|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਕੈਨੇਡਾ

ਅੱਜ ਦੀਆਂ ਟੌਪ 5 ਖ਼ਬਰਾਂ - ਜਿਨ੍ਹਾਂ ਤੇ ਰਹੇਗੀ ਨਜ਼ਰ ( 14-05-2019 )

ਕੈਨੇਡੀਅਨ ਪੰਜਾਬੀ ਮੀਡੀਆ ਲੈ ਕੇ ਆਉਂਦਾ ਹੈ ਤੁਹਾਡੇ ਲਈ ਤੇਜ਼ ਅਤੇ ਨਿਰਪੱਖ ਖਬਰਾਂ

NRI Post Desk · 2261 ਦਿਨ ਪਹਿਲਾਂ · 3 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਕੈਨੇਡੀਅਨ ਪੰਜਾਬੀ ਮੀਡੀਆ ਲੈ ਕੇ ਆਉਂਦਾ ਹੈ ਤੁਹਾਡੇ ਲਈ ਤੇਜ਼ ਅਤੇ ਨਿਰਪੱਖ ਖਬਰਾਂ

ਅੱਜ ਦੀਆਂ ਟੌਪ 5 ਖ਼ਬਰਾਂ ( 14-05-2019 )

1.. ਅਮਰੀਕਾ ਵਿੱਚ ਦੋ ਜਹਾਜ਼ ਹਵਾ ਵਿੱਚ ਟਕਰਾਏ - 5 ਲੋਕਾਂ ਦੀ ਮੌਤ , 10 ਹੋਏ ਜ਼ਖਮੀ

ਅਲਾਸਕਾ ਖੇਤਰ ਵਿੱਚ ਹਵਾ ਵਿਚ ਦੋ ਜਹਾਜ਼ਾਂ ਦੀ ਟੱਕਰ ਕਾਰਨ ਪੰਜ ਲੋਕ ਮਾਰੇ ਗਏ ਹਨ ,ਇਨ੍ਹਾਂ ਵਿੱਚ 10 ਜ਼ਖ਼ਮੀ ਅਤੇ ਇਕ ਵਿਅਕਤੀ ਲਾਪਤਾ ਹੈ ,ਦੋਵੇਂ ਜਹਾਜ਼ ਹਵਾ ਅਤੇ ਪਾਣੀ ਵਿੱਚ ਚੱਲਣ ਵਾਲੇ ਜਹਾਜ਼ ਸਨ , ਇਨ੍ਹਾਂ ਜਹਾਜ਼ਾਂ ਵਿੱਚ ਰਾਇਲ ਪ੍ਰਿੰਸੈਸ ਕਰੂਜ਼ ਦੇ ਯਾਤਰੀ ਸਵਾਰ ਸਨ , ਉਹ ਇੱਥੇ ਸੈਰ-ਸਪਾਟਾ ਲਈ ਇਥੇ ਆਏ ਸਨ ਅਤੇ ਇਥੇ ਉਨ੍ਹਾਂ ਨੂੰ ਹਵਾਈ ਯਾਤਰਾ ਕਰਵਾਈ ਜਾ ਰਹੀ ਸੀ , ਅਮਰੀਕੀ ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ (ਐਫਏਏ) ਅਨੁਸਾਰ, ਹੈਵਿਲੈਂਡ ਡੀ.ਏਚ.ਸੀ.-2 ਬੀਵਰ ਅਤੇ ਹੇਵੀਲੈਂਡ ਓਟਰ ਡੀਸੀ -3 ਹਵਾਈ ਜਹਾਜ਼ ਕੂਨ ਕੇਵੇ ਖੇਤਰ ਦੇ ਨੇੜੇ ਟਕਰਾਇਆ ਹੈ |

2.. ਕੈਨੇਡਾ ਵਿੱਚ ਫੜੇ ਗਏ ਪੰਜਾਬੀ ਵਿਦਿਆਰਥੀ ਦਾ ਮਾਮਲਾ - ਵਾਪਸ ਭੇਜਿਆ ਜਾ ਸਕਦਾ ਹੈ ਭਾਰਤ

2017 ਵਿੱਚ ਆਰਸੀਐਮਪੀ ਵਲੋਂ ਇਕ ਪੰਜਾਬੀ ਵਿਦਿਆਰਥੀ ਨੂੰ ਗਿਰਫ਼ਤਾਰ ਕੀਤਾ ਗਿਆ ਸੀ , ਪੰਜਾਬ ਦਾ ਇਕ ਅੰਤਰਰਾਸ਼ਟਰੀ ਵਿਦਿਆਰਥੀ ਜੋਬਨਦੀਪ ਸੰਧੂ ਜੋ ਕਿ ਟਰੱਕ ਡਰਾਈਵਰ ਦੇ ਤੌਰ ਤੇ ਕਾਮ ਕਰਦਾ ਸੀ ਅਤੇ ਕਾਲਜ ਵੀ ਜਾਂਦਾ ਸੀ , ਜੋਬਨਦੀਪ ਸੰਧੂ ਨੂੰ ਲੋੜ ਤੋਂ ਵੱਧ ਕੰਮ ਕੀਤੇ ਜਾਣ ਕਾਰਣ ਗ੍ਰਿਫਤਾਰ ਕਰ ਲਿਆ ਗਿਆ ਸੀ , ਇਸ ਤੋਂ ਬਾਅਦ ਉਸਨੂੰ ਜਲਦੀ ਹੀ ਦੇਸ਼ ਨਿਕਾਲਾ ਦਿੱਤਾ ਜਾ ਸਕਦਾ ਹੈ, ਉਸ ਦੇ ਵਕੀਲਾਂ ਦਾ ਦਾਅਵਾ ਹੈ ਕਿ ਉਸਨੂੰ ਆਪਸ ਭਾਰਤ ਭੇਜਿਆ ਜਾ ਸਕਦਾ ਹੈ , ਵਿਦਿਆਰਥੀ ਜੋਬਨਦੀਪ ਸੰਧੂ ਨੇ ਇਸਨੂੰ ਦੁੱਖ ਭਰਿਆ ਪਲ ਦੱਸਿਆ ਹੈ |

ਸੰਬੰਧਿਤ ਖ਼ਬਰਾਂ

3.. ਪੰਜਾਬ ਆਏ ਕੇਜਰੀਵਾਲ ਨੇ ਸਾਧੇ ਕੈਪਟਨ ਅਤੇ ਬਾਦਲਾਂ ਤੇ ਨਿਸ਼ਾਨੇ - ਕਈ ਜਗ੍ਹਾ ਹੋਇਆ ਵਿਰੋਧ

ਦਿੱਲੀ ਵਿੱਚ ਕਾਂਗਰਸ ਨਾਲ ਸਮਝੌਤਾ ਨਾ ਹੋਣ ਤੋਂ ਬਾਅਦ ਹੁਣ ਕਾਂਗਰਸ ਨੂੰ ਘੇਰਨ ਲਈ ਹੁਣ ਅਰਵਿੰਦ ਕੇਜਰੀਵਾਲ ਪੰਜਾਬ ਪੁੱਜ ਚੁਕੇ ਹਨ , ਪੰਜਾਬ ਆਏ ਅਰਵਿੰਦ ਕੇਜਰੀਵਾਲ ਨੇ ਭਗਵੰਤ ਮਾਨ ਲਈ ਰੋਡ ਸ਼ੋਅ ਕੀਤਾ ਅਤੇ ਲੋਕਾਂ ਦੇ ਸਾਹਮਣੇ ਆਪਣਾ ਦਿੱਲੀ ਮਾਡਲ ਵੀ ਪੇਸ਼ ਕੀਤਾ , ਇਸ ਦੌਰਾਨ ਕੇਜਰੀਵਾਲ ਨੇ ਕਾਂਗਰਸ ਅਤੇ ਅਕਾਲੀ ਭਾਜਪਾ ਤੇ ਜੰਮ ਕੇ ਨਿਸ਼ਾਨੇ ਸਾਧੇ , ਕੇਜਰੀਵਾਲ ਨੇ ਕਿਹਾ ਕਿ ਦੱਸੋ ਕਿਸ ਕਿਸ ਨੂੰ ਕੈਪਟਨ ਦੀਆ ਨੌਕਰੀਆਂ ਅਤੇ ਸਮਾਰਟਫੋਨ ਮਿਲ ਗਏ ਹਨ , ਕਈ ਜਗ੍ਹਾ ਤੇ ਕੇਜਰੀਵਾਲ ਨੂੰ ਲੋਕਾਂ ਦੇ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ |

4.. ਪਾਕਿਸਤਾਨ ਕਰਤਾਰਪੁਰ ਕਾਰੀਡੋਰ ਤੇ ਭਾਰਤ ਨਾਲ ਗੱਲਬਾਤ ਲਈ ਕਾਹਲਾ - ਨਵੀਂ ਸਰਕਾਰ ਦਾ ਇੰਤਜ਼ਾਰ

ਪਾਕਿਸਤਾਨ ਕਰਤਾਰਪੁਰ ਕਾਰੀਡੋਰ ਤੇ ਭਾਰਤ ਨਾਲ ਗੱਲਬਾਤ ਕਰਨ ਲਈ ਪੂਰੀ ਤਿਆਰੀ ਕਰੀ ਬੈਠਾ ਹੈ ਪਰ ਫਿਲਹਾਲ ਉਹ ਭਾਰਤ ਵਿੱਚ ਨਵੀਂ ਸਰਕਾਰ ਬਨਣ ਦਾ ਇੰਤਜ਼ਾਰ ਕਰ ਰਿਹਾ ਹੈ , ਦੋਵਾਂ ਦੇਸ਼ਾਂ ਦੇ ਵਿਚਕਾਰ ਕਰਤਾਰਪੁਰ ਕਾਰੀਡੋਰ ਤੇ ਗੱਲਬਾਤ ਨੂੰ ਅੰਤਿਮ ਰੂਪ ਦੇਣ ਲਈ ਪਾਕਿਸਤਾਨ ਸਰਕਾਰ ਨੇ ਪਲਾਂ ਤਿਆਰ ਕੀਤਾ ਹੈ ,ਇਹ ਖਬਰ ਪਾਕਿਸਤਾਨੀ ਮੀਡੀਆ ਵਿਚ ਛਾਪੀ ਗਈ ਹੈ , ਪਾਕਿਸਤਾਨੀ ਅਖਬਾਰ ਐਕਸਪ੍ਰੈੱਸ ਟ੍ਰਿਬਿਊਨ ਨੇ ਸਰਕਾਰੀ ਸੂਤਰਾਂ ਦੇ ਹਵਾਲੇ ਤੋਂ ਇਕ ਖੁਲਾਸੇ ਵਿਚ ਕਿਹਾ ਹੈ ਕਿ ਭਾਰਤ ਵਿਚ ਨਵੀਂ ਸਰਕਾਰ ਦੇ ਗਠਨ ਤੋਂ ਬਾਅਦ ਪਾਕਿਸਤਾਨ ਕਰਤਾਰਪੁਰ ਕੋਰੀਡੋਰ 'ਤੇ ਵਾਰਤਾ ਮੁੜ ਸ਼ੁਰੂ ਕਰਨਾ ਚਾਹੁੰਦਾ ਹੈ ਤਾਂ ਜੋ ਇਸਦਾ ਕੰਮ ਜਲਦ ਤੋਂ ਜਲਦ ਪੂਰਾ ਹੋ ਸਕੇ |

5.. ਫਲੋਰੀਡਾ ਵਿੱਚ ਰਾਸ਼ਟਰਪਤੀ ਟਰੰਪ ਦੇ ਰਿਜ਼ਾਰਟ ਕੋਲ ਗੋਲੀਬਾਰੀ - 1 ਵਿਅਕਤੀ ਦੀ ਹੋਈ ਮੌਤ

ਫਲੋਰੀਡਾ ਵਿਚ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੇ ਰਿਜ਼ਾਰਟ ਦੇ ਨੇੜੇ ਫਾਇਰਿੰਗ ਦੀ ਘਟਨਾ ਸਾਹਮਣੇ ਆਈ ਹੈ , ਇਸ ਗੋਲੀਬਾਰੀ ਵਿੱਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਪੰਜ ਸਾਲ ਦੀ ਬੱਚੀ ਸਮੇਤ ਦੋ ਲੋਕ ਜ਼ਖ਼ਮੀ ਹੋਏ ਹਨ ,ਮਿਆਮੀ ਡਾਢੇ ਪੁਲਿਸ ਦੇ ਬੁਲਾਰੇ ਅਲਵਰੋ ਜਬਲਟੇਤਾ ਨੇ ਕਿਹਾ ਕਿ ਗੋਲੀਬਾਰੀ 1.41 ਵਜੇ ਮਿਆਮੀ ਦੇ ਟਰੰਪ ਇੰਟਰਨੈਸ਼ਨਲ ਬੀਚ ਰਿਜ਼ਾਰਟ ਨੇੜੇ ਕੀਤੀ ਗਈ , ਇਸ ਗੋਲੀਬਾਰੀ ਵਿੱਚ ਮਾਰੇ ਗਏ ਵਿਅਕਤੀ ਦੀ ਪਛਾਣ ਮੁਹੰਮਦ ਯਾਰਡੀ ਵਜੋਂ ਹੋਈ ਹੈ , ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ |

ਹੋਰਨਾਂ ਤੇਜ਼ ਖਬਰਾਂ ਲਈ ਜੁੜੇ ਰਹੇ ਕੈਨੇਡੀਅਨ ਮੀਡੀਆ - ਯੂਨਾਈਟਿਡ ਐਨ ਆਰ ਆਈ ਪੋਸਟ ਦੇ ਨਾਲ |

🔔 ਕੈਨੇਡਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!