ਕੈਨੇਡੀਅਨ ਪੰਜਾਬੀ ਮੀਡੀਆ ਲੈ ਕੇ ਆਉਂਦਾ ਹੈ ਤੁਹਾਡੇ ਲਈ ਤੇਜ਼ ਅਤੇ ਨਿਰਪੱਖ ਖਬਰਾਂ
ਅੱਜ ਦੀਆਂ ਟੌਪ 5 ਖ਼ਬਰਾਂ ( 20-06-2019 )
1.. ਕੈਨੇਡਾ ਦੀਆਂ ਚੋਣਾਂ ਵਿੱਚ ਪ੍ਰਦੂਸ਼ਣ ਦਾ ਮੁੱਦਾ ਬਣਿਆ ਅਹਿਮ - ਹੁਣ ਕੰਜਰਵੇਟਿਵ ਪਾਰਟੀ ਨੇ ਯੋਜਨਾ ਕੀਤੀ ਜਾਰੀ
ਕੈਨੇਡਾ ਵਿੱਚ ਆਉਣ ਵਾਲੀਆਂ ਫ਼ੇਡਰਲ ਚੋਣਾਂ ਦੌਰਾਨ ਪ੍ਰਦੂਸ਼ਣ ਦਾ ਮੁੱਦਾ ਸਭ ਤੋਂ ਵੱਡਾ ਮੁੱਦਾ ਬਣ ਚੁਕਾ ਹੈ , ਹੁਣ ਆਖਿਰਕਾਰ ਕੰਜ਼ਰਵੇਟਿਵ ਪਾਰਟੀ ਨੇ ਵੀ ਇਸ ਮੁੱਦੇ ਤੇ ਆਪਣੇ ਪੱਤੇ ਖੋਲ ਦਿੱਤੇ ਹਨ , ਕੰਜ਼ਰਵੇਟਿਵ ਪਾਰਟੀ ਦੇ ਲੀਡਰ ਐਂਡਰਿਊ ਸ਼ਿਅਰ ਨੇ ਵੀ ਵਾਤਾਵਰਨ ਸੰਕਟ ਨੂੰ ਧਿਆਨ ਵਿਚ ਰੱਖਦੇ ਹੋਏ ਆਪਣੀ ਪਾਰਟੀ ਦੀ ਨਵੀ ਯੋਜਨਾ ਪੇਸ਼ ਕੀਤੀ ਹੈ , ਇਹ ਯੋਜਨਾ ਕੈਨੇਡਾ ਦੇ ਗ੍ਰੀਨ ਹਾਊਸ ਗੈਸਾਂ ਦੀ ਨਿਕਾਸੀ ਨੂੰ ਮੱਦੇਨਜਰ ਰੱਖਦੇ ਹੋਏ ਬਣਾਈ ਗਈ ਹੈ ,ਇਸਦੇ ਨਾਲ ਹੀ ਸ਼ਿਅਰ ਨੇ ਟਰੂਡੋ ਸਰਕਾਰ ਅਤੇ ਲਿਬਰਲ ਪਾਰਟੀ ਵੱਲੋਂ ਪਾਸ ਕੀਤੇ ਗਏ ਕਾਰਬਨ ਟੈਕਸ ਨੂੰ ਸਿਧਾ ਨਿਸ਼ਾਨਾ ਬਣਾਇਆ |
2.. ਟਰੰਪ ਦੀ ਚੋਣ ਮੁਹਿੰਮ ਨੂੰ ਮਿਲਿਆ ਪਹਿਲੇ ਦਿਨ ਹੀ ਵੱਡਾ ਹੁੰਗਾਰਾ - 24 ਘੰਟਿਆਂ ਵਿੱਚ ਮਿਲੇ 25 ਮਿਲੀਆਂ ਡਾਲਰ
2020 ਅਮਰੀਕੀ ਰਾਸ਼ਟਰਪਤੀ ਚੋਣਾਂ ਵਿੱਚ ਆਪਣੇ ਦਾਅਵੇਦਾਰੀ ਇਕ ਵਾਰ ਫਿਰ ਪੇਸ਼ ਕਰਦੇ ਹੋਏ ਰਾਸ਼ਟਰਪਤੀ ਟਰੰਪ ਨੇ ਫਲੋਰਿਡਾ ਵਿੱਚ ਆਪਣੀ ਮੁਹਿੰਮ ਸ਼ੁਰੂ ਕੀਤੀ ਸੀ , ਰਾਸ਼ਟਰਪਤੀ ਡੌਨਲਡ ਟਰੰਪ ਨੇ ਆਪਣੀ ਮੁਹਿੰਮ ਸ਼ੁਰੂ ਕਰਨ ਦੇ 24 ਘੰਟੇ ਵਿੱਚ ਹੀ 24.8 ਮਿਲੀਅਨ ਡਾਲਰ ਇਕੱਠੇ (ਕਰੀਬ 172 ਕਰੋੜ ਰੁਪਏ) ਇਕੱਠੇ ਕਰ ਲਏ ਹਨ , ਟਰੰਪ ਨੇ ਇਕ ਝਟਕੇ ਵਿੱਚ ਡੇਮੋਕ੍ਰੇਟ੍ਸ ਨੂੰ ਪਿੱਛੇ ਛੱਡ ਦਿੱਤਾ ਹੈ , ਇਸ ਦੌਰਾਨ, ਵਿਰੋਧੀ ਡੈਮੋਕ੍ਰੇਟਿਕ ਪਾਰਟੀ ਦੇ ਤਿੰਨ ਉਮੀਦਵਾਰਾਂ ਨੂੰ ਸਿਰਫ 41 ਤੋਂ 43 ਕਰੋੜ ਰੁਪਏ ਹੀ ਪ੍ਰਾਪਤ ਹੋਏ ਸਨ ਹਾਲਾਂਕਿ, ਅਜੇ ਇਹ ਪਤਾ ਲੱਗਣਾ ਬਾਕੀ ਹੈ ਕਿ ਟਰੰਪ ਨੇ ਇਸ ਰਕਮ ਨੂੰ ਕਿਵੇਂ ਜੁਟਾਇਆ ਹੈ , ਟਰੰਪ ਦੂਜੀ ਵਾਰ ਰਾਸ਼ਟਰਪਤੀ ਉਮੀਦਵਾਰ ਹਨ |
ਸੰਬੰਧਿਤ ਖ਼ਬਰਾਂ
3.. ਪੰਜਾਬ ਕੈਬਿਨੇਟ ਵਿੱਚ ਵਿਵਾਦ ਲਗਾਤਾਰ ਜਾਰੀ - ਹੁਣ ਦੋ ਮੰਤਰੀ ਓਪੀ ਸੋਨੀ ਅਤੇ ਵਿਜੇ ਇੰਦਰ ਸਿੰਗਲਾ ਭਿੜੇ
ਕੈਪਟਨ ਅਤੇ ਵਜ਼ੀਰ ਵਿੱਚ ਲੰਮੇ ਸਮੇ ਤੋਂ ਜੰਗ ਜਾਰੀ ਸੀ ਪਰ ਹੁਣ ਕੈਪਟਨ ਦੇ ਵਜ਼ੀਰ ਆਪਸ ਵਿੱਚ ਵੀ ਭਿੜਨ ਲੱਗੇ ਹਨ , ਕੈਪਟਨ ਅਮਰਿੰਦਰ ਸਿੰਘ ਸਰਕਾਰ ਵਿਚ ਹੁਣ ਇਕ ਨਵਾਂ ਵਿਵਾਦ ਉੱਠਿਆ ਹੈ, ਜਿਸ ਵਿਚ ਸਾਬਕਾ ਸਿੱਖਿਆ ਮੰਤਰੀ ਓ ਪੀ ਸੋਨੀ ਅਤੇ ਨਵੇਂ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੂੰ ਅਧਿਆਪਕਾਂ ਦੇ ਟਰਾਂਸਫਰ ਮਾਮਲੇ ਉੱਤੇ ਆਹਮਣੇ ਸਾਹਮਣੇ ਆ ਗਏ ਹਨ , ਸਿੱਖਿਆ ਵਿਭਾਗ ਛੱਡੇ ਹੋਣ ਤੋਂ ਕੁਝ ਸਮਾਂ ਪਹਿਲਾਂ, ਸੋਨੀ ਨੇ 300 ਅਧਿਆਪਕਾਂ ਦੇ ਤਬਾਦਲੇ ਦੀ ਸਿਫਾਰਸ਼ ਕੀਤੀ ਸੀ ਪਰ ਨਵੇਂ ਸਿੱਖਿਆ ਮੰਤਰੀ ਸਿੰਗਲਾ ਨੇ ਇਨ੍ਹਾਂ ਤਬਦੀਲੀਆਂ ਦੀਆਂ ਸਿਫਾਰਸ਼ਾਂ ਦਾ ਵਿਰੋਧ ਕੀਤਾ ਹੈ , ਜਿਸ ਤੋਂ ਬਾਅਦ ਇਹ ਨਵਾਂ ਵਿਵਾਦ ਸ਼ੁਰੂ ਹੋ ਚੁਕਾ ਹੈ |
4.. ਜੀ 20 ਸਮਿੱਟ ਤੋਂ ਪਹਿਲਾ ਚੀਨੀ ਰਾਸ਼ਟਰਪਤੀ ਪੁੱਜੇ ਉੱਤਰ ਕੋਰੀਆ - ਕਿਮ ਜੋਂਗ ਉਨ ਨਾਲ ਕੀਤੀ ਦੁਵੱਲੀ ਗੱਲਬਾਤ
ਚੀਨ ਦੇ ਰਾਸ਼ਟਰਪਤੀ ਸ਼ੀ ਜ਼ਿਨਪਿਗ ਨੇ ਵੀਰਵਾਰ ਨੂੰ ਉੱਤਰੀ ਕੋਰੀਆ ਦੀ ਰਾਜਧਾਨੀ ਪਾਇਆਂਗਯਾਂਗ ਦੀ ਇਤਿਹਾਸਕ ਯਾਤਰਾ 'ਤੇ ਪਹੁੰਚੇ ਹਨ , ਪਿਛਲੇ 14 ਸਾਲਾਂ ਵਿਚ ਉੱਤਰੀ ਕੋਰੀਆ ਵਿਚ ਪਹੁੰਚਣ ਵਾਲੇ ਉਹ ਪਹਿਲੇ ਚੀਨੀ ਰਾਸ਼ਟਰਪਤੀ ਹਨ , ਇਹ ਕਿਹਾ ਜਾ ਰਿਹਾ ਹੈ ਕਿ ਪਰਮਾਣੂ ਮੁੱਦਿਆਂ ਅਤੇ ਬੰਦਸ਼ਾਂ 'ਤੇ ਜ਼ਿਨਪਿਗ ਅਤੇ ਉੱਤਰੀ ਕੋਰੀਆਈ ਤਾਨਾਸ਼ਾਹ ਵਿਚਕਾਰ ਗੱਲਬਾਤ ਹੋਵੇਗੀ , ਜਿੰਗਪਿਗ ਦੇ ਨਾਲ ਪਤਨੀ ਪੇਂਗ ਲੀਆਨ ਅਤੇ ਵਿਦੇਸ਼ ਮੰਤਰੀ ਵੈਂਗ ਯੀ ਵੀ ਸ਼ਾਮਲ ਹਨ , ਜੀ 20 ਸਮਿੱਟ ਤੋਂ ਪਹਿਲਾ ਚੀਨੀ ਰਾਸ਼ਟਰਪਤੀ ਦਾ ਉੱਤਰ ਕੋਰੀਆ ਪਹੁੰਚਣਾ ਅਮਰੀਕਾ ਨੂੰ ਸਿੱਧਾ ਸੰਦੇਸ਼ ਹੈ ਕਿ ਉੱਤਰ ਕੋਰੀਆ ਨੂੰ ਚੀਨੀ ਮਦਦ ਜਾਰੀ ਰਹੇਗੀ |
5.. ਇਮਰਾਨ ਖਾਨ ਦੀ ਚਿੱਠੀ ਦਾ ਪ੍ਰਧਾਨਮੰਤਰੀ ਮੋਦੀ ਨੇ ਦਿੱਤਾ ਜਵਾਬ - ਅੱਤਵਾਦ ਛੱਡੋ , ਫਿਰ ਕਰਾਂਗੇ ਗੱਲਬਾਤ
ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਲੋਕ ਸਭਾ ਚੋਣਾਂ ਜਿੱਤਣ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਧਾਈ ਦੇਣ ਲਈ ਸੁਨੇਹਾ ਭੇਜਿਆ ਸੀ , ਉਸ ਤੋਂ ਬਾਅਦ 8 ਜੂਨ ਨੂੰ ਉਨ੍ਹਾਂ ਨੇ ਇਕ ਪੱਤਰ ਲਿਖਿਆ ਅਤੇ ਦੋਵਾਂ ਦੇਸ਼ਾਂ ਦਰਮਿਆਨ ਗੱਲਬਾਤ ਲਈ ਅਪੀਲ ਕੀਤੀ ਸੀ , ਹੁਣ ਭਾਰਤ ਨੇ ਇਸਦਾ ਜਵਾਬ ਦਿੱਤਾ ਹੈ , ਜਵਾਬ ਵਿੱਚ, ਪ੍ਰਧਾਨ ਮੰਤਰੀ ਮੋਦੀ ਨੇ ਉਨ੍ਹਾਂ ਨੂੰ ਇਕ ਪੱਤਰ ਲਿਖਿਆ ਹੈ. , ਇਸ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦੋਵਾਂ ਦੇਸ਼ਾਂ ਦੇ ਸਬੰਧਾਂ ਵਿਚ ਸੁਧਾਰ ਹੋ ਸਕਦਾ ਹੈ ਜਦੋਂ ਪਾਕਿਸਤਾਨ ਅੱਤਵਾਦ ਦੇ ਖਿਲਾਫ ਠੋਸ ਕਾਰਵਾਈ ਕਰਕੇ ਦਿਖਾਵੇ , ਭਾਰਤ ਪਹਿਲਾ ਤੋਂ ਇਹੀ ਕਹਿ ਰਿਹਾ ਹੈ ਕਿ ਅੱਤਵਾਦ ਅਤੇ ਗੱਲਬਾਤ ਨਾਲ - ਨਾਲ ਨਹੀਂ ਚਲ ਸਕਦੇ |
ਹੋਰਨਾਂ ਤੇਜ਼ ਖਬਰਾਂ ਲਈ ਜੁੜੇ ਰਹੇ ਕੈਨੇਡੀਅਨ ਮੀਡੀਆ - ਯੂਨਾਈਟਿਡ ਐਨ ਆਰ ਆਈ ਪੋਸਟ ਦੇ ਨਾਲ |






