਼ਾਂ ਦੇ ਮੁਖੀਆਂ ਨੂੰ ਸੱਦਿਆ ਗਿਆ ਹੈ |

ਹੋਰਨਾਂ ਤੇਜ਼ ਖਬਰਾਂ ਲਈ ਜੁੜੇ ਰਹੇ ਕੈਨੇਡੀਅਨ ਮੀਡੀਆ - ਯੂਨਾਈਟਿਡ ਐਨ ਆਰ ਆਈ ਪੋਸਟ ਦੇ ਨਾਲ |

🔔 ਕੈਨੇਡਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!