ਕੈਨੇਡੀਅਨ ਪੰਜਾਬੀ ਮੀਡੀਆ ਲੈ ਕੇ ਆਉਂਦਾ ਹੈ ਤੁਹਾਡੇ ਲਈ ਤੇਜ਼ ਅਤੇ ਨਿਰਪੱਖ ਖਬਰਾਂ
ਅੱਜ ਦੀਆਂ ਟੌਪ 5 ਖ਼ਬਰਾਂ ( 29-06-2019 )
1.. ਉਨਟਾਰੀਓ ਅਪੀਲ ਆਫ ਕੋਰਟ ਫੈਡਰਲ ਸਰਕਾਰ ਦੇ ਹੱਕ ਵਿੱਚ - ਕਾਰਬਨ ਟੈਕਸ ਨੂੰ ਦੱਸਿਆ ਸਹੀ ਕਦਮ
ਟਰੂਡੋ ਸਰਕਾਰ ਨੂੰ ਇਕ ਵੱਡੀ ਕਾਮਯਾਬੀ ਮਿਲੀ ਹੈ , ਉਨਟਾਰੀਓ ਦੇ ਮੁਖ ਕੋਰਟ ਨੇ ਇਹ ਨਿਯਮ ਜਾਰੀ ਕਰ ਦਿੱਤਾ ਹੈ ਕਿ ਫ਼ੇਡਰਲ ਸਰਕਾਰ ਵੱਲੋਂ ਪੇਸ਼ ਕੀਤਾ ਗਿਆ ਕਾਰਬਨ ਦੀ ਕੀਮਤ ਨਿਰਧਾਰਨ ਪ੍ਰਣਾਲੀ ਪੂਰੀ ਤਰ੍ਹਾਂ ਸੰਵੈਧਾਨਿਕ ਹੈ , ਉਨਟਾਰੀਓ ਕੋਰਟ ਆਫ ਅਪੀਲ ਦੇ ਇਕ ਪੈਨਲ ਨੇ ਕਿਹਾ ਕਿ “ਸੰਸਦ ਦੇ ਕੋਲ ਰਾਸ਼ਟਰੀ ਚਿੰਤਾ ਦੇ ਮਾਮਲਿਆਂ ਦੇ ਸਬੰਧ ਵਿੱਚ ਕਾਨੂੰਨ ਬਣਾਉਣ ਦਾ ਅਧਿਕਾਰ ਹੈ , ਇਸ ਲਈ ਇਸਨੂੰ ਗ਼ਲਤ ਨਹੀਂ ਕਿਹਾ ਜਾ ਸਕਦਾ , ਕੰਜਰਵੇਟਿਵ ਸਰਕਾਰ ਨੇ ਪਿਛਲੀ ਦਿਨੀ ਕਾਰਬਨ ਕੀਮਤਾਂ ਦੇ ਮੁੱਦੇ ਨੂੰ ਕਾਫੀ ਹਵਾ ਦਿਤੀ ਹੋਈ ਸੀ ਪਰ ਚੋਣਾਂ ਤੋਂ ਪਹਿਲਾ ਵਿਰੋਧੀ ਧਿਰ ਲਈ ਇਹ ਵੱਡਾ ਝਟਕਾ ਹੈ |
2.. ਚੀਨ ਅਮਰੀਕਾ ਦੇ ਵਪਾਰ ਯੁੱਧ ਤੇ ਲੱਗੀ ਰੋਕ - ਟਰੰਪ ਦਾ ਬਿਆਨ ਚੀਨ ਨੇ ਨਹੀਂ ਲਾਵਾਂਗੇ ਕੋਈ ਨਵਾਂ ਟੈਕਸ
ਅਮਰੀਕਾ ਅਤੇ ਚੀਨ ਵਿੱਚ ਲੰਮੇ ਸਮੇਂ ਤੋਂ ਚਲ ਰਿਹਾ ਵਪਾਰ ਯੁੱਧ ਹੁਣ ਰੁੱਕ ਸਕਦਾ ਹੈ , ਜਪਾਨ ਵਿੱਚ ਚਲ ਰਹੇ ਜੀ 20 ਸਮੇਲਨ ਵਿੱਚ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਇਹ ਇਸ਼ਾਰਾ ਦਿੱਤਾ ਹੈ , ਚੀਨ ਦੇ ਅਧਿਕਾਰਤ ਸਿਨਹੂਆ ਨਿਊਜ਼ ਏਜੰਸੀ ਨੇ ਸ਼ਨੀਵਾਰ ਨੂੰ ਕਿਹਾ ਕਿ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਕਿਹਾ ਹੈ ਕਿ ਗੱਲਬਾਤ 'ਵਾਪਸ ਉਸੇ ਰਾਹ ਤੇ ਲਿਆਂਦੀ ਜਾਵੇਗੀ ਅਤੇ ਚੀਨ ਤੇ ਹੁਣ ਕੋਈ ਨਵਾਂ ਟੈਕਸ ਨਹੀਂ ਲੱਗੇਗਾ , ਅਮਰੀਕਾ ਅਤੇ ਚੀਨ ਨੇ ਵਪਾਰਕ ਵਾਰਤਾ ਨੂੰ ਮੁੜ ਚਾਲੂ ਕਰਨ ਲਈ ਸਹਿਮਤੀ ਦਿੱਤੀ ਹੈ ਜਿਸ ਉੱਤੇ ਚੀਨ ਨੇ ਵੀ ਖੁਸ਼ੀ ਜਾਹਰ ਕੀਤੀ ਹੈ |
ਸੰਬੰਧਿਤ ਖ਼ਬਰਾਂ
3.. ਬੇਅਦਬੀ ਮਾਮਲੇ ਦੇ ਮੁਖ ਗਵਾਹ ਦੀ ਮੌਤ ਤੋਂ ਬਾਅਦ ਬੋਲੇ ਕੁੰਵਰ ਵਿਜੇ ਪ੍ਰਤਾਪ - ਕੋਈ ਦੋਸ਼ੀ ਨਹੀਂ ਬਚੇਗਾ
ਨਾਭਾ ਜੇਲ ਵਿੱਚ ਬੰਦ ਬੇਅਦਬੀ ਕਾਂਡ ਦਾ ਮੁਖ ਦੋਸ਼ੀ ਡੇਰਾਪ੍ਰੇਮੀ ਮਹਿੰਦਰਪਾਲ ਬਿੱਟੂ ਇਸ ਜਾਂਚ ਦੀ ਅਹਿਮ ਕੜੀ ਸੀ ਪਰ ਇਸ ਮਾਮਲੇ ਤੋਂ ਬਾਅਦ ਹੁਣ ਇਸ ਜਾਂਚ ਨੂੰ ਵੱਡਾ ਝਟਕਾ ਲੱਗਾ ਹੈ , ਬਿੱਟੂ ਦੇ ਕਤਲ ਤੋਂ ਬਾਅਦ ਬੇਅਦਬੀ ਕਾਂਡ ਤੇ ਬਣੀ ਐਸਆਈਟੀ ਦੇ ਮੁਖੀ ਕੁੰਵਰ ਵਿਜੇ ਪ੍ਰਤਾਪ ਨੇ ਨਾਭਾ ਜੇਲ ਦਾ ਦੌਰਾ ਕੀਤਾ ਹੈ , ਉਨ੍ਹਾਂ ਨੇ ਇਥੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਜਾਂਚ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ ਅਤੇ ਕੋਈ ਦੋਸ਼ੀ ਨਹੀਂ ਬਚੇਗਾ , ਇਸ ਦੌਰਾਨ ਉਨ੍ਹਾਂ ਦੇ ਨਾਲ ਆਈਜੀ ਪਟਿਆਲਾ ਏਐਸ ਰਾਏ ਵੀ ਮੌਜੂਦ ਸਨ |
4.. ਮਹਾਰਾਸ਼ਟਰ ਦੇ ਪੁਣੇ ਵਿੱਚ ਝੁੱਗੀਆਂ ਤੇ ਡਿੱਗੀ ਕੰਪਾਊਂਡ ਦੀ ਕੰਧ - 3 ਬੱਚਿਆਂ ਸਮੇਤ 17 ਲੋਕਾਂ ਦੀ ਹੋਈ ਮੌਤ
ਮਹਾਂਰਾਸ਼ਟਰ ਦੇ ਪੁਣੇ ਵਿੱਚ ਸ਼ਨੀਵਾਰ ਨੂੰ ਵੱਡਾ ਹਾਦਸਾ ਵਾਪਰਿਆ ਹੈ , ਕੋਂਧਵਾ ਇਲਾਕੇ 'ਚ ਇਕ ਕੰਧ ਡਿੱਗਣ ਦੇ ਨਾਲ 17 ਵਿਅਕਤੀਆਂ ਦੀ ਮੌਤ ਹੋ ਗਈ ਹੈ, ਜਦਕਿ 2 ਲੋਕ ਗੰਭੀਰ ਰੂਪ' ਨਾਲ ਜ਼ਖ਼ਮੀ ਹੋਏ ਹਨ , ਮਲਬੇ ਵਿੱਚ ਕਈ ਲੋਕਾਂ ਦੇ ਫਸੇ ਹੋਣ ਦੀ ਸੰਭਾਵਨਾ ਹੈ , ਬਚਾਅ ਦਾ ਕੰਮ ਜਾਰੀ ਹੈ ਅਤੇ ਮੌਕੇ 'ਤੇ ਐਨਡੀਆਰਐਫ ਦੀ ਟੀਮ ਵੀ ਪਹੁੰਚੀ ਹੈ , ਬਚਾਅ ਕਰਮੀਆਂ ਨੇ ਦੱਸਿਆ ਕਿ ਭਾਰੀ ਮੀਹ ਤੋਂ ਬਾਅਦ ਇਹ ਹਾਦਸਾ ਵਾਪਰਿਆ ਹੈ , ਓਥੇ ਹੀ ਮਰਨ ਵਾਲਿਆਂ ਵਿੱਚ 3 ਬੱਚੇ ਸ਼ਾਮਲ ਹੋਣ ਦੀ ਜਾਣਕਾਰੀ ਵੀ ਸਾਹਮਣੇ ਆਈ ਹੈ |
5.. ਟਰੰਪ ਨੇ ਫਿਰ ਦਿੱਤਾ ਕਿਮ ਜੋਂਗ ਉਣ ਨੂੰ ਮੁਲਾਕਾਤ ਦਾ ਸੱਦਾ - ਪ੍ਰਮਾਣੂ ਹਥਿਆਰ ਛੱਡਣ ਦੀ ਕਰਨਗੇ ਅਪੀਲ
ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਉੱਤਰੀ ਕੋਰੀਆ ਦੇ ਆਗੂ ਕਿਮ ਜੌਗ-ਉਨ ਨੂੰ ਇਕ ਵਾਰ ਫਿਰ ਮਿਲਣ ਦਾ ਸੱਦਾ ਦਿੱਤਾ ਹੈ , ਇਸ ਵਾਰ ਇਹ ਸੱਦਾ ਕਿਸੇ ਹੋਰ ਖੇਤਰ ਵਿੱਚ ਨਹੀਂ ਸਗੋਂ ਦੱਖਣੀ ਅਤੇ ਉੱਤਰ ਕੋਰੀਆ ਦੇ ਅਸੈਨਿਤ ਖੇਤਰ ਵਿੱਚ ਮਿਲਣ ਲਈ ਦਿੱਤਾ ਗਿਆ ਹੈ , ਇਹ ਖੇਤਰ ਦੋਵੇਂ ਦੇਸ਼ ਦੀ ਸਰਹੱਦ ਤੇ ਮਜੂਦ ਹੈ , ਕਿਮ ਨੇ ਭਾਵੇਂ ਇਸ ਨੂੰ ਅਜੇ ਤੱਕ ਸਵੀਕਾਰ ਨਹੀਂ ਕੀਤਾ ਪਰ ਟਰੰਪ ਨੇ ਇਸ ਸੱਦੇ ਨਾਲ ਹਰ ਇਕ ਨੂੰ ਹੈਰਾਨ ਕਰ ਦਿੱਤਾ ਹੈ. ਜੇ ਕਿਮ ਇਸ ਨੂੰ ਸਵੀਕਾਰ ਕਰਦੇ ਹਨ ਤਾਂ ਕੋਰਿਆਈ ਪਰਮਾਣੂ ਨਿਰੋਧਤਾ ਦੇ ਯਤਨਾਂ ਦੇ ਵਿੱਚ ਦੋ ਪੂਰਬੀ ਦੁਸ਼ਮਣ ਦੇਸ਼ਾਂ ਦੇ ਨੇਤਾਵਾਂ ਵਿੱਚ ਇਹ ਤੀਸਰੀ ਬੈਠਕ ਹੋਵੇਗੀ |
ਹੋਰਨਾਂ ਤੇਜ਼ ਖਬਰਾਂ ਲਈ ਜੁੜੇ ਰਹੇ ਕੈਨੇਡੀਅਨ ਮੀਡੀਆ - ਯੂਨਾਈਟਿਡ ਐਨ ਆਰ ਆਈ ਪੋਸਟ ਦੇ ਨਾਲ |






