ਕੈਨੇਡੀਅਨ ਪੰਜਾਬੀ ਮੀਡੀਆ ਲੈ ਕੇ ਆਉਂਦਾ ਹੈ ਤੁਹਾਡੇ ਲਈ ਤੇਜ਼ ਅਤੇ ਨਿਰਪੱਖ ਖਬਰਾਂ
ਅੱਜ ਦੀਆਂ ਟੌਪ 5 ਖ਼ਬਰਾਂ ( 16-04-2019 )
1..ਕੈਨੇਡਾ ਦੇ ਪੇਟਿਨਕਟਨ ਵਿਚ ਗੋਲੀਬਾਰੀ , 4 ਲੋਕਾਂ ਦੀ ਮੌਤ , ਸ਼ੱਕੀ ਪੁਲਿਸ ਹਿਰਾਸਤ ਵਿਚ
ਕੈਨੇਡਾ ਦੇ ਪੇਟਿਨਕਟਨ ਵਿਚ ਗੋਲੀਬਾਰੀ ਵਿੱਚ 4 ਲੋਕਾਂ ਦੀ ਮੌਤ ਹੋ ਗਈ ਹੈ , ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ (ਆਰਸੀਐਮਪੀ) ਨੇ ਇਕ ਬਿਆਨ ਵਿਚ ਕਿਹਾ ਕਿ ਬ੍ਰਿਟਿਸ਼ ਕੋਲੰਬੀਆ ਦੇ ਪੇਂਟਿਕਟਨ ਵਿਚ ਚਾਰ ਲੋਕਾਂ ਦੀ ਗੋਲੀ ਮਾਰ ਕੇ ਕਤਲ ਕਰਨ ਵਾਲੇ ਨੂੰ ਹਿਰਾਸਤ ਵਿਚ ਲਿਆ ਗਿਆ ਹੈ , ਪੁਲਸ ਨੇ ਕਿਹਾ ਕਿ ਚਾਰ ਵਿਅਕਤੀਆਂ ਦੀ ਮੌਤ 5 ਕਿਲੋਮੀਟਰ (3.1 ਮੀਲ) ਦੇ ਘੇਰੇ ਵਿਚ ਤਿੰਨ ਸਥਾਨਾਂ 'ਤੇ ਹੋਈ ਹੈ , ਸ਼ੱਕੀ ਵਿਅਕਤੀ ਦੀ ਜਾਂਚ ਚੱਲ ਰਹੀ ਹੈ ਅਤੇ ਉਸ ਵਿਅਕਤੀ ਨੂੰ ਹਿਰਾਸਤ ਵਿੱਚ ਰੱਖਿਆ ਗਿਆ ਹੈ |
2.. 850 ਸਾਲ ਪੁਰਾਣੇ ਨੋਟਰੇ-ਡੈਮ ਕੈਥੇਡ੍ਰਲ ਵਿੱਚ ਲੱਗੀ ਅੱਗ ਆਈ ਕਾਬੂ - ਕਰੋੜਾਂ ਦਾ ਹੋਇਆ ਨੁਕਸਾਨ
ਫਰਾਂਸ ਦੀ ਰਾਜਧਾਨੀ ਪੈਰਿਸ ਵਿਚ ਸਥਿਤ ਇਕ ਨੋਟਰੇ ਡੈਮ ਕੈਥੇਡ੍ਰਲ ਚਰਚ ਵਿਚ ਭਿਆਨਕ ਅੱਗ ਲੱਗ ਗਈ ਸੀ , ਇਸ ਦੇ ਨਾਲ ਕੈਥੇਡ੍ਰਲ ਦੀ ਸਿਖਰ ਪੂਰੀ ਤਰਾਂ ਸੜ ਗਈ ਹੈ ਪਰ, 850 ਸਾਲ ਪੁਰਾਣੀ ਇਮਾਰਤ ਦੀ ਅਸਲੀ ਬਣਤਰ ਹੁਣ ਵੀ ਸਹੀ ਹੈ , ਸਥਾਨਕ ਅਧਿਕਾਰੀਆਂ ਅਨੁਸਾਰ, ਅੱਗ ਉੱਤੇ ਕਾਬੂ ਪਾ ਲਿਆ ਗਿਆ ਹੈ ,ਕੈਥੇਡ੍ਰਲ ਦੇ ਦੋਵੇਂ ਬੈਲ ਟਾਵਰ ਵੀ ਸੁਰੱਖਿਅਤ ਹਨ. ਹਾਲਾਂਕਿ, ਇਮਾਰਤ ਦੇ ਅੰਦਰ ਕਲਾਕਾਰੀ ਨੂੰ ਕੀਤਾ ਨੁਕਸਾਨ ਅਜੇ ਸਪੱਸ਼ਟ ਨਹੀਂ ਹੈ , ਦੱਸਿਆ ਜਾ ਰਿਹਾ ਹੈ ਕਿ ਲੱਖਾਂ ਦਾ ਨੁਕਸਾਨ ਹੋਣ ਦੀ ਸੰਭਾਵਨਾ ਹੈ , ਰਾਸ਼ਟਰਪਤੀ ਮੇਕਰੋਨ ਨੇ ਇਸ ਦੀ ਮੁਰੰਮਤ ਕਰਾਉਣ ਦੀ ਗੱਲ ਕਹੀ ਹੈ |
ਸੰਬੰਧਿਤ ਖ਼ਬਰਾਂ
3.. ਭਾਰੀ ਤੂਫ਼ਾਨ ਅਤੇ ਮੀਂਹ ਨਾਲ ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਦਾ ਬੁਰਾ ਹਾਲ - ਫਸਲਾਂ ਦਾ ਹੋਇਆ ਭਾਰੀ ਨੁਕਸਾਨ
ਪੰਜਾਬ ਵਿੱਚ ਰਾਤ ਦੇ ਸਮੇਂ ਤੋਂ ਚੱਲੀ ਭਿਆਨਕ ਹਨੇਰੀ ਅਤੇ ਤੂਫ਼ਾਨ ਨੇ ਪੂਰੇ ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਦਾ ਬੁਰਾ ਹਾਲ ਕਰ ਦਿੱਤਾ ਹੈ , ਸੋਮਵਾਰ ਦੀ ਰਾਤ ਨੂੰ ਤੇਜ਼ ਤੂਫਾਨ ਤੋਂ ਬਾਅਦ ਸਵੇਰੇ ਹਲਕਾ ਮੀਂਹ ਪਿਆ , ਤੇਜ਼ ਤੂਫਾਨ ਕਰਨ ਪੂਰੇ ਪੰਜਾਬ ਵਿੱਚ ਫਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ , ਇਸਦੇ ਨਾਲ ਹੀ ਕਈ ਜਗ੍ਹਾ ਦਰਖ਼ਤ ਡਿੱਗੇ ਹਨ , ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਬਿਜਲੀ ਵੀ ਠੱਪ ਹੋ ਚੁੱਕੀ ਹੈ , ਮੌਸਮ ਵਿਗਿਆਨ ਵਿਭਾਗ ਨੇ ਇਕ ਵਾਰ ਫਿਰ ਇਨ੍ਹਾਂ ਪੰਜਾਬ ਦੇ ਬਹੁਤ ਸਾਰੇ ਜ਼ਿਲ੍ਹਿਆਂ ਵਿਚ ਤੂਫ਼ਾਨ ਅਤੇ ਮੀਂਹ ਪੈਣ ਬਾਰੇ ਚੇਤਾਵਨੀ ਜਾਰੀ ਕੀਤੀ ਹੈ |
4.. ਭਾਰਤੀ ਚੋਣ ਕਮਿਸ਼ਨ ਹੋਇਆ ਸਖ਼ਤ - ਗ਼ਲਤ ਬਿਆਨਬਾਜ਼ੀ ਤੋਂ ਬਾਅਦ ਯੋਗੀ , ਮਾਇਆਵਤੀ , ਆਜ਼ਮ ਖਾਨ ਅਤੇ ਮੇਨਕਾ ਗਾਂਧੀ ਤੇ ਬੈਨ
ਭਾਰਤ ਵਿੱਚ ਲੋਕਸਭਾ ਚੋਣਾਂ ਨੂੰ ਲੈ ਕੇ ਪੂਰੇ ਦੇਸ਼ ਵਿੱਚ ਸਿਆਸੀ ਪਾਰਾ ਗਰਮ ਹੈ ਅਤੇ ਸਿਆਸੀ ਨੇਤਾ ਲੋਕਾਂ ਨੂੰ ਭਰਮਾਉਣ ਲਈ ਇਕ ਦੂਜੇ ਤੇ ਤਿੱਖੇ ਨਿਸ਼ਾਨੇ ਵਿੰਨ ਰਹੇ ਹਨ , ਭਾਰਤੀ ਚੋਣ ਕਮਿਸ਼ਨ ਨੇ ਚੋਣ ਮੁਹਿੰਮ ਦੇ ਦੌਰਾਨ ਵੱਡੇ ਆਗੂਆਂ ਦੇ ਵਿਗੜੇ ਬੋਲਾਂ ਤੇ ਸਖ਼ਤ ਇਤਰਾਜ਼ ਜਤਾਇਆ ਹੈ , ਕਮਿਸ਼ਨ ਵਲੋਂ ਬਸਪਾ ਸੁਪਰੀਮੋ ਮਾਇਆਵਤੀ , ਕੇਂਦਰੀ ਮੰਤਰੀ ਮੇਨਕਾ ਗਾਂਧੀ , ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਯਨਾਥ ਅਤੇ ਸਮਾਜਵਾਦੀ ਪਾਰਟੀ ਦੇ ਨੇਤਾ ਆਜਮ ਖਾਨ ਨੂੰ ਚੋਣ ਪ੍ਰਚਾਰ ਲਈ ਬੈਨ ਕੀਤਾ ਹੈ , ਮਾਇਆਵਤੀ ਅਤੇ ਮੇਨਕਾ ਗਾਂਧੀ 48 ਘੰਟੇ , ਜਦਕਿ ਯੋਗੀ ਅਤੇ ਆਜਮ ਖਾਨ 72 ਘੰਟੇ ਤੱਕ ਚੋਣ ਪ੍ਰਚਾਰ ਨਹੀਂ ਕਰ ਸਕਣਗੇ |
5.. ਅਮਰੀਕਾ ਦੇ ਦੱਖਣੀ ਹਿੱਸੇ ਵਿੱਚ ਚੱਕਰਵਾਤ ਨੇ ਮਚਾਇਆ ਕਹਿਰ - ਭਾਰੀ ਨੁਕਸਾਨ ਦੇ ਨਾਲ 5 ਲੋਕਾਂ ਦੀ ਹੋਈ ਮੌਤ
ਅਮਰੀਕਾ ਦੇ ਦੱਖਣੀ ਸੂਬਿਆਂ ਵਿੱਚ ਚੱਕਰਵਾਤ ਨੇ ਭਾਰੀ ਕਹਿਰ ਮਚਾਇਆ ਹੈ , ਇਸ ਚੱਕਰਵਾਤ ਕਰਨ ਹੋਈ ਭਾਰੀ ਤਬਾਹੀ ਵਿੱਚ ਤਿੰਨ ਬੱਚਿਆਂ ਸਮੇਤ ਘੱਟੋ-ਘੱਟ ਪੰਜ ਲੋਕਾਂ ਦੀ ਹੱਮੌਤ ਹੋ ਗਈ ਹੈ , ਅਧਿਕਾਰੀਆਂ ਨੇ ਕਿਹਾ ਕਿ ਤੇਜ਼ ਹਵਾ ਅਤੇ ਮੌਸਮੀ ਗੜਬੜ ਕਾਰਨ ਪੂਰਬੀ ਤੱਟ ਸੂਬਿਆਂ ਵਿਚ ਤੂਫਾਨ ਸ਼ੁਰੂ ਹੋ ਗਿਆ , ਵੈਸਟ ਵਰਜੀਨੀਆ, ਉੱਤਰੀ ਕੈਰੋਲਾਇਨਾ, ਵਰਜੀਨੀਆ, ਪੈਨਸਿਲਵੇਨੀਆ ਅਤੇ ਮੈਰੀਲੈਂਡ ਅਤੇ ਓਹੀਓ ਅਤੇ ਨਿਊਯਾਰਕ ਦੇ ਕੁਝ ਹਿੱਸਿਆਂ ਵਿੱਚ ਤੂਫ਼ਾਨ ਨੇ ਤਬਾਹੀ ਮਚਾਈ ਹੈ , ਇਸ ਤੋਂ ਬਾਅਦ ਬਚਾਅ ਕਾਰਜ ਜਾਰੀ ਹਨ ਅਤੇ ਲੋਕਾਂ ਨੂੰ ਸੁਰੱਖਿਅਤ ਕੱਢਿਆ ਜਾ ਰਿਹਾ ਹੈ |
ਹੋਰਨਾਂ ਤੇਜ਼ ਖਬਰਾਂ ਲਈ ਜੁੜੇ ਰਹੇ ਕੈਨੇਡੀਅਨ ਮੀਡੀਆ - ਯੂਨਾਈਟਿਡ ਐਨ ਆਰ ਆਈ ਪੋਸਟ ਦੇ ਨਾਲ |






