ਕੈਨੇਡੀਅਨ ਪੰਜਾਬੀ ਮੀਡੀਆ ਲੈ ਕੇ ਆਉਂਦਾ ਹੈ ਤੁਹਾਡੇ ਲਈ ਤੇਜ਼ ਅਤੇ ਨਿਰਪੱਖ ਖਬਰਾਂ
ਅੱਜ ਦੀਆਂ ਟੌਪ 5 ਖ਼ਬਰਾਂ ( 23-07-2019 )
1.. ਕੈਨੇਡਾ ਵਿਚ ਇਮੀਗ੍ਰੇਸ਼ਨ ਪੈਨਲ ਦਾ ਦਾਅਵਾ - ਇਮੀਗ੍ਰੇਸ਼ਨ ਪ੍ਰਣਾਲੀ ਜਵਾਬਦੇਹ ਨੂੰ ਬਣਨ ਦੀ ਲੋੜ
ਕੈਨੇਡਾ ਦੇ ਨਿਊ ਬਰੰਜ਼ਵਿੱਕ ਵਿੱਚ ਰਹਿ ਰਹੇ ਪ੍ਰਵਾਸੀਆਂ ਦੇ ਇੱਕ ਪੈਨਲ ਅਨੁਸਾਰ ਕੈਨੇਡਾ ਦੀ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਅੱਜ ਦੇ ਚੁਣੌਤੀਆਂ ਲਈ ਵਧੇਰੇ ਹਮਦਰਦੀ ਅਤੇ ਜਵਾਬਦੇਹ ਬਣਨ ਦੀ ਲੋੜ ਹੈ , ਉਨ੍ਹਾਂ ਅਨੁਸਾਰ ਪਰਿਵਾਰਾਂ ਨੂੰ ਇਕੱਠਾ ਕਰਨ, ਉਦਯੋਗੀਕਰਨ ਅਤੇ ਸਿਖਲਾਈ ਸਰਟੀਫਿਕੇਟ ਵਰਗੇ ਮਸਲਿਆਂ 'ਤੇ ਚਰਚਾ ਕਰਨ ਦੀ ਲੋੜ ਤੇ ਜ਼ੋਰ ਦਿੱਤਾ ਗਿਆ ਹੈ ਕਿਉਂਕਿ ਉਹ ਕੈਨੇਡਾ ਦੀ ਮਜੂਦਾ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਇਕ ਸਖ਼ਤ ਅਤੇ ਪੁਰਾਣੀ ਪ੍ਰਣਾਲੀ ਵਜੋਂ ਦੇਖਦੇ ਹਨ , ਉਨ੍ਹਾਂ ਕਿਹਾ ਕਿ ਹੁਣ ਕੈਨੇਡਾ ਦੀ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਜਵਾਬਦੇਹ ਬਣਨ ਦੀ ਲੋੜ ਹੈ |
2.. ਨਿਊਯਾਰਕ ਵਿਚ ਭਾਰੀ ਮੀਂਹ ਅਤੇ ਤੂਫ਼ਾਨ ਦੇ ਚਲਦੇ ਚੇਤਾਵਨੀ ਜਾਰੀ - ਲੋਕਾਂ ਨੂੰ ਘਰ ਵਿਚ ਰਹਿਣ ਦੀ ਸਲਾਹ
ਅਮਰੀਕਾ ਦੇ ਸ਼ਹਿਰ ਨਿਊਯਾਰਕ ਦੇ ਵਿਚ ਭਾਰੀ ਮੀਂਹ ਅਤੇ ਤੂਫ਼ਾਨ ਦੇ ਚਲਦੇ ਲੋਕ ਚੇਤਾਵਨੀ ਦੇ ਜਾਰੀ ਹੋਣ ਤੋਂ ਬਾਅਦ ਆਪਣੇ ਆਪ ਨੂੰ ਸੰਭਾਵਿਤ ਹੜ੍ਹ ਤੋਂ ਬਚਾਉਣ ਦੀ ਕੋਸ਼ਿਸ਼ ਵਿਚ ਹਨ, ਜਿਸ ਵਿਚ ਸਿਰਫ ਉਥੇ ਦੇ ਵਾਸੀ ਹੀ ਨਹੀਂ ਬਲਕਿ ਟੂਰਿਸਟ ਵੀ ਸ਼ਾਮਲ ਹਨ, ਰਾਸ਼ਟਰੀ ਮੌਸਮ ਸੇਵਾਵਾਂ ਨੇ ਮੈਨਹੈਟਨ, ਬਰੂਕਲਿਨ, ਅਤੇ ਕੁਈਨਸ ਵਾਸਤੇ ਹੜ੍ਹ ਅਤੇ ਤੇਜ ਤੂਫ਼ਾਨ ਦੀ ਚੇਤਾਵਨੀ ਜਾਰੀ ਕੀਤੀ ਸੀ , ਇਸਦੇ ਨਾਲ ਹੀ ਗਲੀਆਂ ਅਤੇ ਸਬਵੇਅ ਤੋਂ ਆਉਣ ਜਾਣ ਵਾਲੇ ਲੋਕਾਂ ਨੂੰ ਵੀ ਖ਼ਿਆਲ ਨਾਲ ਸਫ਼ਰ ਕਰਨ ਲਈ ਕਿਹਾ ਗਿਆ ਹੈ।
ਸੰਬੰਧਿਤ ਖ਼ਬਰਾਂ
3.. 6ਵੇਂ ਦਿਨ ਘੱਗਰ ਦੇ ਕਹਿਰ ਤੇ ਕੈਪਟਨ ਆਏ ਹਰਕਤ ਵਿਚ - ਮੂਨਕ ਅਤੇ ਪਟਿਆਲਾ ਦਾ ਹਵਾਈ ਸਰਵੇਖਣ
ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਘੱਗਰ ਦੇ ਕਹਿਰ ਦਾ ਜਾਇਜ਼ਾ ਲਿਆ , ਉਨ੍ਹਾਂ ਨੇ ਹੈਲੀਕਾਪਟਰ ਰਾਹੀਂ ਪਟਿਆਲਾ ਅਤੇ ਸੰਗਰੂਰ ਦੇ ਇਲਾਕਿਆਂ ਵਿਚ ਘੁੰਮ ਕੇ ਹੜ ਨਾਲ ਹੋਏ ਨੁਕਸਾਨ ਦਾ ਜਾਇਜਾ ਲਿਆ , ਪਿਛਲੇ 5 ਦਿਨਾਂ ਵਿੱਚ ਘੱਗਰ ਦਰਿਆ ਦੇ ਪਾਣੀ ਨੇ ਕਹਿਰ ਮਚਾਇਆ ਹੋਇਆ ਹੈ , ਇਸ ਪਾਣੀ ਨਾਲ ਕਿਸਾਨਾਂ ਦੀਆਂ ਫਸਲ ਵੀ ਬਰਬਾਦ ਹੋਈਆਂ ਹਨ ਜਿਸ ਦਾ ਏਰੀਅਲ ਸਰਵੇ ਅੱਜ ਮੁੱਖਮੰਤਰੀ ਨੇ ਕੀਤਾ ਹੈ , ਕੈਪਟਨ ਨੇ ਜ਼ਿਲਾ ਪ੍ਰਸ਼ਾਸਨ ਨੂੰ ਹਦਾਇਤ ਕੀਤੀ ਕਿ ਉਹ ਤੁਰੰਤ ਨੁਕਸਾਨ ਦਾ ਮੁਲਾਂਕਣ ਕਰਨ ਅਤੇ ਕਿਸਾਨਾਂ ਨੂੰ ਫਸਲਾਂ ਦੇ ਨੁਕਸਾਨ ਲਈ ਮੁਆਵਜ਼ਾ ਦੇਵੇ |
4.. ਟਰੰਪ ਨੇ ਪੀਐਮ ਮੋਦੀ ਅਤੇ ਕਸ਼ਮੀਰ ਨੂੰ ਲੈ ਦਿੱਤਾ ਵਿਵਾਦਤ ਬਿਆਨ - ਵਾਈਟ ਹਾਊਸ ਨੂੰ ਦੇਣੀ ਪਈ ਸਫਾਈ
ਭਾਰਤ ਨੇ ਕਸ਼ਮੀਰ ਮੁੱਦੇ 'ਤੇ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੇ ਦਾਅਵੇ ਨੂੰ ਰੱਦ ਕਰ ਦਿੱਤਾ ਹੈ , ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਕੋਲ ਕੋਈ ਅਜਿਹੀ ਬੇਨਤੀ ਨਹੀਂ ਕੀਤੀ ਸੀ , ਇਹੋ ਨਹੀਂ, ਵਾਈਟ ਹਾਊਸ ਦੇ ਅਧਿਕਾਰਕ ਬਿਆਨ ਵਿਚ ਵੀ ਕਸ਼ਮੀਰ ਦਾ ਕੋਈ ਜ਼ਿਕਰ ਨਹੀਂ ਹੈ , ਟਰੰਪ ਦੇ ਬਿਆਨ ਨੂੰ ਗਲਤ ਸਾਬਤ ਕਰਦੇ ਹੋਏ ਅਮਰੀਕੀ ਵਿਦੇਸ਼ ਵਿਭਾਗ ਨੇ ਕਿਹਾ ਕਿ ਕਸ਼ਮੀਰ, ਭਾਰਤ ਅਤੇ ਪਾਕਿਸਤਾਨ ਲਈ ਦੁਵੱਲਾ ਮੁੱਦਾ ਹੈ , ਅਸਲ ਵਿੱਚ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖ਼ਾਨ ਨਾਲ ਮੁਲਾਕਾਤ ਦੌਰਾਨ ਅਮਰੀਕੀ ਰਾਸ਼ਟਰਪਤੀ ਨੇ ਕਸ਼ਮੀਰ ਵਿਚ ਵਿਚੋਲਗੀ ਦੀ ਪੇਸ਼ਕਸ਼ ਦੀ ਮੰਗ ਸਬੰਧਤ ਬਿਆਨ ਦਿੱਤਾ ਸੀ |
5.. ਰੂਸ ਦਾ ਲੜਾਕੂ ਜਹਾਜ਼ ਹੋਇਆ ਦੱਖਣੀ ਕੋਰੀਆ ਵਿੱਚ ਦਾਖ਼ਲ - ਦੱਖਣੀ ਕੋਰੀਆ ਨੇ ਬਰਸਾਏ ਗੋਲੇ
ਰੂਸ ਦਾ ਇਕ ਲੜਾਕੂ ਜਹਾਜ਼ ਮੰਗਲਵਾਰ ਨੂੰ ਦੱਖਣੀ ਕੋਰੀਆਈ ਹਵਾਈ ਖੇਤਰ ਦੇ ਵਿਚ ਦਾਖਲ ਹੋਇਆ ਜਿਸਦੀ ਜਵਾਬਦੇਹੀ ਦੇ ਵਿਚ ਚੇਤਾਵਨੀ ਵੱਜੋਂ ਦੱਖਣੀ ਕੋਰੀਆਈ ਮਿਲਟ੍ਰੀ ਨੇ ਉਸ ਉੱਤੇ ਹਮਲਾ ਕੀਤਾ, ਸੀਓਲ ਵਿਚ ਰਾਸ਼ਟਰੀ ਰੱਖਿਆ ਮੰਤਰਾਲੇ ਨੇ ਦੱਸਿਆ ਕਿ ਚੀਨੀ ਮਿਲਟ੍ਰੀ ਹਵਾਈ ਜਹਾਜ਼ ਵੀ ਦੱਖਣੀ ਕੋਰੀਆਈ ਹਵਾਈ ਖੇਤਰ ਵਿਚ ਦਾਖਿਲ ਹੋਇਆ ਸੀ, ਮੰਤਰਾਲੇ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਰੂਸੀ ਮਿਲਟ੍ਰੀ ਹਵਾਈ ਜਹਾਜ਼ ਨੇ ਦੱਖਣੀ ਕੋਰੀਆਈ ਹਵਾਈ ਖੇਤਰ ਦੀ ਉਲੰਘਣਾ ਕੀਤੀ ਹੋਵੇ ,ਦੱਖਣੀ ਕੋਰੀਆ ਨੇ ਇਸ ਮਾਮਲੇ ਤੋਂ ਬਾਅਦ ਸਖ਼ਤ ਬਿਆਨ ਜਾਰੀ ਕੀਤਾ ਹੈ |
ਹੋਰਨਾਂ ਤੇਜ਼ ਖਬਰਾਂ ਲਈ ਜੁੜੇ ਰਹੇ ਕੈਨੇਡੀਅਨ ਮੀਡੀਆ - ਯੂਨਾਈਟਿਡ ਐਨ ਆਰ ਆਈ ਪੋਸਟ ਦੇ ਨਾਲ |






