|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਕੈਨੇਡਾ

ਅੱਜ ਦੀਆਂ ਟੌਪ 5 ਖ਼ਬਰਾਂ - ਜਿਨ੍ਹਾਂ ਤੇ ਰਹੇਗੀ ਨਜ਼ਰ ( 01-06-2019 )

ਕੈਨੇਡੀਅਨ ਪੰਜਾਬੀ ਮੀਡੀਆ ਲੈ ਕੇ ਆਉਂਦਾ ਹੈ ਤੁਹਾਡੇ ਲਈ ਤੇਜ਼ ਅਤੇ ਨਿਰਪੱਖ ਖਬਰਾਂ

NRI Post Desk · 2261 ਦਿਨ ਪਹਿਲਾਂ · 3 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਕੈਨੇਡੀਅਨ ਪੰਜਾਬੀ ਮੀਡੀਆ ਲੈ ਕੇ ਆਉਂਦਾ ਹੈ ਤੁਹਾਡੇ ਲਈ ਤੇਜ਼ ਅਤੇ ਨਿਰਪੱਖ ਖਬਰਾਂ

ਅੱਜ ਦੀਆਂ ਟੌਪ 5 ਖ਼ਬਰਾਂ ( 01-06-2019 )

1.. ਅਮਰੀਕਾ ਦੇ ਵਰਜੀਨੀਆ ਵਿਚ ਭਾਰੀ ਗੋਲੀਬਾਰੀ - 12 ਲੋਕਾਂ ਦੀ ਮੌਤ , 4 ਲੋਕ ਹੋਏ ਜ਼ਖਮੀ

ਅਮਰੀਕਾ ਦੇ ਵਰਜੀਨੀਆ ਬੀਚ ਉੱਤੇ ਇਕ ਹਮਲਾਵਰ ਨੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਇਸ ਘਟਨਾ ਵਿਚ 12 ਲੋਕ ਮਾਰੇ ਗਏ ਹਨ ਜਦੋਂ ਕਿ ਪੰਜ ਜ਼ਖਮੀ ਹੋਏ ਹਨ , ਇਹ ਘਟਨਾ ਮਿਊਂਸਪਲ ਦਫਤਰ ਵਿਚ ਹੋਈ ਹੈ ,ਪੁਲਿਸ ਨੇ ਗੋਲੀਬਾਰੀ ਵਿਚ ਹਮਲਾਵਰ ਨੂੰ ਮਾਰ ਦਿੱਤਾ ਹੈ , ਇਹ ਦੱਸਿਆ ਜਾ ਰਿਹਾ ਹੈ ਕਿ ਹਮਲਾਵਰ ਸ਼ਹਿਰ ਦੇ ਸਰਕਾਰੀ ਦਫ਼ਤਰ ਵਿਚ ਕੰਮ ਕਰਦਾ ਸੀ ,ਪੁਲਿਸ ਮੁਖੀ ਯਾਕੂਬ ਸਰਵੇਰਾ ਨੇ ਦੱਸਿਆ ਕਿ ਹਮਲਾਵਰ ਸ਼ਾਮ 5 ਮਿਊਂਸਪਲ ਦਫਤਰ ਵਿਚ ਆਈ ਅਤੇ ਉਸਨੇ ਅੰਨੇਵਾਹ ਫਾਇਰਿੰਗ ਕਰ ਦਿੱਤੀ |

2.. ਕੈਨੇਡਾ ਦੇ ਅਲਬਰਟਾ ਦੀ ਅੱਗ ਹੋਈ ਹੋਰ ਭਿਆਨਕ - ਪੂਰੇ ਕੈਨੇਡਾ ਵਿਚ ਧੂਆਂ ਫੈਲਣਾ ਹੋਇਆ ਸ਼ੁਰੂ

ਕੈਨੇਡਾ ਦੇ ਅਲਬਰਟਾ ਵਿੱਚ ਪਿਛਲੇ ਕਈ ਦਿਨਾਂ ਤੋਂ ਜੰਗਲੀ ਅੱਗ ਨੇ ਭਾਰੀ ਤਬਾਹੀ ਮਚਾਈ ਹੋਈ ਹੈ , ਭਾਰੀ ਤਬਾਹੀ ਕਾਰਣ 10 ਹਜ਼ਾਰ ਤੋਂ ਵੱਧ ਲੋਕਾਂ ਨੂੰ ਆਪਣਾ ਘਰ ਛੱਡਣ ਲਈ ਮਜ਼ਬੂਰ ਹੋਣਾ ਪਿਆ ਹੈ ਓਥੇ ਹੀ ਇਸ ਜੰਗਲੀ ਅੱਗ ਦੇ ਭਿਆਨਕ ਨਤੀਜੇ ਵੀ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ , ਸੈਟੇਲਾਈਟ ਤਸਵੀਰਾਂ ਦਿਖਾਉਂਦੀਆਂ ਹਨ ਕਿ ਕਿਵੇਂ ਅਲਬਰਟਾ ਦੇ ਜੰਗਲਾਂ ਦੀ ਅੱਗ ਨਾਲ ਪੂਰੇ ਦੇਸ਼ ਵਿੱਚ ਧੂਆਂ ਫੈਲਣਾ ਸ਼ੁਰੂ ਹੋ ਗਿਆ ਹੈ , ਉੱਤਰੀ ਅਲਬਰਟਾ ਦੇ ਇਲਾਕਿਆਂ ਤੋਂ ਘੱਟ ਤੋਂ ਘੱਟ 10,000 ਲੋਕਾਂ ਨੂੰ ਬਾਹਰ ਕੱਢਿਆ ਗਿਆ ਹੈ , ਸੂਬੇ ਵਿੱਚ 28 ਜਗ੍ਹਾ ਉੱਤੇ ਸਰਗਰਮ ਅੱਗਾਂ ਹਨ ਜਿਨ੍ਹਾਂ ਵਿਚੋਂ 9 ਨੂੰ ਕੰਟਰੋਲ ਤੋਂ ਬਾਹਰ ਦੱਸਿਆ ਜਾ ਰਿਹਾ ਹੈ |

ਸੰਬੰਧਿਤ ਖ਼ਬਰਾਂ

3.. ਪੰਜਾਬ ਵਿਚ ਗਰਮੀ ਨੇ ਮਚਾਇਆ ਕਹਿਰ - ਪਾਰਾ 46 ਡਿਗਰੀ ਤੋਂ ਪਾਰ , ਲੂ ਨੇ ਜੀਣਾ ਕੀਤਾ ਮੁਸ਼ਕਲ

ਪੰਜਾਬ ਵਿੱਚ ਪਿਛਲੇ 2 - 3 ਤੋਂ ਗਰਮੀ ਨੇ ਲੋਕਾਂ ਦੀ ਜਿੰਦਗੀ ਨੂੰ ਅਸਤ ਵਿਅਸਤ ਕਰ ਦਿੱਤਾ ਹੈ , ਭਰੀ ਗਰਮੀ ਕਾਰਣ ਲੋਕਾਂ ਦਾ ਘਰ ਤੋਂ ਬਾਹਰ ਨਿਕਲਣਾ ਮੁਸ਼ਕਲ ਹੋ ਚੁੱਕਾ ਹੈ , ਸ਼ੁੱਕਰਵਾਰ ਸੀਜ਼ਨ ਦਾ ਸਭ ਤੋਂ ਗਰਮ ਦਿਨ ਰਿਹਾ ਜਿਥੇ ਵੱਧ ਤੋਂ ਵੱਧ ਤਾਪਮਾਨ 46 ਡਿਗਰੀ ਤੱਕ ਪਹੁੰਚ ਗਿਆ , ਇਸਦੇ ਦੌਰਾਨ ਪੰਜਾਬ ਦੀਆਂ ਸੜਕਾਂ ਖਾਲੀ ਨਜ਼ਰ ਆਈਆਂ , ਲੂ ਦੇ ਕਾਰਣ ਲੋਕਾਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ , ਇਸਦੇ ਨਾਲ ਹੀ ਮੌਸਮ ਵਿਭਾਗ ਨੇ ਇਸਨੂੰ ਲੈ ਕੇ ਅਲਰਟ ਵੀ ਜਾਰੀ ਕਰ ਦਿੱਤਾ ਹੈ , ਉੱਤਰੀ ਭਾਰਤ ਵਿੱਚ ਲੋਕਾਂ ਨੂੰ ਘਰ ਤੋਂ ਬਾਹਰ ਨਾ ਨਿਕਲਣ ਦੀ ਅਪੀਲ ਕੀਤੀ ਹੈ ਤਾ ਜੋ ਉਹ ਇਸ ਗਰਮੀ ਤੋਂ ਬਚ ਸਕਣ |

4.. ਬ੍ਰਿਟੇਨ ਵਿਚ ਨਵੇਂ ਪ੍ਰਧਾਨਮੰਤਰੀ ਦੀ ਦੌੜ ਹੋਈ ਤੇਜ਼ - ਬੋਰਿਸ ਅਤੇ ਜਾਨਸਨ ਰੇਸ ਵਿਚ ਸਭ ਤੋਂ ਅੱਗੇ

ਬ੍ਰਿਟੇਨ ਵਿੱਚ ਕੁਰਸੀ ਦੀ ਜੰਗ ਇਸ ਸਮੇਂ ਪੂਰੇ ਸਿਖਰ ਉੱਤੇ ਹੈ , ਬ੍ਰਿਟਿਸ਼ ਪ੍ਰਧਾਨਮੰਤਰੀ ਥੇਰੇਸਾ ਮੈ ਨੂੰ ਬਦਲਣ ਲਈ ਆਪਣਾ ਦਾਅਵਾ ਪੇਸ਼ ਕਰਨ ਵਾਲੇ ਉਮੀਦਵਾਰਾਂ ਦੀ ਗਿਣਤੀ 12 ਤਕ ਪੁੱਜ ਚੁੱਕੀ ਹੈ , ਇਸ ਦੌੜ ਵਿਚ ਸ਼ਾਮਲ ਹੋਣ ਵਾਲੇ ਮਾਰਕ ਹਾਰਪਰ, 12 ਵੇਂ ਕਨਜ਼ਰਵੇਟਿਵ ਐਮਪੀ ਹਨ , ਥੇਰੇਸਾ ਮੈ ਨੇ ਇਸ ਹਫਤੇ ਦੇ ਸ਼ੁਰੂ ਵਿਚ ਆਪਣਾ ਅਸਤੀਫਾ ਸੌਂਪਿਆ ਸੀ ਅਤੇ 7 ਜੂਨ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਰਸਮੀ ਤੌਰ 'ਤੇ ਉਹ ਹੱਟ ਜਾਣਗੇ , ਸਾਬਕਾ ਵਿਦੇਸ਼ ਮੰਤਰੀ ਅਤੇ ਬ੍ਰੇਕਜਿਟ ਦੇ ਸਮਰਥਨ ਵਿੱਚ ਕਹੇ ਜਾਣ ਵਾਲੇ ਬੋਰਿਸ ਜੌਨਸਨ ਨੂੰ ਪ੍ਰਧਾਨਮੰਤਰੀ ਦੇ ਅਹੁਦੇ ਲਈ ਸਭ ਤੋਂ ਮਜ਼ਬੂਤ ਦਾਅਵੇਦਾਰ ਦੱਸਿਆ ਜਾ ਰਿਹਾ ਹੈ |

5.. ਚੋਣਾਂ ਤੋਂ ਪਹਿਲਾ ਕੇਜਰੀਵਾਲ ਦਾ ਵੱਡਾ ਦਾਅ - ਔਰਤਾਂ ਲਈ ਬੱਸਾਂ ਅਤੇ ਮੈਟਰੋ ਵਿਚ ਮੁਫ਼ਤ ਯਾਤਰਾ ਦੀ ਯੋਜਨਾ

ਦਿੱਲੀ ਵਿੱਚ ਵਿਧਾਨਸਭਾ ਚੋਣਾਂ ਹੋਣ ਤੋਂ ਪਹਿਲਾ ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਨੇ ਇਕ ਵੱਡਾ ਚੋਣ ਦਾਅ ਚੱਲਿਆ ਹੈ , ਸਫਲਤਾਪੂਰਵਕ ਬਿਜਲੀ ਹਾਫ ਅਤੇ ਪਾਣੀ ਮਾਫ ਸਕੀਮ ਚਲਾਉਣ ਦੇ ਬਾਅਦ, ਦਿੱਲੀ ਸਰਕਾਰ ਮੈਟਰੋ ਅਤੇ ਸਰਕਾਰੀ ਬੱਸਾਂ ਵਿੱਚ ਔਰਤਾਂ ਨੂੰ ਮੁਫਤ ਯਾਤਰਾ ਦੇਣ ਦੀ ਯੋਜਨ ਚਲਾਉਣ ਜਾ ਰਹੀ ਹੈ , ਮਤਲਬ ਆਉਣ ਵਾਲੇ ਦਿਨਾਂ ਵਿਚ ਦਿੱਲੀ ਮੈਟਰੋ ਅਤੇ ਬੱਸਾਂ ਵਿਚ ਸਫ਼ਰ ਕਰਨ ਲਈ ਔਰਤਾਂ ਨੂੰ ਟਿਕਟ ਨਹੀਂ ਲੈਣੀ ਪਵੇਗੀ , ਕੇਜਰੀਵਾਲ ਸਰਕਾਰ ਇਸ ਯੋਜਨ ਨੂੰ ਛੇ ਮਹੀਨਿਆਂ ਦੇ ਅੰਦਰ ਲਾਗੂ ਕਰ ਸਕਦੀ ਹੈ , ਦਿੱਲੀ ਸਰਕਾਰ ਨੇ ਮੈਟਰੋ ਰੇਲ ਕਾਰਪੋਰੇਸ਼ਨ (ਡੀਐਮਆਰਸੀ) ਨੂੰ ਜਲਦੀ ਹੀ ਇਹ ਪ੍ਰਸਤਾਵ ਲੈਣ ਲਈ ਕਿਹਾ ਹੈ |

ਹੋਰਨਾਂ ਤੇਜ਼ ਖਬਰਾਂ ਲਈ ਜੁੜੇ ਰਹੇ ਕੈਨੇਡੀਅਨ ਮੀਡੀਆ - ਯੂਨਾਈਟਿਡ ਐਨ ਆਰ ਆਈ ਪੋਸਟ ਦੇ ਨਾਲ |

🔔 ਕੈਨੇਡਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!