|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਕੈਨੇਡਾ

ਅੱਜ ਦੀਆਂ ਟੌਪ 5 ਖ਼ਬਰਾਂ - ਜਿਨ੍ਹਾਂ ਤੇ ਰਹੇਗੀ ਨਜ਼ਰ ( 13-06-2019 )

ਕੈਨੇਡੀਅਨ ਪੰਜਾਬੀ ਮੀਡੀਆ ਲੈ ਕੇ ਆਉਂਦਾ ਹੈ ਤੁਹਾਡੇ ਲਈ ਤੇਜ਼ ਅਤੇ ਨਿਰਪੱਖ ਖਬਰਾਂ

NRI Post Desk · 2261 ਦਿਨ ਪਹਿਲਾਂ · 3 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਕੈਨੇਡੀਅਨ ਪੰਜਾਬੀ ਮੀਡੀਆ ਲੈ ਕੇ ਆਉਂਦਾ ਹੈ ਤੁਹਾਡੇ ਲਈ ਤੇਜ਼ ਅਤੇ ਨਿਰਪੱਖ ਖਬਰਾਂ

ਅੱਜ ਦੀਆਂ ਟੌਪ 5 ਖ਼ਬਰਾਂ ( 13-06-2019 )

1.. ਭਾਰਤ ਵਿੱਚ ਜਲਦ ਦਾਖ਼ਲ ਹੋਵੇਗਾ ਚਕਰਵਾਤੀ ਤੂਫ਼ਾਨ - ਰੇਡ ਅਲਰਟ ਜਾਰੀ , ਫੌਜ ਤੈਨਾਤ

ਭਾਰਤੀ ਮੌਸਮ ਵਿਗਿਆਨ ਵਿਭਾਗ ਦੇ ਅਨੁਸਾਰ ਅਰਬ ਸਾਗਰ ਤੋਂ ਉੱਠਿਆ ਚੱਕਰਵਾਤੀ ਤੂਫ਼ਾਨ ਵਾਯੂ ਵੀਰਵਾਰ ਨੂੰ ਭਾਰਤ ਦਾ ਰੁੱਖ ਕਰ ਰਿਹਾ ਹੈ ਹਾਲਾਂਕਿ ਇਸ ਦੇ ਗੁਜਰਾਤ ਦੇ ਸਮੁੰਦਰੀ ਤੱਟ ਨਾਲ ਟਕਰਾਉਣ ਦੀ ਸੰਭਾਵਨਾ ਬੇਹੱਦ ਘੱਟ ਹੈ , ਵਿਗਿਆਨੀਆਂ ਨੇ ਕਿਹਾ ਹੈ ਕਿ ਗੁਜਰਾਤ ਦੇ ਸਮੁੰਦਰੀ ਇਲਾਕੇ ਵਿੱਚ ਭਾਰੀ ਮੀਂਹ ਪੈ ਸਕਦੇ ਹਨ ਅਤੇ ਇਸ ਦੇ ਨਾਲ ਹੀ ਪੂਰੇ ਗੁਜਰਾਤ ਵਿੱਚ ਇਸ ਸਮੇਂ ਤੇਜ਼ ਹਵਾਵਾਂ ਚੱਲ ਰਹੀਆਂ ਹਨ , ਇਨ੍ਹਾਂ ਸਾਰੀਆਂ ਘਟਨਾਵਾਂ ਨੂੰ ਵੇਖਦੇ ਹੋਏ ਗੁਜਰਾਤ ਅਤੇ ਮੁੰਬਈ ਦੇ ਕਈ ਇਲਾਕਿਆਂ ਵਿੱਚ ਭਾਰੀ ਸੰਖਿਆ ਵਿੱਚ ਫ਼ੌਜੀ ਜਵਾਨ ਅਤੇ ਐਨਡੀਆਰਐਫ ਦੀਆਂ ਟੀਮਾਂ ਤਾਇਨਾਤ ਕਰ ਦਿੱਤੀਆਂ ਗਈਆਂ ਹਨ |

2.. ਚੀਨ ਅਤੇ ਕੈਨੇਡਾ ਦੇ ਸਬੰਧ ਫਿਰ ਵਿਗੜੇ - ਕੈਨੇਡਾ ਦੀ ਅਪੀਲ ਨੂੰ ਚੀਨ ਨੇ ਸਿਰੇ ਤੋਂ ਕੀਤਾ ਖਾਰਜ

ਕੈਨੇਡਾ ਅਤੇ ਚੀਨ ਦੇ ਮੱਧ ਚਲਦੇ ਵਪਾਰਕ ਤਨਾਵ ਦੇ ਕਾਰਣ ਹੁਣ ਦੋਵਾਂ ਦੇਸ਼ ਦੇ ਰਿਸ਼ਤਿਆਂ ਵਿੱਚ ਇੱਕ ਨਵਾਂ ਮੋੜ ਆਇਆ ਹੈ , ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੋਵਾਂ ਦੇਸ਼ ਦੇ ਵਿਚਕਾਰ ਚਲਦੇ ਮਤਭੇਦ ਨੂੰ ਸੁਲਝਾਉਣ ਵਾਸਤੇ ਚੀਨ ਦੇ ਰਾਸ਼ਟਪਤੀ ਨੂੰ ਮਿਲਣਾ ਚਾਹੁੰਦੇ ਸਨ ਪਰ ਚੀਨ ਨੇ ਟਰੂਡੋ ਦੀ ਇਸ ਕੋਸ਼ਿਸ਼ ਨੂੰ ਸਿਰੇ ਤੋਂ ਖਾਰਿਜ ਕਰ ਦਿੱਤਾ ਹੈ ,ਜਿਕਰਯੋਗ ਹੈ ਕਿ ਚੀਨ ਅਤੇ ਕੈਨੇਡਾ ਦੇ ਸੰਬੰਧ ਹੁਵਾਈ ਸੀਐਫਓ ਦੀ ਗਿਰਫਤਾਰੀ ਤੋਂ ਬਾਅਦ ਹੀ ਖਰਾਬ ਹੋਏ ਹਨ , ਕੈਨੇਡਾ ਨੇ ਅਜਿਹਾ ਅਮਰੀਕਾ ਦੀ ਸਪੁਰਦਗੀ ਵਾਰੰਟ ਦੇ ਚਲਦੇ ਕੀਤਾ ਸੀ |

ਸੰਬੰਧਿਤ ਖ਼ਬਰਾਂ

3.. ਪੰਜਾਬ ਵਿੱਚ ਤੇਜ਼ ਤੂਫ਼ਾਨ ਨੇ ਮਚਾਈ ਤਬਾਹੀ - ਲੁਧਿਆਣਾ ਵਿੱਚ ਇਕ ਦੀ ਮੌਤ , ਕਈ ਜ਼ਖਮੀ

ਭਾਰੀ ਗਰਮੀ ਤੋਂ ਬਾਅਦ ਪੰਜਾਬ ਦੇ ਵਿੱਚ ਵੀ ਭਾਰੀ ਤੂਫਾਨ ਦਾ ਸਾਹਮਣਾ ਲੋਕਾਂ ਨੂੰ ਕਰਨਾ ਪਿਆ , ਬੁੱਧਵਾਰ ਦੀ ਸ਼ਾਮ ਨੂੰ ਆਏ ਤੂਫਾਨ ਨਾਲ ਕਈ ਜਗ੍ਹਾ ਤੇ ਭਾਰੀ ਤਬਾਹੀ ਹੋਈ ਹੈ , ਪੰਜਾਬ ਦੀਆਂ ਕਈ ਜਗਾਵਾਂ ਤੇ ਇੱਕ ਦਮ ਸੌ ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੇਜ਼ ਹਵਾਵਾਂ ਚੱਲਣ ਲੱਗੀਆਂ ਜਿਸ ਨਾਲ ਕਈ ਰੁੱਖ ਆਪਣੀ ਜਗ੍ਹਾ ਤੋਂ ਉੱਖੜ ਗਏ , ਇਸ ਦੇ ਨਾਲ ਹੀ ਕਈ ਖੰਭੇ ਵੀ ਡਿੱਗੇ ਅਤੇ ਕਈ ਜਗ੍ਹਾ ਤੇ ਮਕਾਨਾਂ ਦੀਆਂ ਛੱਤਾਂ ਅਤੇ ਤੇ ਕੰਧਾਂ ਵੀ ਡਿੱਗੀਆਂ , ਜਿਸ ਨਾਲ ਅੱਧਾ ਦਰਜਨ ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋਏ ਹਨ ਦੱਸਿਆ ਜਾ ਰਹੇ ਲੁਧਿਆਣਾ ਦੇ ਕਾਕੋਵਾਲ ਵਿੱਚ ਇੱਕ ਵਿਅਕਤੀ ਤੇ ਕੰਧ ਡਿੱਗਣ ਨਾਲ ਉਸ ਦੀ ਮੌਤ ਹੋ ਗਈ ਹੈ ,ਗੁਜਰਾਤ ਵਿੱਚ ਆਏ ਵਾਯੂ ਤੂਫਾਨ ਦਾ ਸਿੱਧਾ ਅਸਰ ਉੱਤਰੀ ਭਾਰਤ ਵਿੱਚ ਵੀ ਵੇਖਣ ਨੂੰ ਮਿਲ ਰਿਹਾ ਹੈ |

4.. ਭਾਰਤ ਦੌਰੇ ਤੋਂ ਪਹਿਲਾ ਅਮਰੀਕਾ ਦਾ ਵੱਡਾ ਬਿਆਨ - ਮਾਇਕ ਪੋਮਪਿਓ ਬੋਲੇ ਮੋਦੀ ਹੈ ਤਾਂ ਮੁਮਕਿਨ ਹੈ

ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪਾਪੀਓ ਜਲਦ ਹੀ ਭਾਰਤ ਦੇ ਦੌਰੇ ਤੇ ਆਉਣ ਵਾਲੇ ਹਨ ਪਰ ਇਸ ਤੋਂ ਪਹਿਲਾਂ ਹੀ ਮਾਈਕ ਪਾਪੀਓ ਨੇ ਇਕ ਵੱਡਾ ਬਿਆਨ ਦਿੱਤਾ ਸੀ , ਅਮਰੀਕੀ ਵਿਦੇਸ਼ ਮੰਤਰੀ ਮਾਈਕ ਮਾਈਕ ਪਾਪੀਓ ਨੇ ਲੋਕ ਸਭਾ ਚੋਣਾਂ ਵਿੱਚ ਮੋਦੀ ਸਰਕਾਰ ਦੇ ਮਹੱਤਵਪੂਰਨ ਨਾਅਰੇ " ਮੋਦੀ ਹੈ ਤਾਂ ਮੁਮਕਿਨ ਹੈ " ਦਾ ਜਿਕਰ ਕਰਦੇ ਹੋਏ ਕਿਹਾ ਕਿ ਭਾਰਤ ਦੇ ਨਾਲ ਦੁਵੱਲੇ ਸਬੰਧਾਂ ਵਿੱਚ ਅਮਰੀਕਾ ਨੂੰ ਹੋਰ ਵੀ ਜ਼ਿਆਦਾ ਸਫਲਤਾ ਮਿਲੇਗੀ , ਉਨ੍ਹਾਂ ਨੇ ਕਿਹਾ ਕਿ ਅਮਰੀਕਾ ਵਿੱਚ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਹੋਣਾ ਅਤੇ ਭਾਰਤ ਵਿੱਚ ਮੋਦੀ ਦਾ ਹੋਣਾ ਦੋਵੇਂ ਦੇਸ਼ਾਂ ਲਈ ਇੱਕ ਚੰਗਾ ਮੌਕਾ ਹੈ ,ਜ਼ਿਕਰਯੋਗ ਹੈ ਕਿ ਅਮਰੀਕਾ ਦੇ ਵਿਦੇਸ਼ ਮੰਤਰੀ ਇਸ ਮਹੀਨੇ ਭਾਰਤ ਦੇ ਵਿਦੇਸ਼ ਮੰਤਰੀ ਜੈ ਸ਼ੰਕਰ ਨਾਲ ਮੁਲਾਕਾਤ ਕਰਨਗੇ |

5.. ਹਾਂਗਕਾਂਗ ਵਿੱਚ ਚੀਨ ਵਿਰੁੱਧ ਹੋ ਰਿਹਾ ਪ੍ਰਦਰਸ਼ਨ ਹੋਇਆ ਤੇਜ਼ - ਅੰਦੋਲਨ ਕਰ ਰਹੇ ਲੋਕਾਂ ਨੇ ਸੰਸਦ ਨੂੰ ਘੇਰਿਆ

ਹਾਂਗਕਾਂਗ ਵਿੱਚ ਨਵੇਂ ਕਾਨੂੰਨ ਨੂੰ ਲੈ ਕੇ ਇੱਕ ਵਾਰ ਫਿਰ ਲੋਕਾਂ ਦਾ ਗੁੱਸਾ ਫੁੱਟ ਚੁੱਕਾ ਹੈ , ਹਾਂਗਕਾਂਗ ਦੇ ਲੋਕ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਹਿਰ ਵਿੱਚ ਉਤਰੇ ਅਤੇ ਪੂਰੇ ਸ਼ਹਿਰ ਨੂੰ ਜਾਮ ਕਰ ਦਿੱਤਾ , ਇਸ ਤੋਂ ਬਾਅਦ ਪੁਲਿਸ ਨੇ ਵੀ ਮੋਰਚਾ ਸੰਭਾਲਿਆ ਅਤੇ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਪੁਲਸ ਨੇ ਲਾਠੀਚਾਰਜ ਕੀਤਾ , ਇੱਥੋਂ ਤਕ ਕਿ ਅੱਥਰੂ ਗੈਸ ਦੇ ਗੋਲੇ ਵੀ ਛੱਡੇ ਗਏ ਅਤੇ ਰਬੜ ਦੀਆਂ ਗੋਲੀਆਂ ਵੀ ਬਰਸਾਈਆਂ ਗਈਆਂ , ਪ੍ਰਦਰਸ਼ਨਕਾਰੀਆਂ ਵੱਲੋਂ ਵੀ ਪੁਲਸ ਦੇ ਜਵਾਨਾਂ ਉੱਤੇ ਲਗਾਤਾਰ ਪੱਥਰ ਬਰਸਾਏ ਜਾ ਰਹੇ ਹਨ ,ਇਸ ਨਵੇਂ ਕਾਨੂੰਨ ਦੇ ਤਹਿਤ ਕਿਸੇ ਵੀ ਦੋਸ਼ੀ ਨੂੰ ਮੁਕੱਦਮਾ ਚਲਾਉਣ ਲਈ ਚੀਨ ਵਿੱਚ ਭੇਜਿਆ ਜਾ ਸਕਦਾ ਹੈ , ਲੋਕਾਂ ਦਾ ਕਹਿਣਾ ਹੈ ਕਿ ਇਸ ਨਾਲ ਹਾਂਗਕਾਂਗ ਦੇ ਨਾਗਰਿਕਾਂ ਦੀ ਜੀਵਨ ਸ਼ੈਲੀ ਬੇਹੱਦ ਖ਼ਤਰੇ ਵਿੱਚ ਆ ਜਾਵੇਗੀ |

ਹੋਰਨਾਂ ਤੇਜ਼ ਖਬਰਾਂ ਲਈ ਜੁੜੇ ਰਹੇ ਕੈਨੇਡੀਅਨ ਮੀਡੀਆ - ਯੂਨਾਈਟਿਡ ਐਨ ਆਰ ਆਈ ਪੋਸਟ ਦੇ ਨਾਲ |

🔔 ਕੈਨੇਡਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!