|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਕੈਨੇਡਾ

ਅੱਜ ਦੀਆਂ ਟੌਪ 5 ਖ਼ਬਰਾਂ - ਜਿਨ੍ਹਾਂ ਤੇ ਰਹੇਗੀ ਨਜ਼ਰ ( 27-07-2019 )

ਕੈਨੇਡੀਅਨ ਪੰਜਾਬੀ ਮੀਡੀਆ ਲੈ ਕੇ ਆਉਂਦਾ ਹੈ ਤੁਹਾਡੇ ਲਈ ਤੇਜ਼ ਅਤੇ ਨਿਰਪੱਖ ਖਬਰਾਂ

NRI Post Desk · 2261 ਦਿਨ ਪਹਿਲਾਂ · 3 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਕੈਨੇਡੀਅਨ ਪੰਜਾਬੀ ਮੀਡੀਆ ਲੈ ਕੇ ਆਉਂਦਾ ਹੈ ਤੁਹਾਡੇ ਲਈ ਤੇਜ਼ ਅਤੇ ਨਿਰਪੱਖ ਖਬਰਾਂ

ਅੱਜ ਦੀਆਂ ਟੌਪ 5 ਖ਼ਬਰਾਂ ( 27-07-2019 )

1.. ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਵਿੱਚ ਜਹਾਜ਼ ਹਾਦਸਾ - 4 ਲੋਕਾਂ ਦੀ ਹੋਈ ਮੌਤ , 5 ਜ਼ਖਮੀ

ਬ੍ਰਿਟਿਸ਼ ਕੋਲੰਬੀਆ ਦੇ ਕੇਂਦਰੀ ਕੋਸਟ ਦੇ ਕੋਲ ਇਕ ਫਲੋਟਜਹਾਜ਼ ਕਰੈਸ਼ ਹੋ ਗਿਆ ਜਿਸਦੇ ਕਾਰਨ 4 ਲੋਕਾਂ ਦੀ ਮੌਤ ਹੋ ਗਈ ਅਤੇ 5 ਹਸਪਤਾਲ ਦੇ ਵਿਚ ਭਰਤੀ ਹਨ, ਸੱਸਣਾ 208 ਫਲੋਟਜਹਾਜ਼ ਪੋਰਟ ਹਾਰ੍ਡੀ ਦੇ ਉੱਤਰੀ ਪਾਸੇ ਤੋਂ 100 ਕਿਲੋਮੀਟਰ ਦੂਰ ਅੱਦੇਨਬਰੋਕ ਟਾਪੂ ਦੇ ਉੱਤੇ ਕਰੀਬ ਰਾਤ ਦੇ 11 ਵਜੇ ਕਰੈਸ਼ ਹੋਇਆ ਕਿਉਕਿ ਉਸ ਵੇਲੇ ਮੌਸਮ ਮੀਹ ਵਾਲਾ ਹੋਇਆ ਪਿਆ ਸੀ ਜਿਸ ਕਾਰਨ ਵਿਜੀਬਿਲਟੀ ਵਿਚ ਬਹੁਤ ਘਟ ਸੀ , ਜੋਇੰਟ ਰੈਸਕਯੁ ਕੋਓਰਡੀਨੇਸ਼ਨ ਸੈਂਟਰ ਦੇ ਮੁਤਾਬਿਕ ਇਸ ਹਾਦਸੇ ਦੇ ਵਿਚ ਬਚੇ 5 ਲੋਕਾਂ ਨੂੰ ਹੇਲੀਕਾਪਟਰ ਦੇ ਰਾਹੀਂ ਪੋਰਟ ਹਾਰ੍ਡੀ ਦੇ ਇਕ ਹਸਪਤਾਲ ਵਿਚ ਲੈ ਜਾਇਆ ਗਿਆ, ਫਿਲਹਾਲ ਮਾਮਲੇ ਦੀ ਜਾਂਚ ਜਾਰੀ ਹੈ |

2.. ਰਾਸ਼ਟਰਪਤੀ ਟਰੰਪ ਦੀ ਵੱਡੀ ਜਿੱਤ - ਸੁਪਰੀਮ ਕੋਰਟ ਨੇ ਕੰਧ ਬਨਾਉਣ ਲਈ ਫ਼ੰਡ ਵਰਤਣ ਦੀ ਦਿੱਤੀ ਇਜਾਜਤ

ਟਰੰਪ ਪ੍ਰਸ਼ਾਸਨ ਲਈ ਇਕ ਚੰਗੀ ਅਤੇ ਰਾਹਤ ਦੀ ਖਬਰ ਆਈ ਹੈ ,ਟਰੰਪ ਪ੍ਰਸ਼ਾਸਨ ਲੰਮੇ ਸਮੇ ਤੋਂ ਮੈਕਸੀਕੋ ਅਮਰੀਕਾ ਸਰਹੱਦ ਤੇ ਕੰਧ ਬਨਾਉਣ ਲਈ ਫੰਡ ਦੀ ਮੰਗ ਕਰ ਰਿਹਾ ਸੀ ਜਿਸ ਵਿੱਚ ਹੁਣ ਊਨਾ ਨੂੰ ਸਫਲਤਾ ਮਿਲੀ ਹੈ , ਦਰਅਸਲ, ਪੈਂਟਾਗਨ ਫੰਡਾਂ ਦੇ ਅਰਬਾਂ ਡਾਲਰ ਹੁਣ ਕੰਧ 'ਤੇ ਇਸਤੇਮਾਲ ਕੀਤੇ ਜਾ ਸਕਦੇ ਹਨ ਜੋ ਮੈਕਸੀਕੋ ਦੀ ਸਰਹੱਦ ਨਾਲ ਲੱਗਦੀ ਹੈ , ਇਹ ਫੈਸਲਾ ਅਮਰੀਕਾ ਦੀ ਸੁਪਰੀਮ ਕੋਰਟ ਨੇ ਦਿੱਤਾ ਹੈ , ਅਦਾਲਤ ਦੇ ਪੰਜ ਕੰਜ਼ਰਵੇਟਿਵ ਜੱਜਾਂ ਨੇ ਸ਼ੁੱਕਰਵਾਰ ਨੂੰ ਚਾਰਾਂ ਠੇਕੇਦਾਰਾਂ ਨੂੰ ਰੱਖਿਆ ਵਿਭਾਗ ਦੇ ਫੰਡਾਂ ਦੀ ਵਰਤੋਂ ਕਰਦਿਆਂ ਕੰਮ ਸ਼ੁਰੂ ਕਰਨ ਦੇ ਆਦੇਸ਼ ਦਿੱਤੇ ਹਨ |

ਸੰਬੰਧਿਤ ਖ਼ਬਰਾਂ

3.. ਲੁਧਿਆਣਾ ਵਿੱਚ ਹਿੰਦੂ ਤਖ਼ਤ ਦੇ ਨੇਤਾਵਾਂ ਨੂੰ ਮਿਲੀ ਜਾਨ ਤੋਂ ਮਾਰਨ ਦਾ ਧਮਕੀ - ਸੁਰੱਖਿਆ ਏਜੰਸੀਆਂ ਵਿੱਚ ਹੜਕੰਪ

ਪੰਜਾਬ ਵਿਚ ਹਿੰਦੂ ਨੇਤਾਵਾਂ ਦੇ ਮਾਰੇ ਜਾਣ ਦੀ ਧਮਕੀ ਤੋਂ ਬਾਅਦ ਸੁਰੱਖਿਆ ਏਜੰਸੀਆਂ ਵਿੱਚ ਹੜਕੰਪ ਮਚ ਗਿਆ ਹੈ , ਸ੍ਰੀ ਹਿੰਦੂ ਤਖ਼ਤ ਦੇ ਪ੍ਰਧਾਨ ਰਾਜੇਸ਼ ਭਾਸਕਰ ਲਾਲੀ , ਮੁੱਖ ਸੂਬਾ ਪ੍ਰਚਾਰਕ ਵਰੁਣ ਮਹਿਤਾ ਅਤੇ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਜਗਜੀਤ ਲੱਕੀ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ , ਇਹ ਧਮਕੀ ਖਾਲਿਸਤਾਨ ਸਮਰਥਕਾਂ ਦੇ ਸਮਰਥਕਾਂ ਦੁਆਰਾ ਭੇਜੀ ਗਈ ਹੈ ,ਸ੍ਰੀ ਹਿੰਦੂ ਤਖ਼ਤ ਦੇ ਸੂਬਾ ਪ੍ਰਚਾਰਕ ਵਰੁਣ ਮਹਿਤਾ ਦੇ ਅਨੁਸਾਰ, ਸਿੱਖ ਫਾਰ ਜਸਟਿਸ ਦੇ ਮੁਖੀ ਗੁਰਪੰਤਵੰਤ ਸਿੰਘ ਪਨੂੰ ਖ਼ਿਲਾਫ਼ ਆਵਾਜ਼ ਚੁੱਕਣ ਤੋਂ ਬਾਅਦ ਉਨ੍ਹਾਂ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ।

4.. ਮਹਾਰਾਸ਼ਟਰ ਵਿੱਚ ਭਾਰੀ ਮੀਂਹ ਦਾ ਫਿਰ ਕਹਿਰ - ਕਈ ਲੋਕ ਫਸੇ , ਆਰਮੀ ਅਤੇ ਐਨਡੀਆਰਐਫ ਮੌਕੇ ਤੇ

ਮਹਾਰਾਸ਼ਟਰ ਦੇ ਕਈ ਇਲਾਕਿਆਂ ਵਿੱਚ ਭਾਰੀ ਮੀਂਹ ਪੈ ਰਹੇ ਹਨ , ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ ਦੌਰਾਨ ਰਾਏਗੜ, ਸਿੰਧੂਦੁਰਗ ਅਤੇ ਰਤਨਾਗਿਰੀ ਲਈ ਓਰੇਂਜ ਅਲਰਟ ਜਾਰੀ ਕੀਤਾ ਹੈ , 27 ਅਤੇ 28 ਜੁਲਾਈ ਨੂੰ ਮੁੰਬਈ, ਨਵੀਂ ਮੁੰਬਈ, ਠਾਣੇ, ਪਾਲਘਰ ਵਿੱਚ ਰੈਡ ਅਲਰਟ ਜਾਰੀ ਕੀਤਾ ਗਿਆ ਹੈ , ਅਗਲੇ ਚਾਰ ਘੰਟਿਆਂ ਵਿੱਚ, ਠਾਣੇ, ਰਾਏਗੜ ਅਤੇ ਮੁੰਬਈ ਵਿੱਚ 50-60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ , ਪ੍ਰਸ਼ਾਸਨ ਨੇ ਲੋਕਾਂ ਨੂੰ ਸਮੁੰਦਰਾਂ ਅਤੇ ਪਾਣੀ ਨਾਲ ਭਰੇ ਇਲਾਕਿਆਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਹੈ , ਇਸ ਅਲਰਟ ਤੋਂ ਬਾਅਦ ਆਰਮੀ ਅਤੇ ਐਨਡੀਆਰਐਫ ਨੂੰ ਤੈਨਾਤ ਕੀਤਾ ਗਿਆ ਹੈ |

5.. ਫਿਲੀਪੀਂਸ ਵਿੱਚ ਪਿਛਲੇ 24 ਘੰਟਿਆਂ ਵਿੱਚ ਤਿੰਨ ਭੁਚਾਲ - 8 ਲੋਕਾਂ ਦੀ ਮੌਤ , 60 ਤੋਂ ਜ਼ਿਆਦਾ ਜ਼ਖਮੀ

ਏਸ਼ੀਆਈ ਦੇਸ਼ ਫਿਲੀਪੀਂਸ ਅੱਜ ਸਵੇਰੇ ਇਕ ਵਾਰ ਫਿਰ ਭੂਚਾਲ ਦੇ ਝਟਕਿਆਂ ਨਾਲ ਕਬ ਉਠਿਆ , ਫਿਲੀਪੀਂਸ ਦੇ ਮੁੱਖ ਲੂਜ਼ਨ ਟਾਪੂ ਦੇ ਉੱਤਰ ਵਿਚ ਬੈਟਨੇਸ ਟਾਪੂ 'ਤੇ ਹੋਏ ਭੁਚਾਲ ਦੇ ਝਟਕਿਆਂ ਵਿਚ ਘੱਟੋ ਘੱਟ ਅੱਠ ਲੋਕ ਮਾਰੇ ਗਏ ਅਤੇ 60 ਹੋਰ ਜ਼ਖਮੀ ਹੋ ਗਏ ਹਨ , ਪਹਿਲੇ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 5.4 ਦੱਸੀ ਗਈ ਹੈ , ਇਹ ਭੂਚਾਲ, 12 ਕਿਲੋਮੀਟਰ ਦੀ ਡੂੰਘਾਈ ਤੇ, ਇਟਬੀਯਤ ਤੋਂ ਸ਼ਹਿਰ ਦੇ ਉੱਤਰ ਪੂਰਬ ਵਿੱਚ 12 ਕਿਲੋਮੀਟਰ ਦੂਰ ਆਇਆ ਸੀ , ਉਸੇ ਖੇਤਰ ਵਿੱਚ ਇੱਕ ਹੋਰ ਭੂਚਾਲ ਤਿੰਨ ਘੰਟੇ ਬਾਅਦ ਆਇਆ। ਇਸ ਤੋਂ ਬਾਅਦ ਸ਼ਨੀਵਾਰ ਨੂੰ ਤੀਜਾ ਭੁਚਾਲ 5.7 ਦੀ ਤੀਬਰਤਾ ਦੇ ਨਾਲ ਆਇਆ।

ਹੋਰਨਾਂ ਤੇਜ਼ ਖਬਰਾਂ ਲਈ ਜੁੜੇ ਰਹੇ ਕੈਨੇਡੀਅਨ ਮੀਡੀਆ - ਯੂਨਾਈਟਿਡ ਐਨ ਆਰ ਆਈ ਪੋਸਟ ਦੇ ਨਾਲ |

🔔 ਕੈਨੇਡਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!