ਕੈਨੇਡੀਅਨ ਪੰਜਾਬੀ ਮੀਡੀਆ ਲੈ ਕੇ ਆਉਂਦਾ ਹੈ ਤੁਹਾਡੇ ਲਈ ਤੇਜ਼ ਅਤੇ ਨਿਰਪੱਖ ਖਬਰਾਂ
ਅੱਜ ਦੀਆਂ ਟੌਪ 5 ਖ਼ਬਰਾਂ ( 17-05-2019 )
1.. ਨਿਊਫਾਊਂਡਲੈਂਡ ਵਿੱਚ ਲੋਕਾਂ ਨੇ ਚੁਣੀ ਲਿਬਰਲ ਘੱਟ ਗਿਣਤੀ ਸਰਕਾਰ - ਪ੍ਰਧਾਨਮੰਤਰੀ ਟਰੂਡੋ ਨੇ ਦਿੱਤੀ ਵਧਾਈ
ਨਿਊਫਾਊਂਡਲੈਂਡ ਅਤੇ ਲੈਬਰਾਡੋਰ ਦੇ ਵੋਟਰਾਂ ਨੇ ਘੱਟ ਗਿਣਤੀ ਲਿਬਰਲ ਸਰਕਾਰ ਨੂੰ ਚੁਣਿਆ ਹੈ, ਰਿਪੋਰਟ ਦੇ ਬਹੁਤੇ ਨਤੀਜਿਆਂ ਦੇ ਵਿੱਚ ਲਿਬਰਲਸ 20 ਹਲਕਿਆਂ ਵਿੱਚ ਚੁਣੇ ਗਏ ਜਾਂਅੱਗੇ ਰਹੇ ਹਨ , ਜਿਨ੍ਹਾਂ ਵਿੱਚ ਲਿਬਰਲ ਨੂੰ 15 ਜਾਂ 15 ਤੋਂ ਵੱਧ ਵਿੱਚ ਚੁਣਿਆ ਗਿਆ ਹੈ , ਨਿਊ ਡੈਮੋਕਰੇਟ ਦੇ ਤਿੰਨ ਸਨ ਅਤੇ ਦੋ ਆਜ਼ਾਦ ਹਨ , ਬਹੁਮਤ ਲਈ 21 ਸੀਟਾਂ ਦੀ ਲੋੜ ਹੈ , ਹੁਣ ਲਿਬਰਲ ਪਾਰਟੀ ਨੂੰ ਸਰਕਾਰ ਬਣਾਉਣ ਲਈ ਹੋਰਾਂ ਪਾਰਟੀਆਂ ਦੀ ਮਦਦ ਲੈਣੀ ਪਵੇਗੀ , ਇਸ ਲੀਡ ਤੋਂ ਬਾਅਦ ਪ੍ਰਧਾਨਮੰਤਰੀ ਜਸਟਿਨ ਟਰੂਡੋ ਨੇ ਟਵੀਟ ਕਰਕੇ ਸੂਬਾ ਇਕਾਈ ਨੂੰ ਵਧਾਈ ਦਿੱਤੀ ਹੈ , ਇਨਾ ਚੋਣਾਂ ਦਾ ਸਿਧ ਅਸਰ ਫੈਡਰਲ ਚੋਣਾਂ ਤੇ ਪੈ ਸਕਦਾ ਹੈ |
2.. 2020 ਚੋਣਾਂ ਤੋਂ ਪਹਿਲਾ ਰਾਸ਼ਟਰਪਤੀ ਟਰੰਪ ਦਾ ਵੱਡਾ ਦਾਅ - ਇਮੀਗ੍ਰੇਸ਼ਨ ਪ੍ਰਣਾਲੀ ਨੂੰ ਬਦਲਣ ਦਾ ਸੁਝਾਅ ਦਿੱਤਾ
ਅਮਰੀਕਾ ਵਿੱਚ ਸਾਲ 2020 ਵਿੱਚ ਹੋਣ ਜਾ ਰਹੀਆਂ ਚੋਣਾਂ ਵਿੱਚ ਆਪਣੀ ਤਾਕਤ ਨੂੰ ਹੋਰ ਜ਼ਿਆਦਾ ਮਜ਼ਬੂਤ ਕਰਨ ਲਈ ਰਾਸ਼ਟਰਪਤੀ ਟਰੰਪ ਨੇ ਇੱਕ ਵੱਡਾ ਦਾਅ ਖੇਡਿਆ ਹੈ , ਟਰੰਪ ਨੇ ਇਕ ਵਾਰ ਫਿਰ ਇਮੀਗ੍ਰੇਸ਼ਨ ਪ੍ਰਣਾਲੀ ਦਾ ਮੁੱਦਾ ਚੁੱਕਿਆ ਹੈ , ਰਾਸ਼ਟਰਪਤੀ ਡੌਨਲਡ ਟਰੰਪ ਨੇ ਯੂਐਸ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਬਦਲਣ ਲਈ ਸੁਝਾਅ ਦਿੱਤਾ ਹੈ , ਊਨਾ ਨੇ ਕਿਹਾ ਕਿ ਉਹ ਅਮਰੀਕੀਆਂ ਦੇ ਪਰਿਵਾਰਕ ਰਿਸ਼ਤਿਆਂ ਵਾਲੇ ਲੋਕਾਂ ਦੀ ਬਜਾਏ ਨੌਜਵਾਨ, ਪੜ੍ਹੇ ਲਿਖੇ, ਅੰਗ੍ਰੇਜ਼ੀ ਬੋਲਣ ਵਾਲੇ ਬਿਨੈਕਾਰਾਂ ਨੂੰ ਤਵੱਜੋ ਦੇਣਗੇ , ਉਹ 2020 ਦੇ ਮੁੜ ਚੋਣ ਮੁਹਿੰਮ ਵਿਚ ਇਸ ਮੁੱਦੇ ਉੱਤੇ ਅੱਗੇ ਵਧਣ ਦੀ ਯੋਜਨਾ ਬਣਾ ਰਹੇ ਹਨ |
ਸੰਬੰਧਿਤ ਖ਼ਬਰਾਂ
3.. ਕੈਪਟਨ ਦਾ ਵੱਡਾ ਬਿਆਨ - ਜੇ ਪੰਜਾਬ ਵਿੱਚ ਲੋਕਸਭਾ ਚੋਣਾਂ ਨਾ ਜਿੱਤੇ ਤਾਂ ਦੇ ਦੇਵਾਂਗਾ ਅਸਤੀਫ਼ਾ
ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਵਿੱਚ ਸਿਆਸੀ ਪਾਰਟੀਆਂ ਦੀ ਆਪਸੀ ਲੜਾਈ ਸਾਹਮਣੇ ਆ ਚੁੱਕੀ ਹੈ , ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਕੌਰ ਸਿੱਧੂ ਦੇ ਬਿਆਨ ਤੇ ਪਲਟਵਾਰ ਕਰਦੇ ਹੋਏ ਹੁਣ ਖੁਦ ਵੀ ਵੱਡਾ ਬਿਆਨ ਦਿੱਤਾ ਹੈ , ਕੈਪਟਨ ਨੇ ਕਿਹਾ ਕਿ ਜੇਕਰ ਪੰਜਾਬ ਵਿੱਚ ਸਾਰੀਆਂ ਸੀਟਾਂ ਹਾਰ ਜਾਂਦੇ ਹਨ ਤਾਂ ਉਹ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦੇਣਗੇ , ਉਨ੍ਹਾਂ ਨੇ ਕਿਹਾ ਕਿ ਜੇਕਰ ਮੰਤਰੀ ਅਤੇ ਵਿਧਾਇਕਾਂ ਦੀ ਜ਼ਿੰਮੇਵਾਰੀ ਤੈਅ ਕੀਤੀ ਗਈ ਹੈ ਤਾਂ ਉਹ ਖੁਦ ਵੀ ਇਸ ਤੋਂ ਅਲੱਗ ਨਹੀਂ ਹਨ , ਕੈਪਟਨ ਨੇ ਵੀਰਵਾਰ ਨੂੰ ਖਰੜ ਦੇ ਵਿੱਚ ਮਨੀਸ਼ ਤਿਵਾੜੀ ਦੇ ਲਈ ਪ੍ਰਚਾਰ ਕਰਦੇ ਸਮੇਂ ਇਹ ਵੱਡੀ ਗੱਲ ਕਹੀ ਹੈ |
4.. ਬ੍ਰਿਟੇਨ ਦੀ ਸਿਆਸਤ ਵਿੱਚ ਹੋਵੇਗਾ ਵੱਡਾ ਬਦਲਾਅ - ਅਗਲੇ ਮਹੀਨੇ ਅਸਤੀਫ਼ਾ ਦੇ ਸਕਦੇ ਨੇ ਪੀਏਮ ਥੇਰੇਸਾ ਮੇ
ਬ੍ਰਿਟੇਨ ਵਿਚ ਇਸ ਸਮੇਂ ਬ੍ਰੈਗਜ਼ਿਟ ਦਾ ਮੁੱਦਾ ਸਭ ਤੋਂ ਵੱਡਾ ਸਿਆਸੀ ਮੁੱਦਾ ਬਣ ਚੁੱਕਾ ਹੈ , ਬ੍ਰਿਟੇਨ ਵਿੱਚ ਪ੍ਰਧਾਨ ਮੰਤਰੀ ਥੈਰੇਸਾ ਮੇ ਨੇ ਜੂਨ ਵਿੱਚ ਆਪਣਾ ਅਹੁਦਾ ਛੱਡਣ ਦੀ ਗੱਲ ਕਹੀ ਹੈ ਇਸ ਤੋਂ ਬਾਅਦ ਬ੍ਰੈਗਜ਼ਿਟ ਸਮਰਥਕ ਕੰਜ਼ਰਵੇਟਿਵ ਨੇਤਾ ਬੋਰਿਸ ਜੌਨਸਨ ਨੇ ਵੀ ਪ੍ਰਧਾਨ ਮੰਤਰੀ ਅਹੁਦੇ ਲਈ ਆਪਣਾ ਦਾਅਵਾ ਪੇਸ਼ ਕੀਤਾ ਹੈ , ਪ੍ਰਧਾਨ ਮੰਤਰੀ ਥੈਰੇਸਾ ਮੇ ਨੇ ਬ੍ਰੈਗਜ਼ਿਟ ਦੀਆਂ ਸ਼ਰਤਾਂ ਨਾਲ ਸੰਬੰਧਤ ਪ੍ਰਸਤਾਵ ਸੰਸਦ ਵਿੱਚ ਪਾਸ ਸੁਣਨ ਅਤੇ ਉਸ ਦੀ ਚਰਚਾ ਤੋਂ ਬਾਅਦ ਅਸਤੀਫਾ ਦੇਣ ਤੇ ਸਹਿਮਤੀ ਜਤਾ ਦਿੱਤੀ ਹੈ , ਜੂਨ ਵਿੱਚ ਉਹ ਕਿਸੇ ਵੀ ਸਮੇਂ ਅਸਤੀਫਾ ਦੇ ਸਕਦੇ ਹਨ |
5.. ਗੋਡਸੇ ਨੂੰ ਦੇਸ਼ਭਗਤ ਦੱਸਣ ਤੇ ਭੜਕੇ ਬੀਜੇਪੀ ਪ੍ਰਧਾਨ - ਦੱਸਿਆ ਪਾਰਟੀ ਦਾ ਕੋਈ ਸਰੋਕਾਰ ਨਹੀਂ
ਮਹਾਤਮਾ ਗਾਂਧੀ ਦਾ ਕਤਲ ਕਰਨ ਵਾਲੇ ਨੱਥੂਰਾਮ ਗੋਡਸੇ ਦੀ ਬੀਜੇਪੀ ਨੇਤਾਵਾਂ ਵੱਲੋਂ ਲਗਾਤਾਰ ਬਿਆਨ ਦਿੱਤੇ ਜਾ ਰਹੇ ਹਨ ਜਿਸ ਤੋਂ ਬਾਅਦ ਪਾਰਟੀ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਇਸ ਮਾਮਲੇ ਤੇ ਨਾਰਾਜ਼ ਨਜ਼ਰ ਆਏ ਹਨ , ਉਨ੍ਹਾਂ ਨੇ ਇਕ ਟਵੀਟ ਵਿੱਚ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਬੀਜੇਪੀ ਨੇਤਾਵਾਂ ਵੱਲੋਂ ਦਿੱਤੇ ਜਾ ਰਹੇ ਇਹ ਬਿਆਨ ਉਨ੍ਹਾਂ ਦੇ ਨਿੱਜੀ ਬਿਆਨ ਹਨ ਇਸ ਨਾਲ ਭਾਰਤੀ ਜਨਤਾ ਪਾਰਟੀ ਦਾ ਕੋਈ ਵੀ ਸਰੋਕਾਰ ਨਹੀਂ ਹੈ , ਇੰਨਾ ਹੀ ਨਹੀਂ ਅਮਿਤ ਸ਼ਾਹ ਨੇ ਟਵੀਟ ਕਰਦੇ ਹੋਏ ਕਿਹਾ ਕਿ ਜਲਦ ਹੀ ਇਨ੍ਹਾਂ ਨੇਤਾਵਾਂ ਉੱਤੇ ਕਾਰਵਾਈ ਕੀਤੀ ਅਤੇ ਪਾਰਟੀ ਇਸ ਉੱਤੇ ਜਲਦ ਜਵਾਬ ਮੰਗੇਗੀ |
ਹੋਰਨਾਂ ਤੇਜ਼ ਖਬਰਾਂ ਲਈ ਜੁੜੇ ਰਹੇ ਕੈਨੇਡੀਅਨ ਮੀਡੀਆ - ਯੂਨਾਈਟਿਡ ਐਨ ਆਰ ਆਈ ਪੋਸਟ ਦੇ ਨਾਲ |






