ਕੈਨੇਡੀਅਨ ਪੰਜਾਬੀ ਮੀਡੀਆ ਲੈ ਕੇ ਆਉਂਦਾ ਹੈ ਤੁਹਾਡੇ ਲਈ ਤੇਜ਼ ਅਤੇ ਨਿਰਪੱਖ ਖਬਰਾਂ
ਅੱਜ ਦੀਆਂ ਟੌਪ 5 ਖ਼ਬਰਾਂ ( 30-05-2019 )
1.. ਅੱਜ ਹੋਵੇਗਾ ਪ੍ਰਧਾਨਮੰਤਰੀ ਮੋਦੀ ਦਾ ਸੁੰਹ ਚੁੱਕ ਸਮਾਰੋਹ - ਦੂਜੀ ਵਾਰ ਸੰਭਾਲਣਗੇ ਭਾਰਤ ਦੀ ਕਮਾਨ
ਨਰੇਂਦਰ ਮੋਦੀ ਅੱਜ ਇਕ ਵਾਰ ਫਿਰ ਸ਼ਾਨਦਾਰ ਸਮਾਗਮ ਵਿਚ ਪ੍ਰਧਾਨਮੰਤਰੀ ਵਜੋਂ ਸਹੁੰ ਚੁੱਕਣਗੇ , ਸੂਤਰਾਂ ਅਨੁਸਾਰ ਰਾਸ਼ਟਰਪਤੀ ਭਵਨ ਵਿਚ ਕਰੀਬ 6500 ਮਹਿਮਾਨ ਇਸ ਸਮਾਗਮ ਵਿਚ ਸ਼ਾਮਲ ਹੋ ਸਕਦੇ ਹਨ , ਇਸ ਤੋਂ ਪਹਿਲਾ 2014 ਵਿੱਚ ਲਗਭਗ 5000 ਮਹਿਮਾਨ ਨਰਿੰਦਰ ਮੋਦੀ ਦੇ ਸਹੁੰ ਚੁੱਕ ਸਮਾਗਮ ਵਿੱਚ ਪੁੱਜੇ ਸਨ , ਇਹ ਚੌਥੀ ਵਾਰ ਹੈ ਜਦੋਂ ਸਹੁੰ-ਚੁੱਕ ਸਮਾਗਮ ਰਾਸ਼ਟਰਪਤੀ ਭਵਨ ਵਿਚ ਆਯੋਜਿਤ ਕੀਤਾ ਜਾਵੇਗਾ ,ਸਹੁੰ ਚੁੱਕਣ ਵਾਲਿਆਂ ਵਿਚ ਸ਼ਾਮਲ ਹੋਣ ਵਾਲਿਆਂ ਵਿਚ ਅਰਵਿੰਦ ਕੇਜਰੀਵਾਲ, ਰਜਨੀਕਾਂਤ ਅਤੇ ਕਮਲ ਹਸਨ ਵਰਗੇ ਵੱਡੇ ਨੇਤਾਵਾਂ ਦੇ ਨਾਂ ਸ਼ਾਮਲ ਹਨ ਇਸ ਤੋਂ ਇਲਾਵਾ ਬਿਮਸਟੇਕ ਦੇਸ਼ਾਂ ਦੇ ਮੁਖੀਆਂ ਨੂੰ ਸੱਦਿਆ ਗਿਆ ਹੈ |
2.. ਕੈਨੇਡਾ ਵਿੱਚ ਸੋਸ਼ਲ ਮੀਡੀਆ ਤੇ ਰੋਕ ਸਬੰਧੀ ਬੋਲੇ ਪ੍ਰਧਾਨ ਮੰਤਰੀ ਟਰੂਡੋ - ਇਹ ਆਮ ਲੋਕਾਂ ਨਾਲ ਹੋਵੇਗਾ ਧੱਕਾ
ਕੈਨੇਡਾ ਵਿੱਚ ਸੋਸ਼ਲ ਮੀਡੀਆ ਤੇ ਸਰਵੀਲੈਂਸ ਅਤੇ ਰੋਕ ਲਗਾਉਣ ਦੇ ਮਾਮਲੇ ਉੱਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੱਡਾ ਬਿਆਨ ਦਿੱਤਾ ਹੈ , ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਸਰਕਾਰਾਂ ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਨਿਯਮਤ ਕਰਨ ਲਈ ਕਦਮ ਚੁੱਕਣ ਤੋਂ ਸਚੇਤ ਰਹਿਣ ਦੀ ਜ਼ਰੂਰਤ ਹੈ, ਇਨ੍ਹਾਂ ਕਦਮਾਂ ਨੂੰ ਸੱਤਾਧਾਰੀ ਹਕੂਮਤੀ ਦੁਆਰਾ ਵਰਤਿਆ ਜਾ ਸਕਦਾ ਹੈ ਅਤੇ ਉਹ ਨਾਗਰਿਕਾਂ ਦਾ ਅਤਿਆਚਾਰ ਕਰ ਸਕਣ ਅਤੇ ਫਰੀਡਮ ਆਫ ਸਪੀਚ ਦੇ ਵਿਰੁੱਧ ਸਾਬਤ ਹੋ ਸਕਦਾ ਹੈ , ਫ਼ੇਡਰਲ ਚੋਣਾਂ ਆਉਂਦੇ ਹੀ ਕੈਨੇਡਾ ਵਿੱਚ ਸੋਸ਼ਲ ਮੀਡੀਆ ਤੇ ਸਰਵੀਲੈਂਸ ਕਰਨ ਦੀ ਮੰਗ ਤੇਜੀ ਨਾਲ ਵੱਧ ਰਹੀ ਹੈ |
ਸੰਬੰਧਿਤ ਖ਼ਬਰਾਂ
3.. ਅਮਰੀਕਾ ਵਿੱਚ ਵਾਈਟ ਹਾਊਸ ਦੇ ਬਾਹਰ ਵਿਅਕਤੀ ਨੇ ਲੱਗੀ ਖੁਦ ਨੂੰ ਅੱਗ - ਹਾਲਤ ਬਣੀ ਹੋਈ ਗੰਭੀਰ
ਅਮਰੀਕੀ ਦੇ ਰਾਸ਼ਟਰਪਤੀ ਦੇ ਘਰ ਕਹੇ ਜਾਣ ਵਾਲੇ ਵ੍ਹਾਈਟ ਹਾਊਸ ਦੇ ਬਾਹਰ ਇਕ ਵਿਅਕਤੀ ਨੇ ਖੁਦ ਨੂੰ ਅੱਗ ਲਾ ਲਈ, ਹਾਦਸੇ ਤੋਂ ਤੁਰੰਤ ਬਾਅਦ ਉਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ. ਇਹ ਘਟਨਾ ਵ੍ਹਾਈਟ ਹਾਊਸ ਦੇ ਐਲਿਪਸ ਪਾਰਕ ਵਿਚ ਵਾਪਰੀ ਹੈ , ਇਸ ਦੇ ਜਵਾਬ ਵਿਚ, ਯੂਐਸ ਸਿਕਉਰਟੀ ਸਰਵਿਸ ਨੇ ਟਵੀਟ ਕੀਤਾ ਕਿ ਕਰੀਬ 12.20 ਵਜੇ ਇਕ ਵਿਅਕਤੀ ਨੇ ਆਪਣੇ ਆਪ ਨੂੰ ਅੱਗ ਲਾ ਕੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਹੈ , ਪਾਰਕ ਪੁਲਿਸ ਦੇ ਇੱਕ ਬੁਲਾਰੇ ਅਨੁਸਾਰ, ਵਿਅਕਤੀ ਨੂੰ ਤੁਰੰਤ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਗੰਭੀਰ ਦੱਸਿਆ ਹੈ |
4.. ਐਸਆਈਟੀ ਦਾ ਵੱਡਾ ਦਾਅਵਾ - ਸੁਖਬੀਰ ਬਾਦਲ , ਸੈਣੀ ਅਤੇ ਰਾਮ ਰਹੀਮ ਨੇ ਕੀਤੀ ਬੇਅਦਬੀ ਦੀ ਸਾਜਿਸ਼
ਅਕਤੂਬਰ 2015 ਵਿਚ ਬਰਗਾੜੀ ਸਮੇਤ ਕਈ ਹੋਰ ਜਗ੍ਹਾ ਤੇ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ਵਿੱਚ ਐਸਆਈਟੀ ਨੇ ਵੱਡਾ ਦਾਅਵਾ ਕੀਤਾ ਹੈ , ਇਸ ਵਾਰ ਐਸਆਈਟੀ ਨੇ ਦੋਸ਼ ਲਾਇਆ ਹੈ ਕਿ ਇਸ ਮਾਮਲੇ ਦੀ ਪੂਰੀ ਸਾਜਿਸ਼ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਅਤੇ ਸੱਚਾ ਸੌਦਾ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਸੱਚਾ ਸੌਦਾ ਨੇ ਰਚੀ ਸੀ , ਇਹ ਵੱਡਾ ਦਾਅਵਾ ਐਸਆਈਟੀ ਵਲੋਂ ਮਾਨਯੋਗ ਜੱਜ ਏਕਤਾ ਉੱਪਲ ਦੀ ਅਦਾਲਤ ਵਿੱਚ ਦਾਇਰ ਚਾਰਜਸ਼ੀਟ ਵਿੱਚ ਕੀਤਾ ਗਿਆ ਹੈ , ਐਸਆਈਟੀ ਨੇ ਆਪਣੀ ਚਾਰਜਸ਼ੀਟ ਵਿੱਚ ਸਾਬਕਾ ਸਰਕਾਰ ਦੀ ਕਾਰਗੁਜਾਰੀ ਤੇ ਕਈ ਗੰਭੀਰ ਸਵਾਲ ਚੁੱਕੇ ਹਨ |
5.. ਮੈਕਸੀਕੋ ਵਿੱਚ ਬੱਸ ਅਤੇ ਟਰੱਕ ਦੀ ਭਿਆਨਕ ਟੱਕਰ - ਬੱਸ ਵਿੱਚ ਅੱਗ ਲੱਗਣ ਨਾਲ 23 ਲੋਕਾਂ ਦੀ ਮੌਤ
ਮੈਕਸੀਕੋ ਵਿਚ ਇਕ ਬੱਸ ਅਤੇ ਇਕ ਕਾਰਗੋ ਟਰੱਕ ਵਿੱਚ ਭਿਆਨਕ ਟੱਕਰ ਹੋ ਗਈ ਜਿਸ ਤੋਂ ਬਾਅਦ ਇਕ ਬੱਸ ਨੂੰ ਅੱਗ ਲੱਗ ਗਈ, ਜਿਸ ਘਟਨਾ ਵਿੱਚ 23 ਕੈਥੋਲਿਕ ਤੀਰਥ-ਯਾਤਰੀਆਂ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ , ਅਧਿਕਾਰੀਆਂ ਨੇ ਇਸ ਖਬਰ ਦੀ ਪੁਸ਼ਟੀ ਕੀਤੀ ਹੈ ,ਦੁਰਘਟਨਾ ਬੁੱਧਵਾਰ ਨੂੰ ਵੇਰਾਰਕੁਜ਼, ਮੈਕਸੀਕੋ ਵਿਚ ਵਾਪਰੀ ਹੈ , ਸਥਾਨਕ ਮੀਡਿਆ ਨੇ ਦੱਸਿਆ ਕਿ ਮੈਕਸੀਕਨ ਫੈਡਰਲ ਪੁਲਿਸ ਦੇ ਮੁਤਾਬਕ, ਇਹ ਸਾਰੇ ਤੀਰਥ ਯਾਤਰੀ ਗੁਡਾਲਪੁਏ ਦੀ ਲੇਡੀ ਆਫ ਬੇਸਿਲਿਕਾ ਚਰਚ ਦੀ ਯਾਤਰਾ ਕਰਨ ਤੋਂ ਬਾਅਦ ਚੀਆਪਾਸ ਦੇ ਟਾਪਸਲਾ ਦੇ ਟਾਪੂਆਂ ਵਿਚ ਆਪਣੇ ਘਰ ਵਾਪਸ ਆ ਰਹੇ ਸਨ |
ਹੋਰਨਾਂ ਤੇਜ਼ ਖਬਰਾਂ ਲਈ ਜੁੜੇ ਰਹੇ ਕੈਨੇਡੀਅਨ ਮੀਡੀਆ - ਯੂਨਾਈਟਿਡ ਐਨ ਆਰ ਆਈ ਪੋਸਟ ਦੇ ਨਾਲ |






