|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਅਮਰੀਕਾ

ਅੱਜ ਦੀਆਂ ਟੌਪ 5 ਖ਼ਬਰਾਂ - ਜਿਨ੍ਹਾਂ ਤੇ ਰਹੇਗੀ ਨਜ਼ਰ ( 25-07-2019 )

ਕੈਨੇਡੀਅਨ ਪੰਜਾਬੀ ਮੀਡੀਆ ਲੈ ਕੇ ਆਉਂਦਾ ਹੈ ਤੁਹਾਡੇ ਲਈ ਤੇਜ਼ ਅਤੇ ਨਿਰਪੱਖ ਖਬਰਾਂ

NRI Post Desk · 2261 ਦਿਨ ਪਹਿਲਾਂ · 3 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਕੈਨੇਡੀਅਨ ਪੰਜਾਬੀ ਮੀਡੀਆ ਲੈ ਕੇ ਆਉਂਦਾ ਹੈ ਤੁਹਾਡੇ ਲਈ ਤੇਜ਼ ਅਤੇ ਨਿਰਪੱਖ ਖਬਰਾਂ

ਅੱਜ ਦੀਆਂ ਟੌਪ 5 ਖ਼ਬਰਾਂ ( 25-07-2019 )

1.. ਕੈਨੇਡੀਅਨ ਸਰਕਾਰ ਦਾ ਵੱਡਾ ਐਲਾਨ - ਦੂਰ ਦੁਰਾਡੇ ਖੇਤਰਾਂ 'ਚ ਬਰਾਡਬੈਂਡ ਯੋਜਨਾ ਲਈ $85 ਮਿਲੀਅਨ ਜਾਰੀ

ਬੁਧਵਾਰ ਨੂੰ ਕੈਨੇਡੀਅਨ ਸਰਕਾਰ ਨੇ ਕਿਹਾ ਕਿ ਉਹ ਓਟਾਵਾ ਅਧਾਰਿਤ ਇਕ ਸੈਟੇਲਾਈਟ ਕੰਪਨੀ ਦੇ ਵਿਚ 85 ਮਿਲੀਅਨ ਕੈਨੇਡੀਅਨ ਡਾਲਰ ਨਿਵੇਸ਼ ਕਰਨ ਜਾ ਰਹੇ ਹਨ ਤਾਂ ਜੋ ਕਿ ਪਿਛੜੇ ਜਾਂ ਦੂਰ ਦਰਾਡੇ ਇਲਾਕੇ ਦੇ ਸਮੂਹਾਂ ਨੂੰ ਵੀ ਵਧੀਆ ਬਰੋਡਬੈਂਡ ਇੰਟਰਨੈਟ ਪਹੁੰਚ ਮਿਲ ਸਕੇ, ਨਵੀਨਤਾ, ਵਿਗਿਆਨ ਅਤੇ ਆਰਥਿਕ ਵਿਕਾਸ ਮੰਤਰੀ ਨਵਦੀਪ ਬੈਂਸ ਨੇ ਦੱਸਿਆ ਕਿ ਇਹ ਨਿਵੇਸ਼ ਰਕਮ ਟੈਲੀਸੈਟ ਦੇ ਦੁਆਰਾ ਅਜਿਹੀ ਤਕਨੋਲੋਜੀ ਬਣਾਉਣ ਅਤੇ ਨੀਰੀਖਨ ਕਰਨ ਵਾਸਤੇ ਵਰਤੀ ਜਾਵੇਗੀ ਜੋ ਕਿ ਕੰਨੇਕਟਿਵਿਟੀ ਵਧਾਉਣ ਲਈ ਲੋਅ-ਅਰਥ-ਓਰਬਿਟ ਸੈਟਾਲਾਈਟਾਂ ਦਾ ਉਪਯੋਗ ਕਰੇਗੀ।

2.. ਅਮਰੀਕੀ ਸੰਘੀ ਜੱਜ ਦਾ ਵੱਡਾ ਫੈਸਲਾ - ਜੱਜ ਵਲੋਂ ਟਰੰਪ ਦੇ ਨਵੇਂ ਪਨਾਹ ਨਿਯਮ ਤੇ ਲਾਈ ਗਈ ਰੋਕ

ਅਮਰੀਕਾ ਦੇ ਸਾਨ ਫਰਾਨਸਿਸਕੋ ਦੇ ਵਿਚ ਬੁਧਵਾਰ ਨੂੰ ਇਕ ਅਮਰੀਕੀ ਜੱਜ ਨੇ ਟਰੰਪ ਪ੍ਰਸ਼ਾਸ਼ਨ ਨੂੰ ਇਕ ਨਵਾਂ ਨਿਯਮ ਲਾਗੂ ਕਰਨ ਤੋਂ ਰੋਕ ਦਿੱਤਾ ਜਿਸਨੇ ਕਿ ਸਾਰੇ ਸ਼ਰਨਾਰਥੀ ਨਿਵੇਦਕਾਂ ਨੂੰ ਆਪਣੀ ਅਰਜੀ ਅਮਰੀਕੀ-ਮੈਕਸੀਕੋ ਬਾਰਡਰ ਉੱਤੇ ਲਗਾਉਣ ' ਤੇ ਪਾਬੰਦੀ ਲਗਾ ਦੇਣੀ ਸੀ, ਇਹ ਫੈਸਲਾ ਕੈਲੀਫੋਰਨੀਆ ਦੇ ਉਤੱਰੀ ਡਿਸਟ੍ਰਿਕਟ ਵਿਚ ਸਥਿਤ ਅਮਰੀਕੀ ਡਿਸਟ੍ਰਿਕਟ ਕੋਰਟ ਦੇ ਜੱਜ ਜੋਨ ਟੀਗਰ ਨੇ ਸੁਣਾਇਆ ਹੈ , ਇਸ ਫੈਸਲੇ ਤੋਂ ਬਾਅਦ ਟਰੰਪ ਦੇ ਨਵੇਂ ਪਨਾਹ ਨਿਯਮ ਤੇ ਰੋਕ ਲਾਈ ਗਈ ਹੈ ਜੋ ਟਰੰਪ ਪ੍ਰਸਾਸ਼ਨ ਲਈ ਵੱਡਾ ਝਟਕਾ ਹੈ |

ਸੰਬੰਧਿਤ ਖ਼ਬਰਾਂ

3.. ਪੰਜਾਬ ਦੀਆ ਜੇਲ੍ਹਾਂ ਵਿੱਚ ਅੱਤਵਾਦੀ ਹਮਲੇ ਨੂੰ ਲੈ ਅਲਰਟ - ਭਾਰਤੀ ਸੁਰੱਖਿਆ ਏਜੰਸੀਆਂ ਹੋਈਆਂ ਚੌਕਸ

ਪੰਜਾਬ ਦੀਆਂ ਜੇਲਾਂ ਵਿਚ ਅੱਤਵਾਦੀ ਹਮਲੇ ਦਾ ਖ਼ਤਰਾ ਹੈ , ਅੱਤਵਾਦੀਆਂ ਦੀਆਂ ਅੱਖਾਂ ਪੰਜਾਬ ਅਤੇ ਜੰਮੂ ਅਤੇ ਕਸ਼ਮੀਰ ਦੀਆਂ ਜੇਲਾਂ ਉੱਤੇ ਹਨ , ਅਜਿਹੀ ਸਥਿਤੀ ਵਿੱਚ, ਸੂਬੇ ਵਿੱਚ ਵੱਡੇ ਅੱਤਵਾਦ ਦੇ ਖਤਰੇ ਵਿੱਚ ਵਾਧਾ ਹੋਇਆ ਹੈ , ਭਾਰਤ-ਪਾਕਿ ਸਰਹੱਦ 'ਤੇ ਜਿਹੜੇ ਘੁਸਪੈਠੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਪੰਜਾਬ ਅਤੇ ਜੰਮੂ ਅਤੇ ਕਸ਼ਮੀਰ ਦੀਆਂ ਜੇਲ੍ਹਾਂ ਵਿਚ ਰੱਖਿਆ ਗਿਆ ਹੈ , ਉਨ੍ਹਾਂ ਦੇ ਨਾਲ ਜੁੜੇ ਜ਼ਿਆਦਾਤਰ ਅੱਤਵਾਦੀ ਉਨ੍ਹਾਂ ਨੂੰ ਛੁਡਾਉਣ ਲਈ ਗਤੀਵਿਧੀਆਂ ਕਰ ਰਹੇ ਹਨ ਅਜਿਹੇ ਹਾਲਾਤ ਵਿੱਚ, ਅੱਤਵਾਦੀਆਂ ਨੂੰ ਬਚਾਉਣ ਲਈ ਸਾਜ਼ਿਸ਼ ਕਰ ਸਕਦੇ ਹਨ , ਇਸ ਅਲਰਟ ਤੋਂ ਬਾਅਦ ਕੈਦੀਆਂ ਦੀ ਸੁਰੱਖਿਆ ਲਈ ਵਿਸ਼ੇਸ਼ ਕਦਮ ਚੁੱਕੇ ਜਾ ਰਹੇ ਹਨ |

4.. ਭਾਰਤੀ ਸੰਸਦ ਵਿੱਚ ਅੱਜ ਪੇਸ਼ ਹੋਵੇਗਾ ਤਿੰਨ ਤਲਾਕ ਬਿੱਲ - ਵਿਰੋਧੀ ਧਿਰ ਨੇ ਵਿਰੋਧ ਦੀ ਖਿੱਚੀ ਤਿਆਰੀ

ਭਾਰਤ ਦੀ ਲੋਕ ਸਭਾ ਵਿੱਚ ਅੱਜ ਤਿੰਨ ਤਲਾਕ ਦੇ ਅਪਰਾਧ ਲਈ ਇਕ ਬਿੱਲ ਵਿਚਾਰਿਆ ਜਾ ਰਿਹਾ ਹੈ, ਇਸ ਬਿੱਲ ਵਿਚ ਤਿੰਨ ਸਾਲਾਂ ਦੀ ਸਜ਼ਾ ਦੀ ਵਿਵਸਥਾ ਅਤੇ ਤਿੰਨ ਤਲਾਕ ਗੈਰ ਕਾਨੂੰਨੀ ਬਣਾਉਣ ਲਈ ਜੁਰਮਾਨਾ ਸ਼ਾਮਲ ਹੈ, ਇਸ ਤੋਂ ਇਲਾਵਾ, ਰਾਜ ਸਭਾ ਵਿੱਚ ਆਰ.ਟੀ.ਆਈ. ਸੋਧ ਬਿੱਲ ਪੇਸ਼ ਕੀਤਾ ਗਿਆ ਸੀ, ਜਿਸਦੇ ਵਿਰੁੱਧ ਵਿਰੋਧੀ ਧਿਰ ਵਿਰੋਧ ਕਰ ਰਿਹਾ ਹੈ , ਕਾਂਗਰਸ ਸਮੇਤ ਕਈ ਵਿਰੋਧੀ ਪਾਰਟੀਆਂ ਤਿੰਨ ਤਲਾਕ ਬਿੱਲ ਦੇ ਖਿਲਾਫ ਹਨ , ਜੇਕਰ ਅੱਜ ਲੋਕਸਭਾ ਵਿੱਚ ਇਹ ਬਿੱਲ ਪਾਸ ਹੋ ਵੀ ਜਾਂਦਾ ਹੈ ਤਾਂ ਇਸਨੂੰ ਰਾਜਸਭਾ 'ਚ ਪਾਸ ਕਰਵਾਉਣਾ ਬੇਹੱਦ ਮੁਸ਼ਕਲ ਹੋਵੇਗਾ |

5.. ਬ੍ਰਿਟੇਨ ਵਿੱਚ ਨਵੀਂ ਸਰਕਾਰ ਦਾ ਗਠਨ - ਭਾਰਤੀ ਮੂਲ ਦੀ ਪ੍ਰੀਤੀ ਪਟੇਲ ਨੂੰ ਮਿਲਿਆ ਗ੍ਰਹਿ ਮੰਤਰਾਲਾ

ਭਾਰਤੀ ਮੂਲ ਦੇ ਕੰਜ਼ਰਵੇਟਿਵ ਨੇਤਾ ਪ੍ਰੀਤੀ ਪਟੇਲ (47) ਨੂੰ ਬ੍ਰਿਟੇਨ ਦਾ ਨਵਾਂ ਗ੍ਰਹਿ ਮੰਤਰੀ ਬਣਾਇਆ ਗਿਆ ਹੈ , ਪ੍ਰੀਤੀ ਪਟੇਲ ਇਸ ਪਦਵੀ 'ਤੇ ਕਾਬਜ਼ ਹੋਣ ਵਾਲੇ ਭਾਰਤੀ ਮੂਲ ਦੇ ਪਹਿਲੇ ਨਾਗਰਿਕ ਹਨ , ਉਹ ਬ੍ਰੇਕਜਿਟ ਬਾਰੇ ਥੇਰੇਸਾ ਦੀ ਨੀਤੀਆਂ ਦੇ ਮੁਖਰ ਵਿਰੋਧੀ ਸਨ , ਪ੍ਰੀਤੀ ਪਟੇਲ ਨੇ ਕਿਹਾ ਕਿ ਆਪਣੇ ਕਾਰਜਕਾਲ ਦੌਰਾਨ ਮੇਰਾ ਇਹ ਪਹਿਲਾ ਯਤਨ ਹੈ ਕਿ ਸਾਡਾ ਦੇਸ਼ ਅਤੇ ਇਸ ਦੇ ਲੋਕ ਸੁਰੱਖਿਅਤ ਰਹਿਣ , ਉਨ੍ਹਾਂ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਸੜਕਾਂ 'ਤੇ ਹਿੰਸਾ ਹੋਈ ਹੈ, ਅਸੀਂ ਇਸ ਨੂੰ ਰੋਕ ਵੀ ਸਕਦੇ ਹਾਂ , ਸਾਡੇ ਸਾਹਮਣੇ ਕੁਝ ਚੁਣੌਤੀਆਂ ਹਨ, ਪਰ ਅਸੀਂ ਇਸ ਨਾਲ ਨਜਿੱਠਾਂਗੇ |

ਹੋਰਨਾਂ ਤੇਜ਼ ਖਬਰਾਂ ਲਈ ਜੁੜੇ ਰਹੇ ਕੈਨੇਡੀਅਨ ਮੀਡੀਆ - ਯੂਨਾਈਟਿਡ ਐਨ ਆਰ ਆਈ ਪੋਸਟ ਦੇ ਨਾਲ |

🔔 ਅਮਰੀਕਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!