|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਕੈਨੇਡਾ

ਅੱਜ ਦੀਆਂ ਟੌਪ 5 ਖ਼ਬਰਾਂ - ਜਿਨ੍ਹਾਂ ਤੇ ਰਹੇਗੀ ਨਜ਼ਰ ( 25-04-2019 )

ਕੈਨੇਡੀਅਨ ਪੰਜਾਬੀ ਮੀਡੀਆ ਲੈ ਕੇ ਆਉਂਦਾ ਹੈ ਤੁਹਾਡੇ ਲਈ ਤੇਜ਼ ਅਤੇ ਨਿਰਪੱਖ ਖਬਰਾਂ

NRI Post Desk · 2261 ਦਿਨ ਪਹਿਲਾਂ · 3 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਕੈਨੇਡੀਅਨ ਪੰਜਾਬੀ ਮੀਡੀਆ ਲੈ ਕੇ ਆਉਂਦਾ ਹੈ ਤੁਹਾਡੇ ਲਈ ਤੇਜ਼ ਅਤੇ ਨਿਰਪੱਖ ਖਬਰਾਂ

ਅੱਜ ਦੀਆਂ ਟੌਪ 5 ਖ਼ਬਰਾਂ ( 25-04-2019 )

1.. ਰੂਸ ਦੇ ਰਾਸ਼ਟਰਪਤੀ ਪੁਤਿਨ ਅਤੇ ਕਿਮ ਜੋਂਗ ਉਨ ਵਿਚਕਾਰ ਵਾਰਤਾ - ਅਮਰੀਕੀ ਪਾਬੰਦੀਆਂ ਉੱਤੇ ਕੀਤੀ ਗਈ ਗੱਲਬਾਤ

ਕਿਮ ਜੋਗ ਊਨ ਅਤੇ ਵਲਾਦੀਮੀਰ ਪੁਤਿਨ ਅੱਜ ਪੂਰਬੀ ਰੂਸੀ ਸ਼ਹਿਰ ਵਲਾਦੀਵੋਸਟੋਕ ਵਿਚ ਆਪਣੀ ਪਹਿਲੀ ਬੈਠਕ ਕਰ ਰਹੇ ਹਨ , ਇਹ ਪਹਿਲਾ ਮੌਕਾ ਹੈ ਜਦੋਂ 8 ਸਾਲ ਬਾਅਦ ਰੂਸ ਅਤੇ ਉੱਤਰ ਕੋਰੀਆ ਦੇ ਪ੍ਰਮੁੱਖ ਇਕ ਦੂਜੇ ਨਾਲ ਮੁਲਾਕਾਤ ਕਰ ਰਹੇ ਹਨ , ਇਸ ਵਾਰਤਾ ਦਾ ਮੁੱਖ ਮਕਸਦ ਅਮਰੀਕੀ ਪਾਬੰਦੀਆਂ ਦੀ ਕਾਟ ਕੱਢਣਾ ਅਤੇ ਪ੍ਰਮਾਣੂ ਸਮਝੌਤੇ ਤੇ ਨਵੀਂ ਰਣਨੀਤੀ ਅਪਣਾਉਣਾ ਹੈ , ਪੁਤਿਨ ਨੇ ਕਿਹਾ ਕਿ ਉਹ ਵਿਸ਼ਵਾਸ ਕਰਦੇ ਹਨ ਕਿ ਕਿਮ ਦਾ ਦੌਰਾ "ਸਾਡੇ ਦੁਵੱਲੇ ਸਬੰਧਾਂ ਦੀ ਮਜਬੂਤੀ ਵਿੱਚ ਮਦਦ ਕਰੇਗਾ ਅਤੇ ਸਾਨੂੰ ਕੋਰਿਆਈ ਪ੍ਰਾਇਦੀਪ ਦੇ ਹਾਲਾਤ ਦਾ ਨਿਪਟਾਰਾ ਕਰਨ ਲਈ ਨਵੇਂ ਤਰੀਕੇ ਨੂੰ ਸਮਝਣ ਵਿੱਚ ਸਾਡੀ ਮਦਦ ਕਰੇਗਾ |

2.. ਕੈਨੇਡਾ ਦੇ ਸਸਕੈਚਵਨ ਵਿੱਚ ਜੰਗਲੀ ਘਾਹ ਨੂੰ ਲੱਗੀ ਅੱਗ ਹੋਈ ਹੋਰ ਭਿਆਨਕ - ਅੱਗ ਬੁਝਾਉਣ ਵਿੱਚ ਆ ਰਹੀਆਂ ਨੇ ਮੁਸ਼ਕਲਾਂ

ਕੈਨੇਡਾ ਦੇ ਸਸਕੈਚਵਨ ਵਿੱਚ ਜੰਗਲੀ ਘਾਹ ਨੂੰ ਸੋਮਵਾਰ ਤੋਂ ਲੱਗੀ ਅੱਗ ਹੁਣ ਹੋਰ ਵੀ ਭਿਆਨਕ ਹੋ ਚੁੱਕੀ ਹੈ ,ਸਕਾਟੂਨ ਦੇ ਪੱਛਮ ਤੋਂ ਤਕਰੀਬਨ 90 ਕਿਲੋਮੀਟਰ ਪੱਛਮ ਵਾਲੇ - ਬਿਗਗਰ ਦੇ ਉੱਤਰ-ਪੱਛਮ ਦੇ ਸਵੀਗਗ੍ਰਾਸ ਫਸਟ ਨਸ਼ਨ ਤੇ ਇਕ ਹੋਰ ਅੱਗ ਨੇ ਹੁਣ ਤੱਕ ਵੱਡਾ ਨੁਕਸਾਨ ਪਹੁੰਚਾਇਆ ਹੈ , ਫਾਇਰ ਵਿਭਾਗ ਨੇ ਦੱਸਿਆ ਕਿ ਸੋਮਵਾਰ ਦੁਪਹਿਰ ਨੂੰ ਸ਼ਹਿਰ ਦੇ ਨੇੜੇ ਇਕ ਦਿਹਾਤੀ ਖੇਤਰ ਵਿਚ ਲੱਗੀ ਅੱਗ ਹੁਣ ਤਕਰੀਬਨ 1500 ਹੈਕਟੇਅਰ ਦੇ ਖੇਤਰ ਵਿਚ ਫੈਲ ਗਈ ਹੈ , ਇਸ ਖੇਤਰ ਵਿੱਚ ਵੱਡੇ ਪੱਧਰ ਤੇ ਅੱਗ ਬੁਝਾਉਣ ਵਾਲੇ ਦਸਤੇ ਲਗਾਏ ਗਏ ਹਨ ਪਰ ਹੱਲੇ ਤਕ ਅੱਗ ਤੇ ਕਾਬੂ ਨਹੀਂ ਪਾਇਆ ਜਾ ਸਕਿਆ , ਫਿਲਹਾਲ ਬਚਾਅ ਕਾਰਜ ਜਾਰੀ ਹਨ |

ਸੰਬੰਧਿਤ ਖ਼ਬਰਾਂ

3.. ਕੈਪਟਨ ਦੀ ਪੰਜਾਬ ਦੇ ਮੰਤਰੀਆਂ ਨੂੰ ਸਿੱਧੀ ਧਮਕੀ - ਸੀਟਾਂ ਨਾ ਜਿਤਾਈਆਂ ਤਾਂ ਕਰ ਦਿੱਤੇ ਜਾਣਗੇ ਕੈਬਿਨੇਟ ਵਿਚੋਂ ਬਾਹਰ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੋਕ ਸਭਾ ਚੋਣ 2019 ਬਾਰੇ ਇਕ ਵੱਡਾ ਬਿਆਨ ਦਿੱਤਾ ਹੈ , ਉਨ੍ਹਾਂ ਨੇ ਕਿਹਾ ਕਿ ਕਾਂਗਰਸ ਦੇ ਜੋ ਉਮੀਦਵਾਰ ਪੰਜਾਬ ਵਿਚ ਮੰਤਰੀਆਂ ਨਾਲ ਸਬੰਧਤ ਲੋਕਸਭਾ ਸੀਟ ਨਹੀਂ ਜਿੱਤਣਗੇ,ਉਨ੍ਹਾਂ ਮੰਤਰੀਆਂ ਨੂੰ ਕੈਬਨਿਟ ਤੋਂ ਹਟਾ ਦਿੱਤਾ ਜਾਵੇਗਾ , ਇਹ ਫੈਸਲਾ ਪਾਰਟੀ ਹਾਈ ਕਮਾਂਡ ਦੁਆਰਾ ਲਿਆ ਗਿਆ ਹੈ ,ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੂਬੇ ਦੇ ਸਾਰੇ ਕੈਬਨਿਟ ਮੰਤਰੀਆਂ ਨੂੰ ਕਾਂਗਰਸ ਉਮੀਦਵਾਰਾਂ ਦੀ ਜਿੱਤ ਨੂੰ ਸੁਨਿਸ਼ਚਿਤ ਕਰਨਾ ਪਵੇਗਾ , ਹਾਈ ਕਮਾਨ ਦੇ ਫੈਸਲੇ ਦੇ ਅਨੁਸਾਰ ਨਾ ਜਿੱਤਣ ਵਾਲੇ ਮੰਤਰੀਆਂ , ਇੰਚਾਰਜਾਂ ਅਤੇ ਚੋਣ ਪ੍ਰਮੁੱਖਾ ਨੂੰ ਹਟਾ ਦਿੱਤਾ ਜਾਵੇਗਾ |

4.. ਪ੍ਰਧਾਨਮੰਤਰੀ ਮੋਦੀ ਦਾ ਅੱਜ ਵਾਰਾਨਸੀ ਵਿੱਚ ਕਰਨਗੇ ਰੋਡ ਸ਼ੋਅ - ਕਈ ਲੱਖ ਵਰਕਰ ਹੋ ਸਕਦੇ ਹਨ ਸ਼ਾਮਲ

2019 ਵਿਚ ਪ੍ਰਧਾਨਮੰਤਰੀ ਮੋਦੀ ਦੂਜੀ ਵਾਰ ਵਾਰਾਨਸੀ ਤੋਂ ਆਪਣੀ ਨਾਮਜ਼ਦਗੀ ਦਰਜ ਕਰਾਉਣ ਜਾ ਰਹੇ ਹਨ , ਭਾਰਤੀ ਜਨਤਾ ਪਾਰਟੀ ਇਸ ਨਾਮਜ਼ਦਗੀ ਦਾਖ਼ਲ ਨੂੰ ਵੱਡਾ ਬਨਾਉਣ ਲਈ ਇਕ ਵੱਡਾ ਰੋਡ ਸ਼ੋਅ ਕਰ ਰਹੀ ਹੈ , ਭਾਜਪਾ ਨੇ ਮੋਦੀ ਦੇ ਰੋਡ ਨੂੰ ਇਕ ਮੈਗਾ ਰੋਡ ਸ਼ੋਅ ਦਿਖਾਉਣ ਲਈ ਵਿਆਪਕ ਪ੍ਰਬੰਧ ਕੀਤੇ ਹਨ, ਨਾਮਜ਼ਦਗੀ ਤੋਂ ਪਹਿਲਾਂ ਪਾਰਟੀ ਵਿਰੋਧੀ ਧਿਰ ਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਐਨ.ਡੀ.ਏ. ਅਤੇ ਮੋਦੀ ਦੀ ਲਹਿਰ ਅਜੇ ਵੀ ਜਾਰੀ ਹੈ, ਵਾਰਾਨਸੀ ਪਾਰਲੀਮੈਂਟਰੀ ਸੀਟ ਦੀ ਲੜਾਈ ਵਿਚ ਪ੍ਰਧਾਨ ਮੰਤਰੀ ਮੋਦੀ 26 ਅਪਰੈਲ ਨੂੰ ਰਸਮੀ ਤੌਰ 'ਤੇ ਨਾਮਜ਼ਦ ਕਰਨਗੇ , ਇਥੇ ਉਨ੍ਹਾਂ ਦਾ ਮੁਕਾਬਲਾ ਕਾਂਗਰਸ ਅਤੇ ਮਹਾਗਠਬੰਧਨ ਦੇ ਉਮੀਦਵਾਰ ਨਾਲ ਹੋਵੇਗਾ |

5.. ਸ਼੍ਰੀਲੰਕਾ ਹਮਲਿਆਂ ਤੋਂ ਬਾਅਦ ਹਰਕਤ ਵਿੱਚ ਸਰਕਾਰ - ਰਾਸ਼ਟਰਪਤੀ ਨੇ ਮੰਗਿਆ ਪੁਲਿਸ ਮੁਖੀ ਅਤੇ ਸੁਰੱਖਿਆ ਸਕੱਤਰ ਦਾ ਅਸਤੀਫ਼ਾ

ਸ਼੍ਰੀਲੰਕਾ ਵਿੱਚ ਹੋਏ ਸੀਰੀਅਲ ਹਮਲਿਆਂ ਤੋਂ ਬਾਅਦ ਸ੍ਰੀਲੰਕਾ ਸਰਕਾਰ ਹਰਕਤ ਵਿੱਚ ਆ ਗਈ ਹੈ , ਸ੍ਰੀਲੰਕਾ ਦੇ ਰਾਸ਼ਟਰਪਤੀ ਮਿਤ੍ਰੀਪਾਲਾ ਸਿਰੀਸੈਨਾ ਨੇ ਦੇਸ਼ ਦੇ ਪੁਲਿਸ ਮੁਖੀ ਪੀ. ਜੈਸੁੰਦਰਾ ਅਤੇ ਸੁਰੱਖਿਆ ਸਕੱਤਰ ਐਚ. ਫਰਨਾਂਡੋ ਨੂੰ ਅਸਤੀਫਾ ਦੇਣ ਲਈ ਕਿਹਾ ਹੈ , ਰਾਸ਼ਟਰਪਤੀ ਦੇ ਇਕ ਨੇੜਲੇ ਸਹਿਯੋਗੀ ਨੇ ਨਿਊਜ਼ ਏਜੰਸੀ ਨੂੰ ਦੱਸਿਆ ਕਿ ਐਤਵਾਰ ਨੂੰ ਬੰਬ ਧਮਾਕਿਆਂ ਨੂੰ ਸੁਰੱਖਿਆ ਵਿਚ ਵੱਡੀ ਘਾਟ ਵਜੋਂ ਦੇਖ ਕੇ ਇਹ ਫੈਸਲਾ ਲਿਆ ਗਿਆ ਹੈ , ਮੀਟਿੰਗ ਦੌਰਾਨ ਰਾਸ਼ਟਰਪਤੀ ਨੇ ਅਧਿਕਾਰੀਆਂ ਨੂੰ ਇਸ ਫੈਸਲੇ ਬਾਰੇ ਦੱਸਿਆ ਸੀ , ਮੀਡੀਆ ਦੀ ਰਿਪੋਰਟ ਅਨੁਸਾਰ ਸਿਰੀਸੈਨਾ ਨੇ ਮੰਗਲਵਾਰ ਦੀ ਸ਼ਾਮ ਨੂੰ ਕਿਹਾ ਸੀ ਕਿ ਅਗਲੇ 24 ਘੰਟਿਆਂ 'ਚ ਸੁਰੱਖਿਆ ਫੋਰਸਾਂ ਦੀਆਂ ਤਾਕਤਾਂ ਬਦਲ ਦਿੱਤੀਆਂ ਜਾਣਗੀਆਂ ,ਅਗਲੇ ਕੁਝ ਹਫ਼ਤਿਆਂ ਵਿੱਚ ਪੁਲਿਸ ਅਤੇ ਸੁਰੱਖਿਆ ਬਲਾਂ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਜਾਵੇਗਾ, ਹੁਣ ਤੱਕ ਇਨ੍ਹਾਂ ਧਮਾਕਿਆਂ ਵਿੱਚ 359 ਲੋਕਾਂ ਦੀ ਮੌਤ ਹੋ ਚੁੱਕੀ ਹੈ |

ਹੋਰਨਾਂ ਤੇਜ਼ ਖਬਰਾਂ ਲਈ ਜੁੜੇ ਰਹੇ ਕੈਨੇਡੀਅਨ ਮੀਡੀਆ - ਯੂਨਾਈਟਿਡ ਐਨ ਆਰ ਆਈ ਪੋਸਟ ਦੇ ਨਾਲ |

🔔 ਕੈਨੇਡਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!