|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਕੈਨੇਡਾ

ਅੱਜ ਦੀਆਂ ਟੌਪ 5 ਖ਼ਬਰਾਂ - ਜਿਨ੍ਹਾਂ ਤੇ ਰਹੇਗੀ ਨਜ਼ਰ ( 18-07-2019 )

ਕੈਨੇਡੀਅਨ ਪੰਜਾਬੀ ਮੀਡੀਆ ਲੈ ਕੇ ਆਉਂਦਾ ਹੈ ਤੁਹਾਡੇ ਲਈ ਤੇਜ਼ ਅਤੇ ਨਿਰਪੱਖ ਖਬਰਾਂ

NRI Post Desk · 2261 ਦਿਨ ਪਹਿਲਾਂ · 3 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਕੈਨੇਡੀਅਨ ਪੰਜਾਬੀ ਮੀਡੀਆ ਲੈ ਕੇ ਆਉਂਦਾ ਹੈ ਤੁਹਾਡੇ ਲਈ ਤੇਜ਼ ਅਤੇ ਨਿਰਪੱਖ ਖਬਰਾਂ

ਅੱਜ ਦੀਆਂ ਟੌਪ 5 ਖ਼ਬਰਾਂ ( 18-07-2019 )

1.. ਕੈਨੇਡਾ ਵਿੱਚ ਮੀਂਹ ਤੋਂ ਬਾਅਦ ਟਰਾਂਟੋ ਦੇ ਹਾਲਾਤ ਖਰਾਬ - ਪਾਣੀ ਨਾਲ ਭਰੀਆਂ ਕਈ ਸੜਕਾਂ

ਭਾਰੀ ਮੀਂਹ ਦੇ ਕਾਰਨ ਗ੍ਰੇਟਰ ਟੋਰਾਂਟੋ ਏਰੀਆ ਦੇ ਵਿਚ ਬਹੁਤ ਸਾਰੇ ਰਸਤਿਆਂ ਉਤੇ ਹੜ੍ਹ ਆਇਆ ਹੋਇਆ ਹੈ ਜਿਸ ਕਾਰਨ ਟੋਰਾਂਟੋ ਟ੍ਰਾੰਸਿਟ ਕਮੀਸ਼ਨ ਨੂੰ ਇਕ ਸਬਵੇਅ ਸਟੇਸ਼ਨ ਬੰਦ ਕਰਨਾ ਪਿਆ , ਬੇਥਰਿਜ ਸੜਕ ਅਤੇ ਬੇਲਫੀਲਡ ਸੜਕ ਦੇ ਵਿਚਕਾਰ ਦੇ ਕਿਪਲਿੰਗ ਐਵੇਨਿਊ ਅਤੇ ਕਿਪਲਿੰਗ ਦੇ ਹਾਈਵੇ 401 ਨੂੰ ਬੰਦ ਕਰ ਦਿੱਤਾ ਗਿਆ ਹੈ , ਇਸ ਦੇ ਨਾਲ ਹੀ ਐਲਨ ਸੜਕ ਦੇ ਐਗਲਿੰਟਨ ਐਵੇਨਿਊ ਅਤੇ ਬ੍ਲੈਕ ਕ੍ਰੀਕ ਡਰਾਈਵ ਵੀ ਇਸ ਮੀਂਹ ਹੜ੍ਹ ਨਾਲ ਪ੍ਰਭਾਵਿਤ ਹੋਏ ਹਨ, ਇਹ ਦੋਵੇਂ ਖੇਤਰ ਐਗਲਿੰਟਨ ਕ੍ਰਾਸਟਾਊਨ ਕੰਸਟ੍ਰਕਸ਼ਨ ਪ੍ਰੋਜੈਕਟ ਨਾਲ ਜੁੜੇ ਹਨ।

2.. ਔਰਤ ਸਾਂਸਦਾਂ ਉੱਤੇ ਕੀਤੀ ਟਿੱਪਣੀ ਤੇ ਬੋਲੇ ਟਰੰਪ - ਮੈਂ ਇਸ ਲੜਾਈ ਦਾ ਆਨੰਦ ਲੈ ਰਿਹਾ ਹਾਂ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਔਰਤ ਸਾਂਸਦਾਂ ਉੱਤੇ ਇਕ ਟਿੱਪਣੀ ਕੀਤੀ ਗਈ ਸੀ ਜਿਸ ਨੂੰ ਹੁਣ ਊਨਾ ਦੇ ਵਿਰੋਧੀ ਮੁਖ ਮੁੱਦਾ ਬਣੇ ਕੇ ਟਰੰਪ ਨੂੰ ਘੇਰ ਰਹੇ ਹਨ , ਇਸ ਮਾਮਲੇ ਤੇ ਹੁਣ ਟਰੰਪ ਨੇ ਵੀ ਜਵਾਬ ਦਿੱਤਾ ਹੈ , ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਬੁੱਧਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਟਵਿੱਟਰ 'ਤੇ ਨਸਲੀ ਟਿੱਪਣੀਆਂ ਦੁਆਰਾ ਸ਼ੁਰੂ ਕੀਤੀ ਗਈ ਲੜਾਈ' ਬਹੁਤ ਮਜੇਦਾਰ ਬਣ ਗਈ ਹੈ ਅਤੇ ਉਹ ਇਸ ਲੜਾਈ ਦਾ ਆਨੰਦ ਲੈ ਰਹੇ ਹਨ , ਟਰੰਪ ਦਾ ਇਹ ਜਵਾਬ ਉਸ ਟਿੱਪਣੀ ਤੇ ਆਇਆ ਹੈ ਜਿਸ ਵਿਚ ਉਨ੍ਹਾਂ ਨੇ ਚਾਰ ਡੈਮੋਕਰੇਟਿਕ ਕਾਂਗਰਸ ਐਮਪੀ ਨੂੰ ਕਿਹਾ ਸੀ ਕਿ ਉਹ ਆਪਣੇ ਦੇਸ਼ ਵਾਪਸ ਪਰਤ ਕੇ ਪਹਿਲਾ ਆਪਣੇ ਦੇਸ਼ ਨੂੰ ਠੀਕ ਕਰਨ |

ਸੰਬੰਧਿਤ ਖ਼ਬਰਾਂ

3.. ਸਿੱਧੂ ਦੇ ਅਸਤੀਫੇ ਤੇ ਫਸੇ ਕੈਪਟਨ ਅਮਰਿੰਦਰ ਸਿੰਘ - ਕਈ ਮੰਤਰੀ ਬਣ ਰਹੇ ਹਨ ਇਸ ਮੁੱਦੇ ਤੇ ਦਬਾਅ

ਪੰਜਾਬ ਦੇ ਕੈਬਿਨਟ ਮੰਤਰੀ ਨਵਜੋਤ ਸਿੰਘ ਸਿਧੂ ਦੇ ਅਸਤੀਫੇ ਦੇ ਮੁੱਦੇ ਉੱਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਾਫੀ ਦੁਚਿਤੀ ਵਿੱਚ ਫਸੇ ਹੋਏ ਹਨ , ਕਾਂਗਰਸ ਹਾਈਕਮਾਂਡ ਨਾਲ ਗੱਲਬਾਤ ਕਰਨ ਦੇ ਬਾਵਜੂਦ ਵੀ ਕੈਪਟਨ ਅਮਰਿੰਦਰ ਸਿੰਘ ਨੇ ਹੁਣ ਤੱਕ ਇਸ ਉੱਤੇ ਕੋਈ ਫੈਸਲਾ ਨਹੀਂ ਕੀਤਾ ਹੈ , ਸੂਤਰਾਂ ਅਨੁਸਾਰ ਸੰਭਾਵਨਾ ਹੈ ਕਿ ਉਹ ਅੱਜ ਸ਼ਾਮ ਨੂੰ ਇਸ ਉੱਤੇ ਕੋਈ ਫੈਸਲਾ ਲੈਣਗੇ , ਮੁੱਖ ਮੰਤਰੀ ਉੱਤੇ ਸਿੱਧੂ ਦੇ ਅਸਤੀਫੇ ਨੂੰ ਲੈ ਕੇ ਕਈ ਹੋਰ ਕੈਬਿਨੇਟ ਮੰਤਰੀਆਂ ਦੇ ਦਬਾਅ ਦੀ ਖਬਰ ਵੀ ਸਾਹਮਣੇ ਆਈ ਹੈ , ਜਿਸ ਤੋਂ ਬਾਅਦ ਸਾਫ ਹੈ ਕਿ ਕੈਪਟਨ ਲਈ ਇਹ ਫੈਸਲਾ ਕਾਫੀ ਵੱਡਾ ਹੋਵੇਗਾ |

4.. ਕਰਨਾਟਕ ਵਿੱਚ ਸਰਕਾਰ ਦਾ ਬਹੁਮਤ ਪ੍ਰੀਖਣ ਅੱਜ - ਫਲੋਰ ਟੈਸਟ ਤੋਂ ਪਹਿਲਾ ਭਿੜੇ ਬੀਜੇਪੀ ਕਾਂਗਰਸ

ਕਰਨਾਟਕ ਵਿੱਚ ਬੀਤੇ ਦੋ ਹਫਤਿਆਂ ਤੋਂ ਜਾਰੀ ਹੋਏ ਰਾਜਨੀਤਕ ਘਮਾਸਾਨ ਹੁਣ ਆਪਣੇ ਅੰਤ ਤਕ ਪਹੁੰਚ ਗਿਆ ਹੈ , ਇਥੇ ਬੀਜੇਪੀ ਕਾਂਗਰਸ ਵਿੱਚ ਸਿੱਧੀ ਲੜਾਈ ਚਲ ਰਹੀ ਹੈ ,ਕਰਨਾਟਕ ਵਿਧਾਨ ਸਭਾ ਵਿਚ ਕੁਮਾਰਸਵਾਮੀ ਸਰਕਾਰ ਦੇ ਵਿਸ਼ਵਾਸ ਵੋਟ 'ਤੇ ਇਕ ਲੰਬੀ ਬਹਿਸ ਚੱਲ ਰਹੀ ਹੈ. ਇਸੇ ਦੌਰਾਨ, ਭਾਜਪਾ ਨੇਤਾ ਬੀਐਸ ਯੇਦੀਯੁਰੱਪਾ ਨੇ ਕਿਹਾ ਕਿ ਫਲੋਰ ਟੈਸਟ ਬਿਨਾਂ ਦੇਰ ਕੀਤੇ ਭਾਸ਼ਣਾਂ ਦੇ ਬਿਨਾਂ ਕੀਤਾ ਜਾਣਾ ਚਾਹੀਦਾ ਹੈ , ਇਸ ਸਮੇਂ ਦੌਰਾਨ ਕਾਂਗਰਸ ਦੇ ਕਈ ਵਿਧਾਇਕ ਵਿਧਾਨਸਭਾ ਵਿੱਚ ਨਹੀਂ ਪੁੱਜੇ ਹਨ ਜਿਸ ਤੋਂ ਸਾਫ ਹੈ ਕਿ ਕੁਮਾਰਸਵਾਮੀ ਸਰਕਾਰ ਕਿਸੇ ਵੀ ਸਮੇਂ ਡਿੱਗ ਸਕਦੀ ਹੈ |

5.. ਜਪਾਨ ਦੀ ਪ੍ਰਸਿੱਧ ਬਿਲਡਿੰਗ ਵਿੱਚ ਭਿਆਨਕ ਅੱਗ - 24 ਲੋਕਾਂ ਦੀ ਮੌਤ , 35 ਤੋਂ ਜਿਆਦਾ ਜ਼ਖਮੀ

ਜਪਾਨ ਦੇ ਕਿਓਟੋ ਵਿਚ ਮਸ਼ਹੂਰ ਐਨੀਮੇਸ਼ਨ ਸਟੂਡੀਓ ਵਿਚ ਲੱਗੀ ਅੱਗ ਦੇ ਕਾਰਨ ਮਰਨ ਵਾਲਿਆਂ ਦੇ ਅੰਕੜੇ ਲਗਾਤਾਰ ਵਧ ਰਹੇ ਹਨ , ਅੱਗ ਦੀ ਝਪੇਟ ਵਿੱਚ ਆਉਣ ਨਾਲ ਹੁਣ ਤੱਕ 24 ਲੋਕਾਂ ਦੀ ਮੌਤ ਹੋ ਗਈ ਹੈ, ਜਦੋਂ ਕਿ 35 ਤੋਂ ਵੱਧ ਲੋਕ ਜ਼ਖ਼ਮੀ ਦੱਸ ਰਹੇ ਹਨ, ਸਾਹਮਣੇ ਆ ਰਿਹਾ ਜਾਣਕਾਰੀ ਦੇ ਅਨੁਸਾਰ ਹਾਦਸਾ ਉਦੋਂ ਹੋਇਆ ਜਦੋਂ ਅਚਾਨਕ ਇੱਕ ਵਿਅਕਤੀ ਸਟੂਡੀਓ ਦੇ ਅੰਦਰ ਵੜ ਗਿਆ ਅਤੇ ਉਸ ਨੇ ਚਾਰੋ ਪਾਸੇ ਗੈਸਲਿਨ ਛਿੜਕ ਕੇ ਅੱਗ ਲਾ ਦਿੱਤੀ ,ਪੁਲਿਸ ਨੇ ਦੋਸ਼ੀ ਨੂੰ ਹਿਰਾਸਤ ਵਿੱਚ ਲੈ ਲਿਆ ਹੈ , ਮੀਡੀਆ ਰਿਪੋਰਟਾਂ ਮੁਤਾਬਕ ਅੱਗ ਲਗਭਗ 10.30 ਵਜੇ ਲਾਈ ਗਈ ਸੀ |

ਹੋਰਨਾਂ ਤੇਜ਼ ਖਬਰਾਂ ਲਈ ਜੁੜੇ ਰਹੇ ਕੈਨੇਡੀਅਨ ਮੀਡੀਆ - ਯੂਨਾਈਟਿਡ ਐਨ ਆਰ ਆਈ ਪੋਸਟ ਦੇ ਨਾਲ |

🔔 ਕੈਨੇਡਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!