ਕੈਨੇਡੀਅਨ ਪੰਜਾਬੀ ਮੀਡੀਆ ਲੈ ਕੇ ਆਉਂਦਾ ਹੈ ਤੁਹਾਡੇ ਲਈ ਤੇਜ਼ ਅਤੇ ਨਿਰਪੱਖ ਖਬਰਾਂ
ਅੱਜ ਦੀਆਂ ਟੌਪ 5 ਖ਼ਬਰਾਂ ( 24-04-2019 )
1.. ਫਿਲੀਪੀਨਜ਼ ਦੀ ਕੈਨੇਡਾ ਨੂੰ ਯੁੱਧ ਛੇੜਣ ਦੀ ਧਮਕੀ - ਇਕ ਹਫਤੇ ਵਿੱਚ ਕੂੜੇ ਦੇ ਜਹਾਜ਼ ਵਾਪਸ ਬੁਲਾਉਣ ਲਈ ਕਿਹਾ
ਕੈਨੇਡਾ ਅਤੇ ਫਿਲੀਪੀਨਜ਼ ਵਿੱਚ ਹੁਣ ਇਕ ਨਵਾਂ ਟਕਰਾਅ ਸ਼ੁਰੂ ਹੋ ਗਿਆ ਹੈ , ਫਿਲੀਪੀਨਜ਼ ਦੇ ਰਾਸ਼ਟਰਪਤੀ ਦਾ ਕਹਿਣਾ ਹੈ ਕਿ ਜੇ ਕੈਨੇਡਾ ਅਗਲੇ ਹਫਤੇ ਤੱਕ ਆਪਣੇ ਕੂੜੇ ਦੇ ਜਹਾਜ਼ ਵਾਪਸ ਨਹੀਂ ਬੁਲਾਉਂਦਾ ਤਾਂ ਉਹ "ਯੁੱਧ ਘੋਸ਼ਿਤ ਕਰਨਗੇ" ਅਤੇ ਕੰਟੇਨਰਾਂ ਨੂੰ ਆਪਣੇ ਆਪ ਵਾਪਸ ਭੇਜ ਦੇਣਗੇ , ਫਿਲਪੀਨੋ ਮੀਡੀਆ ਰਿਪੋਰਟ ਕਰ ਰਹੀ ਹੈ ਕਿ ਰੋਡਰੀਗੋ ਡੁੱਟੇਟੇ ਨੇ ਮੰਗਲਵਾਰ ਨੂੰ ਕੈਨੇਡੀਅਨ ਘਰੇਲੂ ਅਤੇ ਇਲੈਕਟ੍ਰਾਨਿਕ ਕੂੜਾ-ਕਰਕਟ ਨਾਲ ਭਰੇ ਸ਼ਿਪਿੰਗ ਕੰਟੇਨਰਾਂ ਬਾਰੇ ਧਮਕੀ ਦਿੱਤੀ ਹੈ ਜੋ ਕਰੀਬ ਛੇ ਸਾਲ ਤੋਂ ਮਨੀਲਾ ਨੇੜੇ ਪੋਰਟ ਵਿੱਚ ਸੜ ਰਹੇ ਹਨ , ਫਿਲੀਪੀਨਜ਼ ਦੇ ਆਮ ਲੋਕ ਲੰਮੇ ਸਮੇਂ ਤੋਂ ਇਸਦਾ ਵਿਰੋਧ ਕਰ ਰਹੇ ਹਨ |
2.. ਭਾਰਤੀ ਚੀਫ ਜਸਟਿਸ ਤੇ ਜਿਨਸੀ ਸੋਸ਼ਣ ਦਾ ਮਾਮਲਾ - ਤਿੰਨ ਮੈਂਬਰੀ ਕਮੇਟੀ 26 ਅਪ੍ਰੈਲ ਨੂੰ ਕਰੇਗੀ ਪਹਿਲੀ ਸੁਣਵਾਈ
ਪਿਛਲੇ ਦਿਨੀਂ ਭਾਰਤੀ ਸੁਪਰੀਮ ਕੋਰਟ ਦੇ ਚੀਫ ਜਸਟਿਸ ਤੇ ਜਿਨਸੀ ਸੋਸ਼ਣ ਦਾ ਮਾਮਲਾ ਸਾਹਮਣੇ ਆਇਆ ਸੀ , ਸੁਪਰੀਮ ਕੋਰਟ ਵਿੱਚ ਨੌਕਰੀ ਕਰਨ ਵਾਲੀ ਇਕ ਔਰਤ ਵਲੋਂ ਚੀਫ ਜਸਟਿਸ ਜਸਟਿਸ ਤੇ ਗੰਭੀਰ ਦੋਸ਼ ਲਾਏ ਗਏ ਸਨ , ਹੁਣ ਇਸ ਮਾਮਲੇ ਤੇ ਇਕ ਉੱਚ ਪੱਧਰੀ ਤਿੰਨ ਮੈਂਬਰੀ ਕਮੇਟੀ ਬਣਾਈ ਗਈ ਹੈ , ਸੁਪਰੀਮ ਕੋਰਟ ਦੀ ਅਗਵਾਈ ਹੇਠ, ਜੱਜ ਐਸ.ਏ. ਬੋਬੇਦ, ਕਮੇਟੀ ਦੇਸ਼ ਦੇ ਚੀਫ ਜਸਟਿਸ ਰੰਜਨ ਗੋਗੋਈ ਦੇ ਖਿਲਾਫ ਯੌਨ ਉਤਪੀੜਨ ਦੇ ਦੋਸ਼ਾਂ ਦੀ ਜਾਂਚ ਕਰਨਗੇ , ਇਸ ਕੇਸ ਦੀ ਪਹਿਲੀ ਸੁਣਵਾਈ 26 ਅਪ੍ਰੈਲ ਨੂੰ ਹੋਵੇਗੀ ਅਤੇ ਉੱਚ ਅਦਾਲਤ ਦੇ ਜਨਰਲ ਸਕੱਤਰ ਨੂੰ ਸਾਰੇ ਦਸਤਾਵੇਜ਼ਾਂ ਅਤੇ ਸਮੱਗਰੀ ਨਾਲ ਤਿਆਰ ਰਹਿਣ ਲਈ ਕਿਹਾ ਗਿਆ ਹੈ |
ਸੰਬੰਧਿਤ ਖ਼ਬਰਾਂ
3.. ਪੰਜਾਬ ਲੋਕਸਭਾ ਚੋਣਾਂ ਵਿੱਚ ਸਿਨੇ ਸਟਾਰਾਂ ਦੀ ਐਂਟਰੀ ਨਾਲ ਭਖੀ ਸਿਆਸਤ - ਗੁਰਦਾਸਪੁਰ ਵਿੱਚ ਚੋਣ ਬਣੀ ਰੋਮਾਂਚਕ
ਪੰਜਾਬ ਦੀਆਂ ਸਾਰੀਆਂ 13 ਸੀਟਾਂ ਉੱਤੇ ਸਾਰੀਆਂ ਪਾਰਟੀਆਂ ਨੇ ਆਪਣੇ ਉਮੀਦਵਾਰ ਫਾਈਨਲ ਕਰ ਦਿੱਤੇ ਹਨ , ਗੁਰਦਾਸਪੁਰ ਸੀਟ ਤੋਂ ਭਾਜਪਾ ਨੇ ਸਿਨੇ ਸਟਾਰ ਸੰਨੀ ਦਿਉਲ ਨੂੰ ਮੈਦਾਨ 'ਚ ਉਤਾਰਿਆ ਹੈ , ਉਹ ਕਾਂਗਰਸ ਦੇ ਸੁਨੀਲ ਜਾਖੜ ਦੇ ਖਿਲਾਫ ਚੋਣ ਲੜ ਰਹੇ ਹਨ , ਇਸ ਤੋਂ ਪਹਿਲਾ ਚਾਰ ਵਾਰ ਇਸ ਸੀਟ ਤੋਂ ਬੀਜੇਪੀ ਦੇ ਵਿਨੋਦ ਖੰਨਾ ਮੈਂਬਰ ਪਾਰਲੀਮੈਂਟ ਰਹਿ ਚੁੱਕੇ ਹਨ ਪਰ ਉਨ੍ਹਾਂ ਦੇ ਦੇਹਾਂਤ ਤੋਂ ਬਾਅਦ ਇਹ ਸੀਟ ਭਾਜਪਾ ਦੇ ਹੱਥ ਨਹੀਂ ਆਈ , ਇਸ ਸਮੇਂ ਇਥੋਂ ਕਾਂਗਰਸ ਦੇ ਸੁਨੀਲ ਜਾਖੜ ਸਾਂਸਦ ਹਨ , ਸਨੀ ਦਿਓਲ ਦੇ ਆਉਣ ਨਾਲ ਗੁਰਦਾਸਪੁਰ ਦੇ ਵਿੱਚ ਚੋਣ ਮੁਸ਼ਕਲ ਅਤੇ ਰੋਮਾਂਚਕ ਬਣ ਗਈ ਹੈ |
4.. ਸ਼੍ਰੀਲੰਕਾ ਬਲਾਸਟ ਵਿੱਚ ਵੱਡਾ ਖੁਲਾਸਾ - ਭਾਰਤੀ ਏਜੰਸੀਆਂ ਨੇ ਧਮਾਕਿਆਂ ਤੋਂ ਪਹਿਲਾ ਸ਼੍ਰੀਲੰਕਾ ਸਰਕਾਰ ਨੂੰ ਕੀਤਾ ਸੀ ਅਲਰਟ
ਸ਼੍ਰੀਲੰਕਾ ਦੇ ਵਿੱਚ ਈਸਟਰ ਤੇ ਹੋਏ ਬੰਬ ਧਮਾਕਿਆਂ ਵਿੱਚ ਹੁਣ ਵੱਡਾ ਖੁਲਾਸਾ ਹੋਇਆ ਹੈ ,ਹੁਣ ਖ਼ਬਰ ਸਾਹਮਣੇ ਆਈ ਹੈ ਕਿ ਸ਼੍ਰੀ ਲੰਕਾ ਦੇ ਅਧਿਕਾਰੀਆਂ ਨੂੰ ਐਤਵਾਰ ਨੂੰ ਭਾਰਤੀ ਖੁਫੀਆ ਏਜੰਸੀਆਂ ਨੇ ਹਮਲਿਆਂ ਬਾਰੇ ਪਹਿਲਾਂ ਹੀ ਚੇਤਾਵਨੀ ਦਿੱਤੀ ਸੀ , ਸੂਤਰਾਂ ਨੇ ਸਿੱਧੇ ਤੌਰ 'ਤੇ ਇਸ ਮਾਮਲੇ ਬਾਰੇ ਨਿਊਜ਼ ਏਜੰਸੀ ਨੂੰ ਦੱਸਿਆ ਕਿ ਭਾਰਤੀ ਖੁਫੀਆ ਏਜੰਸੀ ਦੇ ਅਧਿਕਾਰੀਆਂ ਨੇ ਸ਼੍ਰੀਲੰਕਾ ਦੇ ਅਧਿਕਾਰੀਆਂ ਨੂੰ ਦੋ ਘੰਟੇ ਪਹਿਲਾਂ ਹੀ ਅੱਤਵਾਦੀ ਹਮਲਿਆਂ ਦੇ ਬਾਰੇ ਚਿਤਾਵਨੀ ਦਿੱਤੀ ਸੀ ਪਰ ਸ਼੍ਰੀਲੰਕਾ ਸਰਕਾਰ ਨੇ ਇਸ ਮਾਮਲੇ ਵਾਲ ਕੋਈ ਧਿਆਨ ਨਹੀਂ ਦਿੱਤਾ ਸੀ , ਜਿਸ ਤੋਂ ਬਾਅਦ ਇਹ ਸਾਰੀ ਘਟਨਾ ਵਾਪਰੀ , ਹੁਣ ਤੱਕ ਇਸ ਘਟਨਾ ਵਿੱਚ 357 ਲੋਕ ਦੀ ਮੌਤ ਹੋ ਚੁੱਕੀ ਹੈ |
5.. ਕੈਨੇਡਾ ਦੇ ਪ੍ਰਿੰਸ ਐਡਵਰਡ ਆਈਲੈਂਡ ਦੇ ਚੋਣ ਨਤੀਜੇ ਆਏ , ਵੋਟਰਾਂ ਵਲੋਂ ਘੱਟ ਗਿਣਤੀ ਪੀਸੀ ਨੂੰ ਵੋਟਿੰਗ
ਫ਼ੈਡਰਲ ਚੋਣਾਂ ਤੋਂ ਪਹਿਲਾ ਪ੍ਰਿੰਸ ਐਡਵਰਡ ਆਈਲੈਂਡ ਟੋਰੀਸ ਨੂੰ ਪ੍ਰਿੰਸ ਐਡਵਰਡ ਆਈਲੈਂਡ ਦੀਆਂ ਚੋਣਾਂ ਵਿੱਚ ਵੱਡੀ ਲੀਡ ਪ੍ਰਾਪਤ ਹੋਈ ਹੈ , ਮੰਗਲਵਾਰ ਨੂੰ ਹੋਣ ਵਾਲੀਆਂ ਚੋਣਾਂ ਦੇ ਵਿੱਚ ਟੋਰੀਸ ਨੇ 12 ਸੀਟਾਂ ਜਿੱਤੀਆਂ ਹਨ , ਗ੍ਰੀਨਜ਼ ਨੂੰ ਨੌਂ ਸੀਟਾਂ ਮਿਲੀਆਂ ਜਦਕਿ ਪ੍ਰੀਮੀਅਰ ਵੇਡ ਮੈਕਲੌਕਲਨ ਦੀ ਅਗਵਾਈ ਵਾਲੀ ਮਜੂਦਾ ਲਿਬਰਲ ਸਰਕਾਰ ਨੂੰ ਪੰਜ ਸੀਟਾਂ ਤੇ ਜਿੱਤ ਪ੍ਰਾਪਤ ਹੋਈ ਹੈ , ਇਸ ਤੋਂ ਪਹਿਲਾ ਗ੍ਰੀਨਜ਼ ਨੂੰ ਓਪੀਨੀਅਨ ਸਰਵੇਖਣਾਂ ਵਿੱਚ ਅੱਗੇ ਦਿਖਾਇਆ ਗਿਆ ਸੀ , ਪਰ ਨਤੀਜਿਆਂ ਵਿੱਚ ਕਿਸੇ ਵੀ ਪਾਰਟੀ ਦੀ ਹੁੰਝਾਫੇਰ ਜਿੱਤ ਸਾਹਮਣੇ ਨਹੀਂ ਆਈ ਹੈ |
ਹੋਰਨਾਂ ਤੇਜ਼ ਖਬਰਾਂ ਲਈ ਜੁੜੇ ਰਹੇ ਕੈਨੇਡੀਅਨ ਮੀਡੀਆ - ਯੂਨਾਈਟਿਡ ਐਨ ਆਰ ਆਈ ਪੋਸਟ ਦੇ ਨਾਲ |






