|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਕੈਨੇਡਾ

ਅੱਜ ਦੀਆਂ ਟੌਪ 5 ਖ਼ਬਰਾਂ - ਜਿਨ੍ਹਾਂ ਤੇ ਰਹੇਗੀ ਨਜ਼ਰ ( 19-07-2019 )

ਕੈਨੇਡੀਅਨ ਪੰਜਾਬੀ ਮੀਡੀਆ ਲੈ ਕੇ ਆਉਂਦਾ ਹੈ ਤੁਹਾਡੇ ਲਈ ਤੇਜ਼ ਅਤੇ ਨਿਰਪੱਖ ਖਬਰਾਂ

NRI Post Desk · 2261 ਦਿਨ ਪਹਿਲਾਂ · 3 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਕੈਨੇਡੀਅਨ ਪੰਜਾਬੀ ਮੀਡੀਆ ਲੈ ਕੇ ਆਉਂਦਾ ਹੈ ਤੁਹਾਡੇ ਲਈ ਤੇਜ਼ ਅਤੇ ਨਿਰਪੱਖ ਖਬਰਾਂ

ਅੱਜ ਦੀਆਂ ਟੌਪ 5 ਖ਼ਬਰਾਂ ( 19-07-2019 )

1.. ਕੈਨੇਡਾ ਦੇ ਵਿਰੋਧੀ ਧਿਰ ਦੇ ਨੇਤਾ ਦਾ ਬਿਆਨ - ਜੇ ਸਰਕਾਰ ਬਣੀ ਤਾਂ ਡੇਅਰੀ ਉਤਪਾਦਾਂ ਲਈ ਚੁੱਕਣਗੇ ਵੱਡਾ ਕਦਮ

ਚੋਣਾਂ ਤੋਂ ਪਹਿਲਾ ਕੈਨੇਡਾ ਦਾ ਵਿਰੋਧੀ ਧਿਰ ਲੋਕਾਂ ਨਾਲ ਵੱਡੇ ਵੱਡੇ ਵਾਅਦੇ ਕਰ ਰਿਹਾ ਹੈ , ਕੰਜਰਵੇਟਿਵ ਲੀਡਰ ਐਂਡ੍ਰਿਊ ਸ਼ੀਰ ਨੇ ਕਿਹਾ ਹੈ ਕਿ ਕੈਨੇਡੀਅਨ ਫ਼ੂਡ ਗਾਈਡ ਦਾ ਨਵਾਂ ਸੰਸਕਰਣ ਹੁਣ 'ਆਵਾਜ ਵਿਗਿਆਨ' ਉਤੇ ਆਧਾਰਿਤ ਨਹੀਂ ਹੈ ਅਤੇ ਡੇਅਰੀ ਉਦਯੋਗ ਨੂੰ ਨੁਕਸਾਨ ਪਹੁੰਚ ਸਕਦਾ ਹੈ ਅਤੇ ਜੇਕਰ ਉਹ ਪ੍ਰਧਾਨ ਮੰਤਰੀ ਬਣਦੇ ਹਨ ਤਾਂ ਉਹ ਇਸਦੀ ਸਮੀਖਿਆ ਜ਼ਰੂਰ ਕਰਨਗੇ , ਇਹ ਬਿਆਨ ਸ਼ੀਰ ਨੇ ਸੈਸ੍ਕਤੂਨ ਦੇ ਸਾਲਾਨਾ ਡੇਅਰੀ ਕਿਸਾਨਾਂ ਦੀ ਬੈਠਕ ਵਿਚ ਦਿੱਤਾ ਹੈ, ਜਨਵਰੀ ਦੇ ਵਿਚ 10 ਸਾਲਾਂ ਦੇ ਵਿਚ ਪਹਿਲੀ ਵਾਰ ਕੈਨੇਡਾ ਦੀ ਫ਼ੂਡ ਗਾਈਡ ਨੂੰ ਅਪਡੇਟ ਕੀਤਾ ਗਿਆ ਹੈ |

2.. ਅਮਰੀਕੀ ਰਾਸ਼ਟਰਪਤੀ ਟਰੰਪ ਦਾ ਬਿਆਨ - ਅਮਰੀਕੀ ਜੰਗੀ ਜਹਾਜ਼ ਨੇ ਸੁੱਟਿਆ ਇਰਾਨ ਦਾ ਜਾਸੂਸੀ ਡਰੋਨ

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੱਡਾ ਦਾਅਵਾ ਕੀਤਾ ਹੈ , ਉਨ੍ਹਾਂ ਨੇ ਕਿਹਾ ਹੈ ਕਿ ਹੋਰਮੇਜ਼ ਦੀ ਖਾੜੀ ਵਿੱਚ ਤੈਨਾਤ ਇਕ ਜੰਗੀ ਬੇੜੇ ਨੇ ਇੱਕ ਈਰਾਨੀ ਜਾਸੂਸੀ ਡਰੋਨ ਨੂੰ ਮਾਰ ਦਿੱਤਾ ਹੈ , ਰਾਸ਼ਟਰਪਤੀ ਟਰੰਪ ਨੇ ਵ੍ਹਾਈਟ ਹਾਊਸ ਤੋਂ ਬਿਆਨ ਜਾਰੀ ਕਰਦਿਆਂ ਕਿਹਾ ਕਿ ਜੰਗੀ ਜਹਾਜ਼ ਬੌਕਸਰ ਨੇ ਬਚਾਅ ਦੇ ਲਈ ਕਾਰਵਾਈ ਕੀਤੀ ਹੈ , ਡਰੋਨ ਨਾਲ ਕਰੂ ਦੇ ਮੈਂਬਰਾਂ ਦੀ ਜਾਨ ਜਾਣ ਦਾ ਖਤਰਾ ਸੀ , ਇਸ ਤੋਂ ਬਾਅਦ ਹੁਣ ਈਰਾਨ ਨੇ ਵੀ ਪਲਟਵਾਰ ਕੀਤਾ ਹੈ , ਈਰਾਨ ਦਾ ਕਹਿਣਾ ਹੈ ਕਿ ਅਮਰੀਕਾ ਨੇ ਗਲਤੀ ਨਾਲ ਆਪਣੇ ਹੀ ਡਰੋਨ ਨੂੰ ਮਾਰ ਲਿਆ ਹੈ , ਇਰਾਨ ਨੇ ਆਪਣੇ ਕਿਸੇ ਡਰੋਨ ਦੇ ਮਾਰੇ ਜਾਣ ਤੋਂ ਪੂਰੀ ਤਰ੍ਹਾਂ ਇਨਕਾਰ ਕੀਤਾ ਹੈ |

ਸੰਬੰਧਿਤ ਖ਼ਬਰਾਂ

3.. ਪਾਣੀ ਅਤੇ ਬਿਜਲੀ ਦੇ ਮੁੱਦੇ ਤੇ ਕੈਪਟਨ ਸਰਕਾਰ ਲੈ ਸਕਦੀ ਹੈ ਵੱਡਾ ਫੈਸਲਾ - ਆਮ ਲੋਕਾਂ ਤੇ ਪਵੇਗਾ ਸਿੱਧਾ ਅਸਰ

ਬਿਜਲੀ ਸਬਸਿਡੀ ਦੁਆਰਾ ਪੰਜਾਬ ਦੇ ਖਜ਼ਾਨੇ ਤੇ ਹਰ ਮਹੀਨੇ ਵੱਡਾ ਦਬਾਅ ਪੈਂਦਾ ਹੈ ਇਸਦੇ ਨਾਲ ਹੀ ਧਰਤੀ ਹੇਠਲੇ ਪਾਣੀ ਦੇ ਘਟਣ ਦੀ ਚਿੰਤਾ ਵੀ ਲਗਾਤਰ ਵੱਧ ਰਹੀ ਹੈ , ਇਨਾ ਦੋਵੇਂ ਮੁੱਦਿਆਂ ਨੂੰ ਲੈ ਕੇ ਹੁਣ ਪੰਜਾਬ ਸਰਕਾਰ ਕੋਈ ਵੱਡਾ ਕਦਮ ਚੁੱਕ ਸਕਦੀ ਹੈ ,ਇਸ ਤੇ ਕੋਈ ਵੀ ਨਵੀਂ ਨੀਤੀ ਬਨਣ ਦਾ ਸਿੱਧਾ ਅਸਰ ਆਮ ਲੋਕਾਂ ਅਤੇ ਕਿਸਾਨਾਂ ਤੇ ਪਵੇਗਾ , ਖੇਤੀਬਾੜੀ ਵਿਭਾਗ ਨਵੀਂ ਕਿਸਾਨ ਨੀਤੀ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਜਲਦ ਆਪਣੀ ਰਿਪੋਰਟ ਪੇਸ਼ ਕਰਨ ਵਾਲਾ ਹੈ , ਜਿਸ ਵਿਚ ਇਨ੍ਹਾਂ ਦੋਵਾਂ ਸੰਕਟਾਂ ਨਾਲ ਨਿਪਟਣ ਲਈ ਸੁਝਾਅ ਵੀ ਦਿੱਤੇ ਜਾਣਗੇ |

4.. ਕਰਨਾਟਕ ਵਿਚ ਕਾਂਗਰਸ ਜੇਡੀਐਸ ਦੀ ਜਿੱਦ - ਸੁਪਰੀਮ ਕੋਰਟ ਅਤੇ ਰਾਜਪਾਲ ਦੇ ਹੁਕਮ ਦੀਆ ਉਡ ਰਹੀ ਧੱਜੀਆਂ

ਕਰਨਾਟਕ ਵਿੱਚ ਸਿਆਸੀ ਘਮਸਾਣ ਪਿਛਲੇ 15 ਦਿਨ ਤੋਂ ਜਾਰੀ ਹੈ , ਇਸ ਵਿਚਕਾਰ ਸ਼ੁਕਰਵਾਰ ਨੂੰ ਵਿਧਾਨ ਸਭਾ ਵਿੱਚ ਫਲੋਰ ਟੈਸਟ ਹੋਣਾ ਚਾਹੀਦਾ ਸੀ ਪਰ ਐਚ.ਡੀ. ਕੁਮਾਰਸਵਾਮੀ ਸਰਕਾਰ ਜਿਸ ਤਰੀਕੇ ਨਾਲ ਇਸ ਪ੍ਰਕਿਰਿਆ ਨੂੰ ਅੱਗੇ ਵਧਾ ਰਹੀ ਹੈ ਉਸ ਤੋਂ ਲਗਦਾ ਹੈ ਕਿ ਫਲੋਰ ਟੈਸਟ ਸ਼ੁੱਕਰਵਾਰ ਨੂੰ ਵੀ ਨਹੀ ਹੋਵੇਗਾ , ਰਾਜਪਾਲ ਨੇ ਫਲੋਰ ਟੈਸਟ ਲਈ ਸ਼ੁੱਕਰਵਾਰ ਦੁਪਹਿਰ 1.30 ਵਜੇ ਦੀ ਜੋ ਡੈਡਲਾਈਨ ਦਿੱਤੀ ਸੀ ਉਹ ਵੀ ਖਤਮ ਹੋ ਗਈ ਹੈ , ਇਸ ਤੋਂ ਇਲਾਵਾ ਵੀਰਵਾਰ ਨੂੰ ਹੋਣ ਵਾਲਾ ਫਲੋਰ ਟੈਸਟ ਵੀ ਨਹੀਂ ਹੋ ਸਕਦੀਆਂ ਜਿਸ ਦਾ ਹੁਕਮ ਸੁਪਰੀਮ ਕੋਰਟ ਨੇ ਦਿੱਤਾ ਸੀ |

5.. ਅਫ਼ਗ਼ਾਨਿਸਤਾਨ ਦੀ ਕਾਬੁਲ ਯੂਨੀਵਰਸਿਟੀ ਨੇੜੇ ਵੱਡਾ ਧਮਾਕਾ - 9 ਵਿਦਿਆਰਥੀਆਂ ਦੀ ਮੌਤ , 33 ਜ਼ਖਮੀ

ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਚ ਸ਼ੁਕਰਵਾਰ ਨੂੰ ਇਕ ਵਾਰ ਫਿਰ ਬੰਬ ਧਮਾਕੇ ਨਾਲ ਦਹਿਲ ਉਠੀ , ਇੱਥੇ ਅਫ਼ਗਾਨ ਯੂਨੀਵਰਸਟੀ ਦੇ ਵਿਚ ਇਕ ਵੱਡਾ ਧਮਾਕਾ ਹੋਇਆ , ਇਸ ਦਹਿਸ਼ਤਗਰਦੀ ਹਮਲੇ ਵਿੱਚ ਹੁਣ 9 ਵਿਦਿਆਰਥੀਆਂ ਦੀ ਮੌਤ ਹੋ ਗਈ ਹੈ ਉੱਥੇ ਹੀ 33 ਲੋਕ ਜ਼ਖ਼ਮੀ ਦੱਸੇ ਗਏ ਹਨ , ਅਫਗਾਨਿਸਤਾਨ ਦੇ ਪਬਲਿਕ ਸੁਸਾਇਟੀ ਦੇ ਬੁਲਾਰੇ ਵਾਹਿਦੁੱਲਾਹ ਮਾਇਰ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ , ਅਫਗਾਨ ਸੁਰੱਖਿਆ ਬਲਾਂ ਨੂੰ ਤਾਲਿਬਾਨ ਦਹਿਸ਼ਤਗਰਦਾਂ ਵੱਲੋਂ ਹਰ ਰੋਜ਼ ਹਮਲੇ ਦਾ ਸਾਹਮਣਾ ਕਰਨਾ ਪੈਂਦਾ ਹੈ , ਇਸ ਤੋਂ ਪਹਿਲਾ ਵੀ ਕਈ ਇਲਾਕਿਆਂ ਵਿਚ ਕੱਲ ਧਮਾਕੇ ਹੋਏ ਸਨ |

ਹੋਰਨਾਂ ਤੇਜ਼ ਖਬਰਾਂ ਲਈ ਜੁੜੇ ਰਹੇ ਕੈਨੇਡੀਅਨ ਮੀਡੀਆ - ਯੂਨਾਈਟਿਡ ਐਨ ਆਰ ਆਈ ਪੋਸਟ ਦੇ ਨਾਲ |

🔔 ਕੈਨੇਡਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!