ਕੈਨੇਡੀਅਨ ਪੰਜਾਬੀ ਮੀਡੀਆ ਲੈ ਕੇ ਆਉਂਦਾ ਹੈ ਤੁਹਾਡੇ ਲਈ ਤੇਜ਼ ਅਤੇ ਨਿਰਪੱਖ ਖਬਰਾਂ
ਅੱਜ ਦੀਆਂ ਟੌਪ 5 ਖ਼ਬਰਾਂ ( 08-07-2019 )
1.. ਮੈਨੀਟੋਬਾ ਅਤੇ ਉਨਟਾਰੀਓ ਵਿਚ ਜੰਗਲੀ ਅੱਗ ਨਾਲ ਹਾਲਾਤ ਭਿਆਨਕ - ਕਈ ਲੋਕ ਘਰ ਛੱਡਣ ਲਈ ਮਜ਼ਬੂਰ
ਸਿਰਫ਼ ਇਕ ਮਹੀਨੇ ਵਿਚ ਦੂਜੀ ਵਾਰ, ਉੱਤਰ-ਪੱਛਮੀ ਓਨਟਾਰੀਓ ਵਿਚ ਪਿਕੰਗਿਕਮ ਫਸਟ ਨਸ਼ਨ ਦੇ ਨਿਵਾਸੀਆਂ ਨੂੰ ਨੇੜੇ ਦੀ ਜੰਗਲੀ ਅੱਗ ਤੋਂ ਧੂੰਏ ਕਾਰਨ ਬਾਹਰ ਕੱਢਣ ਲਈ ਕਿਹਾ ਗਿਆ ਹੈ , ਰਿਮੋਟ ਕਮਿਊਨਿਟੀ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਬਜ਼ੁਰਗਾਂ, ਗਰਭਵਤੀ ਔਰਤਾਂ ਅਤੇ ਉਨ੍ਹਾਂ ਦੇ ਸਾਹ ਪ੍ਰਣਾਲੀ ਸਮੱਸਿਆਵਾਂ ਸਮੇਤ ਕਮਜ਼ੋਰ ਨਿਵਾਸੀਆਂ ਨੂੰ ਤੁਰੰਤ ਪਰਿਵਾਰ ਸਮੇਤ ਬਾਹਰ ਭੇਜਣ ਦੇ ਹੁਕਮ ਜਾਰੀ ਕੀਤੇ ਗਏ ਹਨ , ਇਸ ਤੋਂ ਇਲਾਵਾ ਵਿਨੀਪੈਗ ਸੂਬੇ ਵਿੱਚ ਜੰਗਲੀ ਅੱਗ ਦੇ ਧੂੰਏਂ ਨਾਲ ਪ੍ਰਭਾਵਿਤ ਦੋ ਮੈਨੀਟੋਬਾ ਫਸਟ ਨੈਸ਼ਨ ਕਮਿਊਨਿਟੀਆਂ ਨੂੰ ਘਰ ਛੱਡਣ ਲਈ ਮਜਬੂਰ ਹੋਣਾ ਪਿਆ ਹੈ , ਕਈ ਲੋਕਾਂ ਨੂੰ ਵਿਨੀਪੈਗ ਦੇ ਦੂਜੇ ਇਲਾਕੇ ਵਿੱਚ ਲਿਆਉਣ ਦਾ ਕੰਮ ਜਾਰੀ ਹੈ |
2.. ਅਮਰੀਕਾ ਫਿਰ ਬਣਿਆ ਵਿਸ਼ਵ ਚੈਂਪੀਅਨ - ਨੀਦਰਲੈਂਡ ਨੂੰ ਹਰਾ ਚੌਥੀ ਵਾਰ ਜਿੱਤਿਆ ਮਹਿਲਾ ਵਿਸ਼ਵ ਕੱਪ
ਅਮਰੀਕਾ ਨੇ ਇਕ ਵਾਰ ਫਿਰ ਮਹਿਲਾ ਵਿਸ਼ਵ ਕੱਪ ਦੇ ਖਿਤਾਬ ਤੇ ਕਬਜ਼ਾ ਕੀਤਾ ਹੈ , ਅਮਰੀਕਾ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਮੌਜੂਦਾ ਯੂਰਪੀਅਨ ਚੈਂਪੀਅਨ ਨੀਂਦਰਲੈਂਡ ਨੂੰ 2-0 ਨਾਲ ਹਰਾ ਕੇ ਲਗਾਤਾਰ ਦੂਜੀ ਵਾਰ ਫੀਫਾ ਵਿਸ਼ਵ ਕੱਪ ਦਾ ਖਿਤਾਬ ਆਪਣੇ ਨਾਮ ਕੀਤਾ ਹੈ , ਕੁੱਲ ਮਿਲਾ ਕੇ ਅਮਰੀਕਾ ਦਾ ਇਹ ਚੌਥਾ ਵਿਸ਼ਵ ਕੱਪ ਖ਼ਿਤਾਬ ਹੈ , ਇਸ ਤੋਂ ਪਹਿਲਾਂ, ਅਮਰੀਕਾ ਨੇ 1991, 1999 ਅਤੇ 2015 ਵਿੱਚ ਵਿਸ਼ਵ ਕੱਪ ਜਿੱਤਿਆ ਸੀ , ਫਾਈਨਲ ਮੁਕਾਬਲੇ ਵਿਚ ਅਮਰੀਕਾ ਦੇ ਲਈ ਮੇਗਨ ਰੈਪਿਨੋ ਅਤੇ ਰੋਜ਼ ਲਵੇਲੇ ਨੇ ਗੋਲ ਕੀਤੇ , ਮੇਗਨ ਰੈਪਿਨੋ ਨੇ ਪੇਨਲਟੀ ਦੇ ਦੌਰਾਨ ਜਦਕਿ ਰੋਜ਼ ਲਵੇਲੇ ਨੇ ਫੀਲਡ ਗੋਲ ਕੀਤਾ |
ਸੰਬੰਧਿਤ ਖ਼ਬਰਾਂ
3.. ਸਿੱਧੂ ਔਹਦਾ ਨਾ ਸੰਭਾਲਣ ਦੀ ਗੱਲ ਤੇ ਅੜੇ - ਫੈਸਲਾ ਲੈਣ ਦੀ ਦੁਚਿੱਤੀ ਵਿਚ ਕੈਪਟਨ ਅਤੇ ਕਾਂਗਰਸ ਹਾਈਕਮਾਨ
ਪੰਜਾਬ ਦੇ ਕੈਬਿਨਟ ਮੰਤਰੀ ਨਵਜੋਤ ਸਿੰਘ ਸਿਧੁ ਨੇ ਆਪਣੇ ਵਿਭਾਗ ਨੂੰ ਬਦਲੇ ਜਾਣ ਤੋਂ ਇਕ ਮਹੀਨੇ ਬਾਅਦ ਵੀ ਕੰਮ ਨਹੀਂ ਸੰਭਾਲਿਆ ,ਸਿੱਧੂ ਆਪਣੇ ਫੈਸਲੇ ਤੇ ਪੱਕੇ ਸਿਖਾਈ ਦੇ ਰਹੇ ਹਨ , ਇਸ ਤਰ੍ਹਾਂ ਦੀ ਜਿੱਦ ਉੱਤੇ ਕਾਰਵਾਈ ਦੇ ਬਦਲੇ ਹੁਣ ਕਾਂਗਰਸ ਲੀਡਰ ਇਸ ਮਾਮਲੇ ਦੀ 'ਸੁਣਵਾਈ' ਵਿਚ ਲੱਗੇ ਹੋਏ ਹਨ , ਕੈਪਟਨ ਅਮਰਿੰਦਰ ਸਿੰਘ ਸਰਕਾਰ ਵੀ ਹੁਣ ਕੇਸ ਵਿੱਚ ਕੋਈ ਰਸਤਾ ਕੱਢਣ ਦੀ ਕੋਸ਼ਿਸ਼ ਕਰ ਰਹੀ ਹੈ , ਅਮਰਿੰਦਰ ਸਰਕਾਰ ਦੇ ਮੰਤਰੀ ਪਾਰਟੀ ਦੇ ਸੀਨੀਅਰ ਆਗੂ ਅਹਮਦ ਪਟੇਲ ਨਾਲ ਮਿਲ ਕੇ ਇਸ ਮਾਮਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰ ਰਹੇ ਹਨ , ਇਕ ਹਫਤੇ ਵਿਚ ਹੀ ਮੁੱਖ ਮੰਤਰੀ ਵਲੋਂ ਪੰਜਾਬ ਦੇ ਤਿੰਨ ਮੰਤਰੀ ਅਹਮਦ ਪਟੇਲ ਨਾਲ ਮਿਲਣ ਲਈ ਭੇਜੇ ਸਨ ਪਰ ਕੋਈ ਹਾਲ ਨਹੀਂ ਨਿਕਲਿਆ |
4.. 8 ਸਾਲ ਬਾਅਦ ਲੀਬੀਆ ਵਿਚ ਫਿਰ ਭੜਕੀ ਹਿੰਸਾ - ਗੱਦਾਫੀ ਦਾ ਪੁਰਾਣਾ ਫੌਜੀ ਜਰਨੈਲ ਬਣਿਆ ਵੱਡਾ ਖਤਰਾ
ਸਾਲ 2011 ਵਿਚ ਤਾਨਾਸ਼ਾਹ ਕਰਨੈਲ ਗੱਦਾਫੀ ਦੇ ਸ਼ਾਸਨ ਨੂੰ ਨਾਟੋ ਸਮਰਥਕ ਵਿਦਰੋਹੀਆਂ ਨੇ ਖਤਮ ਕਰ ਦਿੱਤਾ ਸੀ ਪਰ ਉਸ ਦੇ 8 ਸਾਲ ਬਾਅਦ ਹੁਣ ਲੀਬੀਆ ਵਿੱਚ ਅਸਥਿਰਤਾ ਦੀ ਨਵੀਂ ਬਿਪਤਾ ਪੈਦਾ ਹੋ ਚੁਕੀ ਹੈ , ਇਸ ਵਾਰ ਨਾ ਸਿਰਫ ਵਿਦ੍ਰੋਹੀ ਗੁੱਟਾਂ ਦੇ ਵਿਚਕਾਰ ਜੰਗ ਛਿੜੀ ਹੈ ਓਥੇ ਹੀ ਕਈ ਦੇਸ਼ ਵੀ ਆਹਮਣੇ ਸਾਹਮਣੇ ਆ ਗਏ ਹਨ , ਪਿਛਲੇ ਹਫਤੇ ਲਿਬੀਆ ਦੇ ਪੂਰਬੀ ਹਿੱਸਿਆਂ ਵਿੱਚ ਇੱਕ ਸ਼ਰਨਾਰਥੀ ਕੈਂਪ ਵਿੱਚ ਹਵਾਈ ਹਮਲੇ ਵਿੱਚ 53 ਲੋਕਾਂ ਦੀ ਮੌਤ ਹੋ ਗਈ ਅਤੇ 130 ਜ਼ਖ਼ਮੀ ਹੋ ਗਏ. ਇਨ੍ਹਾਂ ਹਵਾਈ ਹਮਲਿਆਂ ਲਈ ਸੰਯੁਕਤ ਰਾਸ਼ਟਰ ਵਲੋਂ ਸਮਰਥਨ ਪ੍ਰਾਪਤ ਰਾਸ਼ਟਰ ਸਾਂਝੀ ਸਰਕਾਰ ਨੇ ਲੀਬੀਅਨ ਨੈਸ਼ਨਲ ਆਰਮੀ ਤੇ ਦੋਸ਼ ਲਗਾਏ ਹਨ , ਇਸ ਘਟਨਾ ਤੋਂ ਬਾਅਦ ਲੀਬੀਆ ਵਿੱਚ ਤੇਜੀ ਨਾਲ ਹਾਲਾਤ ਖਰਾਬ ਹੋ ਰਹੇ ਹਨ |
5.. ਭਾਰਤ ਵਿਚ ਮਾਨਸੂਨ ਨੂੰ ਲੈ ਕੇ ਅਲਰਟ ਜਾਰੀ - 17 ਸੂਬਿਆਂ ਵਿੱਚ 3-4 ਦਿਨ ਪੈ ਸਕਦਾ ਹੈ ਭਾਰੀ ਮੀਂਹ
ਭਾਰਤ ਵਿੱਚ ਮਾਨਸੂਨ ਨੇ ਹੁਣ ਆਪਣਾ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ , ਭਾਰਤ ਦੇ ਕਈ ਸੂਬਿਆਂ ਵਿੱਚ ਇਨੀ ਦਿਨੀਂ ਭਾਰੀ ਮੀਂਹ ਪੈ ਰਹੇ ਹਨ ਓਥੇ ਹੀ ਆਉਣ ਵਾਲੇ ਦਿਨਾਂ ਵਿੱਚ ਇਹ ਹਾਲਤ ਹੋਰ ਵੀ ਖ਼ਰਾਬ ਹੋ ਸਕਦੇ ਹਨ ਮ ਭਾਰਤ ਦੇ ਮੌਸਮ ਵਿਭਾਗ ਨੇ ਭਾਰਤ ਵਿਚ ਮਾਨਸੂਨ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ , ਮੌਸਮ ਵਿਭਾਗ ਨੇ ਅਲਰਟ ਜਾਰੀ ਕਰਦੇ ਹੋਏ ਕਿਹਾ ਹੈ ਕਿ 17 ਸੂਬਿਆਂ ਵਿੱਚ 3-4 ਦਿਨ ਭਾਰੀ ਮੀਂਹ ਪੈ ਸਕਦੇ ਹਨ , ਇਸ ਦੌਰਾਨ ਉੱਤਰ-ਪੂਰਬੀ, ਦੱਖਣ ਅਤੇ ਪੱਛਮੀ ਸੂਬਿਆਂ ਵਿੱਚ ਭਾਰੀ ਮੀਂਹ ਦੀ ਸੰਭਾਵਨਾ ਹੈ , ਇਸ ਤੋਂ ਇਲਾਵਾ ਦਿੱਲੀ ਵਿੱਚ ਵੀ ਅੱਜ ਭਾਰੀ ਮੀਂਹ ਪੈ ਸਕਦੇ ਹਨ , ਪੰਜਾਬ ਅਤੇ ਹਰਿਆਣਾ ਵਿੱਚ ਵੀ ਜਲਦ ਮੀਂਹ ਦੀ ਝੜੀ ਲੱਗ ਸਕਦੀ ਹੈ |
ਹੋਰਨਾਂ ਤੇਜ਼ ਖਬਰਾਂ ਲਈ ਜੁੜੇ ਰਹੇ ਕੈਨੇਡੀਅਨ ਮੀਡੀਆ - ਯੂਨਾਈਟਿਡ ਐਨ ਆਰ ਆਈ ਪੋਸਟ ਦੇ ਨਾਲ |






