|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਸਪੋਰਟਸ

ਅੱਜ ਦੀਆਂ ਟੌਪ 5 ਖ਼ਬਰਾਂ - ਜਿਨ੍ਹਾਂ ਤੇ ਰਹੇਗੀ ਨਜ਼ਰ ( 14-06-2019 )

ਕੈਨੇਡੀਅਨ ਪੰਜਾਬੀ ਮੀਡੀਆ ਲੈ ਕੇ ਆਉਂਦਾ ਹੈ ਤੁਹਾਡੇ ਲਈ ਤੇਜ਼ ਅਤੇ ਨਿਰਪੱਖ ਖਬਰਾਂ

NRI Post Desk · 2261 ਦਿਨ ਪਹਿਲਾਂ · 3 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਕੈਨੇਡੀਅਨ ਪੰਜਾਬੀ ਮੀਡੀਆ ਲੈ ਕੇ ਆਉਂਦਾ ਹੈ ਤੁਹਾਡੇ ਲਈ ਤੇਜ਼ ਅਤੇ ਨਿਰਪੱਖ ਖਬਰਾਂ

ਅੱਜ ਦੀਆਂ ਟੌਪ 5 ਖ਼ਬਰਾਂ ( 14-06-2019 )

1.. ਕੈਨੇਡਾ ਵਿੱਚ ਰੌਣਕਾਂ ਅਤੇ ਜਸ਼ਨ ਦਾ ਮਾਹੌਲ - ਟੋਰਾਂਟੋ ਰੇਪਟਰਸ ਨੇ ਜਿੱਤਿਆ ਐਨਬੀਏ ਖਿਤਾਬ

ਤੁਹਾਨੂੰ ਜਾਣ ਕੇ ਬੇਹੱਦ ਖੁਸ਼ੀ ਹੋਵੇਗੀ ਕਿ ਟੋਰਾਂਟੋ ਰੇਪਟਰਸ ਐਨਬੀਏ ਫਾਈਨਲ ਦੇ ਜੇਤੂ ਰਹੇ ਹਨ , ਰੇਪਟਰਸ ਨੇ ਗੋਲਡਨ ਸਟੇਟ ਵਾਰਿਓਰ੍ਸ ਨੂੰ 114-110 ਨਾਲ ਹਰਾ ਕੇ ਇਕ ਇਤਿਹਾਸਿਕ ਅਤੇ ਸ਼ਾਨਦਾਰ ਜਿੱਤ ਹਾਸਿਲ ਕੀਤੀ ਹੈ ,ਇਹ ਮੈਚ ਕੈਲੀਫੋਰਨੀਆ ਦੇ ਉੱਕਲੈਂਡ ਵਿਖੇ ਓਰੈਲੇ ਆਰੇਨਾ ਦੇ ਵਿਚ ਹੋਇਆ , ਕੈਨੇਡਾ ਦੇ ਵੱਖ ਵੱਖ ਹਿੱਸਿਆਂ ਜਿਵੇਂ ਕਿ ਕਿਚਨਰ, ਬੁਰਲਿੰਗਟਨ , ਮਿਸੀਸਾਗਾ ਵਿਚ ਟੋਰਾਂਟੋ ਰੇਪਟਰਸ ਦੀ ਇਸ ਜਿੱਤ ਦਾ ਜਸ਼ਨ ਮਨਾਇਆ ਜਾ ਰਿਹਾ ਹੈ , ਲੋਕ ਸੜਕਾਂ ਉੱਤੇ ਉੱਤਰ ਕੇ ਲਗਾਤਾਰ ਇਸ ਜਿੱਤ ਦਾ ਜਸ਼ਨ ਮਨ ਰਹੇ ਹਨ , ਜਿਕਰਯੋਗ ਹੈ ਕਿ ਕੈਨੇਡਾ ਦੀ ਕਿਸੇ ਟੀਮ ਨੇ ਪਹਿਲੀ ਵਾਰ ਐਨਬੀਏ ਖਿਤਾਬ ਜਿੱਤਿਆ ਹੈ |

2.. ਅਮਰੀਕੀ ਰਾਸ਼ਟਰਪਤੀ ਚੋਣਾਂ 2020 - ਡੋਨਾਲਡ ਟਰੰਪ ਦੇ ਸਾਹਮਣੇ 20 ਡੇਮੋਕ੍ਰੇਟ੍ਸ ਦੀ ਵੱਡੀ ਫੌਜ

ਅਮਰੀਕੀ ਰਾਸ਼ਟਰਪਤੀ ਚੋਣਾਂ 2020 ਲਾਇ ਹਰ ਰਾਜਨੀਤੀਕ ਪਾਰਟੀ ਨੇ ਆਪਣੀ ਲੜਾਈ ਤੇਜ ਕਰ ਦਿੱਤੀ ਹੈ , ਮਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ 2020 ਵਿੱਚ ਵੀ ਰਿਪਬਲਿਕਨ ਉਮੀਦਵਾਰ ਹੋਣਗੇ , ਊਨਾ ਦੇ ਖਿਲਾਫ ਡੇਮੋਕ੍ਰੇਟ੍ਸ ਦੀ ਵੱਡੀ ਫੌਜ ਖੜੀ ਕੀਤੀ ਗਈ ਹੈ , ਡੈਮੋਕਰੈਟਿਕ ਨੈਸ਼ਨਲ ਕਮੇਟੀ ਨੇ ਵੀਰਵਾਰ ਨੂੰ ਐਲਾਨ ਕੀਤਾ ਹੈ ਕਿ 20 ਰਾਸ਼ਟਰਪਤੀ ਉਮੀਦਵਾਰਾਂ ਦੀ ਸੂਚੀ ਵਿੱਚ ਬਹਿਸ ਵਿੱਚ ਕੁਆਲੀਫਾਈ ਕਰਨ ਵਾਲੇ ਕੌਣ ਹਨ , ਇਨਾ ਵਿੱਚ ਕਈ ਵੱਡੇ ਨੇਤਾਵਾਂ ਦੇ ਨਾਮ ਸ਼ਾਮਲ ਹਨ ਜੋ ਰਾਸ਼ਟਰਪਤੀ ਚੋਣਾਂ ਵਿੱਚ ਰਾਸ਼ਟਰਪਤੀ ਟਰੰਪ ਨੂੰ ਟੱਕਰ ਦੇਣਗੇ |

ਸੰਬੰਧਿਤ ਖ਼ਬਰਾਂ

3.. ਸਿੱਧੂ ਨਾਲ ਨਹੀਂ ਖ਼ਤਮ ਹੋ ਰਿਹਾ ਕੈਪਟਨ ਦਾ ਵਿਵਾਦ - ਸਿੱਧੂ ਲਗਾਤਾਰ ਬਾਈਕਾਟ ਮੋਡ ਉੱਤੇ

ਪੰਜਾਬ ਕਾਂਗਰਸ ਵਿੱਚ ਉਠਿਆ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਵਿਵਾਦ ਖਾਤਾ ਹੋਣ ਦਾ ਨਾਮ ਨਹੀਂ ਲੈ ਰਿਹਾ , ਪਿਛਲੇ ਦਿਨੀਂ ਕੈਪਟਨ ਵਲੋਂ ਸਿੱਧੂ ਦਾ ਮੰਤਰਾਲਾ ਬਦਲਿਆ ਗਿਆ ਸੀ ਜਿਸ ਤੋਂ ਬਾਅਦ ਹੁਣ ਤਕ ਸਿੱਧੂ ਨੇ ਇਸ ਮੰਤਰਾਲੇ ਦੀ ਕੰਮ ਨਹੀਂ ਸੰਭਾਲਿਆ , ਇਥੋਂ ਤਕ ਕਿ ਸਿੱਧੂ ਲਗਾਤਾਰ ਪੰਜਾਬ ਕੈਬਿਨੇਟ ਦੀ ਮੀਟਿੰਗਾਂ ਦਾ ਵੀ ਬਾਈਕਾਟ ਕਰ ਰਹੇ ਹਨ , ਜਿਸ ਤੋਂ ਸਾਫ਼ ਹੈ ਕਿ ਸਿੱਧੂ ਨਾਰਾਜ਼ ਚੱਲ ਰਹੇ ਹਨ , ਸੂਤਰਾਂ ਦੀ ਮੰਨੀਏ ਤਾਂ ਸਿੱਧੂ ਦੀ ਨਜ਼ਰ ਕਿਸੇ ਵੱਡੇ ਮੰਤਰਾਲੇ ਦੇ ਨਾਲ ਨਾਲ ਪੰਜਾਬ ਕਾਂਗਰਸ ਪ੍ਰਧਾਨ ਦੀ ਕੁਰਸੀ ਤੇ ਵੀ ਹੈ ਜਿਸ ਨਾਲ ਵਿਵਾਦ ਹੋਰ ਵੱਧ ਸਕਦਾ ਹੈ |

4.. ਸ਼ੰਘਾਈ ਸਮਿਟ ਵਿੱਚ ਪੁੱਜੇ ਪ੍ਰਧਾਨਮੰਤਰੀ ਮੋਦੀ - ਅੱਤਵਾਦ ਦੇ ਮੁੱਦੇ ਉੱਤੇ ਦਿੱਤੇ ਕਈ ਤਿੱਖੇ ਬਿਆਨ

ਚੀਨ ਵਿੱਚ ਇਸ ਸਮੇਂ ਸ਼ੰਘਾਈ ਸਮੇਲਨ ਚਲ ਰਿਹਾ ਹੈ ਜਿਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੰਘਾਈ ਸਹਿਕਾਰਤਾ ਸੰਮੇਲਨ (ਐਸਸੀਓ) ਨੂੰ ਸੰਬੋਧਨ ਕੀਤਾ , ਇਸ ਸਮੇਂ ਦੌਰਾਨ ਉਨ੍ਹਾਂ ਨੇ ਅੱਤਵਾਦ ਦੇ ਖਿਲਾਫ ਲੜਾਈ ਵਿੱਚ ਇਕਜੁਟ ਹੋਣ ਤੇ ਜ਼ੋਰ ਦਿੱਤਾ , ਮੋਦੀ ਨੇ ਕਿਹਾ ਕਿ ਜਿਹੜੇ ਉਨ੍ਹਾਂ ਦਹਿਸ਼ਤਗਰਦਾਂ ਦਾ ਸਮਰਥਨ ਕਰਦੇ ਹਨ ਉਨ੍ਹਾਂ ਨੂੰ ਜ਼ਿੰਮੇਵਾਰ ਠਹਿਰਾਉਣਾ ਜ਼ਰੂਰੀ ਹੈ , ਇਸ ਲਈ, ਭਾਰਤ ਇੱਕ ਅੰਤਰਰਾਸ਼ਟਰੀ ਕਾਨਫਰੰਸ ਨੂੰ ਬੁਲਾਏਗਾ , ਇਸ ਤੋਂ ਪਹਿਲਾ ਪ੍ਰਧਾਨਮੰਤਰੀ ਮੋਦੀ ਨੇ ਵੀਰਵਾਰ ਨੂੰ ਦੁਵੱਲੀ ਮੀਟਿੰਗ ਵਿੱਚ ਚੀਨੀ ਪ੍ਰਧਾਨ ਸ਼ੀ ਜਿਨਪਿੰਗ ਦੇ ਸਾਹਮਣੇ ਅੱਤਵਾਦ ਦਾ ਮੁੱਦਾ ਚੁੱਕਿਆ ਸੀ |

5.. ਓਮਾਨ ਦੀ ਖਾੜੀ ਕੋਲ ਨਾਰਵੇ ਦੇ ਦੋ ਤੇਲ ਟੈਂਕਰਾਂ ਵਿੱਚ ਧਮਾਕੇ - ਇਰਾਨ ਨੇ ਬਚਾਇਆ 44 ਕ੍ਰਿਊ ਮੈਂਬਰਾਂ ਨੂੰ

ਓਮਾਨ ਦੀ ਖਾੜੀ ਵਿਚ ਵੀਰਵਾਰ ਨੂੰ, ਨਾਰਵੇ ਦੇ ਤੇਲ ਟੈਂਕਰ ਜਹਾਜ਼ ਫਰੰਟ ਅਲਟਾਇਰ ਵਿੱਚ ਅਚਾਨਕ ਧਮਾਕੇ ਹੋਣੇ ਸ਼ੁਰੂ ਹੋ ਗਏ , ਇਰਾਨ ਦੇ ਸੂਬਾਈ ਮੀਡੀਆ ਦੇ ਅਨੁਸਾਰ, ਵੱਖ ਵੱਖ ਸਮੇਂ 'ਤੇ ਦੋ ਜਹਾਜ਼ਾਂ' ਵਿੱਚ ਤਿੰਨ ਧਮਾਕੇ ਹੋਏ ਹਨ ਹਾਲਾਂਕਿ, ਬੰਬ ਧਮਾਕਿਆਂ ਦੇ ਕਾਰਨਾਂ ਦਾ ਹਾਲੇ ਪਤਾ ਨਹੀਂ ਲੱਗਾ ਹੈ , ਅੱਗ ਵਧਣ ਤੋਂ ਪਹਿਲਾਂ, ਇਰਾਨੀ ਨੇਵੀ ਵਲੋਂ ਪਾਣੀ ਦੇ ਵਿੱਚ ਛਾਲ ਮਾਰਨ ਵਾਲੇ 44 ਕਾਮਿਆਂ ਨੂੰ ਬਚਾਇਆ ਗਿਆ ਹੈ , ਈਰਾਨੀ ਨੇਵੀ ਨੇ ਇਨਾ ਧਮਾਕਿਆਂ ਦੀ ਪੁਸ਼ਟੀ ਕੀਤੀ ਹੈ ,ਇਸ ਤੋਂ ਪਹਿਲਾ ਅਜਿਹਾ ਹੀ ਇਕ ਹਮਲਾ ਮਈ ਵਿੱਚ ਕੀਤਾ ਗਿਆ ਸੀ ,ਉਸ ਸਮੇਂ ਤਹਿਰਾਨ ਤੇ ਵਾਸ਼ਿੰਗਟਨ ਵਿਚਕਾਰ ਤਣਾਅ ਵੱਧ ਗਿਆ ਸੀ |

ਹੋਰਨਾਂ ਤੇਜ਼ ਖਬਰਾਂ ਲਈ ਜੁੜੇ ਰਹੇ ਕੈਨੇਡੀਅਨ ਮੀਡੀਆ - ਯੂਨਾਈਟਿਡ ਐਨ ਆਰ ਆਈ ਪੋਸਟ ਦੇ ਨਾਲ |

🔔 ਸਪੋਰਟਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!