ਕੈਨੇਡੀਅਨ ਪੰਜਾਬੀ ਮੀਡੀਆ ਲੈ ਕੇ ਆਉਂਦਾ ਹੈ ਤੁਹਾਡੇ ਲਈ ਤੇਜ਼ ਅਤੇ ਨਿਰਪੱਖ ਖਬਰਾਂ
ਅੱਜ ਦੀਆਂ ਟੌਪ 5 ਖ਼ਬਰਾਂ ( 27-04-2019 )
1..ਕੈਨੇਡਾ ਵਿੱਚ ਹੜ ਨੇ ਮਚਾਈ ਤਬਾਹੀ - ਓਟਾਵਾ ਤੋਂ ਬਾਅਦ ਮੌਂਟਰੀਅਲ ਨੇ ਵੀ ਲਾਗੂ ਕੀਤੀ ਐਮਰਜੈਂਸੀ
ਕਈ ਵੱਡੇ ਸ਼ਹਿਰਾਂ ਵਿੱਚ ਸ਼ੁੱਕਰਵਾਰ ਨੂੰ ਹੜ੍ਹ ਨੇ ਭਾਰੀ ਤਬਾਹੀ ਮਚਾਈ ਹੈ , ਲਗਾਤਰ ਮੀਂਹ ਨੇ ਦਰਿਆਵਾਂ ਦੇ ਪਾਣੀ ਦਾ ਪੱਧਰ ਹੋਰ ਜ਼ਿਆਦਾ ਵਧਾ ਦਿੱਤਾ ਹੈ , ਕਿਊਬੈਕ ਦੇ ਕੁਝ ਹਿੱਸਿਆਂ ਵਿੱਚ 60 ਮਿਲੀਮੀਟਰ ਵਰਖਾ ਹੋਈ ਹੈ ਜਦੋਂ ਕਿ ਨਿਊ ਬ੍ਰਨਸਵਿਕ ਵਿੱਚ ਭਾਰੀ ਮੀਂਹ ਤੋਂ ਬਾਅਦ ਟਰਾਂਸ-ਕੈਨੇਡਾ ਹਾਈਵੇ ਦਾ ਹਿੱਸਾ ਬੰਦ ਕੀਤਾ ਗਿਆ ਹੈ , ਪਬਲਿਕ ਸੇਫਟੀ ਮੰਤਰੀ ਰਾਲਫ਼ ਬੁਡਲ ਨੇ ਕਿਹਾ ਕਿ "ਖਤਰਨਾਕ ਅਤੇ ਨੁਕਸਾਨਦੇਹ ਹੜ੍ਹਾਂ ਦੇ ਪਾਣੀ" ਦੇ ਨਤੀਜੇ ਵਜੋਂ ਓਨਟਾਰੀਓ, ਕਿਊਬੈਕ ਅਤੇ ਨਿਊ ਬਰੰਜ਼ਵਿੱਕ ਵਿੱਚ ਆਵਾਜਾਈ ਬੰਦ ਹੋ ਸਕਦੀ ਹੈ , ਕੱਲ ਓਟਾਵਾ ਵਲੋਂ ਐਮਰਜੈਂਸੀ ਘੋਸ਼ਿਤ ਹੋਣ ਤੋਂ ਬਾਅਦ ਹੁਣ ਸਿਟੀ ਆਫ ਮਾਂਟਰੀਅਲ ਨੇ ਵੀ ਹੜ੍ਹਾਂ ਦੇ ਵਾਧੇ ਦੇ ਕਾਰਨ ਐਮਰਜੈਂਸੀ ਦਾ ਐਲਾਨ ਕੀਤਾ ਹੈ |
2.. ਅਮਰੀਕਾ ਦਾ ਪਾਕਿਸਤਾਨ ਨੂੰ ਲੈ ਕੇ ਵੱਡਾ ਕਦਮ - ਪਾਕਿਸਤਾਨੀ ਨਾਗਰਿਕਾਂ ਦੇ ਵੀਜ਼ਾ ਤੇ ਲੱਗ ਸਕਦਾ ਹੈ ਬੈਨ
ਅਮਰੀਕਾ ਅਤੇ ਪਾਕਿਸਤਾਨ ਵਿਚਾਲੇ ਸੰਬੰਧ ਲਗਾਤਾਰ ਖ਼ਰਾਬ ਹੋ ਰਹੇ ਹਨ , ਸ਼ੁੱਕਰਵਾਰ ਨੂੰ, ਦੋਵਾਂ ਦੇਸ਼ਾਂ ਦੇ ਸਬੰਧ ਸਿਵਲ ਨਿਕਾਸੀ ਅਤੇ ਵੀਜ਼ਾ ਕਢਵਾਉਣ ਦੇ ਮਾਮਲੇ ਵਿਚ ਕਾਫੀ ਤਲਖ਼ ਹੋ ਗਏ ਹਨ , ਇਸ ਤੋਂ ਬਾਅਦ ਹੁਣ ਅਮਰੀਕਾ ਇਸਲਾਮਾਬਾਦ ਨੂੰ ਆਪਣੇ ਨਾਗਰਿਕਾਂ ਨੂੰ ਵਾਪਸ ਲੈਣ ਅਤੇ ਅਮਰੀਕਾ ਵਿਚ ਵੀਜ਼ਾ ਦੇਣ ਤੋਂ ਇਨਕਾਰ ਕਰ ਸਕਦਾ ਹੈ , ਇਹ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਅਮਰੀਕਾ ਪਾਕਿਸਤਾਨੀ ਨਾਗਰਿਕਾਂ ਨੂੰ ਵੀਜ਼ਾ ਦੇਣ ਤੋਂ ਇਨਕਾਰ ਕਰ ਸਕਦਾ ਹੈ , ਪਾਕਿਸਤਾਨ ਵਲੋਂ ਅਮਰੀਕਾ ਤੋਂ ਵੀਜ਼ੇ ਦੀ ਮਿਆਦ ਪੂਰੀ ਹੋਣ ਤੋਂ ਬਾਅਦ ਵਾਲੇ ਨਾਗਰਿਕਾਂ ਨੂੰ ਵਾਪਸ ਲੈਣ ਤੋਂ ਇਨਕਾਰ ਕਰਨ ਤੋਂ ਬਾਅਦ ਅਮਰੀਕਾ ਨੇ ਉਸ 'ਤੇ ਪਾਬੰਦੀ ਲਗਾ ਦਿੱਤੀ ਹੈ |
ਸੰਬੰਧਿਤ ਖ਼ਬਰਾਂ
3.. ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀਆਂ ਵਧੀਆਂ ਮੁਸ਼ਕਲਾਂ - ਜਾ ਸਕਦੀ ਹੈ ਵਿਰੋਧੀ ਧਿਰ ਦੇ ਨੇਤਾ ਦੀ ਕੁਰਸੀ
ਲੋਕ ਸਭਾ ਚੋਣਾਂ ਤੋਂ ਬਾਅਦ ਪੰਜਾਬ ਦੀ ਰਾਜਨੀਤੀ ਵਿਚ ਵੱਡੀ ਤਬਦੀਲੀ ਦੀ ਸੰਭਾਵਨਾ ਹੈ , ਇਨਾ ਚੋਣਾਂ ਤੋਂ ਬਾਅਦ ਪੰਜਾਬ ਵਿਧਾਨਸਭਾ ਵਿੱਚ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗ ਸਕਦਾ ਹੈ ਅਤੇ ਪੰਜਾਬ ਵਿਧਾਨ ਸਭਾ ਵਿਚ ਉਨ੍ਹਾਂ ਦੀ ਮੁੱਖ ਵਿਰੋਧੀ ਨੇਤਾ ਦੀ ਕੁਰਸੀ ਖੁੱਸ ਸਕਦੀ ਹੈ , ਸੁਖਪਾਲ ਖਹਿਰਾ ਦੇ ਅਸਤੀਫੇ ਤੋਂ ਬਾਅਦ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਦੀ ਕੁਰਸੀ ਗੁਆ ਦਿੱਤੀ ਹੈ ਹੁਣ ਇਸਦਾ ਫੈਸਲਾ ਸਿਰਫ ਸਪੀਕਰ ਤੇ ਨਿਰਭਰ ਹੈ , ਜੇਕਰ ਵਿਰੋਧੀ ਧਿਰ ਦੇ ਨੇਤਾ ਦੀ ਕੁਰਸੀ ਲਈ ਸਪੀਕਰ ਰਾਣਾ ਕੇਪੀ ਸਿੰਘ ਅਕਾਲੀ-ਭਾਜਪਾ ਨੂੰ ਪ੍ਰਵਾਨਗੀ ਦਿੰਦੇ ਹਨ ਤਾਂ ਆਮ ਆਦਮੀ ਪਾਰਟੀ ਨੂੰ ਵੱਡਾ ਜਾਹਤਕ ਲੱਗ ਸਕਦਾ ਹੈ |
4.. ਸ਼੍ਰੀਲੰਕਾ ਵਿੱਚ ਅੱਤਵਾਦੀਆਂ ਤੇ ਛਾਪੇਮਾਰੀ ਦੌਰਾਨ ਮੁਠਭੇੜ - 6 ਬੱਚਿਆਂ ਸਮੇਤ ਕੁਲ 15 ਲੋਕਾਂ ਦੀ ਹੋਈ ਮੌਤ
ਸ਼੍ਰੀਲੰਕਾ ਵਿੱਚ ਪਿਛਲੇ ਹਫਤੇ ਹੋਏ ਬੰਬ ਧਮਾਕਿਆਂ ਵਿੱਚ ਗਿਰਫਤਾਰੀਆਂ ਦਾ ਦੌਰ ਲਗਾਤਾਰ ਜਾਰੀ ਹੈ , ਸ਼ਨੀਵਾਰ ਨੂੰ ਏਜੰਸੀਆਂ ਨੇ ਅੱਤਵਾਦੀਆਂ ਦੀਆਂ ਸੰਸਥਾਵਾਂ ਅਤੇ ਨੈਸ਼ਨਲ ਤੌਹੀਦ ਜਮਾਤ (ਐਨਟੀਜੇ) ਦੇ ਠਿਕਾਣਿਆਂ 'ਤੇ ਛਾਪਾ ਮਾਰਿਆ, ਜਿਨ੍ਹਾਂ ਨੇ ਲੜੀਵਾਰ ਬੰਬ ਧਮਾਕਿਆਂ ਦੀ ਜਿੰਮੇਵਾਰੀ ਲਈ ਸੀ , ਇਸ ਦੌਰਾਨ ਅੱਤਵਾਦੀਆਂ ਨੇ ਸੁਰੱਖਿਆ ਬਲਾਂ ਤੇ ਗੋਲੀਬਾਰੀ ਕੀਤੀ ਅਤੇ ਇਕ ਆਤਮਘਾਤੀ ਹਮਲਾਵਰ ਨੇ ਖੁਦ ਨੂੰ ਉਡਾ ਲਿਆ , ਇਸ ਵਿੱਚ 15 ਲੋਕ ਮਾਰੇ ਗਏ ਹਨ ਮ੍ਰਿਤਕਾਂ ਵਿਚ 6 ਬੱਚੇ ਅਤੇ 3 ਔਰਤਾਂ ਸ਼ਾਮਲ ਵੀ ਹਨ , 21 ਅਪ੍ਰੈਲ ਨੂੰ ਸ੍ਰੀਲੰਕਾ ਵਿੱਚ ਅੱਠ ਬੰਬ ਧਮਾਕਿਆਂ ਵਿੱਚ 253 ਲੋਕ ਮਾਰੇ ਗਏ ਸਨ. ਇਨ੍ਹਾਂ 'ਚ 10 ਭਾਰਤੀਆਂ ਸਮੇਤ 39 ਵਿਦੇਸ਼ੀ ਨਾਗਰਿਕ ਵੀ ਸ਼ਾਮਲ ਸਨ |
5.. ਦਿੱਲੀ ਵਿੱਚ ਕਾਂਗਰਸ ਦੀ ਵੱਡੀ ਮੰਗ - ਕੇਜਰੀਵਾਲ ਨੂੰ ਚੋਣ ਪ੍ਰਚਾਰ ਕਰਨ ਤੋਂ ਰੋਕੇ ਚੋਣ ਕਮੀਸ਼ਨ
ਗਠਜੋੜ ਦੀਆਂ ਕੋਸ਼ਿਸ਼ਾਂ ਖਤਮ ਹੁੰਦੇ ਹੀ ਕਾਂਗਰਸ ਅਤੇ ਆਮ ਆਦਮੀ ਪਾਰਟੀ ਆਹਮਣੇ ਸਾਹਮਣੇ ਆ ਗਏ ਹਨ , ਦਿੱਲੀ ਵਿੱਚ 'ਆਪ' ਦੇ ਪਾਰਟੀ ਕਨਵੀਨਰ ਖਿਲਾਫ ਦਿੱਲੀ ਕਾਂਗਰਸ ਪ੍ਰਦੇਸ਼ ਕਮੇਟੀ ਨੇ ਸ਼ੁੱਕਰਵਾਰ ਨੂੰ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਹੈ ਕਿ ਅਰਵਿੰਦ ਕੇਜਰੀਵਾਲ ਉੱਤੇ ਪਾਬੰਦੀ ਲਗਾਈ ਜਾਵੇ ,ਕਾਂਗਰਸ ਨੇ ਦੋਸ਼ ਲਾਏ ਕਿ ਕੇਜਰੀਵਾਲ 'ਫਿਰਕੂ ਅਤੇ ਭੜਕਾਊ "ਬਿਆਨ ਦੇ ਰਹੇ ਹਨ , ਕਾਂਗਰਸ ਦੇ ਸਾਬਕਾ ਸਾਂਸਦ ਸੰਦੀਪ ਦੀਕਸ਼ਿਤ ਦੀ ਅਗਵਾਈ ਵਿੱਚ ਮੁੱਖ ਚੋਣ ਅਫਸਰ ਨੂੰ ਇਕ ਮੰਗ ਪੱਤਰ ਸੋਪਿਆ ਗਿਆ ਅਤੇ ਕਿਹਾ ਕਿ ਕੇਜਰੀਵਾਲ ਦੇ ਬਿਆਨ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ |
ਹੋਰਨਾਂ ਤੇਜ਼ ਖਬਰਾਂ ਲਈ ਜੁੜੇ ਰਹੇ ਕੈਨੇਡੀਅਨ ਮੀਡੀਆ - ਯੂਨਾਈਟਿਡ ਐਨ ਆਰ ਆਈ ਪੋਸਟ ਦੇ ਨਾਲ |






