ਕੈਨੇਡੀਅਨ ਪੰਜਾਬੀ ਮੀਡੀਆ ਲੈ ਕੇ ਆਉਂਦਾ ਹੈ ਤੁਹਾਡੇ ਲਈ ਤੇਜ਼ ਅਤੇ ਨਿਰਪੱਖ ਖਬਰਾਂ
ਅੱਜ ਦੀਆਂ ਟੌਪ 5 ਖ਼ਬਰਾਂ ( 12-07-2019 )
1.. ਏਅਰ ਕੈਨੇਡਾ ਦੀ ਫਲਾਈਟ ਦੀ ਐਮਰਜੈਂਸੀ ਲੈਂਡਿੰਗ - ਹੁਣ ਆਵਾਜਾਈ ਰੱਖਿਆ ਬੋਰਡ ਨੇ ਦਿੱਤੇ ਜਾਂਚ ਦੇ ਹੁਕਮ
ਵੈਨਕੂਵਰ ਤੋਂ ਆਸਟ੍ਰੇਲੀਆ ਜਾਣ ਵਾਲੀ ਏਅਰ ਕੈਨੇਡਾ ਦੀ ਇਕ ਫਲਾਈਟ ਨੂੰ ਹਵਾਈ ਦੇ ਹੋਨੋਲੂਲੂ ਵਿਚ ਐਮਰਜੰਸੀ ਲੈਂਡਿੰਗ ਕਰਨੀ ਪਈ, ਫਲਾਈਟ ਏ. ਸੀ. 33 ਦੇ ਅਚਾਨਕ ਬਿਨਾਂ ਕਿਸੇ ਸੂਚਨਾ ਦੇ ਟਰਬੁਲੇੰਸ ਵਿਚ ਫੱਸ ਜਾਣ ਕਾਰਣ ਅਜਿਹਾ ਕਰਨਾ ਪਿਆ , ਇਸ ਵਿੱਚ 269 ਯਾਤਰੀ ਅਤੇ 15 ਕਰੂ ਮੈਂਬਰ ਸਵਾਰ ਸਨ , ਇਸ ਹਾਦਸੇ ਵਿੱਚ 37 ਲੋਕ ਜ਼ਖਮੀ ਹੋਏ ਹਨ , ਆਵਾਜਾਈ ਰੱਖਿਆ ਬੋਰਡ ਆਫ ਕੈਨੇਡਾ ਦੇ ਬੁਲਾਰੇ ਨੇ ਕਿਹਾ ਕਿ ਏਜੇਂਸੀ ਨੂੰ ਇਸ ਘਟਨਾ ਵਾਰੇ ਪਤਾ ਹੈ ਅਤੇ ਉਹ ਇਸ ਸੰਬੰਧਿਤ ਵਧੇਰੇ ਜਾਣਕਾਰੀ ਇਕਠੀ ਕਰ ਰਿਹਾ ਹੈ , ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਗਏ ਹਨ |
2.. ਅਮਰੀਕਾ ਦੇ ਲੂਸੀਆਨਾ ਸੂਬੇ ਵਿਚ ਹਾਈ ਅਲਰਟ ਜਾਰੀ - ਜਲਦ ਹੀ ਟਕਰਾ ਸਕਦਾ ਹੈ ਬੈਰੀ ਤੂਫ਼ਾਨ
ਅਮਰੀਕਾ ਦੇ ਲੂਸੀਆਨਾ ਸੂਬੇ ਵਿਚ ਇਨੀ ਦਿਨੀਂ ਮੌਸਮ ਦੇ ਹਾਲਾਤ ਬਹੁਤ ਨਾਜ਼ੁਕ ਬਣੇ ਹੋਏ ਹਨ , ਜਿਸਨੂੰ ਦੇਖਦੇ ਹੋਏ ਸੂਬੇ ਦੇ ਗਵਰਨਰ ਵਲੋਂ ਐਮਰਜੈਂਸੀ ਦਾ ਐਲਾਨ ਕੀਤਾ ਗਿਆ ਹੈ , ਇਕ ਖ਼ਤਰਨਾਕ ਤੂਫ਼ਾਨ ਬੈਰੀ ਜਲਦ ਹੀ ਸੂਬੇ ਦੇ ਸਮੁੰਦਰੀ ਇਲਾਕਿਆਂ ਨਾਲ ਟਕਰਾ ਸਕਦਾ ਹੈ , ਇਸ ਤੋਂ ਪਹਿਲਾ ਮੀਂਹ ਨਾਲ ਵੀ ਹਾਲਾਤ ਬੁਰੇ ਬਣੇ ਹੋਏ ਹਨ ਓਥੇ ਹੀ ਯੂ. ਐੱਸ. ਨੈਸ਼ਨਲ ਹਰੀਕੇਨ ਸੈਂਟਰ (ਐਨਐਚਸੀ) ਨੇ ਕਿਹਾ ਹੈ ਕਿ ਤੂਫਾਨ ਬੈਰੀ ਸ਼ੁੱਕਰਵਾਰ ਦੀ ਰਾਤ ਜਾਂ ਸ਼ਨੀਵਾਰ ਦੀ ਰਾਤ ਤਕ ਤਬਾਹੀ ਮਚਾ ਸਕਦਾ ਹੈ , ਮੌਸਮ ਵਿਭਾਗ ਨੇ ਸੰਭਾਵਨਾ ਜਤਾਈ ਹੈ ਕਿ ਇਸਦਾ ਕੇਂਦਰ ਲੁਈਸਿਆਨਾ ਦੇ ਤੱਟ ਦੇ ਨੇੜੇ ਹੋਵੇਗਾ ਜਿਸਦਾ ਤੋਂ ਬਾਅਦ ਬਚਾਅ ਕਰਮੀ ਤੈਨਾਤ ਕੀਤੇ ਗਏ ਹਨ |
ਸੰਬੰਧਿਤ ਖ਼ਬਰਾਂ
3.. ਕੈਪਟਨ ਅਮਰਿੰਦਰ ਸਿੰਘ ਦਾ ਵੱਡਾ ਬਿਆਨ - ਜਲਦ ਹੋਵੇਗਾ ਸਤਲੁਜ ਯਮੁਨਾ ਲਿੰਕ ਨਹਿਰ ਦਾ ਮੁੱਦਾ ਹੱਲ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਸਤਲੁਜ ਯਮੁਨਾ ਲਿੰਕ ਨਹਿਰ ਦੇ ਮੁੱਦੇ ਉੱਤੇ ਸੁਪਰੀਮ ਕੋਰਟ ਦੁਆਰਾ ਦਿੱਤੇ ਗਏ ਹੁਕਮਾਂ ਦਾ ਸਵਾਗਤ ਕੀਤਾ ਹੈ , ਉਨ੍ਹਾਂ ਨੇ ਕਿਹਾ ਕਿ ਐਸ .ਵਾਈ.ਐੱਲ ਮਾਮਲਿਆਂ ਦਾ ਛੇਤੀ ਹੱਲ ਕੀਤਾ ਜਾਵੇਗਾ ਅਤੇ ਪੰਜਾਬ ਹਰਿਆਣਾ ਦੋਵੇਂ ਸੂਬਿਆਂ ਦੇ ਉੱਚ ਅਧਿਕਾਰੀਆਂ ਦੀ ਕਮੇਟੀ ਕੌਮੀ ਮਾਮਲੇ 'ਚ ਇਕ ਵੱਡਾ ਅਤੇ ਨਿਆਂਪੂਰਨ ਹੱਲ ਕੱਢਣ ਲਈ ਸਫਲ ਹੋਵੇਗੀ , ਉਨ੍ਹਾਂ ਕਿਹਾ ਕਿ ਇਸ ਨਾਲ ਪੰਜਾਬ ਵਿੱਚ ਪਾਣੀ ਦੀ ਕਮੀ ਦੀ ਸਮੱਸਿਆ ਦਾ ਵੀ ਹੱਲ ਹੋਵੇਗਾ , ਜ਼ਿਕਰਯੋਗ ਹੈ ਕਿ ਕਲ ਸੁਪਰੀਮ ਕੋਰਟ ਨੇ ਪੰਜਾਬ ਹਰਿਆਣਾ ਅਤੇ ਕੇਂਦਰ ਨੂੰ ਇਸ ਮੁੱਦੇ ਤੇ ਗੱਲਬਾਤ ਕਰਨ ਦੇ ਹੁਕਮ ਜਾਰੀ ਕੀਤੇ ਸਨ |
4.. ਅੱਜ ਸੁਪਰੀਮ ਕੋਰਟ ਵਿਚ ਕਰਨਾਟਕ ਦੇ ਨਾਟਕ ਤੇ ਤਕਰਾਰ - ਬੀਜੇਪੀ ਕਾਂਗਰਸ ਵਿਧਾਨਸਭਾ ਵਿੱਚ ਆਹਮਣੇ ਸਾਹਮਣੇ
ਭਾਰਤ ਦੇ ਸੁਪਰੀਮ ਕੋਰਟ ਵਿੱਚ ਅੱਜ ਕਰਨਾਟਕ ਦੇ ਰਾਜਨੀਤਕ ਨਾਟਕ ਉੱਤੇ ਲੰਬੀ ਬਹਿਸ ਹੋਈ , ਇਸ ਦੌਰਾਨ ਅਸਤੀਫਾ ਦੇਣ ਵਾਲੇ ਵਿਧਾਇਕਾਂ ਦੇ ਵਕੀਲ ਨੇ ਕਰਨਾਟਕ ਦੇ ਵਿਧਾਨਸਭਾ ਸਪੀਕਰ ਉੱਤੇ ਵੱਡੇ ਦੋਸ਼ ਲਾਏ , ਦੋਸ਼ ਲਗਾਉਂਦੇ ਹੋਏ ਵਕੀਲ ਨੇ ਕਿਹਾ ਕਿ ਸਪੀਕਰ ਵਲੋਂ ਇਸ ਸਾਰੇ ਮਾਮਲੇ ਤੇ ਰਾਜਨੀਤੀ ਖੇਡੀ ਜਾ ਰਹੀ ਹੈ , ਹੁਣ ਸੁਪਰੀਮ ਕੋਰਟ ਨੇ ਹੁਕਮ ਜਾਰੀ ਕੀਤਾ ਹੈ ਕਿ ਸਪੀਕਰ ਮੰਗਲਵਾਰ ਤਕ ਇਸ ਮਾਮਲੇ ਤੇ ਕੋਈ ਫੈਸਲਾ ਨਹੀਂ ਲੈਣਗੇ , ਇਸ ਤੋਂ ਬਾਅਦ ਮੁੱਖ ਮੰਤਰੀ ਕੁਮਾਰਸਵਾਮੀ ਨੇ ਵਿਧਾਨ ਸਭਾ ਵਿੱਚ ਸਪੀਕਰ ਤੋਂ ਬਹੁਮਤ ਸਾਬਤ ਕਰਨ ਲਈ ਸਮਾਂ ਮੰਗਿਆ ਹੈ , ਉਨ੍ਹਾਂ ਨੇ ਕਿਹਾ ਕਿ ਉਹ ਫਲੋਰ ਟੈਸਟ ਲਈ ਤਿਆਰ ਹਨ |
5.. ਹੁਣ ਸੀਰੀਆ ਦੇ ਹਸਪਤਾਲਾਂ ਉੱਤੇ ਹੋਏ ਹਵਾਈ ਹਮਲੇ - ਸਯੁੰਕਤ ਰਾਸ਼ਟਰ ਦੇ ਮੁਖੀ ਨੇ ਕੀਤੀ ਸਖ਼ਤ ਨਿੰਦਾ
ਸੀਰੀਆ ਦੇ ਵਿੱਚ ਹੁਣ ਹਸਪਤਾਲਾਂ ਉੱਤੇ ਹੋਏ ਹਵਾਈ ਹਮਲੇ ਸ਼ੁਰੂ ਹੋ ਗਏ ਹਨ , ਉੱਤਰ ਪੱਛਮੀ ਸੀਰੀਆ ਵਿੱਚ ਹਸਪਤਾਲਾਂ ਉੱਤੇ ਹੋਏ ਹਵਾਈ ਹਮਲਿਆਂ ਦੀ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਂਟੋਨੀ ਗੇਟਰੇਸ ਨੇ ਨਿੰਦਾ ਕੀਤੀ ਹੈ , ਖਬਰਾਂ ਅਨੁਸਾਰ ਇਨ੍ਹਾਂ ਹਮਲਿਆਂ ਵਿੱਚ ਚਾਰ ਸਿਹਤ ਕੇਂਦਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ , ਮਰੀਜ਼ਾਂ ਦੀ ਦੇਖਭਾਲ ਅਤੇ ਰਿਹਾਈ ਸੰਸਥਾਵਾਂ ਦੇ ਸੰਘ ਅਨੁਸਾਰ, ਇਕ ਐਂਬੂਲੈਂਸ ਕੇਂਦਰ, ਮਰਾਟ ਅਲ ਨੂਮਨ ਵਿੱਚ ਇੱਕ ਅਤੇ ਦੋ ਹਸਪਤਾਲਾਂ ਨੂੰ ਨਿਸ਼ਾਨਾ ਬਣਾ ਕੇ ਹਮਲੇ ਕੀਤੇ ਗਏ ਸਨ , ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਂਟੋਨੀ ਗੇਟਰੇਸ ਨੇ ਕਿਹਾ ਕਿ ਵਿਰੋਧੀ ਧਿਰਾਂ ਨੂੰ ਕੌਮਾਂਤਰੀ ਮਨੁੱਖੀ ਕਾਨੂੰਨ ਤਹਿਤ ਆਪਣੀ ਜ਼ਿੰਮੇਵਾਰੀ ਦੀ ਪਾਲਣਾ ਕਰਨੀ ਚਾਹੀਦੀ ਹੈ |
ਹੋਰਨਾਂ ਤੇਜ਼ ਖਬਰਾਂ ਲਈ ਜੁੜੇ ਰਹੇ ਕੈਨੇਡੀਅਨ ਮੀਡੀਆ - ਯੂਨਾਈਟਿਡ ਐਨ ਆਰ ਆਈ ਪੋਸਟ ਦੇ ਨਾਲ |






