ਕੈਨੇਡੀਅਨ ਪੰਜਾਬੀ ਮੀਡੀਆ ਲੈ ਕੇ ਆਉਂਦਾ ਹੈ ਤੁਹਾਡੇ ਲਈ ਤੇਜ਼ ਅਤੇ ਨਿਰਪੱਖ ਖਬਰਾਂ
ਅੱਜ ਦੀਆਂ ਟੌਪ 5 ਖ਼ਬਰਾਂ ( 17-07-2019 )
1.. ਉੱਤਰੀ ਓਨਟਾਰੀਓ ਵਿੱਚ ਆ ਰਿਹਾ ਹੈ ਦੂਸ਼ਤ ਪਾਣੀ - ਫਰਸਟ ਨੇਸ਼ਨ ਵਿੱਚ ਐਮਰਜੈਂਸੀ ਦਾ ਐਲਾਨ
ਉਤਰੀ ਉਨਟਾਰੀਓ ਵਿਚ ਫਰਸਟ ਨੇਸ਼ਨ ਨੇ ਪਾਣੀ ਦੀ ਪੂਰਤੀ ਦੀ ਗੁਣਵੱਤਾ ਨੂੰ ਮੱਦੇ ਨਜਰ ਰੱਖਦੇ ਹੋਏ ਐਮਰਜੰਸੀ ਦੀ ਸਥਿਤੀ ਦੀ ਘੋਸ਼ਣਾ ਕੀਤੀ ਹੈ , ਇਆਬਾਮੇਟਾਊਂਗ ਫਰਸਟ ਨੇਸ਼ਨ ਚੀਫ ਨੇ ਕਿਹਾ ਕਿ ਇਹ ਕਦਮ ਪਾਣੀ ਸਪਲਾਈ ਦੇ ਵਿਚ ਵਧੇਰੇ ਮਾਤਰਾ ਵਿਚ ਹਾਨੀਕਾਰਨ ਰਸਾਇਣ ਮਜੂਦ ਹੋਣ ਕਾਰਣ ਚੁੱਕਿਆ ਗਿਆ ਹੈ , ਕਲੋਰੀਨ ਜਿਹੇ ਉਪ-ਉਤਪਾਦਾਂ ਦੇ ਪ੍ਰਕਿਰਤਕ ਪਦਾਰਥਾਂ ਨਾਲਮਿਲਾਵਟ ਹੋਣ ਕਰਕੇ ਪਾਣੀ ਦੂਸ਼ਿਤ ਹੋ ਰਿਹਾ ਹੈ , ਇਸ ਦੂਧਿਤ ਪਾਣੀ ਨਾਲ ਕੈਂਸਰ ਦਾ ਖਤਰਾ ਹੋਣ ਸੀ ਸਭਵਣਾ ਹੈ ਜਿਸ ਕਾਰਣ ਇਹ ਵੱਡਾ ਫੈਸਲਾ ਲਿਆ ਗਿਆ ਹੈ |
2.. ਟਰੰਪ ਨੇ ਕੀਤੀ ਮਹਿਲਾ ਐਮਪੀ ਤੇ ਭੱਦੀ ਟਿੱਪਣੀ - ਸੰਸਦ ਦੇ ਹੇਠਲੇ ਹਾਊਸ ਨੇ ਕੀਤੀ ਨਿਖੇਧੀ
ਟਰੰਪ ਵਲੋਂ ਮਹਿਲਾ ਐਮਪੀ ਤੇ ਕੀਤੀ ਭੱਦੀ ਟਿੱਪਣੀ ਹੁਣ ਸਿਆਸੀ ਮੁੱਦਾ ਬਣਦੀ ਜਾ ਰਹੀ ਹੈ , ਅਮਰੀਕੀ ਸੰਸਦ ਦੇ ਹੇਠਲੇ ਸਦਨ ਹਾਊਸ ਆਫ ਰਿਪਰਜੈਂਟਿਵ ਨੇ ਮੰਗਲਵਾਰ ਨੂੰ ਰਾਸ਼ਟਰਪਤੀ ਟਰੰਪ ਵਲੋਂ ਚਾਰ ਕਾਂਗਰਸੀ ਮਹਿਲਾ ਸਾਂਸਦਾਂ ਦੇ ਰੰਗ ਨੂੰ ਲੈ ਕੇ ਕੀਤੀ ਗਈ ਟਿੱਪਣੀ ਉੱਤੇ ਵੋਟਿੰਗ ਕੀਤੀ ਗਈ ਅਤੇ ਉਨ੍ਹਾਂ ਦੇ ਬਿਆਨ ਦੀ ਨਿਖੇਧੀ ਕੀਤੀ ਗਈ , ਅਮਰੀਕੀ ਰਾਸ਼ਟਰਪਤੀ ਦੀ ਇਸ ਟਿੱਪਣੀ ਉੱਤੇ ਪਹਿਲਾ ਕੈਨੇਡਾ ਦੇ ਰਾਜਨੇਤਾ ਵੀ ਆਪਣੇ ਬਿਆਨ ਦੇ ਚੁੱਕੇ ਹਨ , ਵਿਰੋਧੀ ਧਿਰ ਇਸ ਮੁੱਦੇ ਨੂੰ 2020 ਰਾਸ਼ਟਰਪਤੀ ਚੋਣਾਂ ਨਾਲ ਜੋੜ ਰਿਹਾ ਹੈ |
ਸੰਬੰਧਿਤ ਖ਼ਬਰਾਂ
3.. ਕੈਪਟਨ ਲੈ ਸਕਦੇ ਨੇ ਸਿੱਧੂ ਦੇ ਅਸਤੀਫੇ ਤੇ ਫੈਸਲਾ - ਸਿੱਧੂ ਦਾ ਸਿਆਸੀ ਕਰੀਅਰ ਸਵਾਲਾਂ ਦੇ ਘੇਰੇ ਵਿੱਚ
ਪੰਜਾਬ ਦੇ ਵੱਡੇ ਕਾਂਗਰਸੀ ਨੇਤਾ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਕੈਬਿਨੇਟ ਤੋਂ ਅਸਤੀਫਾ ਦੇਣ ਵਾਲੇ ਨਵਜੋਤ ਸਿੰਘ ਸਿਧੁ ਦੇ ਸਿਆਸੀ ਕਰੀਅਰ ਦਾ ਅੱਜ ਅਹਿਮ ਦਿਨ ਹੈ , ਉਨ੍ਹਾਂ ਦੇ ਅੱਗੇ ਦੇ ਸਿਆਸੀ ਕਰੀਅਰ ਉੱਤੇ ਅੱਜ ਵੱਡਾ ਫੈਸਲਾ ਲਿਆ ਜਾ ਸਕਦਾ ਹੈ , ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਉਨ੍ਹਾਂ ਦੇ ਅਸਤੀਫੇ ਉੱਤੇ ਫੈਸਲਾ ਕਰਨਗੇ , ਸੂਤਰਾਂ ਦੀ ਮੰਨੀਏ ਤਾਂ ਕੈਪਟਨ ਅਮਰਿੰਦਰ ਸਿੰਘ ਇਸ ਵਾਰ ਸਿੱਧੂ ਨੂੰ ਕਿਸੇ ਵੀ ਤਰ੍ਹਾਂ ਦੁ ਰਾਹਤ ਦੇਣ ਦੇ ਮੂਡ ਵਿੱਚ ਨਹੀਂ ਹਨ , ਸਿੱਧੂ ਉੱਤੇ ਫੈਸਲੇ ਲੈਣ ਤੋਂ ਪਹਿਲਾ ਕੈਪਟਨ ਦਿੱਲੀ ਹਾਈਕਮਾਂਡ ਨਾਲ ਗੱਲ ਕਰਨਗੇ , ਇਸ ਤੋਂ ਸਾਫ ਹੈ ਕਿ ਜੋ ਵੀ ਫੈਸਲਾ ਹੋਵੇਗਾ ਉਸ ਤੋਂ ਇਹ ਸਾਫ ਹੋਵੇਗਾ ਕਿ ਹਾਈਕਮਾਂਡ ਦਾ ਸਿੱਧੂ ਉੱਤੇ ਕੀ ਸਟੈਂਡ ਹੈ |
4.. ਕਰਨਾਟਕ ਉੱਤੇ ਸੁਪਰੀਮ ਕੋਰਟ ਦਾ ਫੈਸਲਾ - ਕੱਲ ਹੋਵੇਗਾ ਵਿਧਾਨਸਭਾ ਵਿੱਚ ਬਹੁਮਤ ਦਾ ਪ੍ਰਦਰਸ਼ਨ
ਕਰਨਾਟਕ ਵਿੱਚ ਬੀਤੇ ਦੋ ਹਫਤਿਆਂ ਤੋਂ ਜਾਰੀ ਹੋਏ ਰਾਜਨੀਤਕ ਘਮਾਸਾਨ ਹੁਣ ਆਪਣੇ ਅੰਤ ਤਕ ਪਹੁੰਚਦਾ ਦਿਸ ਰਿਹਾ ਹੈ , ਇਥੇ ਬੀਜੇਪੀ ਕਾਂਗਰਸ ਵਿੱਚ ਸਿੱਧੀ ਲੜਾਈ ਚਲ ਰਹੀ ਹੈ , ਬੁੱਧਵਾਰ ਨੂੰ ਸੁਪਰੀਮ ਕੋਰਟ ਨੇ ਇਸ ਮਾਮਲੇ ਵਿੱਚ ਆਪਣਾ ਫ਼ੈਸਲਾ ਸੁਣਾਇਆ ਅਤੇ ਬਾਗੀ ਵਿਧਾਇਕਾਂ ਦੀ ਅਸਤੀਫੇ ਉੱਤੇ ਫੈਸਲਾ ਲੈਣ ਲਈ ਵਿਧਾਨ ਸਭਾ ਸਪੀਕਰ ਰਮੇਸ਼ ਕੁਮਾਰ ਨੂੰ ਖੁੱਲ੍ਹੀ ਛੁੱਟੀ ਦੇ ਦਿੱਤੀ ਹੈ , ਹਾਲਾਂਕਿ, ਇਸ ਦੇ ਫੈਸਲੇ ਨਾਲ ਅਦਾਲਤ ਨੇ ਇਹ ਵੀ ਕਿਹਾ ਕਿ ਫਲੋਰ ਟੈਸਟ ਵਿੱਚ ਸ਼ਾਮਲ ਹੋਣ ਲਈ ਅਸਤੀਫਾ ਦੇਣ ਵਾਲੇ ਵਿਧਾਇਕਾਂ ਨੂੰ ਮਜ਼ਬੂਰ ਨਹੀਂ ਕੀਤਾ ਜਾ ਸਕਦਾ , ਹੁਣ ਕੱਲ ਕਰਨਾਟਕ ਵਿਧਾਨਸਭਾ ਵਿੱਚ ਬਹੁਮਤ ਦਾ ਪ੍ਰਦਰਸ਼ਨ ਹੋਵੇਗਾ |
5.. ਇਰਾਨ ਦੀ ਅਮਰੀਕਾ ਨੂੰ ਮੰਗ - ਪਾਬੰਦੀਆਂ ਹਟਾ ਦੋ , ਫਿਰ ਕਰਾਂਗੇ ਤੁਹਾਡੇ ਨਾਲ ਗੱਲਬਾਤ
ਇਰਾਨ ਦੇ ਅਮਰੀਕਾ ਨਾਲ ਚੱਲ ਰਹੇ ਵਿਵਾਦ ਵਿੱਚ ਹੁਣ ਇਰਾਨ ਦੇ ਤੇਵਰ ਨਰਮ ਪੈਂਦੇ ਨਜ਼ਰ ਆ ਰਹੇ ਹਨ , ਇਰਾਨ ਦੇ ਰਾਸ਼ਟਰਪਤੀ ਹੁਸਨ ਰੋਹਾਣੀ ਨੇ ਕਿਹਾ ਕਿ ਜੇ ਅਮਰੀਕਾ ਸਾਰੀਆਂ ਪਾਬੰਦੀਆਂ ਨੂੰ ਹਟਾਉਂਦਾ ਹੈ ਤਾਂ ਅਸੀਂ ਗੱਲਬਾਤ ਲਈ ਤਿਆਰ ਹਾਂ ਪਰ ਅਮਰੀਕਾ ਸਾਨੂੰ ਧਮਕਾਉਣਾ ਬੰਦ ਕਰ ਦੇਵੇ , ਇਰਾਨ ਨੇ ਇਨੀ ਦਿਨੀ ਦਬਾਅ ਸਹਿਣ ਦੀ ਜਗ੍ਹਾ ਜਵਾਬ ਦੇਣ ਦੀ ਨੀਤੀ ਅਪਣਾ ਲਈ ਹੈ , ਇਰਾਨ ਨੇ ਕਿਹਾ ਹੈ ਕਿ ਉਹ ਪ੍ਰਮਾਣੂ ਸਮਝੌਤੇ ਨਾਲ ਜੁੜੇ ਕਿਸੇ ਵੀ ਕਦਮ ਦੇ ਉੱਤੇ ਸਖ਼ਤੀ ਨਾਲ ਜਵਾਬ ਦੇਣਗੇ , ਪਿਛਲੇ ਮਹੀਨੇ ਓਮਾਨ ਦੇ ਖਿੱਤੇ ਵਿੱਚ ਦੋ ਤੇਲ ਟੈੈਂਕਾਂ ਵਿੱਚ ਧਮਾਕੇ ਅਤੇ ਇਰਾਨ ਵਲੋਂ ਅਮਰੀਕੀ ਖੁਫੀਆ ਡਰੌਨ ਨੂੰ ਮਾਰਨ ਤੋਂ ਬਾਅਦ ਦੋਨਾਂ ਦੇਸ਼ਾਂ ਵਿਚਕਾਰ ਤਕਰਾਰ ਵਧੀ ਸੀ |
ਹੋਰਨਾਂ ਤੇਜ਼ ਖਬਰਾਂ ਲਈ ਜੁੜੇ ਰਹੇ ਕੈਨੇਡੀਅਨ ਮੀਡੀਆ - ਯੂਨਾਈਟਿਡ ਐਨ ਆਰ ਆਈ ਪੋਸਟ ਦੇ ਨਾਲ |






