|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਕੈਨੇਡਾ

ਅੱਜ ਦੀਆਂ ਟੌਪ 5 ਖ਼ਬਰਾਂ - ਜਿਨ੍ਹਾਂ ਤੇ ਰਹੇਗੀ ਨਜ਼ਰ ( 07-06-2019 )

ਕੈਨੇਡੀਅਨ ਪੰਜਾਬੀ ਮੀਡੀਆ ਲੈ ਕੇ ਆਉਂਦਾ ਹੈ ਤੁਹਾਡੇ ਲਈ ਤੇਜ਼ ਅਤੇ ਨਿਰਪੱਖ ਖਬਰਾਂ

NRI Post Desk · 2261 ਦਿਨ ਪਹਿਲਾਂ · 3 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਕੈਨੇਡੀਅਨ ਪੰਜਾਬੀ ਮੀਡੀਆ ਲੈ ਕੇ ਆਉਂਦਾ ਹੈ ਤੁਹਾਡੇ ਲਈ ਤੇਜ਼ ਅਤੇ ਨਿਰਪੱਖ ਖਬਰਾਂ

ਅੱਜ ਦੀਆਂ ਟੌਪ 5 ਖ਼ਬਰਾਂ ( 07-06-2019 )

1 .. ਕੈਨੇਡੀਅਨ ਚੋਣ ਕਮਿਸ਼ਨ ਮੁਖੀ ਦਾ ਵੱਡਾ ਬਿਆਨ - ਹੈਕਰ ਫੈਡਰਲ ਚੋਣਾਂ ਨੂੰ ਕਰ ਸਕਦੇ ਹਨ ਪ੍ਰਭਾਵਿਤ

ਕੈਨੇਡਾ ਵਿੱਚ ਫੈਡਰਲ ਚੋਣਾਂ ਤੋਂ ਪਹਿਲਾ ਮੁੱਖ ਚੋਣ ਅਫਸਰ ਨੇ ਵੱਡਾ ਬਿਆਨ ਦਿੱਤਾ ਹੈ , ਕਨੇਡਾ ਦੇ ਮੁੱਖ ਚੋਣ ਅਫਸਰ ਨੇ ਕਿਹਾ ਕਿ ਕੈਨੇਡਾ ਦੇ ਫੈਡਰਲ ਚੋਣ ਵਿਚ ਦਖ਼ਲ ਦੇਣ ਦੀ ਇੱਛਾ ਰੱਖਣ ਵਾਲੇ ਹੈਕਰ ਅਕਤੂਬਰ ਵਿੱਚ ਹੋਣ ਵਾਲੀ ਵੋਟਿੰਗ ਅਤੇ ਲੋਕਤੰਤਰੀ ਪ੍ਰਕਿਰਿਆ 'ਤੇ ਭਰੋਸੇ ਨੂੰ ਕਮਜ਼ੋਰ ਕਰਨਾ ਚਾਹੁੰਦੇ ਹਨ , ਉਨ੍ਹਾਂ ਨੇ ਕਿਹਾ ਚੋਣ ਕਮਿਸ਼ਨ ਹੈਕਰਾਂ ਨਾਲ ਨਿਬੜਨ ਲਈ ਪੂਰੀ ਤਰ੍ਹਾਂ ਤਿਆਰ ਹੈ , ਉਨ੍ਹਾਂ ਨੇ ਲੋਕਾਂ ਨੂੰ ਭਰੋਸਾ ਦਿੰਦੇ ਹਏ ਕਿਹਾ ਕਿ ਚੋਣਾਂ ਦੀ ਲੋਕਤੰਤਰੀ ਪ੍ਰਕਿਰਿਆ ਪੂਰੀ ਤਰ੍ਹਾਂ ਸੁਰਖਿਅਤ ਹੈ ਅਤੇ ਕਿਸੇ ਨੂੰ ਘਬਰਾਉਣ ਦੀ ਜਰੂਰਤ ਨਹੀਂ ਹੈ |

2 .. ਅਮਰੀਕਾ ਵਿੱਚ ਨਹੀਂ ਰੁੱਕ ਰਿਹਾ ਖਸਰੇ ਦਾ ਕਹਿਰ - ਹੁਣ ਤਕ 1000 ਤੋਂ ਵੱਧ ਮਾਮਲੇ ਆਏ ਸਾਹਮਣੇ

ਅਮਰੀਕਾ ਵਿੱਚ ਖਸਰੇ ਦੇ ਮਾਮਲੇ ਲਗਾਤਰ ਵਧਦੇ ਜਾ ਰਹੇ ਹਨ , ਅਮਰੀਕੀ ਅਧਿਕਾਰੀਆਂ ਨੇ ਏਲਾਨ ਕੀਤਾ ਹੈ ਕਿ ਜੇਕਰ ਮੌਜੂਦਾ ਪ੍ਰਕੌਪ ਜਾਰੀ ਰਹਿੰਦੀ ਹੈ ਤਾਂ ਅਮਰੀਕਾ ਲਈ ਇਸ ਬਿਮਾਰੀ ਨੂੰ ਖਤਮ ਕਰਨਾ ਮੁਸ਼ਕਲ ਹੋ ਸਕਦਾ ਹੈ ,ਸਿਹਤ ਅਤੇ ਮਨੁੱਖੀ ਸੇਵਾ (ਐਚਐਸਐਸ) ਮੰਤਰੀ ਐਲੇਕਸ ਅਜ਼ਰ ਨੇ ਇਕ ਬਿਆਨ ਵਿੱਚ ਦੱਸਿਆ ਕਿ ਖਸਰੇ ਦੇ ਕੁਲ 1001 ਮਾਮਲੇ ਸਾਹਮਣੇ ਆਏ ਹਨ , ਸਿਹਤ ਵਿਭਾਗ ਹਰ ਹਫਤੇ ਇਸ ਮਾਮਲੇ ਵਿੱਚ ਹਫ਼ਤਾਵਾਰ ਰਿਪੋਰਟ ਜਾਰੀ ਕਰ ਇਹ ਹੈ ਪਰ ਇਸ ਬਿਮਾਰੀ ਨੂੰ ਰੋਕਣ ਵਿੱਚ ਵਿਭਾਗ ਅਸਫਲ ਸਾਬਤ ਹੋਇਆ ਹੈ |

ਸੰਬੰਧਿਤ ਖ਼ਬਰਾਂ

3 .. ਕੈਪਟਨ ਨੇ ਕੁਤਰੇ ਨਵਜੋਤ ਸਿੱਧੂ ਦੇ ਖੰਭ - ਨਵਜੋਤ ਸਿੱਧੂ ਨੂੰ ਸ਼ਹਿਰੀ ਵਿਕਾਸ ਤੋਂ ਹਟਾ ਦਿੱਤਾ ਊਰਜਾ ਮੰਤਰਾਲਾ

ਪੰਜਾਬ ਦੀ ਕਾਂਗਰੇਸ ਸਰਕਾਰ ਵਿੱਚ ਮਚਿਆ ਹੋਇਆ ਘਮਾਸਾਨ ਲਗਾਤਾਰ ਜਾਰੀ ਹੈ , ਪਿਛਲੇ ਕਈ ਦਿਨਾਂ ਤੋਂ ਪੰਜਾਬ ਦੇ ਮੁੱਖਮੰਤਰੀ ਅਤੇ ਉਨ੍ਹਾਂ ਦੇ ਵਜੀਰ ਨਵਜੋਤ ਸਿੱਧੂ ਵਿੱਚ ਵਿਵਾਦ ਚਲ ਰਿਹਾ ਸੀ , ਜਿਸ ਤੋਂ ਬਾਅਦ ਸਿੱਧੂ ਵਲੋਂ ਕੈਬਿਨਟ ਮੀਟਿੰਗ ਦਾ ਵੀ ਬਾਈਕਾਟ ਕੀਤਾ ਗਿਆ ਸੀ , ਸਿੱਧੂ ਉੱਤੇ ਹੁਣ ਕੈਪਟਨ ਨੇ ਵੱਡੀ ਕਾਰਵਾਈ ਕੀਤੀ ਹੈ ਅਤੇ ਉਨ੍ਹਾਂ ਨੂੰ ਸ਼ਹਿਰੀ ਵਿਕਾਸ ਮੰਤਰਾਲੇ ਤੋਂ ਹਟਾ ਕੇ ਊਰਜਾ ਦੇ ਦਿੱਤਾ ਹੈ , ਇਸ ਤਰ੍ਹਾਂ ਕੈਪਟਨ ਨੇ ਸਿੱਧੂ ਨੂੰ ਇਹ ਦਿਕਾਉਂ ਦੀ ਕੋਸ਼ਿਸ਼ ਕੀਤੀ ਹੈ ਕਿ ਪੰਜਾਬ ਵਿੱਚ ਉਨ੍ਹਾਂ ਦਾ ਕੈਪਟਨ ਕੌਣ ਹੈ , ਇਸ ਤੋਂ ਬਾਅਦ ਦੋਵੇਂ ਨੇਤਾਵਾਂ ਵਿਚਕਾਰ ਤਕਰਾਰ ਵੱਧ ਸਕਦੀ ਹੈ |

4 .. ਦੁਬਈ ਵਿੱਚ ਵਾਪਰਿਆ ਦਰਦਨਾਕ ਸੜਕ ਹਾਦਸਾ - 8 ਭਾਰਤੀਆਂ ਸਮੇਤ 17 ਲੋਕਾਂ ਦੀ ਹੋਈ ਮੌਤ

ਓਮਾਨ ਤੋਂ ਦੁਬਈ ਜਾ ਰਿਹਾ ਬੱਸ ਦੁਬਈ ਵਿੱਚ ਹਾਦਸੇ ਦਾ ਸ਼ਿਕਾਰ ਹੋ ਗਈ ਜਿਸ ਵਿੱਚ ਕੁਲ 17 ਲੋਕ ਮਾਰੇ ਗਏ ਹਨ , ਇਨ੍ਹਾਂ ਵਿੱਚ 8 ਭਾਰਤੀ ਲੋਕ ਵੀ ਸ਼ਾਮਲ ਸਨ , ਇਹ ਜਾਣਕਾਰੀ ਦੁਬਈ ਪੁਲਿਸ ਨੇ ਦਿੱਤੀ ਹੈ, ਦੁਰਘਟਨਾ ਦੇ ਕਾਰਨ ਦਾ ਅਜੇ ਪਤਾ ਨਹੀਂ ਲੱਗਿਆ ਹੈ ਫਿਲਹਾਲ ਮਾਮਲੇ ਦੀ ਜਾਂਚ ਜਾਰੀ ਹੈ , ਭਾਰਤੀ ਦੂਤਘਰ ਵਲੋਂ ਇਸ ਦੁਰਘਟਨਾ ਤੋਂ ਬਾਅਦ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ ਹੈ , ਓਮਨ ਦੀ ਸਰਕਾਰੀ ਬਸ ਕੰਪਨੀ ਵਾਸਲੇਟ ਨੇ ਕਿਹਾ ਕਿ ਇਹ ਦੁਰਘਟਨਾ ਮਸਕਟ ਤੋਂ ਦੁਬਈ ਜਾਂਦੇ ਸਮੇਂ ਰਸਤੇ ਵਿੱਚ ਵਾਪਰੀ ਹੈ |

5 .. ਭਾਰਤੀ ਸੈਨਾ ਨੂੰ ਮਿਲੀ ਕਸ਼ਮੀਰ ਵਿੱਚ ਵੱਡੀ ਕਾਮਯਾਬੀ - 4 ਅੱਤਵਾਦ ਢੇਰ , ਭਾਰੀ ਗੋਲਾ ਬਾਰੂਦ ਬਰਾਮਦ

ਜੰਮੂ ਕਸ਼ਮੀਰ ਦੇ ਪੁਲਵਾਮਾ ਵਿੱਚ ਸਰਚ ਓਪਰੇਸ਼ਨ ਦੌਰਾਨ ਭਾਰਤੀ ਸੈਨਾ ਨੇ 4 ਅੱਤਵਾਦੀਆਂ ਨੂੰ ਢੇਰ ਕੀਤਾ ਹੈ , ਸੁਰੱਖਿਆ ਬਲਾਂ ਦੇ ਪੰਦਰਾਂ ਲਾਸੀਪੋਰਾ ਇਲਾਕੇ ਵਿਚ ਅੱਤਵਾਦੀਆਂ ਦੇ ਲੁਕੇ ਹੋਣ ਦੀ ਜਾਣਕਾਰੀ ਮਿਲੀ ਸੀ , ਇਸ ਤੋਂ ਬਾਅਦ ਨੈਸ਼ਨਲ ਰਾਈਫਲਜ਼, ਸਪੈਸ਼ਲ ਓਪਰੇਸ਼ਨ ਗਰੁੱਪ (ਐਸਓਜੀ), ਸੀ ਆਰ ਪੀ ਐਫ ਅਤੇ ਜੰਮੂ ਕਸ਼ਮੀਰ ਪੁਲਿਸ ਨੇ ਜਾਇੰਟ ਓਪਰੇਸ਼ਨ ਸ਼ੁਰੂ ਕਰ ਕਾਰਵਾਈ ਕੀਤੀ ਹੈ , ਅੱਤਵਾਦੀਆਂ ਦੇ ਕੋਲੋਂ ਏ ਕੇ -47 ਰਾਈਫਲ ਸਮੇਤ ਵੱਡੀ ਮਾਤਰਾ ਵਿਚ ਗੋਲਾ-ਬਾਰੂਦ ਬਰਾਮਦ ਕੀਤਾ ਗਿਆ ਹੈ , ਹੁਣ ਪੂਰੇ ਇਲਾਕੇ ਨੂੰ ਸੀਲ ਕਰ ਸਰਚ ਅਪ੍ਰੇਸ਼ਨ ਚਲਾਇਆ ਜਾ ਰਿਹਾ ਹੈ |

ਹੋਰਨਾਂ ਤੇਜ਼ ਖਬਰਾਂ ਲਈ ਜੁੜੇ ਰਹੇ ਕੈਨੇਡੀਅਨ ਮੀਡੀਆ - ਯੂਨਾਈਟਿਡ ਐਨ ਆਰ ਆਈ ਪੋਸਟ ਦੇ ਨਾਲ |

🔔 ਕੈਨੇਡਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!