|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਇਮੀਗ੍ਰੇਸ਼ਨ

ਅੱਜ ਦੀਆਂ ਟੌਪ 5 ਖ਼ਬਰਾਂ - ਜਿਨ੍ਹਾਂ ਤੇ ਰਹੇਗੀ ਨਜ਼ਰ ( 18-06-2019 )

ਕੈਨੇਡੀਅਨ ਪੰਜਾਬੀ ਮੀਡੀਆ ਲੈ ਕੇ ਆਉਂਦਾ ਹੈ ਤੁਹਾਡੇ ਲਈ ਤੇਜ਼ ਅਤੇ ਨਿਰਪੱਖ ਖਬਰਾਂ

NRI Post Desk · 2261 ਦਿਨ ਪਹਿਲਾਂ · 3 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਕੈਨੇਡੀਅਨ ਪੰਜਾਬੀ ਮੀਡੀਆ ਲੈ ਕੇ ਆਉਂਦਾ ਹੈ ਤੁਹਾਡੇ ਲਈ ਤੇਜ਼ ਅਤੇ ਨਿਰਪੱਖ ਖਬਰਾਂ

ਅੱਜ ਦੀਆਂ ਟੌਪ 5 ਖ਼ਬਰਾਂ ( 18-06-2019 )

1.. ਕੈਨੇਡਾ ਵਿੱਚ ਲੱਗੀ ਐਮਰਜੈਂਸੀ - ਦੇਸ਼ ਵਿੱਚ ਹੋ ਰਹੇ ਜਲਵਾਯੂ ਪਰਿਵਰਤਨ ਤੇ ਠੱਲ ਪਾਉਣ ਲਈ ਸੰਸਦ ਵਿੱਚ ਪਾਸ

ਕੈਨੇਡਾ ਨੇ ਹੁਣ ਜਲਵਾਯੂ ਪਰਿਵਰਤਨ ਅਤੇ ਮੌਸਮ ਵਿੱਚ ਹੋ ਰਹੀਆਂ ਜਾਨਲੇਵਾ ਤਬਦੀਲੀਆਂ ਨੂੰ ਮੰਨ ਲਿਆ ਹੈ ਅਤੇ ਇਨਾ ਨੂੰ ਖ਼ਤਮ ਕਰਨ ਲਈ ਇਕ ਵੱਡਾ ਕਦਮ ਚੁੱਕਿਆ ਹੈ , ਜਲਵਾਯੂ ਪਰਿਵਰਤਨ ਅਤੇ ਮੌਸਮ ਦੀ ਤਬਦੀਲੀ ਨੂੰ ਕਾਬੂ ਕਰਨ ਲਈ ਕੈਨੇਡਾ ਦੀ ਸੰਸਦ ਨੇ ਇਕ ਬਿਲ ਪਾਸ ਕੀਤਾ ਹੈ , ਹਾਊਸ ਆਫ ਕਾਮਨਜ਼ ਨੇ ਸੋਮਵਾਰ ਦੀ ਰਾਤ ਨੂੰ ਕੈਨੇਡਾ ਵਿੱਚ ਇੱਕ ਕੌਮੀ ਮੌਸਮ ਐਮਰਜੈਂਸੀ ਐਲਾਨ ਦਿੱਤੀ ਹੈ , ਵਤਾਰਵਰਨ ਮੰਤਰੀ ਕੈਥਰੀਨ ਮਿਕਨੇਨਾ ਵਲੋਂ ਇਹ ਮਤਾ ਪੇਸ਼ ਕੀਤਾ ਗਿਆ ਅਤੇ ਇਹ ਮਤਾ 63 ਵੋਟਾਂ ਦੇ ਬਦਲੇ 186 ਵੋਟਾਂ ਨਾਲ ਪਾਸ ਹੋਇਆ , ਇਸ ਮਤੇ ਅਨੁਸਾਰ ਇਹ ਕੌਮੀ ਜਲਵਾਯੂ ਐਮਰਜੈਂਸੀ ਐਲਾਨ ਕਰਦਾ ਹੈ ਅਤੇ ਪੈਰਿਸ ਸਮਝੌਤੇ ਵਿੱਚ ਦਿੱਤੇ ਗਏ ਉਦੇਸ਼ ਟੀਚਿਆਂ ਵਿੱਚ ਦੇਸ਼ ਦੀ ਵਚਨਬੱਧਤਾ ਦਾ ਸਮਰਥਨ ਕਰਦਾ ਹੈ |

2.. ਰਾਸ਼ਟਰਪਤੀ ਟਰੰਪ ਨੇ ਦਿੱਤੀ ਆਖ਼ਿਰੀ ਚੇਤਾਵਨੀ - ਅਮਰੀਕਾ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਕੱਢੇਗਾ ਦੇਸ਼ ਤੋਂ ਬਾਹਰ

2020 ਰਾਸ਼ਟਰਪਤੀ ਚੋਣਾਂ ਤੋਂ ਪਹਿਲਾ ਰਾਸ਼ਟਰਪਤੀ ਟਰੰਪ ਨੇ ਅਮਰੀਕਾ ਵਿੱਚ ਵਸ ਰਹੇ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਆਖ਼ਿਰੀ ਚੇਤਾਵਨੀ ਜਾਰੀ ਕੀਤੀ ਹੈ , ਰਾਸ਼ਟਰਪਤੀ ਡੌਨਲਡ ਟਰੰਪ ਨੇ ਕਿਹਾ ਕਿ ਅਥਾਰਟੀ ਅਗਲੇ ਹਫਤੇ ਤਕ ਇਕ ਮੁਹਿੰਮ ਸ਼ੁਰੂ ਕਰਕੇ ਅਮਰੀਕਾ ਵਿੱਚ ਮਜੂਦ ਲੱਖਾਂ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਹਟਾ ਦੇਵੇਗੀ ਜਿਹੜੇ ਗੈਰਕਾਨੂੰਨੀ ਤੌਰ 'ਤੇ ਰਹਿ ਰਹੇ ਹਨ , ਟਰੰਪ ਨੇ ਟਵੀਟ ਕਰਕੇ ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ ਏਜੰਸੀ ਦਾ ਹਵਾਲਾ ਦਿੰਦਿਆਂ ਕਿਹਾ ਕਿ"ਅਗਲੇ ਹਫਤੇ ਆਈਸੀਈ ਨੇ ਲੱਖਾਂ ਗ਼ੈਰ ਕਾਨੂੰਨੀ ਪ੍ਰਵਾਸੀਆਂ ਨੂੰ ਹਟਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ, ਉਨ੍ਹਾਂ ਨੇ ਕਿਹਾ, "ਜਿੰਨੀ ਜਲਦੀ ਉਹ ਪ੍ਰਵਾਸੀ ਆਉਂਦੇ ਹਨ, ਉਨ੍ਹਾਂ ਹੀ ਜਲਦੀ ਉਨ੍ਹਾਂ ਨੂੰ ਹਟਾ ਦਿੱਤਾ ਜਾਵੇਗਾ |

ਸੰਬੰਧਿਤ ਖ਼ਬਰਾਂ

3.. ਪੰਜਾਬ ਕੈਬਿਨੇਟ ਵਿੱਚ ਵਿਵਾਦ ਹੋਰ ਵਧਿਆ - ਸਿੱਧੂ ਤੋਂ ਬਾਅਦ ਓਪੀ ਸੋਨੀ ਨੇ ਵੀ ਨਹੀਂ ਸੰਭਾਲਿਆ ਨਵਾਂ ਮੰਤਰਾਲਾ

ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਵਜੀਰਾਂ ਵਿੱਚ ਉਠਿਆ ਵਿਵਾਦ ਹੁਣ ਖਤਮ ਹੁੰਦਾ ਨਹੀਂ ਦਿੱਸ ਰਿਹਾ , ਕੈਬਿਨੇਟ ਮੰਤਰੀਆਂ ਵਿੱਚ ਕੈਪਟਨ ਵਿਰੁੱਧ ਬਗ਼ਾਵਤੀ ਸੁਰ ਤੇਜ਼ ਹੁੰਦੇ ਜਾ ਰਹੇ ਹਨ , ਪਿਛਲੇ ਦਿਨੀ ਕੈਬਿਨੇਟ ਵਿੱਚ ਕੈਪਟਨ ਵਲੋਂ ਫੇਰ ਬਾਦਲ ਕੀਤਾ ਗਿਆ ਸੀ ਅਤੇ ਕਈ ਮੰਤਰੀਆਂ ਦੇ ਵਿਭਾਗ ਬਦਲੇ ਗਏ ਸਨ ਜਿਸ ਵਿੱਚ ਸਿੱਧੂ ਨੇ ਨਵਾਂ ਮੰਤਰਾਲਾ ਨਹੀਂ ਸੰਭਾਲਿਆ ਸੀ ਹੁਣ ਇਹੀ ਬਗਾਵਤੀ ਸੁਰ ਸਾਬਕਾ ਸਿਖਿਆ ਮੰਤਰੀ ਓਪੀ ਸੋਨੀ ਨੇ ਆਪਣਾ ਲਏ ਹਨ , ਕੈਬਿਨੇਟ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਸਿੱਧੂ ਵਾਂਗ ਉਨ੍ਹਾਂ ਦਾ ਮੰਤਰਾਲਾ ਬਦਲੇ ਜਾਣ ਤੋਂ ਬਾਅਦ ਨਵੇਂ ਵਿਭਾਗ ਦਾ ਕਾਰਜਕਾਲ ਨਹੀਂ ਸੰਭਾਲਿਆ ਹੈ |

4.. ਚੀਨ ਦੇ ਸੀਚੁਆਨ ਵਿਚ 6-ਤੀਬਰਤਾ ਦਾ ਭੂਚਾਲ ਆਇਆ - 12 ਲੋਕਾਂ ਦੀ ਹੋਈ ਮੌਤ , ਕੁੱਲ 134 ਜ਼ਖ਼ਮੀ

ਚੀਨ ਦੇ ਸਿਚੁਆਨ ਪ੍ਰਾਂਤ ਵਿੱਚ ਦੋ ਭੂਚਾਲ ਦੇ ਝਟਕੇ ਵਿੱਚ 12 ਲੋਕ ਮਾਰੇ ਗਏ ਸਨ, ਜਦਕਿ 134 ਲੋਕ ਜ਼ਖ਼ਮੀ ਹੋਏ ਸਨ ,ਚੀਨ ਦੇ ਭੂਚਾਲ ਕੇਂਦਰ (ਸੀਈਐਨਸੀ) ਅਨੁਸਾਰ, ਸੋਮਵਾਰ ਰਾਤ ਨੂੰ ਯੀਬਿਨ ਸ਼ਹਿਰ ਦੇ ਚਿੰਗਿੰਗ ਕਾਉਂਟੀ ਵਿਚ ਇਕ ਵੱਡਾ ਭੂਚਾਲ ਆਇਆ , ਉਸੇ ਵੇਲੇ, 5.3 ਤੀਬਰਤਾ ਦੇ ਨਾਲ ਦੂਜੇ ਝਟਕੇ ਮੰਗਲਵਾਰ ਸਵੇਰੇ ਆਏ ਹਨ ਜਿਸ ਤੋਂ ਬਾਅਦ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਕੀਤਾ ਹੈ ,ਨਿਊਜ਼ ਏਜੰਸੀ ਦੇ ਅਨੁਸਾਰ, ਇਕ ਬਚਾਅਕਾਰ ਨੇ ਕਿਹਾ ਕਿ ਚੇਂਜਿੰਗ ਕਾਊਂਟੀ ਵਿਚ ਕਈ ਲੋਕ ਅਜੇ ਵੀ ਫਸੇ ਹੋਏ ਹਨ, ਜਿਨ੍ਹਾਂ ਨੂੰ ਕੱਢਣ ਦੀਆਂ ਕੋਸ਼ਿਸ਼ਾਂ ਜਾਰੀ ਹਨ , ਚੀਨ ਨੇ ਪ੍ਰੀਮਿਅਰ ਨੇ ਬਚਾਅ ਕਾਰਜ ਤੇਜ ਕਰਨ ਦਾ ਹੁਕਮ ਦਿੱਤਾ ਹੈ |

5.. ਕੈਨੇਡਾ ਵਿੱਚ ਰੇਪਟਰਸ ਦੀ ਜਿੱਤ ਪਰੇਡ ਦੌਰਾਨ ਗੋਲੀਬਾਰੀ - 4 ਲੋਕ ਹੋਏ ਜ਼ਖਮੀ , ਜਾਂਚ ਜਾਰੀ

ਟਾਰਾਂਟੋ ਦੇ ਡਾਊਨ ਟਾਊਨ ਵਿਚ ਟਾਰਾਂਟੋ ਰੇਪਟਰਸ ਦੀ ਐਨਬੀਏ ਚੈਂਪੀਨਸ਼ਿਪ ਦੀ ਜਿੱਤ ਦਾ ਜਸ਼ਨ ਮਨਾਇਆ ਜਾ ਰਿਹਾ ਸੀ ਦਿਨ ਦੇ ਅੰਤ ਤਕ ਇਸ ਜਸ਼ਨ ਵਿਚ ਕੁਲ 2 ਮਿਲੀਅਨ ਲੋਕ ਸ਼ਾਮਿਲ ਹੋਏ ਸਨ , ਟਾਰਾਂਟੋ ਰੇਪਟਰਸ ਦੀ ਇਸ ਇਤਿਹਾਸਿਕ ਅਤੇ ਸ਼ਾਨਦਾਰ ਜਿੱਤ ਦੀ ਖੁਸ਼ੀ ਵਿਚ ਆਯੋਜਿਤ ਕੀਤੀ ਗਈ ਇਹ ਪਰੇਡ ਸੋਮਵਾਰ ਸਵੇਰੇ 10 ਵਜੇ ਸ਼ੁਰੂ ਹੋਈ ਪਰ ਇਸ ਖੁਸ਼ੀ ਭਰੇ ਮੌਕੇ ਵਿਚ ਇਕ ਦਿਲ ਦਹਿਲਾਉਣ ਵਾਲਾ ਹਾਦਸਾ ਹੋਇਆ ਹੈ , ਇਸ ਦੌਰਾਨ ਇਕ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ , ਨਾਥਨ ਫਿਲਿਪਸ ਸਕੁਏਅਰ ਵਿਖੇ ਹੋਏ ਗੋਲੀਬਾਰੀ ਹਮਲੇ ਵਿਚ ਕੁਲ 4 ਲੋਕਾਂ ਦੇ ਗੋਲੀ ਵੱਜੀ ਹੈ , ਪੁਲਿਸ ਦੇ ਅਨੁਸਾਰ ਕਿਸੇ ਦੀ ਵੀ ਹਾਲਤ ਜਿਆਦਾ ਨਾਜ਼ੁਕ ਨਹੀਂ ਹੈ , ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ |

ਹੋਰਨਾਂ ਤੇਜ਼ ਖਬਰਾਂ ਲਈ ਜੁੜੇ ਰਹੇ ਕੈਨੇਡੀਅਨ ਮੀਡੀਆ - ਯੂਨਾਈਟਿਡ ਐਨ ਆਰ ਆਈ ਪੋਸਟ ਦੇ ਨਾਲ |

🔔 ਇਮੀਗ੍ਰੇਸ਼ਨ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!