ਕੈਨੇਡੀਅਨ ਪੰਜਾਬੀ ਮੀਡੀਆ ਲੈ ਕੇ ਆਉਂਦਾ ਹੈ ਤੁਹਾਡੇ ਲਈ ਤੇਜ਼ ਅਤੇ ਨਿਰਪੱਖ ਖਬਰਾਂ
ਅੱਜ ਦੀਆਂ ਟੌਪ 5 ਖ਼ਬਰਾਂ ( 04-07-2019 )
1.. ਚੀਨ ਦੀ ਕੈਨੇਡਾ ਨੂੰ ਦੋ ਟੁੱਕ - ਕਿਸੇ ਭੁਲੇਖੇ ਵਿੱਚ ਨਾ ਰਹੇ ਕੈਨੇਡਾ , ਅਮਰੀਕਾ ਸਾਡੇ ਸਬੰਧ ਨਹੀਂ ਸੁਧਾਰ ਸਕਦਾ
ਚੀਨ ਅਤੇ ਕੈਨੇਡਾ ਦੇ ਰਿਸ਼ਤੇ ਸੁਧਰਨ ਦਾ ਨਾਮ ਨਹੀਂ ਲੈ ਰਹੇ , ਪਿਛਲੇ ਦਿਨੀ ਕੈਨੇਡਾ ਨੂੰ ਲੱਗਾ ਸੀ ਕਿ ਇਹ ਰਿਸ਼ਤੇ ਹੁਣ ਸੁਧਰ ਜਾਣਗੇ ਪਰ ਚੀਨ ਨੇ ਕੈਨੇਡਾ ਨੂੰ ਇਕ ਵਾਰ ਫਿਰ ਚੇਤਾਵਨੀ ਦਿਤੀ ਹੈ , ਚੀਨ ਨੇ ਕਿਹਾ ਕਿ ਅਮਰੀਕਾ ਕਦੇ ਵੀ ਕੈਨੇਡਾ ਅਤੇ ਚੀਨ ਦੇ ਸੰਬੰਧਾਂ ਨੂੰ ਸੁਧਾਰਨ ਵਿਚ ਮਦਦ ਨਹੀਂ ਕਰ ਸਕਦਾ , ਚੀਨ ਨੇ ਕਿਹਾ ਕਿ ਕੈਨੇਡਾ ਦਾ ਇਹ ਸੋਚਣਾ ਬਿਲਕੁਲ ਗਲਤ ਹੈ ਅਮਰੀਕਾ ਇਸ ਮਾਮਲੇ ਵਿਚ ਕੋਈ ਸਹਾਇਤਾ ਕਰੇਗਾ , ਪਿਛਲੇ ਦਿਨੀ ਜਪਾਨ ਦੇ ਜੀ 20 ਸਮੇਲਨ ਵਿੱਚ ਦੋਵੇਂ ਦੇਸ਼ਾਂ ਦੇ ਪ੍ਰਮੁੱਖਾ ਵਿਚਕਾਰ ਗੱਲਬਾਤ ਹੋਈ ਸੀ ਪਰ ਇਸ ਤੋਂ ਬਾਅਦ ਵੀ ਦੋਵੇਂ ਦੇਸ਼ਾਂ ਦੇ ਸਬੰਧ ਟੁੱਟਣ ਕੰਡੇ ਖੜੇ ਹਨ |
2.. ਰਾਸ਼ਟਰਪਤੀ ਉਮੀਦਵਾਰ ਕਮਲਾ ਹੈਰਿਸ ਦਾ ਟਰੰਪ ਤੇ ਨਿਸ਼ਾਨਾ - ਵ੍ਹਾਈਟ ਹਾਊਸ ਵਿੱਚ ਰਹਿ ਰਿਹਾ ਹੈ ਸ਼ਿਕਾਰੀ
ਅਮਰੀਕੀ ਚੋਣਾਂ ਆਉਂਦੇ ਹੀ ਡੇਮੋਕ੍ਰੇਟ੍ਸ ਨੇ ਅਮਰੀਕੀ ਰਾਸ਼ਟਰਪਤੀ ਟਰੰਪ ਉੱਤੇ ਸ਼ਬਦੀ ਹਮਲੇ ਤੇਜ਼ ਕਰ ਦਿੱਤੇ ਹਨ , ਬੁਧਵਾਰ ਨੂੰ ਆਯੋਵਾ ਵਿਖੇ ਹੋਏ ਇਕ ਸਮਾਗਮ ਦੌਰਾਨ ਅਮਰੀਕੀ ਚੋਂਣਾ 2020 ਦੀ ਰਾਸ਼ਟਰਪਤੀ ਔਹਦੇ ਦੀ ਉਮੀਦਵਾਰ ਕਮਲਾ ਹੈਰਿਸ ਨੇ ਆਪਣੇ ਤਿੱਖੇ ਬੋਲਾਂ ਨਾਲ ਡੋਨਾਲਡ ਟਰੰਪ ਉਤੇ ਸਿਧੇ ਵਾਰ ਕੀਤੇ , ਉਨ੍ਹਾਂ ਨੇ ਕਿਹਾ ਕਿ ਵ੍ਹਾਈਟ ਹਾਊਸ ਵਿੱਚ ਇਸ ਸਮੇ ਇਕ ਸ਼ਿਕਾਰੀ ਰਹਿ ਰਿਹਾ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਉੱਤੇ ਕਮਲਾ ਹੈਰਿਸ ਦਾ ਇਹ ਹੁਣ ਤਕ ਦਾ ਸਭ ਤੋਂ ਵੱਡਾ ਹਮਲਾ ਹੈ , ਉਨ੍ਹਾਂ ਕਿਹਾ ਕਿ ਇਕ ਪ੍ਰੋਸੀਕਯੂਟਰ ਦੇ ਅਨੁਭਵ ਨਾਲ ਉਹ ਅਜਿਹੇ ਸ਼ਿਕਾਰੀਆਂ ਨੂੰ ਜਾਣਦੀ ਹੈ।
ਸੰਬੰਧਿਤ ਖ਼ਬਰਾਂ
3.. ਰਾਹੁਲ ਗਾਂਧੀ ਦੇ ਅਸਤੀਫੇ ਤੇ ਬੋਲੇ ਕੈਪਟਨ - ਚੋਣਾਂ ਵਿੱਚ ਹਾਰ ਦਾ ਸਾਰਾ ਬੋਝ ਰਾਹੁਲ ਗਾਂਧੀ ਉੱਤੇ ਨਹੀਂ ਪਾ ਸਕਦੇ
ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਦੇ ਅਹੁਦੇ ਤੋਂ ਰਾਹੁਲ ਗਾਂਧੀ ਦੇ ਅਸਤੀਫੇ ਤੋਂ ਬਾਅਦ ਕਾਂਗਰਸ ਪਾਰਟੀ ਦੀ ਹਾਲਤ ਬੇਹੱਦ ਮੁਸ਼ਕਲ ਹੋ ਚੁਕੀ ਹੈ , ਕਾਂਗਰਸ ਦੇ ਹੋਰ ਪ੍ਰਮੁੱਖ ਨੇਤਾਵਾਂ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਇਹ ਬਿਆਨ ਦੇ ਰਹੇ ਹਨ ਕਿ ਲੋਕਸਭਾ ਚੋਣਾਂ ਵਿੱਚ ਕਾਂਗਰਸ ਦੀ ਹਾਰ ਦਾ ਸਾਰਾ ਬੋਝ ਇਕੱਲੇ ਰਾਹੁਲ ਗਾਂਧੀ ਦੇ ਮੋਢਿਆਂ ਉੱਤੇ ਨਹੀਂ ਪਾਇਆ ਜਾ ਸਕਦਾ , ਉਨ੍ਹਾਂ ਕਿਹਾ ਕਿ ਇਹ ਸਾਰੇ ਪਾਰਟੀ ਵਰਕਰਾਂ ਦੀ ਜ਼ਿੰਮੇਵਾਰੀ ਹੈ , ਉਨ੍ਹਾਂ ਕਿਹਾ ਕਿ ਸਾਨੂੰ ਉਮੀਦ ਹੈ ਕਿ ਰਾਹੁਲ ਗਾਂਧੀ ਆਪਣਾ ਅਸਤੀਫਾ ਲੈ ਲੈਣਗੇ , ਜਿਕਰਯੋਗ ਹੈ ਕਿ ਕਈ ਦੀਨਾ ਦੀ ਖਿੱਚੋਤਾਣ ਤੋਂ ਬਾਅਦ ਰਾਹੁਲ ਗਾਂਧੀ ਨੇ ਕਲ ਇਕ ਚਿੱਠੀ ਟਵੀਟ ਕਰ ਆਪਣਾ ਅਸਤੀਫਾ ਦੇਣ ਦੀ ਗੱਲ ਕਹੀ ਸੀ |
4.. ਸਵੀਡਨ ਨੂੰ ਹਰਾ ਕੇ ਨੀਦਰਲੈਂਡ ਫੀਫਾ ਮਹਿਲਾ ਵਿਸ਼ਵ ਕੱਪ ਦੇ ਫਾਈਨਲ ਵਿੱਚ - ਅਮਰੀਕਾ ਨਾਲ ਖ਼ਿਤਾਬੀ ਮੁਕਾਬਲਾ
ਫਰਾਂਸ ਵਿਚ ਖੇਡੇ ਜਾ ਰਹੇ ਫੀਫਾ ਮਹਿਲਾ ਵਿਸ਼ਵ ਕੱਪ ਵਿਚ ਨੀਂਦਰਲੈਂਡ ਦੀ ਟੀਮ ਨੇ ਪਹਿਲੀ ਵਾਰ ਫਾਈਨਲ ਵਿੱਚ ਆਪਣੀ ਜਗ੍ਹਾ ਬਣਾਈ ਹੈ , ਬੁੱਧਵਾਰ ਨੂੰ ਸੈਮੀਫਾਈਨਲ ਮੁਕਾਬਲਾ ਨੀਂਦਰਲੈਂਡ ਅਤੇ ਸਵੀਡਨ ਵਿਚਕਾਰ ਖੇਡਿਆ ਗਿਆ ਜਿਥੇ ਨੀਂਦਰਲੈਂਡ ਨੇ ਸਵੀਡਨ ਨੂੰ 1-0 ਨਾਲ ਹਰਾਇਆ , ਟੀਮ ਲਈ ਇੱਕੋ ਗੋਲ ਜੈਕੀ ਗਲੋਨੇਨ ਨੇ ਐਕਸਟਰਟਾ ਟਾਈਮ ਦੇ 9 ਵੇਂ ਮਿੰਟ ਵਿੱਚ ਕੀਤਾ , ਹੁਣ ਫੀਫਾ ਮਹਿਲਾ ਵਿਸ਼ਵ ਕੱਪ ਦਾ ਫਾਈਨਲ ਮੁਕਾਬਲਾ 7 ਜੁਲਾਈ ਨੂੰ ਨੀਦਰਲੈਂਡ ਅਤੇ ਅਮਰੀਕਾ ਦੇ ਵਿਚਕਾਰ ਲੀਓ ਓਲੰਪਿਕ ਸਟੇਡੀਅਮ ਵਿੱਚ ਖੇਡਿਆ ਜਾਵੇਗਾ |
5.. ਆਰਐਸਐਸ ਉੱਤੇ ਬਿਆਨ ਦਾ ਮਾਮਲਾ - ਮੁੰਬਈ ਕੋਰਟ ਤੋਂ ਰਾਹੁਲ ਗਾਂਧੀ ਨੂੰ ਨਿਜੀ ਮੁਚਲਕੇ ਉੱਤੇ ਮਿਲੀ ਜ਼ਮਾਨਤ
ਕੰਨੜ ਪੱਤਰਕਾਰ ਗੌਰੀ ਲੰਕੇਸ਼ ਦੇ ਕਤਲ ਦਾ ਦੋਸ਼ ਆਰਐਸਐਸ ਅਤੇ ਉਸਦੀ ਵਿਚਾਰਧਾਰਾ ਤੇ ਲਗਾਉਣ ਦੇ ਨਾਲ ਸੰਬੰਧਤ ਮਾਨਹਾਨੀ ਕੇਸ ਵਿੱਚ ਰਾਹੁਲ ਗਾਂਧੀ ਅੱਜ ਮੁੰਬਈ ਦੇ ਸ਼ਿਵਾਲੀ ਕੋਰਟ ਵਿੱਚ ਪੇਸ਼ ਹੋਏ ਜਿਥੇ ਉਨ੍ਹਾਂ ਨੂੰ15 ਹਜ਼ਾਰ ਰੁਪਏ ਦੇ ਨਿਜੀ ਮੁਚਲਕੇ ਉੱਤੇ ਜਮਾਨਤ ਦੇ ਦਿੱਤੀ ਗਈ ਹੈ , ਇੱਥੇ ਦੇ ਸੰਘ ਕਰਮਚਾਰੀ ਧਰੂਤੁਮਾਨ ਜੋਸ਼ੀ ਨੇ ਰਾਹੁਲ ਗਾਂਧੀ ਖਿਲਾਫ ਇਹ ਕੇਸ ਦਰਜ ਕਰਵਾਇਆ ਹੋਇਆ ਹੈ , ਅਦਾਲਤ ਵਿਚ ਸੁਣਵਾਈ ਦੌਰਾਨ ਰਾਹੁਲ ਗਾਂਧੀ ਨੇ ਖੁਦ ਨੂੰ ਬੇਕਸੂਰ ਦੱਸਿਆ ਹੈ , ਜਿਕਰਯੋਗ ਹੈ ਕਿ 5 ਸਤੰਬਰ 2017 ਨੂੰ ਪੱਤਰਕਾਰ ਗੌਰੀ ਲੰਕੇਸ਼ ਨੂੰ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ ਜਿਸ ਤੋਂ ਬਾਅਦ ਰਾਹੁਲ ਗਾਂਧੀ ਦਾ ਇਹ ਬਿਆਨ ਆਇਆ ਸੀ |
ਹੋਰਨਾਂ ਤੇਜ਼ ਖਬਰਾਂ ਲਈ ਜੁੜੇ ਰਹੇ ਕੈਨੇਡੀਅਨ ਮੀਡੀਆ - ਯੂਨਾਈਟਿਡ ਐਨ ਆਰ ਆਈ ਪੋਸਟ ਦੇ ਨਾਲ |






