|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਅਮਰੀਕਾ

ਅੱਜ ਦੀਆਂ ਟੌਪ 5 ਖ਼ਬਰਾਂ - ਜਿਨ੍ਹਾਂ ਤੇ ਰਹੇਗੀ ਨਜ਼ਰ ( 03-06-2019 )

ਕੈਨੇਡੀਅਨ ਪੰਜਾਬੀ ਮੀਡੀਆ ਲੈ ਕੇ ਆਉਂਦਾ ਹੈ ਤੁਹਾਡੇ ਲਈ ਤੇਜ਼ ਅਤੇ ਨਿਰਪੱਖ ਖਬਰਾਂ

NRI Post Desk · 2261 ਦਿਨ ਪਹਿਲਾਂ · 4 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਕੈਨੇਡੀਅਨ ਪੰਜਾਬੀ ਮੀਡੀਆ ਲੈ ਕੇ ਆਉਂਦਾ ਹੈ ਤੁਹਾਡੇ ਲਈ ਤੇਜ਼ ਅਤੇ ਨਿਰਪੱਖ ਖਬਰਾਂ

ਅੱਜ ਦੀਆਂ ਟੌਪ 5 ਖ਼ਬਰਾਂ ( 03-06-2019 )

1.. ਓਟਾਵਾ ਵਿੱਚ ਤੂਫ਼ਾਨਾਂ ਨੇ ਮਚਾਈ ਜ਼ਬਰਦਸਤ ਤਬਾਹੀ - ਕਈ ਘਰ ਹੋਏ ਢਹਿਢੇਰੀ

ਓਨਟਾਰੀਓ ਵਿੱਚ ਇਕ ਜ਼ਬਰਦਸਤ ਚਕਰਵਾਤੀ ਤੂਫ਼ਾਨ ਦਾਖ਼ਲ ਹੋਇਆ ਜਿਸਨੇ ਓਟਾਵਾ ਦੇ ਪੇਂਡੂ ਖੇਤਰ ਵਿੱਚ ਭਾਰੀ ਤਬਾਹੀ ਮਚਾਈ ਹੈ , ਆਰਲੇਨਸ ਇਲਾਕੇ ਦੇ ਨਿਵਾਸੀਆਂ ਨੇ ਤੂਫ਼ਾਨਾਂ ਦੀ ਖ਼ਤਰਨਾਕ ਰਫਤਾਰ ਨੂੰ ਮਹਿਸੂਸ ਕੀਤਾ , ਇਸ ਤੋਂ ਪਹਿਲਾਂ ਤੂਫ਼ਾਨਾਂ ਨੇ ਦਰਖ਼ਤ ਨੂੰ ਤੋੜ ਦਿੱਤਾ ਅਤੇ ਘਰਾਂ ਅਤੇ ਕਾਰਾਂ ਨੂੰ ਨੁਕਸਾਨ ਪਹੁੰਚਾਇਆ , ਪਲੇਸ ਡੀ ਓਰਲੇਅਨਾਂ ਦੇ ਉੱਤਰ ਦੇ ਚੈਟੇਲਾਇਨਾਂ ਪਿੰਡ ਦੇ ਬਹੁਤ ਸਾਰੇ ਨਿਵਾਸੀਆਂ ਨੇ ਕਿਹਾ ਕਿ ਤੂਫਾਨ ਤੋਂ ਬਾਅਦ ਹੀ ਉਨ੍ਹਾਂ ਨੂੰ ਆਪਣੇ ਫੋਨ 'ਤੇ ਐਮਰਜੈਂਸੀ ਅਲਰਟ ਪ੍ਰਾਪਤ ਹੋਇਆ ਸੀ ਅਤੇ ਇਹ ਚੇਤਾਵਨੀ ਗੈਟਿਨਿਊ ਦੇ ਇੱਕ ਹੋਰ ਤੂਫ਼ਾਨ ਬਾਰੇ ਸੀ , ਇਸ ਤੂਫ਼ਾਨ ਨਾਲ ਭਾਰੀ ਨੁਕਸਾਨ ਹੋਇਆ ਹੈ ਓਥੇ ਹੀ ਬਚਾਅ ਕਾਰਜ ਜਾਰੀ ਹਨ , ਇਲਾਕਾ ਨਿਵਾਸੀਆਂ ਲਈ ਕੁਝ ਹਿਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਹਨ |

2.. ਰਾਸ਼ਟਰਪਤੀ ਟਰੰਪ ਦੀ ਸੀਰੀਆ ਅਤੇ ਰੂਸ ਨੂੰ ਧਮਕੀ - ਸੀਰੀਆ ਵਿੱਚ ਬੰਦ ਕਰੋ ਬੰਬਬਾਰੀ

ਸੀਰੀਆ ਵਿੱਚ ਪਿਛਲੇ ਕਈ ਸਾਲਾਂ ਤੋਂ ਚਲ ਰਹੇ ਗ੍ਰਹਿਯੁੱਧ ਉੱਤੇ ਹੁਣ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਵੱਡਾ ਬਿਆਨ ਦਿੱਤਾ ਹੈ , ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਸੀਰੀਆ ਅਤੇ ਰੂਸ ਨੂੰ ਧਮਕੀ ਦਿੰਦੇ ਹੋਏ ਕਿਹਾ ਕਿ ਉਹ ਜਿਹਾਦੀਆਂ ਦੇ ਗੜ੍ਹ ਇਦਲਿਬ ਦੀ ਬੰਬਬਾਰੀ ਰੋਕ ਦੇਵੇ , ਟਰੰਪ ਪਹਿਲਾ ਵੀ ਅਜਿਹੇ ਕਦਮ ਚੁੱਕਣ ਲਈ ਸੀਰੀਆ ਤੇ ਦਬਾਅ ਬਣਾ ਚੁਕੇ ਹਨ , ਬ੍ਰਿਟੇਨ ਦੀ ਸਰਕਾਰੀ ਫੇਰੀ ਲਈ ਰਵਾਨਾ ਹੋਣ ਤੋਂ ਠੀਕ ਪਹਿਲਾਂ ਟਰੰਪ ਨੇ ਇਸ ਬਾਰੇ ਟਵੀਟ ਕੀਤਾ ਹੈ , ਇਹ ਪਤਾ ਲਗਾਇਆ ਗਿਆ ਹੈ ਕਿ ਸੀਰੀਆ ਦੇ ਇਦਲਿਬ ਪ੍ਰਾਂਤ ਉੱਤੇ ਲਗਾਤਾਰ ਬੰਬਬਾਰੀ ਕਰ ਰਿਹਾ ਹੈ ,ਜਿਸ ਚ ਕਈ ਨਿਰਦੋਸ਼ ਲੋਕ ਵੀ ਮਾਰੇ ਜਾ ਰਹੇ ਹਨ |

ਸੰਬੰਧਿਤ ਖ਼ਬਰਾਂ

3.. ਜਲੰਧਰ ਵਿੱਚ ਬਣਿਆ ਭੀੜ ਤੰਤਰ - 9 ਸਾਲ ਦੀ ਬੱਚੀ ਨਾਲ ਦੁਸ਼ਕਰਮ ਦੇ ਦੋਸ਼ੀ ਨੂੰ ਉਤਾਰਿਆ ਮੌਤ ਦੇ ਘਾਟ

ਜਲੰਧਰ ਦੇ ਵਿੱਚ ਭੀੜ ਨੇ ਇਕ 9 ਸਾਲ ਦੀ ਬੱਚੀ ਨਾਲ ਦੁਸ਼ਕਰਮ ਕਰਨ ਵਾਲੇ ਵਿਅਕਤੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ , ਮਾਮਲਾ ਥਾਣਾ ਰਾਮਾਮੰਡੀ ਦੇ ਅਧੀਨ ਆਉਂਦੇ ਇਲਾਕੇ ਦਾ ਹੈ ਜਿੱਥੇ ਇਕ ਵਿਅਕਤੀ ਵਲੋਂ ਬੱਚੀ ਨਾਲ ਦੁਸ਼ਕਰਮ ਕੀਤਾ ਗਿਆ ਹੈ , ਇਸ ਗੱਲ ਤੋਂ ਗੁੱਸੇ ਵਿੱਚ ਆਈ ਭੀੜ ਨੇ ਦੋਸ਼ੀ ਨੂੰ ਇਨ੍ਹਾਂ ਕੁਟੀਆ ਕਿ ਉਸ ਦੀ ਮੌਤ ਹੋ ਗਈ , ਦੋਸ਼ੀ ਦੀ ਪਹਿਚਾਣ ਪਪੂ ਕੁਮਾਰ ਬਿਹਾਰ ਨਿਵਾਸੀ ਵਜੋਂ ਹੋਈ ਹੈ , ਮੁਲਜ਼ਮ ਇੱਥੇ ਸੱਤ ਸਾਲ ਤੋਂ ਕਿਰਾਏ 'ਤੇ ਰਹਿ ਰਿਹਾ ਸੀ , ਗੁੱਸੇ ਵਿਚ ਆਏ ਭੀੜ ਨੇ ਪੱਪੂ ਕੁਮਾਰ ਨੂੰ ਪਹਿਲਾਂ ਮੌਕੇ ਤੇ ਕੁੱਟਿਆ ਅਤੇ ਉਸ ਤੋਂ ਬਾਅਦ ਪੁਲਿਸ ਥਾਣੇ ਵਿੱਚ ਵੀ ਮਾਰ ਕੁਟਾਈ ਕੀਤੀ , ਦੂਜੇ ਪਾਸੇ ਏਸੀਪੀ (ਕੇਂਦਰੀ) ਹਰਸਿਮਰਤ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਪਪੂ ਨੂੰ ਬਚਾ ਕੇ ਸਿਵਲ ਹਸਪਤਾਲ ਲੈ ਗਈ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਹੈ |

4.. ਰਾਮ ਮੰਦਰ ਦੇ ਮੁੱਦੇ ਤੇ ਅਯੁੱਧਿਆ ਵਿੱਚ ਸੰਤਾਂ ਦੀ ਅਹਿਮ ਬੈਠਕ - ਲੈ ਸਕਦੇ ਨੇ ਕੋਈ ਵੱਡਾ ਫੈਸਲਾ

ਰਾਮ ਮੰਦਰ ਦੀ ਉਸਾਰੀ ਨੂੰ ਲੈ ਕੇ ਅੱਜ ਸੰਤਾਂ ਦੀ ਵੱਡੀ ਬੈਠਕ ਅਯੁੱਧਿਆ ਵਿੱਚ ਹੋਣ ਜਾ ਰਹੀ ਹੈ , ਇਹ ਮੰਨਿਆ ਜਾ ਰਿਹਾ ਹੈ ਕਿ ਇਸ ਮੀਟਿੰਗ ਵਿਚ ਸੰਤ ਸਮਾਜ ਇੱਕ ਵੱਡਾ ਫੈਸਲਾ ਲੈ ਸਕਦਾ ਹੈ , ਇਸ ਮੀਟਿੰਗ ਵਿੱਚ ਅਯੁੱਧਿਆ ਦੇ ਸੰਤ ਅਤੇ ਮਹੰਤ ਸ਼ਾਮਲ ਹੋਣਗੇ , ਇਸ ਵਿਚ ਟਰੱਸਟ ਹਿੰਦੂ ਕੌਂਸਲ ਦੇ ਆਗੂ ਵੀ ਸ਼ਾਮਲ ਹੋਣਗੇ , ਸੰਤ ਸੰਮਤੀ ਦੇ ਚੇਅਰਮੈਨ ਮਹੰਤ ਕਨ੍ਹਈਆ ਦਾਸ ਸਮੇਤ ਕਈ ਹੋਰ ਵੱਡੇ ਆਗੂਆਂ ਦੇ ਸ਼ਾਮਲ ਹੋਣ ਦੀ ਗੱਲ ਕਹਿ ਜਾ ਰਹੀ ਹੈ , ਅਯੁੱਧਿਆ ਵਿਚ ਫਿਰ ਰਾਮ ਮੰਦਰ ਨੂੰ ਲੈ ਕੇ ਗਹਿਮਾ ਗਹਿਮੀ ਦਾ ਮਾਹੌਲ ਸ਼ੁਰੂ ਹੋ ਗਿਆ ਹੈ ਜਿਸ ਤੋਂ ਬਾਅਦ ਸੁਰਖਿਆ ਪ੍ਰਬੰਧ ਵੀ ਸਖ਼ਤ ਕੀਤੇ ਗਏ ਹਨ |

5.. ਚੀਨ ਦੀ ਅਮਰੀਕਾ ਨੂੰ ਦੋ ਟੁੱਕ - ਅਮਰੀਕਾ ਨੇ ਦਖ਼ਲਅੰਦਾਜ਼ੀ ਬੰਦ ਨਾ ਕੀਤੀ ਤਾ ਹੋਵੇਗਾ ਭਿਆਨਕ ਯੁੱਧ

ਅਮਰੀਕਾ ਅਤੇ ਰੂਸ ਵਿੱਚ ਇਸ ਸਮੇਂ ਵਾਪਰ ਯੁੱਧ ਸਿਖਰ ਤੇ ਹੈ ਓਥੇ ਹੀ ਦੱਖਣੀ ਚੀਨ ਸਾਗਰ ਨੂੰ ਲੈ ਕੇ ਵੀ ਦੋਵੇਂ ਦੇਸ਼ਾਂ ਵਿੱਚ ਤਕਰਾਰ ਸਿਖਰ ਤੇ ਹੈ , ਇਸ ਮਾਮਲੇ ਤੇ ਚੀਨ ਨੇ ਹੁਣ ਵੱਡਾ ਬਿਆਨ ਦਿੱਤਾ ਹੈ , ਚੀਨ ਦੇ ਰੱਖਿਆ ਮੰਤਰੀ ਵੇਈ ਫੇਂਗ ਨੇ ਹੁਣ ਧਮਕੀ ਦਿੱਤੀ ਹੈ ਕਿ ਜੇਕਰ ਅਮਰੀਕਾ ਚੀਨ ਨਾਲ ਜੰਗ ਕਰਦਾ ਹੈ ਤਾਂ ਇਹ ਦੁਨੀਆ ਲਈ ਇਕ ਭਿਆਨਕ ਸਾਬਤ ਹੋਵੇਗੀ ,ਇਸ ਲਈ ਇਹ ਬਿਹਤਰ ਹੋਵੇਗਾ ਕਿ ਅਮਰੀਕਾ ਤਾਈਵਾਨ ਅਤੇ ਦੱਖਣੀ ਚੀਨ ਸਾਗਰ ਦੇ ਮੁੱਦੇ 'ਤੇ ਦਖ਼ਲਅੰਦਾਜ਼ੀ ਨਾ ਕਰੇ. ਵੇਈ ਨੇ ਸਿੰਗਾਪੁਰ ਵਿਚ ਰੱਖਿਆ ਮੁੱਦੇ 'ਤੇ ਆਯੋਜਿਤ ਸ਼ਾਂਗਰੀ-ਲਾ ਡਾਇਲਾਗ ਵਿਚ ਇਹ ਗੱਲ ਕਹੀ ਹੈ , ਇਸਨੂੰ ਅਮਰੀਕਾ ਦੇ ਖਿਲਾਫ ਹੁਣ ਤਕ ਦਾ ਸਭ ਤੋਂ ਵੱਡਾ ਬਿਆਨ ਕਿਹਾ ਜਾ ਰਿਹਾ ਹੈ |

ਹੋਰਨਾਂ ਤੇਜ਼ ਖਬਰਾਂ ਲਈ ਜੁੜੇ ਰਹੇ ਕੈਨੇਡੀਅਨ ਮੀਡੀਆ - ਯੂਨਾਈਟਿਡ ਐਨ ਆਰ ਆਈ ਪੋਸਟ ਦੇ ਨਾਲ |

🔔 ਅਮਰੀਕਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!