|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਸਪੋਰਟਸ

ਅੱਜ ਦੀਆਂ ਟੌਪ 5 ਖ਼ਬਰਾਂ - ਜਿਨ੍ਹਾਂ ਤੇ ਰਹੇਗੀ ਨਜ਼ਰ ( 02-07-2019 )

ਕੈਨੇਡੀਅਨ ਪੰਜਾਬੀ ਮੀਡੀਆ ਲੈ ਕੇ ਆਉਂਦਾ ਹੈ ਤੁਹਾਡੇ ਲਈ ਤੇਜ਼ ਅਤੇ ਨਿਰਪੱਖ ਖਬਰਾਂ

NRI Post Desk · 2261 ਦਿਨ ਪਹਿਲਾਂ · 3 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਕੈਨੇਡੀਅਨ ਪੰਜਾਬੀ ਮੀਡੀਆ ਲੈ ਕੇ ਆਉਂਦਾ ਹੈ ਤੁਹਾਡੇ ਲਈ ਤੇਜ਼ ਅਤੇ ਨਿਰਪੱਖ ਖਬਰਾਂ

ਅੱਜ ਦੀਆਂ ਟੌਪ 5 ਖ਼ਬਰਾਂ ( 02-07-2019 )

1.. ਕੈਨੇਡਾ ਵਲੋਂ ਜਾਰੀ ਕੀਤੀ ਗਈ ਨਵੀਂ ਨੀਤੀ - ਭਾਰਤ ਵਿਚ ਵੱਧ ਰਹੇ ਜਾਅਲੀ ਏਜੰਟਾਂ ਤੋਂ ਪ੍ਰੇਸ਼ਾਨ ਕੈਨੇਡਾ

ਭਾਰਤ ਦੇ ਵਿਚ ਵਧਦੇ ਜਾਅਲੀ ਅਤੇ ਗੈਰ ਕਾਨੂੰਨੀ ਇਮੀਗ੍ਰੇਸ਼ਨ ਕੰਸਲਟੈਂਟਾਂ ਨੂੰ ਵੇਖਦੇ ਹੋਏ ਓਟਾਵਾ ਨੇ ਇਕ ਜਾਣਕਾਰੀ ਮੁਹਿੰਮ ਸ਼ੁਰੂ ਕੀਤੀ ਹੈ ਜਿਸਦੇ ਤਹਿਤ ਉਹ ਭਾਰਤ ਤੋਂ ਕੈਨੇਡਾ ਆਉਣ ਵਾਲੇ ਚਾਹਵਾਨ ਪ੍ਰਵਾਸੀਆਂ ਨੂੰ ਗੈਰ ਕਾਨੂੰਨੀ ਕੰਸਲਟੈਂਟਾਂ ਦੀ ਰਾਇ ਨਾ ਲੈਣ ਵਾਰੇ ਜਾਗਰੂਕ ਕਰਦੇ ਹਨ , ਇਹ ਮੁਹਿੰਮ ਇਮੀਗ੍ਰੇਸ਼ਨ ਵਿਭਾਗ ਦੀ ਪਹਿਲੀ ਅਜਿਹੀ ਮੀਡਿਆ ਮੁਹਿੰਮ ਹੈ ਜਿਸਦਾ ਭੁਗਤਾਨ ਕਰਨਾ ਪਵੇਗਾ , ਇਮੀਗ੍ਰੇਸ਼ਨ ਵਿਭਾਗ ਦਾ ਕਹਿਣਾ ਹੈ ਕਿ ਭਾਰਤ ਤੋਂ ਕੈਨੇਡਾ ਵਿਚ ਜਾ ਕੇ ਘੁੰਮਣ ਵਾਲਿਆਂ, ਪੜ੍ਹਨ ਵਾਲਿਆਂ ਅਤੇ ਕੰਮ ਕਰਨ ਵਾਲਿਆਂ ਦੀ ਗਿਣਤੀ ਵੱਧ ਰਹੀ ਹੈ ਇਸਦੇ ਨਾਲ ਹੀ ਵੱਡੀ ਗਿਣਤੀ ਵਿੱਚ ਲੋਕ ਧੋਖੇਬਾਜ ਏਜੇਂਟਾਂ ਦੇ ਜਾਲ ਵਿਚ ਫੱਸ ਰਹੇ ਹਨ |

2.. ਇਰਾਨ ਨੂੰ ਅਮਰੀਕਾ ਦੀ ਨਵੀਂ ਧਮਕੀ - ਪਰਮਾਣੂ ਹਥਿਆਰਾਂ ਤੇ ਟਰੰਪ ਬੋਲੇ , ਅੱਗ ਨਾਲ ਖੇਡ ਰਿਹਾ ਇਰਾਨ

ਇਰਾਨ ਅਤੇ ਅਮਰੀਕਾ ਲਗਾਤਾਰ ਇਕ ਦੂਜੇ ਉੱਤੇ ਨਿਸ਼ਾਨੇ ਸਾਧ ਰਹੇ ਹਨ , ਹੁਣ ਇਕ ਵਾਰ ਫਿਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਇਸ ਮਾਮਲੇ ਤੇ ਇਕ ਵੱਡਾ ਬਿਆਨ ਦਿੱਤਾ ਹੈ , ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਰਾਨ ਨੂੰ ਮਾਨਤਾ ਦਿੱਤੀ ਯੂਰੇਨੀਅਮ ਦੀ ਸੀਮਾ ਪਾਰ ਨਾ ਕਰਨ ਦੀ ਚਿਤਾਵਨੀ ਦਿੱਤੀ ਹੈ , ਉਨ੍ਹਾਂ ਨੇ ਕਿਹਾ ਕਿ ਜੇਕਰ ਉਹ ਆਪਣੀ ਪਰਮਾਣੂ ਪ੍ਰੋਗਰਾਮ ਅਧੀਨ ਐਨਰਿਚਡ ਯੂਰੇਨੀਅਮ ਦੀ ਹੱਦ ਨੂੰ ਪਾਰ ਕਰਦਾ ਹੈ ਤਾਂ ਉਸ ਨੂੰ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ , ਪਰਮਾਣੂ ਸਮਝੌਤੇ ਦੇ ਵਿਰੁੱਧ ਜਾਣ ਤੇ ਟਰੰਪ ਨੇ ਕਿਹਾ ਕਿ ਇਰਾਨ ਅੱਗ ਨਾਲ ਖੇਡ ਰਿਹਾ ਹੈ , ਇਸ ਤੋਂ ਪਹਿਲਾ ਇਰਾਨ ਨੇ ਕਿਹਾ ਸੀ ਕਿ ਅਸੀਂ ਆਪਣੇ ਯੂਰੇਨੀਅਮ ਭੰਡਾਰ ਨੂੰ ਵਧਾਉਣ ਜਾ ਰਹੇ ਹਾਂ |

ਸੰਬੰਧਿਤ ਖ਼ਬਰਾਂ

3.. ਗੁਰਦਾਸਪੁਰ ਵਿਚ ਸਨੀ ਦਿਓਲ ਨੇ ਆਪਣਾ ਨੁਮਾਇੰਦਾ ਥਾਪਿਆ - ਇਸ ਕਦਮ ਤੋਂ ਬਾਅਦ ਲੋਕਾਂ ਵਿਚ ਰੋਸ

ਪੰਜਾਬ ਦੇ ਗੁਰਦਾਸਪੁਰ ਤੋਂ ਚੋਣਾਂ ਜਿੱਤ ਕੇ ਨਵੇਂ ਐਮਪੀ ਬਣੇ ਸਨੀ ਦਿਓਲ ਇਕ ਵਾਰ ਫਿਰ ਸਵਾਲ ਦੇ ਘੇਰੇ ਵਿੱਚ ਆ ਗਏ ਹਨ , ਸਨੀ ਦਿਓਲ ਨੇ ਗੁਰਦਾਸਪੁਰ ਵਿੱਚ ਆਪਣੀ ਜਗ੍ਹਾ ਮੋਹਾਲੀ ਦੇ ਗੁਰਪ੍ਰੀਤ ਸਿੰਘ ਪੱਲਹੇੜੀ ਨੂੰ ਆਪਣੇ ਨੁਮਾਇੰਦੇ ਵਜੋਂ ਨਿਯੁਕਤ ਕੀਤਾ ਹੈ, ਜੋ ਉਨ੍ਹਾਂ ਦੀ ਗੈਰ ਮੌਜੂਦਗੀ ਵਿਚ ਬੈਠਕਾਂ ਵਿੱਚ ਹਿੱਸਾ ਲੈਣਗੇ ਅਤੇ ਖੇਤਰ ਨਾਲ ਸੰਬੰਧਿਤ ਉਹਨਾਂ ਦੇ ਸਾਰੇ ਕੰਮਕਾਜ ਦੇਖਣਗੇ , ਲੋਕ ਸਨੀ ਕੇ ਨੇ ਇਸ ਕਦਮ 'ਤੇ ਸਵਾਲ ਖੜ੍ਹੇ ਕਰ ਰਹੇ ਹਨ , ਲੋਕਾਂ ਦਾ ਕਹਿਣਾ ਹੈ ਕਿ ਅਸੀਂ ਸਨੀ ਦਿਓਲ ਨੂੰ ਆਪਣੇ ਸੰਸਦ ਮੈਂਬਰ ਵਜੋਂ ਚੁਣਿਆ ਸੀ ਨਾ ਕਿ ਗੁਰਪ੍ਰੀਤ ਸਿੰਘ ਪੱਲਹੇੜੀ ਨੂੰ |

4.. ਮੀਂਹ ਤੋਂ ਬਾਅਦ ਮੁੰਬਈ ਸ਼ਹਿਰ ਬਣਿਆ ਸਮੁੰਦਰ - ਕਈ ਲੋਕਾਂ ਦੀ ਹੋਈ ਮੌਤ , ਨੇਵੀ ਕੀਤੀ ਗਈ ਤੈਨਾਤ

ਮਹਾਂਰਾਸ਼ਟਰਾਂ ਦੇ ਮੁੰਬਈ, ਕਲਿਆਣ, ਥਾਣੇ ਅਤੇ ਪੁਣੇ ਸਮੇਤ ਕਈ ਇਲਾਕਿਆਂ ਵਿੱਚ ਪਾਣੀ ਦੀ ਤਬਾਹੀ ਜਾਰੀ ਹੈ , ਮੁੰਬਈ ਵਿਚ ਇਹ ਸਿਲਸਿਲਾ ਪਿਛਲੇ ਪੰਜ ਦਿਨ ਤੋਂ ਜਾਰੀ ਹੈ ,ਮੀਂਹ ਨੇ ਪਿਛਲੇ 10 ਸਾਲ ਦਾ ਰਿਕਾਰਡ ਤੋੜ ਦਿੱਤਾ ਹੈ ਅਤੇ ਕਈ ਇਲਾਕਿਆਂ ਵਿੱਚ 5 ਤੋਂ 6 ਫੁੱਟ ਪਾਣੀ ਭਰਿਆ ਹੋਇਆ ਹੈ , ਮੌਸਮ ਵਿਭਾਗ ਨੇ ਮੰਗਲਵਾਰ ਨੂੰ ਵੀ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ ਜਿਸ ਤੋਂ ਬਾਅਦ ਸਰਕਾਰ ਨੇ ਅੱਜ ਸਾਰੇ ਸਰਕਾਰੀ ਅਤੇ ਨਿੱਜੀ ਸਕੂਲ-ਕਾਲਜ ਅਤੇ ਆਫਿਸ ਬੰਦ ਰੱਖਣ ਦੀ ਫੈਸਲਾ ਕੀਤਾ ਹੈ , ਇਸ ਤੋਂ ਇਲਾਵਾ ਕਈ ਮੌਤਾਂ ਹੋ ਜਾਣ ਕਾਰਣ ਹੁਣ ਸਰਕਾਰ ਵਲੋਂ ਨੇਵੀ ਨੂੰ ਬੁਲਾ ਲਿਆ ਗਿਆ ਹੈ , ਜਿਸ ਤੋਂ ਬਾਅਦ ਬਚਾਅ ਕਾਰਜ ਤੇਜ਼ ਕੀਤੇ ਗਏ ਹਨ |

5.. ਅਫ਼ਗ਼ਾਨਿਸਤਾਨ ਦੇ ਕਾਬੁਲ ਵਿੱਚ ਤਾਲਿਬਾਨ ਦਾ ਵੱਡਾ ਹਮਲਾ - ਬੱਚਿਆਂ ਸਮੇਤ 34 ਦੀ ਮੌਤ , 100 ਤੋਂ ਜ਼ਿਆਦਾ ਜ਼ਖਮੀ

ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਇਕ ਸ਼ਕਤੀਸ਼ਾਲੀ ਧਮਾਕੇ ਵਿੱਚ ਘੱਟ ਤੋਂ ਘੱਟ 34 ਵਿਅਕਤੀਆਂ ਦੀ ਮੌਤ ਹੋ ਗਈ ਅਤੇ 100 ਤੋਂ ਵੱਧ ਜ਼ਖ਼ਮੀ ਹੋਏ ਹਨ , ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ , ਇਸ ਹਮਲੇ ਵਿੱਚ ਮਰਨ ਵਾਲਿਆਂ ਵਿੱਚ ਬਹੁਤ ਸਾਰੇ ਬੱਚੇ ਵੀ ਸ਼ਾਮਲ ਸਨ , ਇਕ ਵਿਅਕਤੀ ਨੇ ਦੱਸਿਆ ਕਿ ਕਿ ਅੱਤਵਾਦੀ ਉੱਚ ਸੁਰੱਖਿਆ ਵਾਲੇ ਪੁੱਲ-ਏ-ਮਹਿਮੂਦ ਖਾਨ ਇਲਾਕੇ ਵਿਚ ਇਕ ਨਿਰਮਾਣ ਅਧੀਨ ਇਮਾਰਤ ਅੰਦਰ ਦਾਖਲ ਹੋਏ ਅਤੇ ਸਥਿਤੀ ਨੂੰ ਕੰਟਰੋਲ ਕਰਨ ਲਈ ਉੱਥੇ ਪੁੱਜੇ ਸੁਰੱਖਿਆ ਬਲਾਂ ਦੇ ਉੱਤੇ ਫਾਇਰਿੰਗ ਸ਼ੁਰੂ ਕਰ ਦਿੱਤੀ , ਚਸ਼ਮਦੀਦ ਅਨੁਸਾਰ ਪਹਿਲਾ ਇਕ ਵਿਸਫੋਟ ਨਾਲ ਭਰੀ ਕਾਰ ਨਾਲ ਧਮਾਕਾ ਕੀਤਾ ਗਿਆ ਅਤੇ ਉਸ ਤੋਂ ਬਾਅਦ ਫਾਇਰਿੰਗ ਕੀਤੀ ਗਈ |

ਹੋਰਨਾਂ ਤੇਜ਼ ਖਬਰਾਂ ਲਈ ਜੁੜੇ ਰਹੇ ਕੈਨੇਡੀਅਨ ਮੀਡੀਆ - ਯੂਨਾਈਟਿਡ ਐਨ ਆਰ ਆਈ ਪੋਸਟ ਦੇ ਨਾਲ |

🔔 ਸਪੋਰਟਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!