|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਕੈਨੇਡਾ

ਅੱਜ ਦੀਆਂ ਟੌਪ 5 ਖ਼ਬਰਾਂ - ਜਿਨ੍ਹਾਂ ਤੇ ਰਹੇਗੀ ਨਜ਼ਰ ( 29-04-2019 )

ਕੈਨੇਡੀਅਨ ਪੰਜਾਬੀ ਮੀਡੀਆ ਲੈ ਕੇ ਆਉਂਦਾ ਹੈ ਤੁਹਾਡੇ ਲਈ ਤੇਜ਼ ਅਤੇ ਨਿਰਪੱਖ ਖਬਰਾਂ

NRI Post Desk · 2261 ਦਿਨ ਪਹਿਲਾਂ · 3 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਕੈਨੇਡੀਅਨ ਪੰਜਾਬੀ ਮੀਡੀਆ ਲੈ ਕੇ ਆਉਂਦਾ ਹੈ ਤੁਹਾਡੇ ਲਈ ਤੇਜ਼ ਅਤੇ ਨਿਰਪੱਖ ਖਬਰਾਂ

ਅੱਜ ਦੀਆਂ ਟੌਪ 5 ਖ਼ਬਰਾਂ ( 29-04-2019 )

1.. ਭਾਰਤ ਵਿੱਚ ਅੱਜ ਚੌਥੇ ਗੇੜ ਦੀਆਂ ਲੋਕਸਭਾ ਚੋਣਾਂ - 9 ਸੂਬਿਆਂ ਦੀਆਂ 72 ਸੀਟਾਂ ਉੱਤੇ ਵੋਟਿੰਗ ਜਾਰੀ

ਲੋਕ ਸਭਾ ਚੋਣਾਂ ਦੇ ਚੌਥੇ ਪੜਾਅ ਲਈ ਅੱਜ 9 ਸੂਬਿਆਂ ਦੀਆਂ 72 ਲੋਕਸਭਾ ਸੀਟਾਂ ਉੱਤੇ ਵੋਟਿੰਗ ਜਾਰੀ ਹੈ , ਚੌਥੇ ਪੜਾਅ ਵਿਚ 12 ਕਰੋੜ 79 ਲੱਖ ਲੋਕ ਵੋਟ ਕਰਨਗੇ , ਇਨਾਂ ਸੀਟਾਂ ਉੱਤੇ 943 ਉਮੀਦਵਾਰ ਮੈਦਾਨ ਵਿਚ ਹਨ , ਇਨ੍ਹਾਂ ਵਿੱਚੋਂ 33% ਕਰੋੜਪਤੀ ਹਨ ਜਦਕਿ 23% ਉੱਤੇ ਅਪਰਾਧਿਕ ਮਾਮਲੇ ਦਰਜ ਹਨ , ਜੰਮੂ ਅਤੇ ਕਸ਼ਮੀਰ ਦੀ ਇੱਕ ਸੀਟ , ਮਹਾਰਾਸ਼ਟਰ ਦੀਆਂ 17, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਦੀਆਂ 13-13,ਪੱਛਮੀ ਬੰਗਾਲ ਦੀਆਂ 8 , ਮੱਧ ਪ੍ਰਦੇਸ਼, ਉੜੀਸਾ ਦੀਆਂ 6-6, ਬਿਹਾਰ ਦੀਆਂ ਪੰਜ, ਝਾਰਖੰਡ ਦੀਆਂ ਤਿੰਨ ਸੀਟਾਂ ਤੇ ਵੋਟਿੰਗ ਕੀਤੀ ਜਾ ਰਹੀ ਹੈ , ਪਿਛਲੇ ਗੇੜਾ ਵਿੱਚ ਹਿੰਸਕ ਝੜਪ ਨੂੰ ਦੇਖਦੇ ਹੋਏ ਇਸ ਵਾਰ ਸਖ਼ਤ ਸੁਰਖਿਆ ਪ੍ਰਬੰਧ ਕੀਤੇ ਗਏ ਹਨ |

2.. ਕੈਨੇਡਾ ਦੇ ਮੌਂਟਰੀਅਲ ਵਿੱਚ ਹੜਾ ਦੇ ਕਰਨ ਐਮਰਜੈਂਸੀ ਹਾਲੇ ਵੀ ਲਾਗੂ - ਆਰਮੀ ਵਲੋਂ ਬਚਾਅ ਕਾਰਜ ਜਾਰੀ

ਕੈਨੇਡਾ ਦੇ ਕਈ ਵੱਡੇ ਸ਼ਹਿਰਾਂ ਵਿੱਚ ਹੜ੍ਹ ਨੇ ਭਾਰੀ ਤਬਾਹੀ ਮਚਾਈ ਹੈ , ਲਗਾਤਰ ਮੀਂਹ ਨੇ ਦਰਿਆਵਾਂ ਦੇ ਪਾਣੀ ਦਾ ਪੱਧਰ ਹੋਰ ਜ਼ਿਆਦਾ ਵਧਾ ਦਿੱਤਾ ਹੈ , ਕਿਊਬੈਕ ਦੇ ਕੁਝ ਹਿੱਸਿਆਂ ਵਿੱਚ ਪਿਛਲੇ ਦਿਨੀਂ 60 ਮਿਲੀਮੀਟਰ ਵਰਖਾ ਹੋਈ ਹੈ ਜਿਸ ਤੋਂ ਬਾਅਦ ਸਿਟੀ ਆਫ ਮਾਂਟਰੀਅਲ ਨੇ ਐਮਰਜੈਂਸੀ ਨੂੰ ਪੰਜ ਦਿਨ ਹੋਰ ਵਧਾਉਣ ਦਾ ਫੈਸਲਾ ਕੀਤਾ ਹੈ ,ਇਹ ਫੈਸਲਾ ਐਤਵਾਰ ਦੀ ਦੁਪਹਿਰ ਨੂੰ ਪੇਰੇਫੌਂਡਜ਼-ਰੋਕਸਬਰੋ ਦੇ ਬੋਰੋ ਵਿਚ ਆਯੋਜਿਤ ਇਕ ਕੌਂਸਲ ਦੀ ਮੀਟਿੰਗ ਵਿਚ ਕੀਤਾ ਗਿਆ ,ਇਸ ਹੁਕਮ ਕਾਰਨ ਹਰ ਵਿਅਕਤੀ ਨੂੰ ਸ਼ਹਿਰ ਤੋਂ ਬਾਹਰ ਕੱਢਣਾ ਲਾਜ਼ਮੀ ਹੈ , ਇਲਾਕੇ ਵਿੱਚ ਕੈਨੇਡੀਅਨ ਆਰਮੀ ਲਈ ਗਈ ਹੈ , ਆਰਮੀ ਵਲੋਂ ਵੱਡੇ ਪੱਧਰ ਤੇ ਬਚਾਅ ਕਾਰਜ ਜਾਰੀ ਹਨ |

ਸੰਬੰਧਿਤ ਖ਼ਬਰਾਂ

3.. ਸਨੀ ਦਿਓਲ ਨੇ ਗੁਰਦਾਸਪੁਰ ਤੋਂ ਭਰਿਆ ਲੋਕਸਭਾ ਚੋਣਾਂ ਲਈ ਪਰਚਾ - ਸੁਨੀਲ ਜਾਖੜ ਨੂੰ ਦੇਣਗੇ ਟੱਕਰ

ਪੰਜਾਬ ਦੇ ਗੁਰਦਾਸਪੁਰ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸੰਨੀ ਦਿਓਲ ਬੀਜੇਪੀ ਦੀ ਟਿਕਟ 'ਤੇ ਚੋਣ ਲੜ ਰਹੇ ਹਨ , ਉਨ੍ਹਾਂ ਨੇ ਅੱਜ ਗੁਰਦਾਸਪੁਰ ਤੋਂ ਆਪਣੀ ਨਾਮਜ਼ਦਗੀ ਭਰ ਦਿੱਤੀ ਹੈ , ਪਰਚਾ ਦਾਖ਼ਲ ਕਰਨ ਸਮੇਂ ਉਨ੍ਹਾਂ ਦੇ ਨਾਲ ਉਨ੍ਹਾਂ ਦੇ ਭਰਾ ਅਤੇ ਬਾਲੀਵੁੱਡ ਅਭਿਨੇਤਾ ਬੌਬੀ ਦਿਓਲ ਵੀ ਸਨ , ਸੰਨੀ ਦਿਉਲ ਸਿਰਫ ਕੁਝ ਦਿਨ ਪਹਿਲਾਂ ਹੀ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਏ ਸਨ , ਅੱਜ ਉਨ੍ਹਾਂ ਦੀ ਨਾਮਜ਼ਦਗੀ ਦੌਰਾਨ ਕੇਂਦਰੀ ਮੰਤਰੀ ਵੀ.ਕੇ. ਸਿੰਘ, ਜਿਤੇਂਦਰ ਸਿੰਘ ਅਤੇ ਕਈ ਹੋਰ ਭਾਜਪਾ ਨੇਤਾਵਾਂ ਨੇ ਵੀ ਸ਼ਮੂਲੀਅਤ ਕੀਤੀ , ਇਸ ਤੋਂ ਬਾਅਦ ਉਹ ਇਕ ਰੈਲੀ ਕਰਨਗੇ |

4.. ਫਿਦਾਇਨ ਹਮਲਿਆਂ ਤੋਂ ਬਾਅਦ ਸ਼੍ਰੀਲੰਕਾ ਸਰਕਾਰ ਹੋਈ ਸਖਤ - ਦੇਸ਼ ਭਰ ਵਿੱਚ ਬੁਰਕਾ ਪਹਿਨਣ ਤੇ ਲੱਗੀ ਰੋਕ

ਫਿਦਾਇਨ ਹਮਲਿਆਂ ਤੋਂ ਬਾਅਦ ਸ਼੍ਰੀਲੰਕਾ ਸਰਕਾਰ ਦੇਸ਼ ਭਰ ਵਿੱਚ ਸਖਤੀ ਦਿਖਾ ਰਹੀ ਹੈ , ਸ਼੍ਰੀਲੰਕਾ ਸਰਕਾਰ ਨੇ ਕਿਸੇ ਵੀ ਤਰੀਕੇ ਨਾਲ ਚਿਹਰੇ ਨੂੰ ਢੱਕਣ ਤੇ ਪਾਬੰਦੀ ਲਗਾਈ ਗਈ ਹੈ , ਰਾਸ਼ਟਰਪਤੀ ਸਿਰੀਸੈਨਾ ਨੇ ਇਸ ਬਾਰੇ ਹੁਕਮ ਜਾਰੀ ਕੀਤੇ ਹਨ , ਰੀਸੈਨਾ ਨੇ ਕਿਹਾ ਕਿ ਉਸ ਨੇ ਐਮਰਜੈਂਸੀ ਦੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਚਿਹਰੇ ਤੇ ਕੁਝ ਪਹਿਨਣ 'ਤੇ ਪਾਬੰਦੀ ਲਗਾਉਣ ਦਾ ਹੁਕਮ ਦਿੱਤਾ ਹੈ ਇਹ ਆਰਡਰ ਸੋਮਵਾਰ ਤੋਂ ਲਾਗੂ ਹੋਇਆ ਹੈ , ਰਾਸ਼ਟਰਪਤੀ ਦੇ ਦਫ਼ਤਰ ਦੇ ਬਿਆਨ ਅਨੁਸਾਰ - ਪਾਬੰਦੀਆਂ ਨੂੰ ਦੇਸ਼ ਦੀ ਸੁਰੱਖਿਆ ਨਾਲ ਜੋੜਿਆ ਗਿਆ ਹੈ ,21 ਅਪ੍ਰੈਲ ਨੂੰ ਸ੍ਰੀਲੰਕਾ ਵਿੱਚ ਧਮਾਕਿਆਂ ਵਿੱਚ 253 ਲੋਕ ਮਾਰੇ ਗਏ ਸਨ |

5.. ਕਰਜ਼ੇ ਦੀ ਮਾਰ ਹੇਠ ਡੁੱਬੇ ਸਪੇਨ ਵਿੱਚ ਚਾਰ ਸਾਲਾਂ ਵਿੱਚ ਤੀਜੀ ਵਾਰ ਚੋਣਾਂ - ਪੇਡਰੋ ਸੰਚੇਜ਼ ਨੂੰ ਮਿਲੀ ਜਿੱਤ

ਯੂਰਪੀ ਦੇਸ਼ ਸਪੇਨ ਇਸ ਸਮੇਂ ਕਰਜ਼ੇ ਦੀ ਮਾਰ ਅਤੇ ਰਾਜਨੀਤਿਕ ਅਸਥਿਰਤਾ ਦੀ ਘੜੀ ਵਿਚੋਂ ਲੰਘ ਰਿਹਾ ਹੈ , ਐਤਵਾਰ ਨੂੰ ਚਾਰ ਸਾਲਾਂ ਵਿਚ ਤੀਜੀ ਵਾਰ ਓਥੇ ਚੋਣਾਂ ਹੋਈਆਂ ਹਨ , ਇਨਾਂ ਆਮ ਚੋਣਾਂ ਵਿੱਚ ਪ੍ਰਧਾਨ ਮੰਤਰੀ ਪ੍ਰਡੋ ਸੰਚੇਜ਼ ਨੇ ਜਿੱਤ ਪ੍ਰਾਪਤ ਕੀਤੀ ਹੈ ਪਰ ਇਸ ਦੇ ਬਾਵਜੂਦ ਉਹ ਬਹੁਮਤ ਹਾਸਲ ਕਰਨ ਵਿੱਚ ਖੁੰਝ ਗਏ ਹਨ , ਸੰਚੇਜ਼ ਦੀ ਪਾਰਟੀ ਨੂੰ ਇਸ ਚੋਣ ਵਿੱਚ 29 ਪ੍ਰਤੀਸ਼ਤ ਵੋਟਾਂ ਮਿਲੀਆਂ ਹਨ ਪਰ ਸਰਕਾਰ ਵਿਚ ਰਹਿਣ ਲਈ ਉਨ੍ਹਾਂ ਨੂੰ ਖੱਬੇ ਪੱਖੀ ਜਾਂ ਖੇਤਰੀ ਪਾਰਟੀਆਂ ਦਾ ਸਮਰਥਨ ਲੈਣਾ ਜ਼ਰੂਰੀ ਹੋਵੇਗਾ. ਇਸ ਚੋਣ ਵਿਚ ਪਾਪੂਲਰ ਪਾਰਟੀ ਨੂੰ ਸਿਰਫ 66 ਸੀਟਾਂ ਮਿਲ ਸਕਦੀਆਂ ਹਨ, ਜਦ ਕਿ ਪਿਛਲੀ ਵਾਰ ਉਨ੍ਹਾਂ ਨੂੰ 137 ਸੀਟਾਂ ਮਿਲੀਆਂ ਸਨ , ਸਪੇਨ ਵਿੱਚ ਇਸ ਸਮੇਂ ਅਰਾਜਕਤਾ ਦਾ ਦੌਰ ਹੈ |

ਹੋਰਨਾਂ ਤੇਜ਼ ਖਬਰਾਂ ਲਈ ਜੁੜੇ ਰਹੇ ਕੈਨੇਡੀਅਨ ਮੀਡੀਆ - ਯੂਨਾਈਟਿਡ ਐਨ ਆਰ ਆਈ ਪੋਸਟ ਦੇ ਨਾਲ |

🔔 ਕੈਨੇਡਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!