ਕੈਨੇਡੀਅਨ ਪੰਜਾਬੀ ਮੀਡੀਆ ਲੈ ਕੇ ਆਉਂਦਾ ਹੈ ਤੁਹਾਡੇ ਲਈ ਤੇਜ਼ ਅਤੇ ਨਿਰਪੱਖ ਖਬਰਾਂ
ਅੱਜ ਦੀਆਂ ਟੌਪ 5 ਖ਼ਬਰਾਂ ( 06-07-2019 )
1.. ਕੈਲੀਫੋਰਨੀਆ ਵਿਚ ਆਇਆ ਵੱਡਾ ਭੁਚਾਲ - ਇਸ ਵਾਰ 7.1 ਦੀ ਤੀਬਰਤਾ ਵਾਲੇ ਭੂਚਾਲ ਨਾਲ ਕੰਬਿਆ ਅਮਰੀਕਾ
ਕੈਲੀਫੋਰਨੀਆ ਦੇ ਸੇਰਲੇਸ ਵੈਲੀ ਦੇ ਵਿਚ ਅੱਜ ਵੀਰਵਾਰ ਨਾਲੋਂ ਕਈ ਗੁਣਾ ਵਧੇਰੇ ਖਤਰਨਾਕ 7.1 ਦੀ ਤੀਬਰਤਾ ਵਾਲਾ ਭੂਚਾਲ ਆਇਆ ਇਹ ਭੂਚਾਲ 20 ਸਾਲ ਦੇ ਵਿਚ ਆਏ ਭੂਚਾਲਾਂ ਨਾਲੋਂ ਸਬ ਤੋਂ ਵਧੇਰੇ ਤੇਜ਼ ਸੀ ਹਾਲਾਂਕਿ ਐਮਰਜੰਸੀ ਇੰਫੋ ਬੀ. ਸੀ. ਦੇ ਅਨੁਸਾਰ, ਤੱਟਵਰਤੀ ਇਲਾਕੇ ਅਤੇ ਬ੍ਰਿਟਿਸ਼ ਕੋਲੰਬੀਆ ਸੁਨਾਮੀ ਦੇ ਸੰਕਟ ਤੋਂ ਸੁਰੱਖਿਅਤ ਹਨ , ਇਕ ਪਾਸੇ ਜਿਥੇ ਅਮਰੀਕੀ ਭੂ-ਵਿਗਿਆਨਿਕ ਸਰਵੇਖਣ ਨੇ ਇਸ ਭੂਚਾਲ ਦੀ ਤੀਬਰਤਾ 7.1 ਦੱਸੀ ਅਤੇ ਦੂਜੇ ਹੀ ਪਾਸੇ ਕੇ. ਟੀ. ਐਲ. ਏ. ਨੇ ਇਸਦੀ ਤੀਬਰਤਾ 6.9 ਦੱਸੀ , ਫਿਲਹਾਲ ਹੁਣ ਤਕ ਇਸ ਬੂਚਾਲ ਵਿੱਚ ਕਿਸੇ ਵੀ ਜਾਨ ਮਾਲ ਦੇ ਨੁਕਸਾਨ ਦੀ ਖਬਰ ਨਹੀਂ ਹੈ |
2.. ਵਿਰੋਧੀ ਧਿਰ ਦੇ ਨੇਤਾ ਦੀ ਪ੍ਰਧਾਨਮੰਤਰੀ ਟਰੂਡੋ ਨੂੰ ਚਿੱਠੀ - ਚੀਨ ਉੱਤੇ ਪਾਬੰਦੀਆਂ ਲਗਾਉਣ ਬਾਰੇ ਵਿਚਾਰ ਕਰਨ ਲਈ ਕਿਹਾ
ਕਨਜ਼ਰਵੇਟਿਵ ਲੀਡਰ ਐਂਡ੍ਰਿਊ ਸ਼ੀਅਰ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਅਪੀਲ ਕੀਤੀ ਹੈ ਕਿ ਉਹ ਚੀਨ ਤੋਂ ਸਾਰੇ ਉਤਪਾਦਾਂ 'ਤੇ ਨਜ਼ਰਸਾਨੀ ਕਰਨ ਅਤੇ ਏਸ਼ੀਆਈ ਦੇਸ਼ ਤੋਂ ਦਰਾਮਦਾਂ' ਤੇ ਪਾਬੰਦੀਆਂ ਲਗਾਉਣ ਬਾਰੇ ਬਾਰੇ ਵਿਚਾਰ ਕਰਨ , ਸ਼ੁੱਕਰਵਾਰ ਨੂੰ ਲਿਖੇ ਇੱਕ ਪੱਤਰ ਵਿੱਚ, ਸ਼ੀਅਰ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਕਨੇਡਾ ਦੇ ਦੂਜੇ ਸਭ ਤੋਂ ਵੱਡੇ ਵਪਾਰਕ ਸਾਂਝੇਦਾਰ ਦੇ ਨਾਲ ਇੱਕ ਸਖ਼ਤ ਰੁੱਖ ਅਪਨਾਉਣ ਲਈ ਕਿਹਾ ਹੈ , ਜ਼ਿਕਰਯੋਗ ਹੈ ਕਿ ਇਸ ਸਮੇ ਦੋਵਾਂ ਦੇਸ਼ ਦੇ ਰਿਸ਼ਤੇ ਬੇਹੱਦ ਖ਼ਰਾਬ ਹਨ ਅਤੇ ਕੂਟਨੀਤਕ ਵਿਵਾਦ ਨੂੰ ਚਲਦਿਆਂ ਸੱਤ ਮਹੀਨਿਆਂ ਤੋਂ ਵੱਧ ਸਮਾਂ ਹੋ ਚੁੱਕਾ ਹੈ , ਚੀਨ ਨੇ ਪਿਛਲੇ ਦਿਨਾਂ ਵਿੱਚ ਕੈਨੇਡਾ ਤੇ ਕਈ ਪਾਬੰਦੀਆਂ ਲਾਈਆਂ ਸਨ |
ਸੰਬੰਧਿਤ ਖ਼ਬਰਾਂ
3.. ਪੰਜਾਬ ਵਿੱਚ ਸੁਹਾਵਣਾ ਹੋਇਆ ਮੌਸਮ - ਮੀਂਹ ਨੇ ਲੋਕਾਂ ਨੂੰ ਭਾਰੀ ਗਰਮੀ ਅਤੇ ਲੂ ਤੋਂ ਦਿਵਾਈ ਰਾਹਤ
ਪਿਛਲੇ ਕਈ ਦਿਨਾਂ ਤੋਂ ਭਾਰੀ ਗਰਮੀ ਅਤੇ ਲੂ ਦੀ ਮਾਰ ਝੱਲ ਰਹੇ ਪੰਜਾਬ ਦੇ ਲੋਕਾਂ ਨੂੰ ਮੀਂਹ ਨਾਲ ਕੁਝ ਰਾਹਤ ਮਿਲੀ ਹੈ , ਪੰਜਾਬ ਦੇ ਕਈ ਜਿਲਿਆ ਵਿੱਚ ਮੀਂਹ ਨਾਲ ਮੌਸਮ ਸੁਹਾਵਣਾ ਹੋ ਗਿਆ , ਇਸ ਮੀਹ ਨੇ ਜਿਥੇ ਆਮ ਲੋਕਾਂ ਨੂੰ ਰਾਹਤ ਦਿੱਤੀ ਹੈ ਓਥੇ ਹੀ ਕਿਸਾਨਾਂ ਦੇ ਚੇਹਰੇ ਤੇ ਵੀ ਖੁਸ਼ੀ ਆ ਚੁਕੀ ਹੈ , 4 ਜੁਲਾਈ ਨੂੰ ਜਾਰੀ ਕੀਤੇ ਮਾਨਸੂਨ ਅਲਰਟ ਮੁਤਾਬਿਕ, ਮਾਨਸੂਨ ਨੇ ਉੱਤਰ-ਪੂਰਬੀ ਪੰਜਾਬ ਚ ਦਸਤਕ ਦੇ ਦਿੱਤੀ ਹੈ, ਹਾਲਾਂਕਿ ਜਿਆਦਾ ਸੂਬਾ ਹਾਲੇ ਵੀ ਮਾਨਸੂਨ ਤੋਂ ਸੱਖਣਾ ਹੈ ਪਰ ਆਗਾਮੀ 24-48 ਘੰਟਿਆਂ ਦੌਰਾਨ ਮਾਨਸੂਨ ਸੂਬੇ ਦੇ ਕੁਝ ਹੋਰਨਾਂ ਹਿੱਸਿਆਂ ਚ ਵੀ ਜਲਦ ਦਸਤਕ ਦੇ ਦੇਵੇਗੀ।
4.. ਹੁਣ ਤੁਰਕੀ ਵਿੱਚ ਵੀ ਹੋਇਆ ਅੱਤਵਾਦੀ ਹਮਲਾ - ਕਾਰ ਵਿੱਚ ਵੱਡਾ ਧਮਾਕਾ , 3 ਲੋਕਾਂ ਦੀ ਮੌਤ
ਸੀਰੀਆ ਦੇ ਸਰਹੱਦੀ ਖੇਤਰਾਂ ਵਿੱਚ ਫੈਲਿਆ ਅੱਤਵਾਦ ਹੁਣ ਤਰੁਕੀ ਪਹੁੰਚ ਚੁੱਕਾ ਹੈ , ਸੀਰੀਆ ਦੇ ਬਾਰਡਰ ਦੇ ਨੇੜੇ ਸਥਿਤ ਰੇਯਾਨਲੀ ਦੇ ਦੱਖਣੀ ਤੁਰਕੀ ਸ਼ਹਿਰ ਵਿਚ ਇਕ ਕਾਰ ਬੰਬ ਧਮਾਕੇ ਵਿਚ ਘੱਟ ਤੋਂ ਘੱਟ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕਈ ਹੋਰ ਜ਼ਖਮੀ ਹੋਏ ਹਨ , ਤੁਰਕੀ ਦੇ ਰਾਸ਼ਟਰਪਤੀ ਰੇਸ਼ਿਪ ਤਾਇਪ ਏਦੋਗਨ ਨੇ ਕਿਹਾ ਕਿ ਸ਼ੁਰੂਆਤੀ ਤੱਥਾਂ ਤੋਂ ਪਤਾ ਲੱਗਦਾ ਹੈ ਕਿ ਹਾਟੇ ਪ੍ਰਾਂਤ ਵਿਚ ਹੋਈ ਇਹ ਮੰਦਭਾਗੀ ਘਟਨਾ ਅੱਤਵਾਦ ਨਾਲ ਜੁੜੀ ਹੋਈ ਹੈ , ਉਨ੍ਹਾਂ ਕਿਹਾ ਕਿ ਸਾਡੀਆਂ ਏਜੰਸੀਆਂ ਇਹ ਦੇਖ ਰਹੀਆਂ ਹਨ ਕਿ ਇਸ ਦੇ ਪਿੱਛੇ ਕੌਣ ਹੈ, ਜਲਦ ਹੀ ਵਧੇਰੇ ਜਾਣਕਾਰੀ ਮੁਹੱਈਆ ਕਾਰਵਾਈ ਜਾਵੇਗੀ |
5.. ਮੋਦੀ ਜਿੱਤ ਤੋਂ ਬਾਅਦ ਅੱਜ ਪੁੱਜੇ ਵਾਰਾਨਸੀ - ਬੀਜੇਪੀ ਨੇ ਸ਼ੁਰੂ ਕੀਤਾ ਆਪਣਾ ਮੈਂਬਰਸ਼ਿਪ ਅਭਿਆਨ
ਦੂਜੀ ਵਾਰ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਅੱਜ ਭਾਰਤ ਦੇ ਪ੍ਰਧਾਨਮੰਤਰੀ ਨਰੇਂਦਰ ਮੋਦੀ ਵਾਰਾਨਸੀ ਪਹੁੰਚੇ , ਪ੍ਰਧਾਨ ਮੰਤਰੀ ਮੋਦੀ ਨੇ ਵਾਰਾਨਸੀ ਹਵਾਈ ਅੱਡੇ ਤੇ ਲਾਲ ਬਹਾਦਰ ਸ਼ਸਤਰ ਦੀ 18 ਫੁੱਟ ਉੱਚੀ ਮੂਰਤੀ ਦਾ ਉਦਘਾਟਨ ਕੀਤਾ , ਇਸ ਤੋਂ ਬਾਅਦ ਉਨ੍ਹਾਂ ਨੇ ਦੇਸ਼ ਭਰ ਵਿੱਚ ਬੀਜੇਪੀ ਮੈਂਬਰਸ਼ਿਪ ਅਭਿਆਨ ਦੀ ਸ਼ੁਰੂਆਤ ਕੀਤੀ ਅਤੇ ਬੀਜੇਪੀ ਵਰਕਰਾਂ ਨੂੰ ਵੀ ਸੰਬੋਧਤ ਕੀਤਾ , ਬੀਜੇਪੀ ਦਾ ਟੀਚਾ ਪਾਰਟੀ ਦੇ ਮੈਂਬਰਾਂ ਦੀ ਗਿਣਤੀ 11 ਕਰੋੜ ਤੋਂ ਵਧਾ ਕੇ 20 ਕਰੋੜ ਕਰਨ ਦੀ ਹੈ , ਬੀਜੇਪੀ ਇਸ ਮੈਂਬਰਸ਼ਿਪ ਅਭਿਆਨ ਦੁਆਰਾ ਆਪਣੇ ਮੈਂਬਰਾਂ ਦੀ ਗਿਣਤੀ 9 ਕਰੋੜ ਰੁਪਏ ਨੂੰ ਵਧਾਉਣਾ ਚਾਹੁੰਦੀ ਹੈ , ਭਾਰਤ ਦੇ ਹਰ ਸੂਬੇ ਵਿੱਚ ਜਿਲਾ ਇਕਾਈਆਂ ਨੂੰ ਇਹ ਕੰਮ ਦਿੱਤਾ ਗਿਆ ਹੈ |
ਹੋਰਨਾਂ ਤੇਜ਼ ਖਬਰਾਂ ਲਈ ਜੁੜੇ ਰਹੇ ਕੈਨੇਡੀਅਨ ਮੀਡੀਆ - ਯੂਨਾਈਟਿਡ ਐਨ ਆਰ ਆਈ ਪੋਸਟ ਦੇ ਨਾਲ |






