|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਇਮੀਗ੍ਰੇਸ਼ਨ

ਅੱਜ ਦੀਆਂ ਟੌਪ 5 ਖ਼ਬਰਾਂ - ਜਿਨ੍ਹਾਂ ਤੇ ਰਹੇਗੀ ਨਜ਼ਰ ( 11-05-2019 )

ਕੈਨੇਡੀਅਨ ਪੰਜਾਬੀ ਮੀਡੀਆ ਲੈ ਕੇ ਆਉਂਦਾ ਹੈ ਤੁਹਾਡੇ ਲਈ ਤੇਜ਼ ਅਤੇ ਨਿਰਪੱਖ ਖਬਰਾਂ

NRI Post Desk · 2261 ਦਿਨ ਪਹਿਲਾਂ · 3 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਕੈਨੇਡੀਅਨ ਪੰਜਾਬੀ ਮੀਡੀਆ ਲੈ ਕੇ ਆਉਂਦਾ ਹੈ ਤੁਹਾਡੇ ਲਈ ਤੇਜ਼ ਅਤੇ ਨਿਰਪੱਖ ਖਬਰਾਂ

ਅੱਜ ਦੀਆਂ ਟੌਪ 5 ਖ਼ਬਰਾਂ ( 11-05-2019 )

1.. ਟਿਊਨੇਸ਼ੀਆ ਵਿਚ ਪਲਟੀ ਪ੍ਰਵਾਸੀਆਂ ਨਾਲ ਭਰੀ ਬੇੜੀ - 65 ਪ੍ਰਵਾਸੀਆਂ ਦੀ ਡੁੱਬਣ ਨਾਲ ਹੋਈ ਮੌਤ

ਟਿਊਨੀਸ਼ੀਆ ਦੇ ਸਫੈਕਸ ਸੂਬੇ ਦੇ ਕਿਨਾਰੇ ਤੋਂ 40 ਮੀਲ ਦੂਰ ਪਰਵਾਸੀਆਂ ਨਾਲ ਭਰੀ ਕਿਸ਼ਤੀ ਡੁੱਬ ਗਈ ਜਿਸ ਵਿਚ 65 ਵਿਅਕਤੀਆਂ ਦੀ ਮੌਤ ਹੋ ਗਈ ਹੈ , ਸੰਯੁਕਤ ਰਾਸ਼ਟਰ ਦੀ ਸ਼ਰਨਾਰਥੀ ਏਜੰਸੀ ਨੇ ਦੱਸਿਆ ਕਿ ਇਸ ਹਾਦਸੇ ਵਿੱਚ 16 ਲੋਕਾਂ ਨੂੰ ਬਚਾਇਆ ਗਿਆ ਹੈ , ਬਚੇ ਹੋਏ ਲੋਕਾਂ ਦੇ ਅਨੁਸਾਰ, ਇਹ ਹਾਦਸਾ ਸਮੁੰਦਰ ਦੇ ਤੂਫਾਨ ਅਤੇ ਵਧਦੀਆਂ ਲਹਿਰਾਂ ਕਾਰਨ ਵਾਪਰਿਆ ਹੈ , ਇਹ ਕਿਸ਼ਤੀ ਵੀਰਵਾਰ ਨੂੰ ਲੀਬੀਆ ਤੋਂ ਚੱਲੀ ਸੀ ਅਤੇ ਯੂਰਪ ਵਿਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੀ ਸੀ , ਸੰਯੁਕਤ ਰਾਸ਼ਟਰ ਸ਼ਰਨਾਰਥੀ ਏਜੰਸੀ ਦੇ ਅੰਕੜਿਆਂ ਅਨੁਸਾਰ, ਪਿਛਲੇ ਚਾਰ ਮਹੀਨਿਆਂ ਵਿਚ ਸਮੁੰਦਰੀ ਰਸਤੇ ਵਿਚ 164 ਵਿਅਕਤੀਆਂ ਦੀ ਮੌਤ ਲੀਬੀਆ ਤੋਂ ਯੂਰਪ ਤਕ ਜਾਂਦੇ ਹੋਏ ਹੋਈ ਹੈ |

2.. ਬ੍ਰਿਟਿਸ਼ ਕੋਲੰਬੀਆ ਦੇ ਬਰਨਬੀ ਦੀ ਘਟਨਾ - 16 ਮਹੀਨੇ ਦੇ ਬੱਚੇ ਦੀ ਗੱਡੀ ਵਿਚ ਛੱਡਣ ਕਾਰਣ ਹੋਈ ਦੁਖਦ ਮੌਤ

ਬ੍ਰਿਟਿਸ਼ ਕੋਲੰਬੀਆ ਦੇ ਬਰਨਬੀ ਵਿਚ ਇਕ ਗਰਮ ਕਾਰ ਵਿਚ ਇਕ 16 ਮਹੀਨੇ ਦੇ ਬੱਚੇ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ , ਐਕਿੰਗ ਬਰਨਬੀ ਫਾਇਰ ਚੀਫ ਡੇਵ ਯੰਗਗਾਰ ਦੇ ਅਨੁਸਾਰ ਉਨ੍ਹਾਂ ਨੂੰ ਇਨਮਾਨ ਏਵਨਿਊ ਦੇ 5600-ਬਲਾਕ ਦੇ ਆਲੇ-ਦੁਆਲੇ 5:20 ਵਜੇ ਲਈ ਬੁਲਾਇਆ ਗਿਆ ਸੀ , ਬਰਨਬੀ ਆਰ ਸੀ ਐੱਮਪੀ ਦਾ ਕਹਿਣਾ ਹੈ ਕਿ ਬੱਚੇ ਨੂੰ ਨੌਂ ਘੰਟਿਆਂ ਲਈ ਵਾਹਨ ਵਿਚ ਛੱਡ ਦਿੱਤਾ ਗਿਆ ਸੀ , ਪੁਲਸ ਅਨੁਸਾਰ, ਲੜਕੇ ਦੇ ਪਿਤਾ ਮੌਕੇ 'ਤੇ ਸਥਿਤ ਸਨ ਅਤੇ ਦੋਵੇਂ ਮਾਪੇ ਜਾਂਚ ਨਾਲ ਸਹਿਯੋਗ ਕਰ ਰਹੇ ਹਨ , ਇਸ ਘਟਨਾ ਤੋਂ ਬਾਅਦ ਇਲਾਕੇ ਦੇ ਲੋਕਾਂ ਵਿਚ ਰੋਸ ਹੈ , ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ |

ਸੰਬੰਧਿਤ ਖ਼ਬਰਾਂ

3.. ਪੰਜਾਬ ਵਿਚ ਸੁਹਾਣਾ ਹੋਇਆ ਮੌਸਮ - 41 ਡਿਗਰੀ ਤੋਂ ਪਾਰਾ ਡਿੱਗਾ 33 ਡਿਗਰੀ ਤੇ - ਮੀਂਹ ਦੀ ਸੰਭਾਵਨਾ

ਪੰਜਾਬ ਦੇ ਨਿਵਾਸੀਆਂ ਨੂੰ ਪਿਛਲੇ ਦੋ ਦਿਨਾਂ ਤੋਂ ਪੈ ਰਹੀ ਤੇਜ਼ ਗਰਮੀ ਤੋਂ ਹੁਣ ਕੁਝ ਰਾਹਤ ਮਿਲੀ ਹੈ , ਸ਼ੁਕਰਵਾਰ ਸ਼ਾਮ ਤੋਂ ਹੀ ਪੂਰੇ ਪੰਜਾਬ ਵਿਚ ਤੇਜ਼ ਹਵਾਵਾਂ ਅਤੇ ਹਨੇਰੀ ਨੇ ਮੌਸਮ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ , ਪਿਛਲੇ ਦੋ ਦਿਨਾਂ ਦੌਰਾਨ ਤਾਪਮਾਨ 40 ਤੋਂ 42 ਡਿਗਰੀ ਸੈਲਸੀਅਸ ਤੱਕ ਪਹੁੰਚਿਆ ਸੀ ਪਰ ਸ਼ੁੱਕਰਵਾਰ ਤੋਂ ਤਾਪਮਾਨ ਲਗਾਤਾਰ ਡਿੱਗ ਰਿਹਾ ਹੈ , ਮੌਸਮ ਵਿਗਿਆਨ ਵਿਭਾਗ ਅਨੁਸਾਰ 12 ਮਈ ਤੋਂ 18 ਮਈ ਤੱਕ ਮੌਸਮ ਠੰਡਾ ਰਹੇਗਾ ,ਇਹ ਪਹਿਲੀ ਵਾਰ ਹੈ ਜਦੋਂ ਮਈ ਦੇ ਮਹੀਨੇ ਮੌਸਮ ਵਧੀਆ ਹੋਇਆ ਹੈ , ਇਸ ਤੋਂ ਇਲਾਵਾ ਕੌਮੀ ਮੌਸਮ ਏਜੰਸੀ ਨੇ ਉੱਤਰ ਭਾਰਤ ਵਿਚ ਤੇਜ਼ ਤੂਫ਼ਾਨ ਦੀ ਚੇਤਾਵਨੀ ਜਾਰੀ ਕੀਤੀ ਹੈ |

4.. ਅਸਾਮ ਵਿਚ ਸੜਕ ਤੇ ਨਮਾਜ਼ ਪੜ੍ਹਨ ਨੂੰ ਲੈ ਭੜਕੀ ਹਿੰਸਾ - ਇਕ ਮੌਤ ਤੋਂ ਬਾਅਦ ਪੂਰੇ ਸ਼ਹਿਰ ਵਿਚ ਲੱਗਾ ਕਰਫਿਊ

ਸਾਮ ਦੇ ਹੇਲਾਂਕੰਡੀ ਜ਼ਿਲ੍ਹੇ ਵਿੱਚ ਇੱਕ ਸੰਪਰਦਾਇਕ ਝੜਪ ਵਿੱਚ ਇਕ ਵਿਅਕਤੀ ਦੀ ਮੌਤ ਅਤੇ 14 ਹੋਰਨਾਂ ਦੇ ਜ਼ਖਮੀ ਹੋਣ ਤੋਂ ਬਾਅਦ ਸ਼ੁੱਕਰਵਾਰ ਨੂੰ ਕਰਫਿਊ ਲਗਾ ਦਿੱਤਾ ਗਿਆ ਹੈ , ਇਲਾਕੇ ਵਿਚ ਹਿੰਸਾ ਏਨੀ ਵੱਧ ਗਈ ਕਿ ਸ਼ਾਂਤੀ ਬਣਾਈ ਰੱਖਣ ਲਈ ਫੌਜ ਨੂੰ ਬੁਲਾਇਆ ਗਿਆ ਹੈ , ਮੁੱਖ ਮੰਤਰੀ ਸਰਬਾਨੰਦ ਸੋਨੋਵਾਲ ਨੇ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਹਨ. ਡਿਪਟੀ ਕਮਿਸ਼ਨਰ ਕਿਰਤੀ ਜੱਲੀ ਨੇ ਕਿਹਾ ਕਿ ਸ਼ਾਮ 6 ਵਜੇ ਤੋਂ 12 ਮਈ ਤੱਕ ਸ਼ਾਮ 7 ਵਜੇ ਤੱਕ ਜ਼ਿਲੇ ਵਿੱਚ ਕਰਫਿਊ ਲਗਾ ਦਿੱਤਾ ਗਿਆ ਹੈ , ਇਹ ਸਾਰਾ ਮਾਮਲਾ ਸੜਕ ਤੇ ਨਮਾਜ਼ ਪੜ੍ਹਨ ਨੂੰ ਲੈ ਕੇ ਸ਼ੁਰੂ ਹੋਇਆ ਜਿਸ ਤੋਂ ਬਾਅਦ ਗੰਭੀਰ ਹਿੰਸਾ ਭੜਕ ਉੱਠੀ , ਦੋ ਧਿਰਾਂ ਦੀ ਇਸ ਲੜਾਈ ਵਿਚ ਸਰਕਾਰੀ ਜਾਇਦਾਦ ਨੂੰ ਭਾਰੀ ਨੁਕਸਾਨ ਪੁਹੰਚਿਆ ਹੈ |

5.. ਉੱਤਰ ਕੋਰੀਆ ਨੇ ਫਿਰ ਕੀਤਾ ਮਿਜ਼ਾਈਲ ਪ੍ਰਮਾਣੂ ਪ੍ਰੀਖਣ - ਅਮਰੀਕਾ ਨੇ ਪ੍ਰਮਾਣੂ ਪ੍ਰੋਗਾਮ ਤੇ ਜਤਾਈ ਚਿੰਤਾ

ਵੀਰਵਾਰ ਨੂੰ ਉੱਤਰੀ ਕੋਰੀਆ ਨੇ ਮਿਜ਼ਾਇਲਾਂ ਛੱਡ ਪ੍ਰਮਾਣੂ ਪ੍ਰੀਖਣ ਕੀਤਾ ਅਤੇ ਉਸ ਤੋਂ ਬਾਅਦ ਸ਼ੁੱਕਰਵਾਰ ਨੂੰ ਲੰਬੇ ਸਫ਼ਰ ਦੀਆਂ ਮਿਜ਼ਾਈਲਾਂ ਨੂੰ ਵੀ ਮਨਜੂਰੀ ਦਿੱਤੀ ਗਈ , ਇਸ ਸਮੇਂ ਦੌਰਾਨ ਤਾਨਾਸ਼ਾਹ ਕਿਮ ਜੋਂਗ ਖੁਦ ਵੀ ਹਾਜ਼ਰ ਰਹੇ , ਕੋਰੀਆਈ ਮੱਧ ਨਿਊਜ਼ ਏਜੰਸੀ ਨੇ ਕਿਹਾ ਲੰਬੇ ਸਫ਼ਰ ਦੀਆਂ ਮਿਜ਼ਾਈਲਾਂ ਨੂੰ ਮੰਜੂਰੀ ਦੇਣ ਤੋਂ ਪਹਿਲਾ ਉੱਤਰੀ ਕੋਰੀਆ ਨੇ ਛੋਟੀਆਂ ਮਿਜ਼ਾਈਲਾਂ ਟੈਸਟ ਕੀਤੀਆਂ ਹਨ , ਇਸ ਦੌਰਾਨ, ਅਮਰੀਕਾ ਨੇ ਵੀ ਉੱਤਰੀ ਕੋਰੀਆ ਦੇ ਮਿਜ਼ਾਈਲ ਡਿਰਲ ਦੀ ਪੁਸ਼ਟੀ ਕੀਤੀ ਹੈ , ਰਾਸ਼ਟਰਪਤੀ ਡੌਨਲਡ ਟ੍ਰੰਪ ਨੇ ਇਸ ਮਿਸਾਈਲ ਪ੍ਰੀਖਣ ਬਾਰੇ ਚਿੰਤਾ ਪ੍ਰਗਟਾਈ ਹੈ , ਕਲ ਦੱਖਣੀ ਕੋਰੀਆ ਨੇ ਵੀ ਇਸ ਪ੍ਰੀਖਣ ਨੂੰ ਲੈ ਕੇ ਆਪਣੀ ਸੈਨਾ ਨੂੰ ਅਲਰਟ ਕੀਤਾ ਸੀ |

ਹੋਰਨਾਂ ਤੇਜ਼ ਖਬਰਾਂ ਲਈ ਜੁੜੇ ਰਹੇ ਕੈਨੇਡੀਅਨ ਮੀਡੀਆ - ਯੂਨਾਈਟਿਡ ਐਨ ਆਰ ਆਈ ਪੋਸਟ ਦੇ ਨਾਲ |

🔔 ਇਮੀਗ੍ਰੇਸ਼ਨ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!