ਕੈਨੇਡੀਅਨ ਪੰਜਾਬੀ ਮੀਡੀਆ ਲੈ ਕੇ ਆਉਂਦਾ ਹੈ ਤੁਹਾਡੇ ਲਈ ਤੇਜ਼ ਅਤੇ ਨਿਰਪੱਖ ਖਬਰਾਂ
ਅੱਜ ਦੀਆਂ ਟੌਪ 5 ਖ਼ਬਰਾਂ ( 05-07-2019 )
1.. ਭਾਰਤ ਦਾ ਸਾਲਾਨਾ ਬਜਟ ਕੀਤਾ ਗਿਆ ਪੇਸ਼ - ਕਈ ਛੋਟੇ ਵੱਡੇ ਮੁੱਦਿਆਂ ਤੇ ਦਿੱਤਾ ਗਿਆ ਧਿਆਨ
ਭਾਰਤ ਵਿੱਚ ਨਵੀਂ ਸਰਕਾਰ ਬਣਨ ਤੋਂ ਬਾਅਦ ਅੱਜ ਪਹਿਲਾ ਬਜਟ ਪੇਸ਼ ਕੀਤਾ ਗਿਆ ਹੈ , ਇਹ ਬਜਟ ਨਵੀਂ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਪੇਸ਼ ਕੀਤਾ ਗਿਆ , ਜਿਸ ਵਿੱਚ ਕਈ ਛੋਟੇ ਵੱਡੇ ਮੁੱਦਿਆਂ ਤੇ ਧਿਆਨ ਦਿੱਤਾ ਗਿਆ , ਬਜਟ ਦੇ ਵਿੱਚ ਮੱਧ ਵਰਗ ਨੂੰ ਟੈਕਸ ਦੇ ਲਈ ਕੋਈ ਰਾਹਤ ਨਹੀਂ ਦਿੱਤੀ ਗਈ ਅਤੇ ਅਮੀਰਾਂ ਤੇ ਟੈਕਸ ਵਧਾ ਦਿੱਤਾ ਗਿਆ ਹੈ , ਨਾਲ ਹੀ ਮੱਧ ਵਰਗ ਲਈ ਹੁਣ ਘਰ ਖਰੀਦਣ ਦਾ ਸੁਪਨਾ ਵੀ ਪੂਰਾ ਹੋ ਸਕਦਾ ਹੈ , ਔਰਤਾਂ ਅਤੇ ਵਿਦਿਆਰਥੀਆਂ ਲਈ ਵੀ ਇਸ ਟੈਕਸ ਵਿੱਚ ਕਾਫੀ ਕੁੱਝ ਦਿੱਤਾ ਗਿਆ ਹੈ |
2.. ਅਲਬਰਟਾ ਤੇਲ ਇੰਡਸਟਰੀ ਦੇ ਵਿਰੋਧ ਦਾ ਮਾਮਲਾ - ਸੂਬਾ ਸਰਕਾਰ ਨੇ ਵਿਦੇਸ਼ੀ ਫੰਡਿੰਗ ਲਈ ਜਾਂਚ ਕੀਤੀ ਸ਼ੁਰੂ
ਕੈਨੇਡਾ ਦੇ ਸੂਬੇ ਅਲਬਰਟਾ ਵਿੱਚ ਅਲਬਰਟਾ ਤੇਲ ਇੰਡਸਟਰੀ ਦਾ ਕੁਝ ਸਮੂਹਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਸੀ ਜਿਸ ਤੋਂ ਬਾਅਦ ਹੁਣ ਅਲਬਰਟਾ ਸਰਕਾਰ ਨੇ ਇਕ ਵੱਡਾ ਕਦਮ ਚੁੱਕਿਆ ਹੈ , ਅਲਬਰਟਾ ਦੀ ਸੂਬਾਈ ਸਰਕਾਰ ਨੇ ਅਲਬਰਟਾ ਤੇਲ ਇੰਡਸਟਰੀ ਦੇ ਖਿਲਾਫ ਮੁਹਿੰਮ ਦੇ ਵਿੱਚ ਵਿਦੇਸ਼ੀ ਫੰਡਾਂ ਵਾਲੇ ਗਰੁੱਪਾਂ ਦੀ ਜਾਂਚ ਕਰਨ ਦੇ ਹੁਕਮ ਜਾਰੀ ਕੀਤੇ ਹਨ , ਅਲਬਰਟਾ ਦੀ ਪ੍ਰੀਮੀਅਰ ਜੈਸਨ ਕੈਨੀ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਫਰਾਂਸਿਕ ਅਤੇ ਪੁਨਰਗਠਨ ਦੇ ਮੁਖੀ ਸਟੀਵ ਐਲਨ ਇਸ ਕਮਿਸ਼ਨ ਦੇ ਚੇਅਰਮੈਨ ਹੋਣਗੇ ਜੋ ਇਸ ਦੀ ਜਾਂਚ ਕਰਨਗੇ |
ਸੰਬੰਧਿਤ ਖ਼ਬਰਾਂ
3.. ਅੱਜ ਸ਼੍ਰੀ ਗੁਰੂ ਹਰਗੋਬਿੰਦ ਜੀ ਦਾ ਪ੍ਰਕਾਸ਼ ਪੂਰਬ - ਸੰਸਾਰ ਭਰ ਵਿਚ ਕਰਵਾਏ ਜਾ ਰਹੇ ਨੇ ਸਿੱਖੀ ਸਮਾਗਮ
ਅੱਜ ਸ਼੍ਰੀ ਗੁਰੂ ਹਰਗੋਬਿੰਦ ਜੀ ਦਾ ਪ੍ਰਕਾਸ਼ ਪੂਰਬ ਬਹੁਤ ਸ਼ਰਧਾ ਅਤੇ ਉਤਸ਼ਾਹ ਨਾਲ ਮਾਣਿਆ ਜਾ ਰਿਹਾ ਹੈ , ਭਾਰਤ ਸਮੇਤ ਦੁਨੀਆ ਭਰ ਦੇ ਗੁਰੂਘਰਾਂ ਵਿਚ ਅੱਜ ਸ਼੍ਰੀ ਅਖੰਡ ਪਾਠ ਦੇ ਭੋਗ ਪਾਏ ਜਾ ਰਹੇ ਹਨ ਅਤੇ ਮੀਰੀ ਪੀਰੀ ਦੇ ਮਾਲਕ ਕਹੇ ਜਾਣ ਵਾਲੇ ਅੱਜ ਸ਼੍ਰੀ ਗੁਰੂ ਹਰਗੋਬਿੰਦ ਜੀ ਦੀ ਜੀਵਨੀ ਸੁਣਾਈ ਜਾ ਰਹੀ ਹੈ , ਇਸ ਮੌਕੇ ਗੁਰੂ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਗੁਰੂਦੁਆਰਾ ਟਾਹਲੀ ਸਾਹਿਬ ਅਤੇ ਸ਼੍ਰੀਨਗਰ ਦੇ ਵਿਚ ਗੁਰੂ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਵਿਖੇ ਵੀ ਵੱਡੇ ਸਮਾਗਮ ਕਰਵਾਏ ਜਾ ਰਹੇ ਹਨ , ਸੰਗਤਾਂ ਵਿਚ ਇਸ ਦਿਨ ਨੂੰ ਲੈ ਕੇ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ |
4.. ਦੋ ਜਹਾਜ਼ ਹਾਦਸਿਆਂ ਤੋਂ ਬਾਅਦ ਬੋਇੰਗ ਕੰਪਨੀ ਬੈਕਫੁੱਟ ਤੇ - ਮ੍ਰਿਤਕਾਂ ਦੇ ਪਰਿਵਾਰਾਂ ਨੂੰ ਦੇਵੇਗੀ 688 ਕਰੋੜ
ਪਿਛਲੇ ਕੁਝ ਮਹੀਨਿਆਂ ਵਿੱਚ ਹੀ ਆਪਣੇ ਦੋ ਜਹਾਜ਼ ਗਵਾਉਣ ਵਾਲੀ ਵਿਸ਼ਵ ਦੀ ਪ੍ਰਸਿੱਧ ਜਹਾਜ਼ ਨਿਰਮਾਤਾ ਕੰਪਨੀ ਬੋਇੰਗ ਹੁਣ ਬੈਕਫੁੱਟ ਤੇ ਆ ਗਈ ਹੈ , ਬੋਇੰਗ ਕੰਪਨੀ ਨੇ ਹੁਣ ਘੋਸ਼ਣਾ ਕੀਤੀ ਹੈ ਕਿ ਉਹ 727 ਮੈਕਸ ਜਹਾਜ਼ਾਂ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ ਸੌ ਮਿਲੀਅਨ ਡਾਲਰ ( ਕਰੀਬ 686 ਕਰੋੜ ਰੁਪਏ ) ਦੀ ਵਿੱਤੀ ਸਹਾਇਤਾ ਦੇਵੇਗੀ , ਇਨ੍ਹਾਂ ਦੋ ਜਹਾਜ਼ ਹਾਦਸਿਆਂ ਵਿੱਚ 346 ਯਾਤਰੀ ਮਾਰੇ ਗਏ ਸਨ , ਇੰਡੋਨੇਸ਼ੀਆ ਵਿੱਚ ਪਿਛਲੇ ਸਾਲ ਅਕਤੂਬਰ ਵਿੱਚ ਹੋਏ ਹਾਦਸੇ ਵਿੱਚ 189 ਲੋਕ ਉੱਤੇ ਈਥੋਪੀਆ ਵਿੱਚ ਮਾਰਚ ਨੂੰ ਹੋਏ ਹਾਦਸੇ ਵਿੱਚ 157 ਲੋਕਾਂ ਦੀ ਮੌਤ ਹੋਈ ਸੀ |
5.. ਟਿਊਨੀਸ਼ੀਆ ਵਿਚ ਯਾਤਰੀਆਂ ਨਾਲ ਭਰੀ ਕਿਸ਼ਤੀ ਪਲਟੀ- 80 ਤੋਂ ਜ਼ਿਆਦਾ ਲੋਕਾਂ ਦੀ ਮੌਤ ਦਾ ਖਦਸ਼ਾ
ਅਫਰੀਕੀ ਦੇਸ਼ ਟਿਊਨੀਸ਼ੀਆ ਵਿੱਚ ਇੱਕ ਵਾਰ ਫਿਰ ਬੇੜੀ ਪਲਟਣ ਦੀ ਖਬਰ ਸਾਹਮਣੇ ਆਈ ਹੈ , ਟਿਊਨੀਸ਼ੀਆ ਦੇ ਸਮੁੰਦਰੀ ਇਲਾਕੇ ਵਿੱਚ ਪ੍ਰਵਾਸੀਆਂ ਨਾਲ ਭਰੀ ਇੱਕ ਕਿਸ਼ਤੀ ਪਲਟਣ ਦੇ ਨਾਲ 80 ਤੋਂ ਜ਼ਿਆਦਾ ਲੋਕਾਂ ਦੇ ਮਾਰੇ ਜਾਣ ਦੀ ਸੰਭਾਵਨਾ ਹੈ ਸੰਯੁਕਤ ਰਾਸ਼ਟਰ ਸ਼ਰਨਾਰਥੀ ਏਜੰਸੀ ਨੇ ਹਾਦਸੇ ਵਿੱਚ ਬਚੇ ਹੋਏ ਲੋਕਾਂ ਦੇ ਹਵਾਲੇ ਤੋਂ ਕਿਹਾ ਕਿ ਇਹ ਹਾਦਸੇ ਵਿੱਚ ਬਹੁਤ ਸਾਰੇ ਲੋਕਾਂ ਦੀ ਮੌਤ ਹੋ ਸਕਦੀ ਹੈ , ਸੰਯੁਕਤ ਰਾਸ਼ਟਰ ਦੇ ਅਧਿਕਾਰੀਆਂ ਨੇ ਦੱਸਿਆ ਕਿ ਪ੍ਰਵਾਸੀਆਂ ਨਾਲ ਭਰੀ ਹੋਈ ਇਹ ਬੇੜੀ ਭੂਮੱਧ ਸਾਗਰ ਪਾਰ ਕਰਕੇ ਇਟਲੀ ਵੱਲ ਜਾ ਰਹੀ ਸੀ ਜਿਸ ਦੌਰਾਨ ਇਹ ਦੁਰਘਟਨਾ ਦਾ ਸ਼ਿਕਾਰ ਹੋ ਗਈ |
ਹੋਰਨਾਂ ਤੇਜ਼ ਖਬਰਾਂ ਲਈ ਜੁੜੇ ਰਹੇ ਕੈਨੇਡੀਅਨ ਮੀਡੀਆ - ਯੂਨਾਈਟਿਡ ਐਨ ਆਰ ਆਈ ਪੋਸਟ ਦੇ ਨਾਲ |






