ਕੈਨੇਡੀਅਨ ਪੰਜਾਬੀ ਮੀਡੀਆ ਲੈ ਕੇ ਆਉਂਦਾ ਹੈ ਤੁਹਾਡੇ ਲਈ ਤੇਜ਼ ਅਤੇ ਨਿਰਪੱਖ ਖਬਰਾਂ
ਅੱਜ ਦੀਆਂ ਟੌਪ 5 ਖ਼ਬਰਾਂ ( 26-04-2019 )
1.. ਕੈਨੇਡਾ ਦੇ ਸਿਟੀ ਆਫ ਓਟਾਵਾ ਵਿਚ ਹੜ ਤੋਂ ਬਾਅਦ ਐਮਰਜੈਂਸੀ ਲਾਗੂ - ਸਰਕਾਰ ਵਲੋਂ ਫੌਜ ਨੂੰ ਲਗਾਉਣ ਦਾ ਕੰਮ ਸ਼ੁਰੂ
ਕੈਨੇਡਾ ਦੇ ਸਿਟੀ ਆਫ ਓਟਾਵਾ ਵਿਚ ਹੜ ਨੇ ਭਾਰੀ ਤਬਾਹੀ ਮਚਾਈ ਹੈ , ਦਰਿਆ ਦਾ ਪੱਧਰ ਲਗਾਤਾਰ ਵਧਦਾ ਜਾ ਰਿਹਾ ਹੈ, ਸਿਟੀ ਆਫ ਓਟਾਵਾ ਨੇ ਐਮਰਜੈਂਸੀ ਦੀ ਘੋਸ਼ਣਾ ਕਰ ਦਿੱਤੀ ਹੈ , ਓਟਾਵਾ ਦੇ ਮੇਅਰ ਜਿਮ ਵਾਟਸਨ ਜਿਮ ਵਾਟਸਨ ਨੇ ਵੀਰਵਾਰ ਨੂੰ ਇਕ ਨਿਊਜ਼ ਕਾਨਫਰੰਸ ਦੌਰਾਨ ਇਹ ਐਲਾਨ ਕੀਤਾ ਕਿ ਪੂਰੇ ਇਲਾਕੇ ਵਿੱਚ ਐਮਰਜੈਂਸੀ ਲਾ ਦਿੱਤੀ ਗਈ ਹੈ , ਉਨ੍ਹਾਂ ਨੇ ਕਿਹਾ ਕਿ ਹੁਣ ਸਾਨੂੰ ਬਾਹਰੀ ਮਦਦ ਦੀ ਜ਼ਰੂਰਤ ਹੈ ਅਸੀਂ ਇਸ ਨੂੰ ਇਕੱਲੇ ਸੰਭਾਲ ਨਹੀਂ ਸਕਦੇ , ਵਾਤਾਵਰਨ ਕੈਨੇਡਾ ਨੇ ਸ਼ਨੀਵਾਰ ਦੀ ਸਵੇਰ ਤਕ 35 ਮਿਲੀਮੀਟਰ ਬਾਰਸ਼ ਦੀ ਭਵਿੱਖਬਾਣੀ ਕੀਤੀ ਹੈ , ਇਸ ਤੋਂ ਬਾਅਦ ਸਰਕਾਰ ਵਲੋਂ ਫੌਜੀ ਦਸਤਿਆਂ ਨੂੰ ਬਚਾਅ ਕਾਰਜ ਲਈ ਭੇਜਿਆ ਜਾ ਰਿਹਾ ਹੈ |
2.. ਪੁਤਿਨ ਨਾਲ ਗੱਲਬਾਤ ਤੋਂ ਬਾਅਦ ਬੋਲੇ ਕਿਮ ਜੋਂਗ ਉਨ - ਅਮਰੀਕਾ ਅਤੇ ਟਰੰਪ ਨੇ ਸਾਡੇ ਧੋਖਾ ਕੀਤਾ ਹੈ
ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਗ, ਵਲਾਦੀਵੋਸਟੋਕ ਵਿਚ ਦੁਵੱਲੀ ਗੱਲਬਾਤ ਇਕ ਬਹੁਤ ਹੀ ਚੰਗੇ ਅਤੇ ਦੋਸਤਾਨਾ ਮਾਹੌਲ ਵਿਚ ਕੀਤੀ ,ਇਸ ਮੁਲਾਕਾਤ ਦੇ ਖਤਮ ਹੁੰਦੇ ਹੀ ਕਿਮ ਜੋਂਗ ਉਨ ਨੇ ਅਮਰੀਕਾ ਅਤੇ ਰਾਸ਼ਟਰਪਤੀ ਟਰੰਪ ਤੇ ਨਿਸ਼ਾਨਾ ਸਾਧਿਆ ਹੈ ,ਕਿਮ ਜੋਂਗ ਨੇ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੀ ਬੈਠਕ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਹਨੋਈ ਵਿਚ ਗੱਲਬਾਤ ਦਾ ਬਹੁਤ ਮਾੜਾ ਅਨੁਭਵ ਰਿਹਾ ਹੈ , ਉਨਾਂ ਨੇ ਕਿਹਾ ਕਿ ਅਮਰੀਕਾ ਨੇ ਉੱਤਰੀ ਕੋਰੀਆ ਨੂੰ ਇਕ ਤਰੀਕੇ ਨਾਲ ਧੋਖਾ ਦਿੱਤਾ ਹੈ , ਕਿਮ ਦਾ ਕਹਿਣਾ ਹੈ ਕਿ ਇਸਦਾ ਮਾੜਾ ਅਸਰ ਕੋਰਿਆਈ ਪ੍ਰਾਇਦੀਪ ਦੇ ਹਾਲਾਤਾਂ 'ਤੇ ਪਿਆ ਹੈ |
ਸੰਬੰਧਿਤ ਖ਼ਬਰਾਂ
3.. ਸੁਖਪਾਲ ਖਹਿਰਾ ਨੇ ਫਿਰ ਸਾਧਿਆ ਕੇਜਰੀਵਾਲ ਤੇ ਨਿਸ਼ਾਨਾ - ਬੋਲੇ ਕਾਂਗਰਸ ਤੋਂ ਹੁਣ ਮੰਗ ਰਹੇ ਹਨ ਭੀਖ
ਆਮ ਆਦਮੀ ਪਾਰਟੀ ਨੂੰ ਛੱਡ ਕੇ ਪੰਜਾਬ ਏਕਤਾ ਪਾਰਟੀ ਬਣਾਉਣ ਵਾਲੇ ਸੁਖਪਾਲ ਸਿੰਘ ਖਹਿਰਾ ਨੇ ਇਕ ਵਾਰ ਫਿਰ ਅਰਵਿੰਦ ਕੇਜਰੀਵਾਲ ਨੂੰ ਨਿਸ਼ਾਨਾ ਬਣਾਇਆ ਹੈ , ਖਹਿਰਾ ਨੇ ਕਿਹਾ ਕਿ ਨਿੱਜੀ ਹਿੱਤਾਂ ਦੇ ਕਾਰਨ ਕੇਜਰੀਵਾਲ ਨੇ ਪੰਜਾਬ ਦੇ ਲੱਖਾਂ ਲੋਕਾਂ ਦੀਆਂ ਉਮੀਦਾਂ 'ਤੇ ਪਾਣੀ ਫੇਰ ਦਿੱਤਾ ਹੈ ਅਤੇ ਪੰਜਾਬ ਦੇ ਲੋਕਾਂ ਨੂੰ ਧੋਖਾ ਦਿੱਤਾ ਹੈ ,ਖਹਿਰਾ ਨੇ ਕਿਹਾ ਕਿ ਕੇਜਰੀਵਾਲ ਹੁਣ ਕਾਂਗਰਸ ਤੋਂ ਭੀਖ ਮੰਗ ਰਹੇ ਹਨ , ਉਸੇ ਕਾਂਗਰਸ ਤੋਂ ਜਿਸ ਦੇ ਖਿਲਾਫ ਉਨ੍ਹਾਂ ਨੇ ਅੰਨਾ ਹਜ਼ਾਰੇ ਨਾਲ ਮਿਲ ਕੇ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਚਲਾਈ ਸੀ ਪਰ ਹੁਣ ਕੇਜਰੀਵਾਲ ਨੂੰ ਸਿਰਫ ਆਪਣੇ ਨਿਜੀ ਲਾਭ ਹੀ ਨਜ਼ਰ ਆ ਰਹੇ ਹਨ |
4.. ਸ਼੍ਰੀਲੰਕਾ ਬਲਾਸਟ ਤੇ ਸ਼੍ਰੀਲੰਕਾ ਦੇ ਰਾਸ਼ਟਰਪਤੀ ਦਾ ਖੁਲਾਸਾ - ਭਾਰਤ ਵਲੋਂ ਭੇਜਿਆ ਅਲਰਟ ਮੇਰੇ ਤਕ ਪੁੱਜਣ ਨਹੀਂ ਦਿੱਤਾ ਗਿਆ
ਸ੍ਰੀਲੰਕਾ ਦੇ ਰਾਸ਼ਟਰਪਤੀ ਮਿਤ੍ਰੀਪਾਲਾ ਸਿਰੀਸੈਨਾ ਨੇ ਆਪਣੇ ਦੇਸ਼ ਵਿਚ ਹੋਏ ਅੱਤਵਾਦੀ ਹਮਲਿਆਂ ਬਾਰੇ ਬਹੁਤ ਕੁਵੱਡੇ ਖੁਲਾਸੇ ਕੀਤੇ ਹਨ , ਸ਼ੁੱਕਰਵਾਰ ਨੂੰ ਉਨ੍ਹਾਂ ਨੇ ਮੰਨਿਆ ਕਿ ਭਾਰਤ ਵਲੋਂ ਇਸ ਸਬੰਧ ਵਿਚ ਖੁਫੀਆ ਰਿਪੋਰਟਾਂ ਮਿਲੀਆਂ ਸਨ, ਪਰ ਸੁਰੱਖਿਆ ਅਧਿਕਾਰੀਆਂ ਨੇ ਇਸ ਦੀ ਰਿਪੋਰਟ ਉਨ੍ਹਾਂ ਨੂੰ ਨਹੀਂ ਦਿੱਤੀ ,ਰਾਸ਼ਟਰਪਤੀ ਦੇ ਦੋਸ਼ਾਂ ਤੋਂ ਬਾਅਦ ਸ਼੍ਰੀਲੰਕਾ ਦੇ ਪੁਲਿਸ ਮੁਖੀ ਜੈ ਸੰਦਰਾ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ , ਸ੍ਰੀਲੰਕਾ ਸਰਕਾਰ ਨੇ ਸਵੀਕਾਰ ਕੀਤਾ ਹੈ ਕਿ ਖੁਫੀਆ ਸੂਚਨਾਵਾਂ ਦੇ ਬਾਵਜੂਦ ਵੀ ਸੁਰੱਖਿਆ ਵਿੱਚ ਇੱਕ ਬਹੁਤ ਵੱਡੀ ਗ਼ਲਤੀ ਹੈ |
5.. ਅਮਰੀਕਾ ਵਿੱਚ ਜੋਏ ਬਿਡੇਨ ਨੇ ਰਾਸ਼ਟਰਪਤੀ ਚੋਣ ਲਈ ਪੇਸ਼ ਕੀਤੀ ਉਮੀਦਵਾਰੀ, ਡੈਮੋਕਰੇਟ ਪਾਰਟੀ ਦੇ 20 ਆਗੂ ਮੈਦਾਨ ਵਿੱਚ
ਅਮਰੀਕਾ ਵਿਚ ਰਾਸ਼ਟਰਪਤੀ ਚੋਣਾਂ ਅਗਲੇ ਸਾਲ ਨਵੰਬਰ ਵਿਚ ਹੋਣੀਆਂ ਹਨ ਪਰ ਇੱਕ ਸਾਲ ਪਹਿਲਾਂ ਹੀ ਬਹੁਤ ਸਾਰੇ ਨੇਤਾਵਾਂ ਨੇ ਚੋਣਾਂ ਲੜਨ ਦਾ ਦਾਅਵਾ ਕੀਤਾ ਹੈ , ਉਨ੍ਹਾਂ ਉਮੀਦਵਾਰਾਂ ਵਿਚੋਂ ਸਭ ਤੋਂ ਤਾਜ਼ਾ ਸਾਬਕਾ ਉਪ ਰਾਸ਼ਟਰਪਤੀ ਜੋਏ ਬਿਡੇਨ ਦਾ ਹੈ , ਬਿਡੇਨ 20ਵੇਂ ਡੈਮੋਕਰੇਟ ਨੇਤਾ ਹਨ ਜੋ ਰਾਸ਼ਟਰਪਤੀ ਚੋਣ ਲਈ ਮੁਹਿੰਮ ਸ਼ੁਰੂ ਕਰਨਗੇ ,ਇਸ ਤੋਂ ਪਹਿਲਾਂ ਵੱਡੇ ਨਾਮ ਜਿਵੇਂ ਕਿ ਬਰਨੀ ਸੈਂਡਰਜ਼ ਅਤੇ ਕਮਲਾ ਹੈਰਿਸ ਨੇ ਰਾਸ਼ਟਰਪਤੀ ਚੋਣ ਲੜਨ ਦਾ ਐਲਾਨ ਕੀਤਾ ਸੀ , ਇਸ ਤੋਂ ਪਹਿਲਾ 2008 ਵਿਚ ਉਨ੍ਹਾਂ ਨੂੰ ਬਰਾਕ ਓਬਾਮਾ ਸਾਹਮਣੇ ਹਾਰ ਦਾ ਸਾਹਮਣਾ ਕਰਨਾ ਪਿਆ ਹਾਲਾਂਕਿ ਓਬਾਮਾ ਪ੍ਰਸ਼ਾਸਨ ਵਿੱਚ,ਉਹ ਅਮਰੀਕਾ ਦੇ ਉਪ ਰਾਸ਼ਟਰਪਤੀ ਬਣੇ ਸਨ |
ਹੋਰਨਾਂ ਤੇਜ਼ ਖਬਰਾਂ ਲਈ ਜੁੜੇ ਰਹੇ ਕੈਨੇਡੀਅਨ ਮੀਡੀਆ - ਯੂਨਾਈਟਿਡ ਐਨ ਆਰ ਆਈ ਪੋਸਟ ਦੇ ਨਾਲ |






