ਕੈਨੇਡੀਅਨ ਪੰਜਾਬੀ ਮੀਡੀਆ ਲੈ ਕੇ ਆਉਂਦਾ ਹੈ ਤੁਹਾਡੇ ਲਈ ਤੇਜ਼ ਅਤੇ ਨਿਰਪੱਖ ਖਬਰਾਂ
ਅੱਜ ਦੀਆਂ ਟੌਪ 5 ਖ਼ਬਰਾਂ ( 10-07-2019 )
1.. ਕੈਨੇਡਾ ਦੇ ਵਿਨੀਪੈਗ ਦੇ ਹੋਟਲ ਵਿਚ ਫੈਲੀ ਖ਼ਤਰਨਾਕ ਗੈਸ - 46 ਲੋਕ ਹਸਪਤਾਲ ਵਿਚ ਭਰਤੀ
ਕੈਨੇਡਾ ਦੇ ਸੂਬੇ ਵਿਨਿਪਗ ਦੇ ਹੋਟਲ ਵਿੱਚ ਖ਼ਤਰਨਾਕ ਗੈਸ ਕਾਰਬਨ ਮੋਨੋਔਕਸਾਈਡ ਦਾ ਰੀਸਾਵ ਹੋਇਆ ਤਾਂ 46 ਲੋਕਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਜਿਹਨਾਂ ਵਿੱਚੋ 15 ਦੀ ਹਾਲਤ ਬਹੁਤ ਜ਼ਿਆਦਾ ਗੰਭੀਰ ਦੱਸੀ ਜਾ ਰਹੀ ਹੈ , ਇਸ ਰਿਸਾਵ ਤੋਂ ਬਾਅਦ ਇਲਾਕੇ ਨੂੰ ਖਾਲੀ ਕਰਵਾਇਆ ਗਿਆ ਹੈ ਓਥੇ ਹੀ ਸਤਾਹਨਕ ਲੋਕ ਵਿੱਚ ਦਹਿਸ਼ਤ ਹੈ , ਸ਼ਹਿਰ ਦੇ ਫਾਇਰ ਪੈਰਾਮੇਡੀਕ ਚੀਫ ਜੋਨ ਲੀ ਨੇ ਦੱਸਿਆ ਕਿ ਉਹਨਾਂ ਨੂੰ ਕਰੀਬ ਇਸ ਘਟਨਾ ਬਾਰੇ ਕਾਲ ਆਈ ਸੀ ਇਸ ਤੋਂ ਬਾਅਦ ਫਿਰ ਉਥੋਂ 52 ਗਾਹਕਾਂ, ਸਟਾਫ ਮੈਂਬਰਾਂ ਨੂੰ ਬਾਹਰ ਕਢਿਆ ਗਿਆ ਹੈ |
2.. ਅਮਰੀਕਾ ਦੇ ਅਧਿਕਾਰੀਆਂ ਨੂੰ ਉਮੀਦ - ਜਲਦ ਹੀ ਹੋ ਜਾਵੇਗਾ ਕੈਨੇਡਾ ਅਮਰੀਕਾ ਮੈਕਸੀਕੋ ਵਪਾਰ ਸਮਝੌਤਾ
ਅਮਰੀਕਾ ਕੈਨੇਡਾ ਅਤੇ ਮੈਕਸੀਕੋ ਵਿੱਚ ਹੋਣ ਵਾਲੇ ਵਪਾਰਕ ਸਮਝੌਤੇ ਨੂੰ ਲੈ ਕੇ ਲੰਮੇ ਸਮੇ ਤੋਂ ਤਿੰਨੇ ਦੇਸ਼ ਕਿਸੇ ਸਿੱਟੇ ਤੇ ਨਹੀਂ ਪਹੁੰਚ ਸਕੇ ਹਨ , ਹੁਣ ਵ੍ਹਾਈਟ ਹਾਊਸ ਦੇ ਆਰਥਿਕ ਸਲਾਹਕਾਰ ਲੈਰੀ ਕੁਦਲੋ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਯੂਐਸ ਹਾਊਸ ਆਫ ਰਿਪ੍ਰੈਜ਼ੀਟੇਟਿਵਜ਼ ਨੇਤਾ ਨੇਸੀ ਪਲੋਸੀ ਇਸ ਗਰਮੀਆਂ ਜਾਂ ਸ਼ੁਰੂਆਤੀ ਪਤਨ ਦੇ ਨਵੇਂ ਉੱਤਰੀ ਅਮਰੀਕਾ ਵਪਾਰ ਸਮਝੌਤੇ 'ਤੇ ਵੋਟ ਪਾਉਣ ਦੀ ਇਜਾਜ਼ਤ ਦੇਣਗੇ ਜਿਸ ਤੋਂ ਬਾਅਦ ਇਹ ਸੰਜਹੁਤਾ ਜਲਦ ਹੋਣ ਦੀ ਗੱਲ ਕਹੀ ਜਾ ਰਹੀ ਹੈ , ਇਸ ਤੋਂ ਪਹਿਲਾ ਉੱਤਰੀ ਅਮਰੀਕਾ ਦੇ ਤਿੰਨ ਦੇਸ਼ ਨਾਫ਼ਟਾ ਸਮਝੌਤੇ ਦੇ ਤਹਿਤ ਵਪਾਰ ਕਰ ਰਹੇ ਸਨ ਜਿਸਨੂੰ ਰਾਸ਼ਟਰਪਤੀ ਟਰੰਪ ਵਲੋਂ ਖਤਮ ਕਰ ਦਿੱਤਾ ਗਿਆ ਸੀ |
ਸੰਬੰਧਿਤ ਖ਼ਬਰਾਂ
3.. ਸਤਲੁਜ ਯਮੁਨਾ ਲਿੰਕ ਨਹਿਰ ਦਾ ਮੁੱਦਾ ਫਿਰ ਉਠਿਆ - ਸੁਪਰੀਮ ਕੋਰਟ ਨਵ ਪੰਜਾਬ ਨੂੰ ਮੀਟਿੰਗ ਕਰਨ ਲਈ ਕਿਹਾ
ਸਤਲੁਜ ਯਮੁਨਾ ਲਿੰਕ ਨਹਿਰ ਦਾ ਮੁੱਦਾ ਇਕ ਵਾਰ ਫਿਰ ਸੁਰਖਿਆ ਵਿੱਚ ਹੈ , ਸਤਲੁਜ-ਯਮੁਨਾ ਲਿੰਕ ਨਹਿਰ ਦੇ ਮੁੱਦੇ ਤੇ ਸੁਪਰੀਮ ਕੋਰਟ ਨੇ ਪੰਜਾਬ, ਹਰਿਆਨਾ ਅਤੇ ਕੇਂਦਰ ਸਰਕਾਰ ਨੂੰ ਮੀਟਿੰਗ ਕਰਨ ਲਈ ਕਿਹਾ ਹੈ , ਅਦਾਲਤ ਨੇ ਕਿਹਾ ਕਿ ਤਿੰਨ ਪੱਖਾਂ ਨੂੰ ਇੱਕ ਵਾਰ ਅਦਾਲਤ ਦੇ ਆਦੇਸ਼ ਲਾਗੂ ਕਰਨ ਲਈ ਮੀਟਿੰਗ ਕਰਨੀ ਪਵੇਗੀ , ਜੇ ਇਸ ਮੀਟਿੰਗ ਨਾਲ ਕੋਈ ਨਤੀਜਾ ਨਹੀਂ ਨਿਕਲਦਾ ਤਾਂ ਅਸੀਂ ਆਪਣੇ ਆਦੇਸ਼ ਲਾਗੂ ਕਰਾਂਗੇ , ਸੁਪਰੀਮ ਕੋਰਟ 3 ਸਤੰਬਰ ਨੂੰ ਮਾਮਲੇ ਦੀ ਅਗਲੀ ਸੁਣਵਾਈ ਕਰੇਗਾ ਜਿਸ ਵਿੱਚ ਕੋਈ ਵੱਡਾ ਫੈਸਲਾ ਲਿਆ ਜਾ ਸਕਦਾ ਹੈ , ਪੰਜਾਬ ਵਿੱਚ ਪਹਿਲਾ ਹੀ ਪਾਣੀਆਂ ਦਾ ਮੁੱਦਾ ਭਖਿਆ ਹੋਈਆ ਹੈ ਇਸ ਤੋਂ ਬਾਅਦ ਹੁਣ ਇਸ ਮੁੱਦੇ ਤੇ ਵੀ ਸਿਆਸਤ ਹੋਣੀ ਲਾਜਮੀ ਹੈ |
4.. ਪਾਪੁਆ ਨਿਊ ਗਿਨੀ ਵਿੱਚ ਔਰਤਾਂ ਅਤੇ ਬੱਚਿਆਂ ਦਾ ਨਰਸੰਹਾਰ - 18 ਆਦਿਵਾਸੀਆਂ ਦਾ ਕੀਤਾ ਗਿਆ ਕਤਲ
ਪਾਪੂਆ ਨਿਊ ਗਿਨੀ ਵਿਚ ਇਕ ਦੂਰ ਦੁਰਾਡੇ ਦੇ ਆਦਿਵਾਸੀ ਪਿੰਡ ਵਿਚ ਔਰਤਾਂ ਅਤੇ ਬੱਚਿਆਂ ਸਮੇਤ 18 ਵਿਅਕਤੀਆਂ ਦਾ ਕਤਲੇਆਮ ਕੀਤਾ ਗਿਆ ਹੈ , ਦੇਸ਼ ਦੀ ਹਾਈਲੈਂਡ ਕਬੀਲੇ ਸਦੀਆਂ ਤੋਂ ਇਕ-ਦੂਜੇ ਦੇ ਨਾਲ ਲੜਦੇ ਰਹੇ ਹਨ, ਪਰ ਆਟੋਮੈਟਿਕ ਹਥਿਆਰਾਂ ਦੀ ਗਿਣਤੀ ਨੇ ਹਿੰਸਾ ਦੇ ਚੱਕਰ ਵਿਚ ਵਾਧਾ ਕੀਤਾ ਹੈ ਅਤੇ ਲੜਾਈਆਂ ਨੂੰ ਵਧੇਰੇ ਘਾਤਕ ਬਣਾ ਦਿੱਤਾ ਹੈ , ਸਥਾਨਕ ਲੋਕਾਂ ਦੀ ਮੰਨੀਏ ਤਾਂ ਇਸ ਕਤਲੇਆਮ ਵਿੱਚ 24 ਲੋਕਾਂ ਦੀ ਮੌਤ ਹੋ ਗਈ ਜਿਸ ਵਿੱਚ ਦੋ ਗਰਭਵਤੀ ਔਰਤਾਂ ਅਤੇ ਕਈ ਬੱਚੇ ਵੀ ਸ਼ਾਮਲ ਸਨ , ਹੁਣ ਪ੍ਰਧਾਨਮੰਤਰੀ ਜੇਮਜ਼ ਮਾਰੇਪ ਨੇ ਤਿਆਰਿਆਂ ਦੀ ਤਲਾਸ਼ ਕਰਨ ਦੀ ਸਹੁੰ ਖਾਧੀ ਹੈ ਅਤੇ ਭਾਰੀ ਗਿਣਤੀ ਵਿੱਚ ਪੁਲਿਸ ਬਲ ਤੈਨਾਤ ਕੀਤਾ ਹੈ |
5.. ਕਰਨਾਟਕ ਵਿੱਚ ਫਿਰ ਆਹਮਣੇ ਸਾਹਮਣੇ ਕਾਂਗਰਸ ਬੀਜੇਪੀ - ਸਰਕਾਰ ਡਿੱਗਣ ਦਾ ਖਤਰਾ ਬਰਕਰਾਰ
ਕਰਨਾਟਕ ਵਿੱਚ ਬੀਜੇਪੀ ਅਤੇ ਕਾਂਗਰਸ ਆਹਮੇਂ ਸਾਹਮਣੇ ਹਨ ਅਤੇ ਇਥੇ ਰਾਜਨੀਤਿਕ ਸੰਕਟ ਵਧਦਾ ਜਾ ਰਿਹਾ ਹੈ , ਹੁਣ ਅਸਤੀਫੇ ਦੇ ਪ੍ਰਵਾਨ ਨਾ ਹੋਣ ਤੋਂ ਬਾਅਦ ਬਾਗੀ ਵਿਧਾਇਕਾਂ ਨੇ ਵਿਧਾਨ ਸਭਾ ਸਪੀਕਰ ਰਮੇਸ਼ ਕੁਮਾਰ ਦੇ ਖਿਲਾਫ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਖਲ ਕੀਤੀ ਹੈ , ਵਿਧਾਇਕਾਂ ਨੇ ਸਪੀਕਰ ਉੱਤੇ ਦੋਸ਼ ਲਗਾਇਆ ਹੈ ਕਿ ਰਮੇਸ਼ ਕੁਮਾਰ ਨੂੰ ਆਪਣੀਆਂ ਸੰਵਿਧਾਨਿਕ ਜ਼ਿੰਮੇਵਾਰੀਆਂ ਦਾ ਪਾਲਣ ਕਰਨਾ ਚਾਹੀਦੀ ਹੈ ਪਰ ਉਹ ਜਾਣ ਬੁੱਝ ਕੇ ਅਜੇਹੀ ਰਾਜਨੀਤੀ ਖੇਡ ਰਹੇ ਹਨ , ਓਥੇ ਹੀ ਵਿਧਾਇਕਾਂ ਦੇ ਅਸਤੀਫੇ ਦੇ ਪਿੱਛੇ ਕਾਂਗਰਸ ਅਤੇ ਜੇਡੀਐਸ ਨੇ ਬੀਜੇਪੀ ਦੇ ਸੀਨੀਅਰ ਨੇਤਾ ਯੇਦਿਰੁੱਪਾ ਤੇ ਦੋਸ਼ ਲਾਏ ਹਨ |
ਹੋਰਨਾਂ ਤੇਜ਼ ਖਬਰਾਂ ਲਈ ਜੁੜੇ ਰਹੇ ਕੈਨੇਡੀਅਨ ਮੀਡੀਆ - ਯੂਨਾਈਟਿਡ ਐਨ ਆਰ ਆਈ ਪੋਸਟ ਦੇ ਨਾਲ |






